Sunday, 8 May 2022

Gulaabi suit

 ਵੱਡੇ ਸਾਰੇ ਕੂੜ੍ਹੇ ਦਾ ਢੇਰ. ਜਿਸ ਵਿੱਚੋ ਲੱਭਣ ਨਿਕਲੋਂ ਤਾਂ ਕੁਝ ਨਾ ਕੁਝ ਦਿਲ ਦੁਖਾਉਣ ਆਲਾ ਜਾਂ ਹੱਸ ਹੱਸ ਵੱਖੀ ਤੋੜਨ ਆਲਾ ਕੋਈ ਜੁਮਲਾ ਨਿਕਲ ਆਉਂਦਾ ਹੈਂ. 

ਪਰ ਜਿਸ ਢੇਰ ਤੇ ਤੁਸੀਂ ਤੁਰੇ ਫਿਰਦੇ ਹੋ ਓਥੇ ਤੁਹਾਨੂੰ ਕੰਚ ਦੇ ਪਿੱਛੇ ਲਹੂ ਵੀ ਨਹੀਂ ਮਿਲਣਾ. ਜਵਾਬ ਗਹਾਂ ਮਿਲੇਗਾ ??


ਹਾਂ ਪ੍ਰਧਾਨ ! 


ਦਿਲ ਟੁੱਟਿਆ ਲੱਗਦਾ. ਗੁਲਾਬੀ ਸੂਟ ਕਿਸ ਖੁਸ਼ੀ ਚ' ?


ਆਖਦੀ ਐ ਕਿ ਕੂਈਨ ਆਂ ਮੈਂ ਪਰ ਤੇਰੇ ਤਸੁਵੱਰ ਆਲੀ ਨਹੀਂ. ਨਾ ਮੂੰਹ ਨਾ ਮੱਥਾ. ਗ਼ਬਲੋ ਜਿਹੀ ਮਾਸਾ ਨਹੀਂ ਸੋਹਣੀ. ਫਿਰ ਵੀ ਤੂੰ ? ਤੇਰੀ ਪਸੰਦ ਬਹੁਤ ਮਾੜ੍ਹੀ ਐ.


ਲੈ ਗਬਲੋ ਤਾਂ ਤੂੰ ਵੀ ਐ.

ਤੇਰੇ ਗ਼ਬਲੋ ਹੋਣ ਤੇ ਕਿਸੇ ਨੇ ਤੈਨੂੰ ਮਾੜਾ ਚੰਗਾ ਬੋਲਿਆ ?

ਫਿਰ ਓਹਦੇ ਕੁਦਰਤੀ ਰੰਗ ਰੂਪ ਤੇ ਤੰਜ ਕਰਨ ਦਾ ਕੋਈ ਹੱਕ ਨਹੀਂ.


ਆਖਦੀ ਐ ਕਿ ਗ਼ਬਲੋ ਮਣ ਪੱਕਾ ਪਊਡਰ ਮੱਲਦੀ ਹੈ.


ਚਲੋ ਮੰਨ ਲਿਆ ਉਹ ਸੋਹਣੀ ਨਹੀਂ. ਬੋਲਦੀ ਤਾਂ ਚੰਗਾ ਹੈ. ਗਾਉਂਦੀ ਚੰਗਾ ਐ. ਥੋੜਾ ਜਿਹਾ ਨਖ਼ਰਾ-ਸ਼ਖਰਾ ਵੀ ਕਰ ਲੈਂਦੀ ਹੈਂ.


ਆਖਦੀ ਐ ਕਿ ਕਦੇ ਨੇੜੇ ਜਾ ਕੇ ਵੇਖਿਆ ਹੈਂ ਓਹਦੇ. ਬਿੰਨਾ ਗੰਦੀ ਗਾਲ਼ ਤੋਂ ਗੱਲ ਹੀ ਸ਼ੁਰੂ ਨਹੀਂ ਕਰਦੀ.

ਪੈਚੋਂ ਪੱਕਾ phrase ਐ ਓਹਦਾ. 


ਦੱਸ ਤੂੰ ਕਿਓਂ ਭਰੀ ਸਭਾ ਵਿੱਚ ਗਾਹਲ ਕੱਢ ਰਹੀ ਹੈਂ.


ਆਖਦੀ ਐ- ਗੱਲ ਸ਼ੁਰੂ ਕਿੰਨੇ ਕੀਤੀ ਸੀ.


ਮੈਂ ਕੀਤੀ ਸੀ. ਮੈਂ ਕੱਲ ਰਾਤ ਤੈਨੂੰ ਗੁਲਾਬੀ ਸੂਟ ਤੇ ਅੱਖਾਂ ਤੇ ਯੰਤਰ ਲੱਗਾ ਵੇਖ ਕੇ .... ਬੁਲਾਉਣਾ ਚਾਹਿਆ ਪਰ ...


ਆਖਦੀ ਐ - ਉਸ ਯੰਤਰ ਨੂੰ eyeglasses ਕਹਿੰਦੇ ਐ ਤੇ ਆਹ ਪਰ ਕੀ ?


ਮੈਨੂੰ ਲੱਗਦਾ ਤੇਰਾ ਮੂਡ ਠੀਕ ਨਹੀਂ ਐ.


ਆਖਦੀ ਐ ਕੀ ਮੂਡ ਤੂੰ ਖਰਾਬ ਕਰ ਰਿਹਾ ਹੈਂ. ਗੱਲ ਤੂੰ ਸ਼ੁਰੂ ਕਰ ਰਿਹਾ ਹਾਂ.


ਅੱਛਾ ਮੈਂ ਗੱਲ ਸ਼ੁਰੂ ਕਰ ਰਿਹਾ ਹਾਂ. ਮੈਨੂੰ ਗੱਲ ਸ਼ੁਰੂ ਨਹੀਂ ਕਰਨੀ ਚਾਹੀਦੀ ਐ.!!!

!!!


ਪਰ ਕਿਸੇ ਨੂੰ ਤਾਂ ਗੱਲ ਖਤਮ ਕਰਨੀ ਪੈਣੀ ਹੈਂ

!!!


ਜੁਆਬ  ਦੀ ਉਡੀਕ.


ਹਾਲੇ ਕੋਈ ਜੁਆਬ ਨਹੀਂ ਆਇਆ ਹੈ. 

ਚੱਲ ਆ imagination imagination ਵਾਲਾ ਤੂਤ ਭੰਨ ਦੇਈਏ ਤੇ ਕਿਸੇ realism ਤੇ Neo Real World ਵਿੱਚ ਮਿਲੀਏ. ਸਮਝਦਾਰਾਂ ਵਾਂਗ ਇਹ ਨਿਆਨਪੁਣਾ ਛੱਡ ਕੇ ਕਿਸੇ ਹੋਰ ਮਸਲੇ ਵਿੱਚ ਉਲਝੇ ਮਿਲੀਏ.


ਮੈਂ ਜਵਾਬ ਦੀ ਉਡੀਕ ਨਹੀਂ ਕਰ ਰਿਹਾ. ਬਾਕੀ ਗੱਲਾਂ ਸਾਹਮਣੇ ਮਿਲੇ ਤੇ.


ਚੰਗਾ ਅਲਵਿਦਾ.

side ਜੱਫੀ 


ਬਾਕੀ ਜੁਆਬ ਗਹਾਂ ਮਿਲਣਾ.


ਮੈਂ 


Friday, 22 April 2022

ਭਟਕਣ ਕਲਾਂ

ਭਵਿੱਖ ਦੇ ਦੀਵੇ ਦੀ ਲਾਟ ਮੱਧਮ ਜਿਹੀ ਦਿਖਦੀ ਹੈ.
ਖੌਰੇ ਉਸ ਦੀਵੇ ਦੀ ਲਾਟ ਤੋਂ ਮੈਂ ਕਿੰਨੀ ਪਿੱਛੇ ਹਾਂ.
ਹੋਣੀ ਅਣਹੋਣੀ ਤੋਂ ਦੂਰ ਚੰਗੇ ਭਵਿੱਖ ਦੀ ਕਲਪਨਾ ਦੀਆਂ ਸਲਾਹਾਂ ਮੈਨੂੰ ਵਕਤ ਦੀ ਬਰਬਾਦੀ ਨਜ਼ਰ ਆਉਂਦੀ ਹੈ. ਹਾਲੇ ਸੰਘਣੀ ਰਾਤ ਹੈ. 

I

ਮੇਰੇ ਸਾਹਮਣੇ ਰੌਸ਼ਨੀਆਂ ਨਾਲ ਰੁਸ਼ਨਾਉਂਦਾ ਇੱਕ ਮਹਿਲ ਹੈ. ਉਸ ਮਹਿਲ ਵਿੱਚ ਰੁਸ਼ਨਾਉਂਦਾ ਮੇਰਾ ਇੱਕ ਕਮਰਾ ਨੰਬਰ 12 ਹੈਂ. 

ਰੌਸ਼ਨ ਇਹ ਹਵੇਲੀ ਵੀ ਕਾਹਦੀ. ਸੁਰਗ ਦੇ ਰਾਹਾਂ ਨੂੰ ਜਾਂਦਾ ਕੋਈ ਆਰਾਮ ਘਰ ਨਜ਼ਰ ਆਉਂਦਾ ਹੈ. ਦੂਰ ਕਿਤੇ ਮੈਂ ਚੰਦ ਦੀ ਲੋਅ ਨੂੰ ਲੱਭਦਾ ਭਾਲਦਾ ਬੁੱਢੇ ਸੰਘਣੇ ਦਰੱਖਤਾਂ ਦੀਆਂ ਟਹਿਣੀਆਂ ਦੇ ਪਾਰ ਦੀ ਇੱਕ ਜਗਦੇ ਚੰਨ ਨਾਲ ਹਾਸੇ ਠੇਠੇ ਕਰਦਾ. ਲੁੱਕਣ ਮਿੱਟੀ ਖੇਡ ਰਿਹਾ ਵਾਂ. 

ਕਦੇ ਕਦੇ ਡਰ ਵੀ ਲੱਗਦਾ ਹੈ ਕਿ ਅੰਬਰੀ ਮੂੰਹ ਚੁੱਕੇ ਤੁਰਦੇ ਤੁਰਦੇ ਕਿਸੇ ਖੱਡ ਵਿੱਚ ਨਾ ਬਿਸਤਰਾ ਲਵਾ ਬੈਠਾ. ਫਿਰ ਰੁੱਕ ਜਾਣਾ. ਸਿੱਧੀ ਸਪਾਟ ਨਜ਼ਰ ਦੀਵੇ ਦੀ ਲਾਟ ਆਪਣੇ ਵੱਲ ਖਿੱਚਦੀ ਹੈ. ਰਾਤ ਸੰਘਣੀ ਹੋ ਕੇ ਕਿਸੇ ਦੇ ਚੇਹਕਾਂ ਮਾਰਨ ਤੇ ਸਮਾਪਤ ਹੁੰਦੀ ਹੈ.

ਦੂਰ ਕੋਈ ਉੱਡਦਾ ਜਾਂਦਾ ਪਰਿੰਦਾ ਆਪਣਾ ਸੁਨੇਹਾ ਲੈਂ ਕੇ ਜਾਂਦਾ ਨਜ਼ਰ ਆਉਂਦਾ ਪ੍ਰਤੀਤ ਹੁੰਦਾ ਹੈ. 

ਉਸਦੀ ਚੁੰਝ ਵਿੱਚ ਸੂਰਜ ਲਈ ਇੱਕ ਸੁਨੇਹਾ ਹੈ. 
ਬਲਦਿਆ ਦੇ ਦਾਤਾ ਆਪਣੀ ਲਾਟ ਨੂੰ ਹੋਰ ਤਿੱਖਾ ਤੇ ਹੋਰ ਤੇਜ਼ ਕਰ.

ਕੁਝ ਰਾਹੀਂ ਭਟਕੇ ਤੈਂਥੋ ਲੋਅ ਲੈਂ ਕੇ ਦੁਨੀਆ ਜਿੱਤਣ ਦੇ ਖ਼ਵਾਬ ਲੈਂ ਕੇ ਘਰੋਂ ਨਿਕਲੇ ਹਨ.।

Saturday, 16 April 2022

ਮਨਸਾ

   ਵਿਖਾਵਿਆ ਦੀ "ਤੁਸੀਂ" ਨਾਲੋਂ 
   ਪਿਆਰ ਦੀ "ਤੂੰ" ਚੰਗੀ ਹੈ.

ਤੇਰੀ ਸਾਦਗੀ ਦਿਲ ਨੂੰ ਚੰਗੀ ਲੱਗਣ ਲੱਗੀ ਐ. 
ਮੂੰਹੋਂ ਗਾਹਲ ਦੇਣੀ ਐ ਤਾਂ ਸ਼ਾਲਾਂ ਵੱਖੀ ਵਿੱਚ ਹੱਸ ਹੱਸ ਪੀੜ ਹੋਣ ਲੱਗਦੀ ਹੈ. 

ਤੇਰੇ ਹਾਸੇ ਦੰਦ ਮਿੱਠੇ ਬੋਲ ਪਤਾਸ਼ੇ. 

ਅਸੀਂ ਕਿਰਦਾਰਾਂ ਵਿੱਚ ਜਿਉਣ ਵਾਲੇ ਆਪਸ ਵਿੱਚ ਦੋ ਜੀਅ ਕੀ ਲੱਗਦੇ ਹਾਂ. 

ਬੜੇ ਸਵਾਲ ਆਉਂਦੇ ਹੈ. ਨਿਆਣਿਆਂ ਵਾਂਗ ਜਿੱਦ ਕਰਨ ਨੂੰ ਦਿਲ ਕਰਦਾ ਹੈ. ਤੈਨੂੰ ਦੁਨੀਆ ਤੋਂ ਕਿਤੇ ਅੱਲਗ ਕਿਤੇ ਲਿਜਾ ਕੇ ਕਿੱਥੇ ਸਾਂਭ ਸਕਦਾ. ਜਿੱਥੇ ਆਪਾਂ ਦੋਵਾਂ ਨੂੰ ਕਿਸੇ ਦੀ ਨਜ਼ਰ ਨਾ ਲੱਗੇ.  

ਮੈਂ ਨਾਸਤਕ ਹਾਂ ਪਰ ਤੇਰੇ ਜ਼ਿੰਦਗੀ ਵਿੱਚ ਹੋਣ ਲਈ ਰੱਬ ਵਰਗੀ ਸ਼ੈਅ ਦੇ ਵੀ ਹਾੜ੍ਹੇ ਕੱਢ ਸਕਦਾ.  ਹਵਨਾ ਦੇ ਆਸੇ ਹੁੰਦੇ ਉਚਾਰਨਾ ਨੂੰ ਮੈਂ ਨਹੀਂ ਮੰਨਦਾ ਪਰ ਜ਼ੇ ਇਹ ਪੰਡਤ ਦਾਅਵੇ ਨਾਲ 7 ਜਨਮਾਂ ਦੇ ਸਾਥ ਦੀ ਗਰੰਟੀ ਦੇਣ ਤਾਂ ਮੈਂ ਇਹ ਹਵਨਾਂ ਦੇ ਯੱਗ ਕਦੇ ਰੁਕਣ ਨਾ ਦੇਵਾਂ. 

ਤੈਨੂੰ ਪਾਉਣ ਦੀ ਬੜੀ ਚਾਹਤ ਹੈ ਮੰਗਾ ਕਿਹਦੇ ਕੋਲੋ.
ਮੁਕੱਦਰਾਂ ਤੋਂ ? ਕਹਿੰਦੇ ਐ ਚਾਹਤਾਂ ਵਿੱਚ ਸਜਦੇ ਹੁੰਦੇ ਐ ਸ਼ਿਕਵੇ ਨਹੀਂ. 

ਸੋਹਣੇ ਹੋਣਾ ਤੇ ਸੋਹਣੇ ਦਿਖਣਾ.
ਸੋਹਣਾ ਦੇਖਣਾ ਤੇ ਓਹਨੂੰ ਦੱਸਣਾ ਵੀ ਨਾਂ.

ਉਸਤਤ ਨੂੰ ਬੋਲ ਕੇ ਦੱਸੇ ਨਾ ਗਿਆ ਤਾਂ ਉਸਤੋਂ ਭਾਰੀ ਚੀਜ਼ ਕੋਈ ਨਾ. ਇਸ ਕਰਕੇ ਉਂਗਲਾਂ ਨਾਲ ਸੁਆਹ ਉੱਤੇ  ਜਿਵੇਂ ਕੋਈ ਨਿਆਣਾ ਕੁਝ ਉਲੀਕਣ ਦਾ ਜਤਨ ਕਰਦਾ ਐ ਮੈਂ ਵੀ ਕੁਝ ਮਨ ਆਈਆਂ ਉਲੀਕ ਦੇਣਾ.  ਮੈਂ ਜਾਣਦਾ ਮੇਰੇ ਤੇ ਤੇਰੇ ਵਿਚਕਾਰ ਇਹ ਸ਼ਬਦ ਹੀ ਨੇ ਜੌ ਅਮਰ ਨੇ. 

ਰਾਤ ਦੇ ਖ਼ਿਆਲ ਸਨ. 
ਏਥੇ ਵਾਹ ਦਿੱਤੇ.
ਬੇਹਤਰ ਹੋ ਕੇ ਵੀ ਬੇਹਤਰੀਨ ਦੀ ਕੋਈ ਤਲਾਸ਼ ਨਹੀਂ.
 ਤੁੱਕ ਬੰਦੀ ਕਰਕੇ ਕੋਈ ਸ਼ਬਦਾਂ ਦੀ ਲੜੀ ਨਹੀਂ ਬਣਾਉਂਦਾ. 

ਜੌ ਜੀ ਜੀਅ ਆਇਆ ਤੇਰੇ ਬਾਰੇ ਤੈਨੂੰ ਸੋਚ ਕੇ ਉਲੀਕ ਦੇਣਾ. ਅੱਖਰਾਂ ਦੇ ਵਿੱਚ ਅੱਖਰਾਂ ਦੇ ਪਹਾੜ ਨੇ. 

ਸਿਫ਼ਤਾਂ ਕਰਨੀਆਂ ਕਰਾਉਣੀਆਂ ਨਹੀਂ ਸਿੱਖੀਆ ਬੱਸ ਜੌ ਨੇੜੇ ਹੋਵੇ ਓਹਦਾ ਕਦਰਦਾਨ ਜਰੂਰ ਰਹਿਣਾ. 
ਸਾਥ ਹੋਣ ਨਾਲੋਂ ਸਾਥ ਦਾ ਬਣਿਆ ਰਹਿਣਾ ਜ਼ਰੂਰੀ ਹੈ.


ਚੱਲ ਚੰਗਾ ਚਲਦਾ ਮੈਂ

16 ਅਪ੍ਰੈਲ 
3 ਵਿਸਾਖ ਸ਼ਨੀਵਾਰ
ਅੰਬਰਸਰ

ਹੋਟਲ ਰਣਜੀਤ ਅਵਾਸਾ
ਦੇਰ ਰਾਤ ਸਵਾ ਤਿੰਨ ਵਜੇ 

ਖਿਆਲਾਂ ਨੂੰ ਸੋਚ ਕੇ ਲਿਖਣਾ. ਨੀਂਦ ਵਿੱਚ ਉਲੀਕਦੇ ਹੋਏ. 

Friday, 15 April 2022

ਵੈਣ

ਉਹ ਆਪਣੇ ਬਚੇ ਹੋਏ ਅਵਸ਼ੇਸ਼ ਲੈ ਕੇ ਚੱਲ ਨਿਕਲੀ 
ਸੰਘੀ ਦੇ ਵਿੱਚ ਇੱਕ ਬਾਂਸ ਦਾ ਟੋਟਾ
ਗੂੰਗੇ ਬਣੇ ਰਹਿਣਾ 
ਲੰਮੀ ਉਮਰ ਭੋਗਣ ਵਾਂਗ ਹੈ.

ਜਦੋ ਵੀ  ਕਿਥੋਂ ਕੋਈ ਆਵਾਜ਼ ਆਉਣੀ 
ਓਹਨੇ ਦੁਬਕ ਕੇ ਆਪਣੇ ਸਾਹਾਂ ਨੂੰ ਰੋਕ ਲੈਣਾ
ਧਾਹਾਂ ਮਾਰ ਕੇ ਰੋਂਦੀ ਨੂੰ ਜਦੋਂ ਵੇਖਿਆ.

ਮੇਰਾ ਚਿੱਤ ਕਰੇ ਦਿਲ ਨਾਲ ਲਾਵਾਂ
ਪਿਓ ਦੀਆਂ ਫਿਟਕਾਰਾਂ ਦੇ ਕੇ ਆਖਾਂ ਚੁੱਪ ਕਰ
ਵੈਣ ਨਾ ਖ਼ਲਾਰ
ਜਿਹੜੀ ਝੱਲ ਖਿਲਰਣੀ ਸੀ ਖਿੱਲਰ ਗਈ.

ਹੋਂਸਲੇ ਵਾਲੀ ਐ 
ਸਭ ਦੇ ਸਾਹਮਣੇ ਹੁਣ ਮੁਸਕਰਾਉਂਦੀ ਹੈਂ
ਚੌਂਕੇ ਵਿੱਚ ਵੜ ਕੇ ਕਦੇ ਕਦਾਈਂ ਡੁਸਕਦੀ ਹੈਂ 
ਤੰਗ ਦਿਲੀਆਂ ਤੋਂ ਪਾਸੇ ਰਹਿੰਦੀ ਹੈ 
ਪੜ੍ਹਦੀ ਲਿਖਦੀ ਤੇ ਹੱਸਦੀ ਹੈ


Thursday, 14 April 2022

ਕੰਡਾ ਕੌਡਾ

 ਰਾਤ ਤੇਰੇ ਨਾਲ ਇੱਕ ਸੌਂਹ ਖਾਧੀ ਸੀ. ਸੌਂਹ ਤੇਰੇ ਕੋਲੋਂ ਪਵਾਈ ਗਈ ਕਿ ਅਗਲੀ ਵਾਰ ਤੱਕ ਤੂੰ ਆਪਣਾ ਹਾਲ ਮੈਨੂੰ ਸਿਰਫ ਲਿਖ ਕੇ ਦੱਸੇ. ਪਤਾ ਨਹੀਂ GEN Y ਨੂੰ ਜਦੋ ਵੀ ਲਿਖਣੇ ਪੜ੍ਹਨੇ ਦਾ ਕੋਈ ਕਾਰਜ ਮੜ੍ਹਿਆ ਜਾਂਦਾ ਹੈਂ ਤਾਂ ਥੋਨੂੰ ਚਾਅ ਕਿਓਂ ਨਹੀਂ ਚੜ੍ਹਦਾ. 
 ਤੇਰਾ ਜੁਆਬ ਬਿਨਾਂ ਉਡੀਕੇ ਮੈਂ ਲਿਖ ਆਪਣੀ ਸੌਂਹ ਤੇ ਵਾਅਦੇ ਦੀ ਰਸਮ ਬੰਨ੍ਹਣ ਲੱਗਾ ਵਾਂ. 

ਮੈਨੂੰ ਪਤਾ ਹੈ ਤੂੰ ਲਿਖਣੇ ਦਾ ਸੋਚਿਆ ਹੋਣਾ. ਲਿਖਣ ਦੇ ਹੀਲੇ ਵਿੱਚ ਮਨੋ ਮਨੀ ਸੋਚਦੀ ਨੇ ਵਕਤ ਅਤੇ ਏਕਾਂਤ ਨੂੰ ਵੀ ਭਾਲਿਆ ਹੋਣਾ,  ਪਰ ਲਿਖਣ ਲਈ ਇੱਕ ਹੋਰ ਚੀਜ਼ ਵੀ ਲੱਗਦੀ ਹੈ. ਜੋ ਸ਼ਾਇਦ ਤੂੰ ਛੇਤੀ ਜੁਆਬ ਵਿੱਚ ਲਿਖ ਕੇ  ਦੇਵੇ.... ਬੱਸ ਆਹੀ ਆਖਣਾ ਸੀ. ਚੱਲ ਚੰਗਾ ਫਿਰ ਹੁਣ ਜਾਣਾ ਵਾਂ. ਚਿੱਤ ਜਿਹਾ ਨਹੀਂ ਲੱਗ ਰਿਹਾ. 



" ਕੰਡਾ ਕੌਡਾ " ਇਹ ਜੁਆਬ ਵਿੱਚ ਇੱਕ ਕੋਡ ਲਿਖ ਕੇ ਭੇਜ ਰਿਹਾ. ਆਈ ਐਸ ਵਰਗੀਆਂ ਖੂਫੀਆ ਅੰਜਸੀਆ ਵੀ ਇਸ ਕੋਡ ਨੂੰ ਕਰੈਕ ਨਹੀਂ ਕਰ ਸਕੀਆਂ. 

ਕੰਡਾ ਕੌਡਾ ਇਹ ਕੋਡ ਉਦੋਂ ਵਰਤਿਆ ਜਾਂਦਾ ਹੈ ਜਦੋਂ ਸਾਥੀ ਮਿਹਨਤਾਂ ਕਰਦਾ ਥੱਕ ਗਿਆ ਹੋਵੇ ਤੇ ਘਰ ਨੂੰ ਮੁੜਨਾ ਚਾਉਂਦਾ ਹੋਵੇ ਓਦੋਂ ਸਿਰ ਉੱਤੇ ਪੰਜੇ ਉਂਗਲਾ ਨੂੰ ਰੱਖ ਕੇ ਹੱਥ ਨੂੰ ਪੂਰੀ ਤਰਾਂ ਖੋਲ ਕੇ "ਕੰਡਾ ਕੌਡਾ" ਬੋਲਣ ਤੇ ਉਸਨੂੰ ਘਰ ਜਾਣ ਦਿੱਤਾ ਜਾਂਦਾ ਹੈ ਤਾਂ ਜੋ ਉਹ ਸਾਥੀ ਖੇਡ ਵਿੱਚ ਵਿਚਾਲੇ ਛੱਡ ਕੇ ਘਰ ਜਾ ਕੇ ਸਭ ਭੁੱਲ ਕੇ ਸੌਂ ਸਕੇ. 

ਕੰਡਾ ਕੌਡਾ ਨਾ ਮਨਜੂਰ ਹੋਣ ਤੇ ਖਿਡਾਰੀ ਨੂੰ ਲਲਕਾਰ ਹੁੰਦੀ ਹੈ ਕਿ ਕੱਲ੍ਹ ਦੁਬਾਰਾ ਫਿਰ ਤਿਆਰੀ ਨਾਲ ਆਵੇ ਤੇ ਅੱਜ ਦੀ ਹਾਰ ਦਾ ਬਦਲਾ ਲਵੇ ਜਾਂ ਦਵੇ.

ਤੇਰੇ ਅਤੇ ਮੇਰੇ ਵਿਚਲੀ ਜੰਗ ਮੁਹੱਬਤ ਦੀ ਹੈ.
ਉਮਰ ਭਰ ਦੇ ਸਾਥ ਦੇ ਇਕਰਾਰਨਾਮੇ ਲਈ ਮੈਂ ਜੋਰ ਲਾਉਣਾ ਚਾਹੁਣਾ.
 ਤੂੰ ਮੇਰਾ ਇਕਰਾਰਨਾਮਾ ਰੋਜ਼ ਮਨਾ ਕਰੇ ਤੇ ਮੈਂ ਕੰਡਾ ਕੌਡਾ ਮੰਗ ਕੇ ਲੜਦਾ ਹਾਰਦਾ  ਉਮਰ ਭਰ ਤੱਕ...........
 ਤੇਰੇ ਲਈ ਇਹ ਜੋ ਵੀ ਹੋਵੇ ਲਿਖਦਾ ਰਵਾਂ.



ਮੈਂ ਕਹਾਣੀਆਂ ਸੁਣਾਉਂਦਾ ਹਾਂ 
ਵਾਰਤਕ ਸ਼ਾਰਤਕ ਦੀ ਸਮਝ ਮੇਰੇ ਅੰਦਰ ਹਾਲੇ ਤੱਕ ਨਹੀਂ ਆਈ. 
ਇਸ ਲਈ ਇਹ ਮੇਰਾ ਆਪਣਾ ਇੱਕ ਕਿੱਸਿਆਂ ਦਾ ਸੰਗ੍ਰਿਹ ਹੈ. ਜਿਥੇ ਸਿਰਫ ਮੇਰੀਆਂ ਗੱਲਾਂ ਬਾਤਾਂ ਸਾਂਭੀਆਂ ਰਹਿਣਗੀਆਂ.
ਤੈਨੂੰ ਮੇਰਾ ਪਤਾ ਤਾਂ ਹੈ ਮੈਂ ਸਾਂਭ ਸੰਭਾਲ ਵਿੱਚ ਕਿੱਡਾ ਕੁ ਚੁਸਤ ਹਾਂ ਪਰ ਇਹਨਾਂ ਖਾਨਿਆਂ ਦੇ ਬਾਹਰ ਇੱਕ ਪੱਕੀ ਡਿਊਟੀ ਕਰਨ ਵਾਲਾ ਹੈ ਜੋ ਇਹ ਕਵਿਤਾਵਾਂ ਦੀ ਰਾਖੀ ਕਰੇਗਾ. 



ਕਹਿਣ ਨੂੰ ਇਹ ਕਵਿਤਾਵਾਂ ਜਾਂ ਜੋ ਵੀ ਹਨ ਇਹ ਪਿਆਰ ਦੀਆਂ ਹਨ. ਤੇਰੀ ਅਤੇ ਮੇਰੀ ਆਪਸੀ ਗੱਲਾਂਬਾਤਾਂ ਹਨ. ਕਵਿਤਾਵਾਂ ਕਿਸੇ ਨਾ ਕਿਸੇ ਪਾਸੋਂ ਪਿਆਰ ਦੀਆਂ ਹੁੰਦੀਆਂ ਹਨ. ਤੂੰ ਅਤੇ ਮੈਂ ਸਿਰਫ ਪਿਆਰ ਹੀ ਨਹੀਂ ਕਰ ਸਕਦੇ. ਸਾਡੇ ਸਿਰ ਉੱਤੇ ਹੋਰ ਬਹੁਤ ਸਾਰੇ ਭਾਰ ਹਨ. ਇਹ ਗੱਲਾਂ ਦਾ ਵਕਤ ਸੰਘਰਸ਼ ਦੇ ਵਕਤ ਵਿਚੋਂ ਵੇਹਲ ਕੱਢ ਕੇ ਲਿਖਣ ਅਤੇ ਪੜ੍ਹਨ ਲਈ ਰੱਖਿਆ ਗਿਆ ਹੈ. 
ਤੂੰ ਅਤੇ ਮੈਂ ਲੋਕਾਂ ਲਈ ਵੀ ਭਰਮ ਹਾਂ.
ਸਾਡਾ ਆਪਸੀ ਸੰਬੰਧ ਵੀ ਇੱਕ ਮਿੱਥ ਹੈ. 
ਜਿਸ ਵਿੱਚ ਮੈਂ ਬੋਲਦਾ ਹਾਂ 
ਤੂੰ ਪੜ੍ਹਦੀ ਹੈ 
ਬਾਕੀ ਸਾਰੀ ਦੁਨੀਆ ਹਨ੍ਹੇਰੀ ਰਾਤ ਵਿੱਚ ਧੁੰਦ ਦੇ ਵਿੱਚ ਲਿਪਟੀ ਹੈ. 
ਚੱਲ ਠੀਕ ਹੈ 
ਚੰਗਾ ਚਲਦਾ ਮੈਂ 
ਕੰਡਾ ਕੌਡਾ 
ਤਾਰੀਖ਼ 13 ਅਪ੍ਰੈਲ
31 ਚੇਤ
ਘੜੀ ਉੱਤੇ 00:44
ਮੇਰਾ ਨਾਮ ..... 
ਛੱਡ ਰਹਿਣ ਦੇ 



ਪੰਜ ਪੀਰ

 ਨਿੱਕੇ ਹੁੰਦੇ ਅਬੋਹਰ ਮੇਰੇ ਲਈ ਇਕਲੌਤਾ ਘਰ ਤੋਂ ਬਾਹਰ ਦਾ ਦਾਰਸ਼ਨਿਕ ਕੇਂਦਰ ਰਿਹਾ ਕਰੇ. ਹੋਰਾਂ ਜਵਾਕਾਂ ਵਾਂਗੂ ਮੈਂ ਨਾਨਕੇ ਜਾਂ ਦਾਦਕੇ ਨਹੀਂ ਸੀ ਜਾਣਾ ਹੁੰਦਾ. ਜਦੋਂ ਵੀ ਮਨ ਨੇ ਓਧਰ ਜਾਣਾ ਮੈਂ ਸਕੂਲ ਤੋਂ ਚੋਰੀ ਫਰਾਰ ਹੋ ਕੇ ਵੀਰਵਾਰ ਨੂੰ ਬੱਸ ਅੱਡੇ ਤੋਂ ਅਬੋਹਰ ਦੀ ਬੱਸ ਵਿੱਚ ਮੂੰਹ ਢੱਕ ਕੇ ਚੜ੍ਹ ਜਾਣਾ. 


ਟਿਕਟ ਜਿਆਦਾ ਨਹੀਂ ਸੀ. 14 ਰੁਪਏ ਆਣ ਜਾਣ ਦਾ ਕਿਰਾਇਆ ਸੀ. ਕਿਰਾਏ ਦਾ ਜਗਾੜ ਫੜ ਤੜ੍ਹ ਕੇ ਕਰਦਾ.
ਮੂੰਹ ਢੱਕ ਤੇ ਬੱਸੇ ਬਹਿ ਜਾਣਾ.  ਮੇਰਾ ਦਾਰਸ਼ਨਿਕ ਕੇਂਦਰ ਹੁੰਦਾ ਸੀ " ਪੰਜਾ ਪੀਰਾਂ ਦੀ ਦਰਗਾਹਾਂ "



ਮੈਨੂੰ ਇਹਦਾ ਪੁਰਾਤਨ ਇਤਿਹਾਸਕ ਮਹੱਤਵ ਦਾ ਖਾਸ ਪਤਾ ਨਹੀ ਲੱਗਾ ਓਹੀ ਸ਼ੈਰੀ ਦੇ ਕਹਿਣ ਵਾਂਗ  ਜਿਥੇ ਯਾਰੀ ਲੱਗ ਜਾਵੇ ਓਥੇ ਰੌਲੇ ਕੀ ਜਾਤਾਂ ਪਾਤਾ ਦੇ.

ਹਿੰਦੂ ਬ੍ਰਾਹਮਣ ਮੁੰਡਾ 7 ਸਾਲਾਂ ਦਾ ਦਰਗਾਹਾਂ ਜਾਣਾ ਗਿੱਝ ਗਿਆ ਸੀ ਬੱਸਾਂ ਦੇ ਕੰਡਕਟਰਾਂ ਨੇ ਫਿਰ ਪੁੱਛਣਾ ਕਿਉਂ ਨਾ ਹੋਇਆ.

ਬੱਸ ਦਾ ਕੰਡਕਟਰ ਬੱਗੀ ਦਾੜ੍ਹੀ ਆਲਾ ਮੇਰੇ ਡੈਡੀ ਦਾ ਜਾਣਕਾਰ ਸੀ. ਮੈਥੋਂ ਕਿਰਾਇਆ ਨਹੀਂ ਲੈਂਦਾ ਸੀ ਪਰ ਸਵਾਲ ਇੰਨੇ ਕਰਦਾ ਕਿ ਮੇਰਾ ਚਿੱਤ ਕਰਨਾ ਕਿ ਚੌਧਰੀ ਦੀ ਬੱਸ ਦੀਆਂ ਬਵੰਜਾ ਦੀਆਂ ਬਵੰਜਾ ਸੀਟਾਂ ਉਲਟੀ ਨਾਲ ਗੰਦੀਆਂ ਕਰ ਦਵਾਂ ਸਣੇ ਡਰਾਈਵਰ ਤੇ ਕੰਡਕਟਰ ਸੀਟ ਦੇ. ਮੈਨੂੰ ਸਾਰੇ ਰਾਹ ਡਰਾਉਂਦਾ ਜਾਂਦਾ. ਸੱਚੋ ਸੱਚ ਦੱਸ ਦੇ ਚੋਬਰਾ ਸਕੂਲੋਂ ਦੌੜ ਕੇ ਆਇਆ ਨਾ, ਤੂੰ ਭਤੀਜਿਆਂ ਘਰੇ ਪਹੁੰਚ. 

ਗੱਲ ਓਹਨਾ ਵੇਲਿਆ ਦੀ ਹੈ ਜਦੋਂ ਤੇਰੀ ਏਸ ਧਰਤੀ ਤੇ ਦੂਜੀ ਜਾਂ ਤੀਜੀ ਹੋਲੀ ਮਨਾਈ ਜਾਂਦੀ ਹੋਣੀ. ਮੈਨੂੰ ਇਸ ਧਰਤੀ ਤੇ 8-9 ਸਾਲ ਹੋਏ ਸੀ. ਲੋਕ ਕਹਿੰਦੇ ਸੀ ਕਿ ਮੁੰਡਾ ਮੁਸਲਾ ਹੋ ਗਿਆ ਦਰਗਾਹਾਂ ਜਾਣ ਲੱਗ ਪਿਆ. ਖੋਰੇ ਕੋਈ ਪ੍ਰੇਤ ਸਿਰ ਨੂੰ ਚੜਿਆ ਪਰ ਲੋਕਾਂ ਨੂੰ ਕੀ ਪਤਾ ਸੀ ਜੋ ਮੇਰੇ ਬਾਰੇ ਗੱਲਾਂ ਕਰਦੇ ਸੀ ਪਰ ਅੱਜ ਵੀ ਸੋਚਾਂ ਤਾਂ ਜਵਾਬ ਆਹੀ ਮਿਲਦਾ ਕਿ ਮੈਨੂੰ ਥਾਵਾਂ ਨਾਲ ਬੜੀ ਜਲਦੀ ਮੋਹ ਪੈ ਜਾਂਦਾ. ਮੇਰੇ ਹਾਣ ਦੇ ਜਵਾਕ ਘਰਦਿਆਂ ਤੋਂ ਬਿਨਾਂ ਪੁੱਛੇ ਗੁਸਲਖਾਨੇ ਨਹੀਂ ਜਾ ਪਾਉਂਦੇ ਸੀ ਮੈਂ ਉਸ ਉਮਰੇ 7-8 ਸਾਲਾਂ ਦਾ ਨਿਆਣਾ ਆਪਣਾ ਅਲੱਗ solo trip ਕੱਢ ਆਉਂਦਾ ਸੀ

ਅਬੋਹਰ ਦੀ ਪੰਜਾ ਪੀਰਾਂ ਦੀ ਦਰਗਾਹ ਵੀ ਓਦਾਂ ਹੀ ਸੀ ਕੁਝ. ਕੋਈ ਖਿੱਚ ਸੀ. ਜੇ ਤੂੰ ਮੇਰੇ ਲਿਖੇ ਵਿੱਚ ਉਹ ਜਗਾਂ ਨੂੰ ਦੇਖ ਸਕੇ ਤਾਂ ਦੇਖੀ.

ਗੂਗਲ ਫੇਸਬੁੱਕ ਕੋਲ ਉਸ ਵੇਲੇ ਦੀਆਂ ਤਸਵੀਰਾਂ ਮਜੂਦ ਨਹੀਂ ਹਨ ਜੋ ਤਸਵੀਰਾਂ ਮੇਰੇ ਜ਼ਿਹਨ ਵਿੱਚ ਸਾਂਭੀਆਂ ਹਨ.

ਬੱਸ ਦੇ ਕੰਡਕਟਰ ਨੇ ਮੈਨੂੰ ਅਬੋਹਰ ਤੋਂ ਪਿੱਛੇ 6 ਕਿਲੋਮੀਟਰ ਇੱਕ ਰੇਤੇ ਅਤੇ ਮਿੱਟੀ ਨਾਲ ਭਰੀ ਸਿੱਧੀ ਸੜਕ ਤੇ ਲਾਹ ਦੇਣਾ. ਬੱਸ ਦੀ ਬਾਰੀ ਵਿੱਚੋ ਲਹਿੰਦੇ ਹੀ ਸਾਹਮਣੇ ਇੱਕ ਮਿੱਟੀ ਦੇ ਟਿੱਬਿਆਂ ਵਿੱਚ ਦੂਰ 2 ਕਿਲੋਮੀਟਰ ਤੇ ਇੱਕ ਪਹਾੜ ਦੀ ਚੋਟੀ ਤੇ ਦਰਗਾਹ ਦਿਖਣੀ.

 

ਸਿਖ਼ਰ ਦੁਪਹਿਰੇ ਸਕੂਲ ਦੀ ਵਰਦੀ ਵਿੱਚ , ਮੋਢੇ ਤੇ ਬਸਤਾ ਟੰਗੀ ਮੈਂ ਦਰਗਾਹ ਨੂੰ ਜਾਣਾ.

ਆਸੇ ਪਾਸੇ 2 ਕਿਲੋਮੀਟਰ ਦੀ ਵਿੱਥ ਉੱਤੇ 10-12 ਘਰ ਹੀ ਹੁੰਦੇ ਸੀ. ਆਹ 200 ਮੀਟਰ ਦੀ ਵਿੱਥ ਉੱਤੇ ਪ੍ਰਸ਼ਾਦ ਦੀਆਂ ਮੰਜੀਆਂ ਡਾਹੀ ਕੁਝ ਆਸ ਪਾਸ ਦੇ ਘਰਾਂ ਵਾਲਿਆ ਨੇ ਬੈਠਾ ਹੋਣਾ. ਇਥੋਂ ਰਾਜਸਥਾਨ ਦੀ ਪੂਰੀ ਮਹਿਕ ਆਉਣੀ. ਪਾਣੀ ਦੀ ਤ੍ਰੇਹ ਨਾਲ ਗੱਲਾ ਸੁੱਕਦੇ ਹੋਣਾ. ਮੈਨੂੰ ਤੁਰੇ ਜਾਂਦੇ ਨੂੰ ਵੇਖ ਕੇ ਆਸ ਪਾਸ ਬੈਠੀਆ ਕੁੜੀਆਂ ਬੀਬੀਆਂ ਤੇ ਭਾਈਆਂ ਨੇ ਪੁੱਛਣਾ. ਛੋਹਰਾ ਪਾਣੀ ਪੀ ਜਾ. ਪ੍ਰਸ਼ਾਦ ਤੂੰ ਲੈਣਾ ਨਹੀਂ ਪ੍ਰਸ਼ਾਦ ਤਾਂ ਤੂੰ ਖਾਣ ਆਇਆ. 

ਓਹਨਾ ਦੀ ਇਹਨਾਂ ਕੌੜੀਆਂ ਗੱਲਾਂ ਕਰਕੇ ਮੈਂ ਉਹਨਾਂ ਤੋਂ ਕਦੇ ਨਾ ਪਾਣੀ ਪੀਂਦਾ ਤੇ ਪ੍ਰਸ਼ਾਦ ਮੈਂ ਲੈਣਾ ਹੀ ਕਿਉਂ ਹੁੰਦਾ. ਨਿੱਕੇ ਨਿੱਕੇ ਪੈਰਾਂ ਦੇ ਨਿਸ਼ਾਨਾ ਨੂੰ ਪੁੱਟਦਾ ਰੇਤ ਦਾ ਦਰਿਆ ਪਾਰ ਕਰਕੇ ਪੀਰਾਂ ਦੀ ਦਰਗਾਹ ਲਾਗੇ ਪਹੁੰਚ ਕੇ ਖੁਸ਼ਕ ਰੂਹ ਨੂੰ ਪਾਣੀ ਦਾ ਗਿਲਾਸ ਇੱਕ ਭਾਈ ਪਿਆਉਂਦਾ. ਅੱਜ ਤਾਹੀ ਮੈਨੂੰ ਉਹ ਰੂਹਦਾਰ ਦਾ ਨਾਮ ਯਾਦ ਨਹੀਂ ਹੋਣਾ. ਓਦੋਂ ਓਹਦੀ ਉਮਰ ਹੋਣੀ ਕੋਈ 35 ਕੁ ਸਾਲ. ਉਹ ਮੇਰੇ ਵਿੱਚੋ ਆਪਣੇ ਕਿਸੇ  ਯਾਰ ਨੂੰ ਲੱਭਦਾ ਰਹਿੰਦਾ. ਆਏ ਵਾਰੀ ਨੇ ਮੈਨੂੰ ਮੇਰਾ ਪਤਾ ਪੁੱਛਦਾ. ਮੈਂ ਹਿੰਦੀ ਫ਼ਿਲਮਾਂ ਜਿਆਦਾ ਦੇਖਦਾ ਸੀ ਇਸ ਲਈ ਡਰਦਾ ਕਦੇ ਸਹੀ ਪਤਾ ਟਿਕਾਣਾ ਨਾ ਦੱਸਦਾ. ਮੈਨੂੰ ਡਰ ਹੁੰਦਾ ਕਿਤੇ ਇਹ ਵੀ ਕੰਡਕਟਰ ਵਾਂਗੂ STD ਤੇ ਜਾ ਕੇ ਡੈਡੀ ਦੇ ਦਫ਼ਤਰ ਫੋਨ ਨਾ ਖੜਕਾ ਦੇਵੇ.


ਕੰਡਕਟਰ ਨੇ ਮੈਥੋਂ ਏਥੇ ਆਉਣ ਦੇ ਪੈਸੇ ਨਹੀਂ ਲੈਣੇ ਹੁੰਦੇ ਸੀ ਜਿਸ ਕਰਕੇ ਉਹਨਾਂ ਪੈਸਿਆਂ ਵਿਚੋਂ ਪੰਜਾ ਦਾ ਪ੍ਰਸ਼ਾਦ ਲੈ ਲੈਣਾ. ਭਾਵੇਂ ਮੈਂ ਬਾਅਦ ਵਿੱਚ ਮੈਂ ਖਾਣਾ ਕੱਲੇ ਨੇ ਹੀ ਹੁੰਦਾ.

ਓਥੇ ਮੇਰੇ ਵਕ਼ਤ ਤੇ ਭੀੜ ਨਹੀਂ ਹੁੰਦੀ ਸੀ ਪਰ ਸੁਣਿਆ ਸੀ ਰਾਤ ਤੱਕ ਹੁੰਦਿਆਂ 2 ਮੀਲ ਲੰਬੀ ਲਾਈਨ ਲੱਗਦੀ ਸੀ.

ਪੰਜ ਪੀਰਾਂ ਦੀ ਮਹਿਕ ਅੱਜ ਵੀ ਮੈਨੂੰ ਯਾਦ ਐਂ. ਓਹਦੇ ਅੰਦਰ ਜਾਂਦਿਆ ਹੀ ਰੂਹ ਵਿੱਚ ਲੱਗਦਾ ਸੀ ਕਿਸੇ ਨਿਆਮਤ ਦਾ ਪ੍ਰਵੇਸ਼ ਹੁੰਦਾ ਸੀ.

ਦਰਗਾਹ ਦੇ ਨਿੱਕੇ ਦਰਵਾਜੇ ਤੋਂ ਬਾਹਰ ਨਿਕਲ ਕੇ ਮੈਂ ਇੱਕ ਮਿੱਟੀ ਦੇ ਉੱਚੇ ਪਹਾੜ ਤੇ ਜਾ ਬਹਿਣਾ. ਜਿਥੋਂ ਸਾਰਾ ਅਬੋਹਰ ਦਿਖਦਾ ਸੀ. ਸੂਰਜ ਦੀ ਸਿਧੀਆਂ ਕਿਰਨਾਂ ਨੇ ਆਪਣਾ ਪਾਸਾ ਬਦਲਣਾ ਤੇ ਮੇਰੇ ਵੇਹਿੰਦਿਆ ਵੇਹਿੰਦਿਆ ਚਾਂਦੀ ਦੀ ਧੁੱਪ ਗੁਲਾਬੀ ਸੁਰਖੀ ਤੱਕ ਓਹਨੂੰ ਤੱਕਦੇ ਰਹਿਣਾ. ਇਹ ਮੇਰਾ ਪਹਿਲਾ ਇਸ਼ਕ ਮੁਹੱਬਤ ਸੀ.



ਡਿਵੈਲਪਮੈਂਟ ਦਾ ਘੇਰਾ ਹਾਲੇ ਓਦੋਂ ਉਸ ਸ਼ਹਿਰ ਤੇ ਨਹੀਂ ਪਿਆ ਸੀ ਪਰ ਰੇਤ ਦੇ ਪਹਾੜ ਗਰਮੀ ਵਿੱਚ ਸ਼ਾਮ ਢਲੇ ਤੇ ਕੂਲੇ ਲੱਗਣ ਲੱਗਦੇ. ਜਦੋ ਤੱਕ ਮੇਰੇ ਲੱਡੂ ਪਤਾਸ਼ੇ ਖਤਮ ਨਾ ਹੁੰਦੇ ਮੈਂ ਉੱਠਣ ਦਾ ਨਾਂ ਨਾ ਲੈਣਾ. 

ਆਏ ਵੀਰਵਾਰ ਲੋਕ ਮੰਨਤ ਮੰਗਣ ਆਉਂਦੇ ਸੀ ਮੈਂ ਕਦੇ ਕੋਈ ਮੰਨਤ ਲੈ ਕੇ ਨਹੀਂ ਸੀ ਆਉਂਦਾ ਬੱਸ ਘਰ ਮੁੜਨ ਤੋਂ ਪਹਿਲਾਂ ਹਰ ਲੰਗਰ ਵਿਚੋਂ ਇੱਕ ਇੱਕ ਬੁਰਕੀ ਜਰੂਰ ਖਾ ਲੈਂਦਾ. 

ਮੇਰੇ ਅਬੋਹਰ ਆਉਣ ਤੇ 14 ਰੁਪਏ ਸਪੌਂਸਰ ਕਰਨ ਵਾਲੇ ਸੇਲੀਆ ਬੇਲੀਆ ਲਈ ਖੀਰ ਦੀ ਡੱਬੀ ਵੀ ਭਰਵਾਂ ਲੈਂਦਾ. 

ਖੋਰੇ ਉਹ ਜਗ੍ਹਾ ਤੇ ਕਿਹੋ ਜਿਹਾ ਮਨ ਨੂੰ ਸ਼ਾਂਤ ਕਰਨ ਵਾਲਾ ਮਾਹੌਲ ਸੀ. ਮੈਨੂੰ ਉਸ ਰੇਤ ਦੇ ਪਹਾੜ ਨਾਲ ਮੁਹੱਬਤ ਸੀ. ਮੈਂ ਮੇਰੇ ਇਲਾਵਾ ਕਿਸੇ ਹੋਰ ਨੂੰ ਓਥੇ ਆਉਂਦੇ ਜਾਂਦੇ ਨਹੀਂ ਵੇਖਿਆ. ਇਹ ਜਗਾਂ ਮੇਰੇ ਘਰ ਤੋਂ 30 ਮੀਲ ਸੀ ਹਰ ਕੋਈ ਪੀਰਾਂ ਦੇ ਹੋ ਕੇ ਮੁੜ ਜਾਂਦਾ. 

ਮੇਰੇ ਇੱਕਲੇ ਆਉਣ ਤੇ ਆਏ ਵਾਰੀ ਘਰ ਜਾ ਕੇ ਮੈਨੂੰ ਮਾਰ ਪੈਂਦੀ ਪਰ ਥੱਪੜਿਆ ਦੇ ਡਰ ਖੋਨੋ ਮੈਂ ਕਦੇ ਵੀ ਆਪਣੇ ਆਪ ਨੂੰ ਏਥੇ ਆਉਣ ਤੋਂ ਨਾ ਰੋਕਿਆ. ਮੈਂ ਉਸ ਪਹਾੜ ਉੱਤੇ ਹਮੇਸ਼ਾ ਕਿਸੇ ਦੀ ਕਮੀ ਮਹਿਸੂਸ ਕੀਤੀ. 

ਹੁਣ 12 ਸਾਲਾਂ ਤੋਂ ਓਥੇ ਨਹੀਂ ਗਿਆ ਵਾਂ. 
ਖੋਰੇ ਅਗਲੀ ਵਾਰ ਜਾਵਾਂ ਤਾਂ ਸ਼ਾਇਦ ਓਥੇ ਉਹ ਰੇਤ ਦਾ ਪਹਾੜ ਭੋਰ ਦਿੱਤਾ ਗਿਆ ਹੋਵੇ.

ਮੈਨੂੰ ਉਸ ਪਹਾੜ ਦੇ ਸਲਾਮਤ ਰਹਿਣ ਦੀ ਮੰਨਤ ਮੰਗ ਲੈਣੀ ਚਾਹੀਦੀ ਸੀ.

ਡੋਰ ਭੋਰ ਵਿਚੋਂ ਨਿਕਲ ਕੇ ਘਰ ਪਹੁੰਚਦਾ ਤਾਂ ਘਰ ਮੇਰੇ ਪਹੁੰਚਣ ਤੋਂ ਪਹਿਲਾਂ ਹੀ ਮੇਰੇ ਪੀਰਾਂ ਤੇ ਜਾਣ ਦੀ ਗੱਲ ਉੱਡ ਚੁੱਕੀ ਹੁੰਦੀ.



ਕੰਡਕਟਰ ਕਿਸੇ ਦੇ ਸਕੇ ਨਹੀਂ ਹੁੰਦੇ. 
ਬੱਸ ਵਿਚੋਂ ਆਉਂਦਿਆਂ ਨੇ ਮੈਥੋਂ ਕੰਡਕਟਰਾਂ ਨੇ ਖੀਰ ਦੇ ਦਰਸ਼ਨ ਮੰਗਣੇ ਪਰ ਖੀਰ ਨਾ ਦੇਣ ਕਰਕੇ ਕੰਡਕਟਰ ਨੇ ਖੀਰ ਦੀ ਖ਼ਾਰ ਕੱਢ ਕੇ ਲੂਤੀ ਲਾ ਦੇਣੀ.  ਘਰਦਿਆਂ ਦੀ ਮਾਰ ਮੇਰੇ ਅੰਦਰੋਂ ਸਭ ਕੁਝ ਕੱਢ ਲੈਂਦੀ ਪਰ ਪੀਰਾਂ ਦੇ ਪਹਾੜ ਦੀ ਯਾਤਰਾ ਮੇਰੇ ਵਿੱਚੋ ਨਾ ਕੱਢ ਪਾਉਂਦੀ.

ਚੰਗਾ ਜਾਣਾ ਹੁਣ.
ਤੇਰੇ ਭਗਤੀ ਰਸ ਦੀਆਂ ਕਹਾਣੀਆਂ ਵੀ ਮੇਰੇ ਨਾਲ ਸਾਂਝੇ ਕਰੀਂ. 

14 ਅਪ੍ਰੈਲ 2022
ਵੈਸਾਖ ਦੀ ਪਹਿਲੀ
ਦਿਨ ਵੀਰਵਾਰ


ਬਾਕੀ ਜੇ ਕੋਈ ਵੈਸੇ ਨੇੜੇ ਹੋ ਕੇ ਮਿਲਣਾ ਚਾਹੇ ਤਾਂ LINK ਤੇ ਕਲਿਕ ਕਰ ਲਵੇ.

Wednesday, 13 April 2022

ਮੱਲਵਈ



ਨਿੱਤ south cafe ਉੱਤੇ ਕੋਫ਼ੀ ਪੀਂਦਾ  ਯਾਰ ਹੈ ...
ਤੇਰੀ ਯਾਦ   ਤੋਂ ਬਿਨਾ ਇਥੇ  ਸਭ ਕੁਝ ਬੇਕਾਰ ਹੈ ...

ਰੁਖੇ  ਨੇ  ਦਿਲ , ਇਥੇ ਨਾ ਕੋਈ ਗੇੜੀ ਰੂਟ ਵਾਲਾ  ਚੋਂਕ  ਹੈ ...
CGPA ਬਣਾਉਣ  ਦਾ  ਇਥੇ  ਕੱਲੇ  ਕੱਲੇ ਨੂੰ ਸ਼ੋਂਕ ਹੈ ...

ਮੰਡੀਰ  ਇਥੋ  ਦੀ  ਨੇ ਵੀ  ਅੱਤ  ਪੂਰੀ  ਚੱਕੀ   ਆ
whtsapp ਆਲਾ ਫੋਨ, ਮੁਛ੍ਹ ਤੇ ਮਾਸ਼ੂਕ ਹਰ ਕਿਸੇ ਨੇ ਰਖੀ ਆ

ਫੁਕਰ੍ਪੁਨੇ ਤੋਂ ਰਹਿਣਾ ਦੂਰ , ਨਾ ਕਰੀ ਦੀ ਲੜਾਈ ਆ  ..
ਬੱਸ  ਇੱਕ qissey ਲਿਖਣ ਦਾ ਤੇ ਦੂਜਾ  ਫਿਕਰ  ਪੜਾਈ  ਦਾ  ..

ਵੈਸੇ ਡੇਰਾ ਆਸ਼ਿਕ਼ਾ ਦਾ ਵੀ ਹੈ,  ਇਥੇ ਕੰਮ ਪੂਰਾ ਟੋਪੋ ਟੋਪ ਹੈਂ ....
ਦੇਸੀਆਂ ਅੰਗ੍ਰੇਜੀ ਦੀ ਵੀ  ਪੁਤਲੀਘਰ ਟੱਪ ਕੇ Wine ਸ਼ੋਪ ਹੈਂ ..

ਸਮੈਸਟਰ ਹੋ ਗਿਆਂ ਦੂਜਾ, ਪਾਸ  ਕਰਨਾ  ਬਾਲਾ  ਜ਼ਰੂਰੀ  ਹੈ ..
ਲੈਕਚਰ ਵੀ ਲਾਓ , assignmentaa ਵੀ ਬਣਾਓ ਇਥੇ , ਅਹਿ  ਤਾਂ  ਮਜਬੂਰੀ ਹੈ ..

ਡਿਗਰੀ  ਕਰਨੀ ਦੇਸੀ ਨੇ , ਗੋਲ੍ਡ ਮੇਡਲ ਵਾਲੀ ਗੱਲ ਵੀ ਪੁਗਾਉਣੀ ਹੈਂ ...
ਬਾਪੂ ਕਰੇ ਮਨਾ ਪਰ ਅੰਬਰਸਰਨੀ  ਇਕ ਤਾਂ  ਫ੍ਸਾਉਣੀ ਹੈ ...

ਗਲ  ਗਲ  ਤੇ  ਮੂੰਹ ਵੱਟ ਕੇ ਮਾੜੇ accent ਵਿਚ  ਸੋਰ੍ਰੀ ਬੋਲ ਜਾਂਦੀਆਂ ਨੇ
ਚਿੱਟੀਆਂ ਪੀਲੀਆਂ ਸੌੜੀ ਦਾੜੀ ਵਾਲਿਆਂ ਨਾਲ UT ਵਿਚ egg roll ਖਾਂਦੀਆਂ  ਨੇ ..

ਜੇ  ਕੋਈ ਹੋਂਸਲਾ ਕਰ ਲਵੇ ਵੀ  ਗਲ  ਤਾਂ  "do you have ride" ਪੁਛਦੀ  ਹੈ ..
ਹੋਸਟਲਰਾ ਤੇ ਬੱਸ ਪਾਸ ਆਲਿਆ ਨੂ ਦੱਸ  ਗੱਡੀ  ਕਿਥੇ  ਪੁੱਗਦੀ  ਹੈ ...

ਲੱਗ  ਲੈਣ  ਦੇ package  , ਫੇਰ  ਕੱਲੀ ਛੱਲੀ ਨੂੰ ਲਾਲ ਬੱਤੀ  ਚ  ਫੇਰ ਘੂਮਾਉਣਾ ਹੈ ...
ride ਪੁਛਦੀ  ਹੈ ਜਿਹੜੀ ਸਾਨੂ , ਕੱਲੀ ਛੱਲੀ  ਅੰਬਰਸਰਨੀ ਦਾ ਲਾਂਭਾ  ਲਾਉਣਾ  ਹੈ




Monday, 7 February 2022

ਭੁੱਲੀ ਵਿਸਰੀ

ਅੱਜ ਇੱਕ ਭੁੱਲੀ ਵਿਸਰੀ ਕਵਿਤਾ ਸਾਂਝੀ ਕਰ ਰਿਹਾ ਹਾਂ. ਭੁੱਲੀ ਵਿਸਰੀ ਕਵਿਤਾ ਦਾ ਯੂਟਿਉਬ ਲਿੰਕ : 

https://youtube.com/watch?v=KoR8EUtnNHE&feature=share

Wednesday, 3 November 2021

DC ਦਫ਼ਤਰ

ਉਸਤਾਦ ਜੋਸ਼ੀ ਕਹਿੰਦੇ ਰਹੇ - " ਜਿਹੜਾ ਬੰਦਾ ਹੁੰਦਾ ਹੈ ਨਾ ਉਹ ਜਿਆਦਾ ਟਾਈਮ ਦੇਵ ਮਨੁੱਖਾ ਲਾਗੇ ਨਹੀਂ ਰੁੱਕ ਸਕਦਾ । ਦੇਵਤਿਆਂ ਦਾ ਕੰਮ ਹੈ - ਦਰਸ਼ਨ ਦੇਵੇ.... ਕੰਮ ਨਿਬੇੜੇ ਤੇ ਤੁਰਦਾ ਬਣੇ ।

ਤੂੰ ਵੀ ਤੁਰ ਜਾ ਭਾਈ । ਏਥੇ ਖੜ੍ਹਾ ਰਹਿ ਕੇ ਟਾਈਮ ਨਾ ਗਵਾ ।

ਗੱਲ ਸ਼ਾਇਦ ਤੁਹਾਨੂੰ ਸਮਝ ਆਈ ਹੋਵੇ । ਨਹੀਂ ਆਈ ਤਾਂ ਫਿਰ ਪੂਰੀ ਦਾਸਤਾਨ ਪੜ੍ਹ ਲਓ । 

ਕੰਨ ਤੋਂ ਫੋਨ ਲਾ ਕੇ , ਸਾਹਮਣੇ ਆਲੇ ਨੂੰ ਕਹਿਣਾ - ਬੇ ਬੀਰਾ ਆ ਫੋਨ ਤੇ ਗੱਲ ਕਰੀਂ ਭਾਈ ।

ਸਾਹਮਣੇ ਆਲਾ ਪਤਾ ਨਹੀਂ ...ਭਾਈ ਕਿਹੜੇ ਸ਼ਨਤਰੀ ਦੇ ਕਹੇ - ਸਾਹਮਣੇ ਕੁਰਸੀ ਤੇ ਬਿਰਾਜਮਾਨ ਹੋਵੇ । ਕੁਸ਼ ਨਹੀਂ ਕਿਹਾ ਜਾਂਦਾ ਭਾਈ ।

ਅਗਲਾ DC ਤੋਂ ਘੱਟ ਥੋੜੀ ਐਂ ।
ਦਫਤਰ ਵਿੱਚ ਕਲਮ ਛੋੜ ਦਿੱਤੀ ਗਈ ਹੈ ।
ਸਿਆਹੀ ਨਹੀਂ ਮੁੱਕੀ ।
ਠੇਕਾ ਮੁੱਕ ਗਿਆ ਜਾਂ ਭਾਈ ਕਲਰਕ ਸਵੇਰੇ ਸਵੇਰੇ ਸਿੱਧੇ ਮੂੰਹ ਸ਼ਸ਼ਰੀਕਾਲ ਨਹੀਂ ਬੁਲਾਉਂਦਾ ਹੋਣਾ । ਤਾਂਹੀ ਤਾਂ ਭਾਈ ਕਲਮਾਂ ਛੁੱਟ ਗਈਆਂ । ਬਾਕੀ ਕੰਮ ਤਾਂ ਸਾਰੇ ਇੱਕੋ ਜਿੰਨਾ ਹੀ ਕਰਦੇ ਐਂ ।

ਖੈਰ ਛੱਡੋ ।
ਸਭ ਪਾਸੇ ਹੜਤਾਲਾਂ ਜਾਰੀ ਨੇ ।
ਆਪਾਂ ਨੂੰ ਕਲਰਕਾਂ ਦੇ ਕਲਮ ਛੋੜਨ ਦਾ ਦੁੱਖ ਨਹੀਂ ਹੈ ।
DC ਨੂੰ ਹੋਏ ਕਰੋਣਾ ਦਾ ਦੁੱਖ ਨਹੀਂ ਹੈ ।

ਮੈਨੂੰ ਡੇਰੇ ਆਲੇ ਬਾਬਾ ਜੀ ਦੀ ਸੌਂਫ ਲੱਗੇ , 1 ਸਾਲ ਤੋਂ ਮਾਰੇ DRIVING LICENSE ਪਿੱਛੇ ਗੇੜਿਆ ਦਾ ਵੀ ਦੁਖ ਨਹੀਂ ਐਂ 

ਮੈਨੂੰ ਸ਼ਾਲਾਂ ਦੁਖ ਐਂ ਸਿਰਫ ਉਹ DC ਦਫ਼ਤਰ ਦੇ ਬਾਹਰ ਬੈਠੇ CYCLE ਸਟੈਂਡ ਤੇ ਬੈਠੇ ਉਸ ਪ੍ਰਾਣੀ ਤੋਂ ਜੋ ਆਏ ਵਾਰੀ ਮੇਰੀ ਦਸਾਂ ਨਹੁੰਆਂ ਦੀ ਕਮਾਈ ਵਿਚੋਂ ਮੇਰੇ ਕੋਲ਼ੋਂ 10 ਰੁਪਈਏ ਦੀ ਪਰਚੀ ਕੱਟਦਾ ਹੈ ।

ਉਹ ਜਨੌਰ ਨੂੰ ਪਤਾ ਹੁੰਦਾ ਐਂ ਕਿ ਮੈਂ DRIVING LICENSE ਲਈ ਅੰਦਰ ਜਾ ਰਿਹਾ ।

ਓਹਨੂੰ ਇਹ ਵੀ ਪਤਾ ਹੁੰਦਾ ਹੈ ਕਿ ਅੱਜ ਬਾਬੂ ਗਜਬ ਅਲੀ ਜੀ ਕਰੋਣਾ ਗ੍ਰਸਤ ਨੇ ।

ਓਹਨੂੰ ਇਹ ਵੀ ਪਤਾ ਹੁੰਦਾ ਐਂ ਕਿ ਬਾਬੂ ਸ਼ਾਹ ਦੇ ਮੁਨਸ਼ੀ ਕਲਮਾਂ ਤਿਆਗ ਕੇ ਆਪਣੇ ਹੱਕਾਂ ਲਈ ਲੁੜ ਰਹੇ ਨੇ ।
ਹਾਲੇ ਬਥੇਰਾ ਟਾਈਮ ਨਹੀਂ ਮੁੜ੍ਹਦੇ ।

ਪਰ ਓਹ ਚੁੱਪ ਵੱਟ ।
ਸੁੰਨ ਸੁਨਾਟੇ ਨਾਲ ਦਸਾਂ ਦੀ ਪਰਚੀ ਕੱਟਦਾ ਹੈ ।
ਓਹਨੂੰ ਇਹ ਵੀ ਪਤਾ ਹੈ ਕਿ 1 ਸਾਲ ਤੋਂ ਮੈਂ DRIVING ਲਾਇਸੈਂਸ ਲਈ ਇਸ ਇਤਿਹਾਸਿਕ ਇਮਾਰਤ ਦੇ ਦਰਸ਼ਨ ਕਰਨ ਜਾਣਾ ।

ਪਰ ਆਏ ਵਾਰੀ 10 ਰੁਪਏ ਸਾਈਕਲ ਸਟੈਂਡ ਤੇ ਮੱਥਾ ਟੇਕ ਕੇ ਮੁੜ ਆਉਣਾ ।

ਤਸਵੀਰ ਅਤੇ ਸਥਾਨ - ਸਾਈਕਲ ਸਟੈਂਡ ( ਕਚਹਿਰੀਆਂ )

ਨੋਟ- ਸਾਈਕਲ ਸਟੈਂਡ ਤੇ 10 ਰੁਪਏ ਦੀ ਪਰਚੀ ਕੱਟਣ ਵਾਲੇ ਨਾਲ ਰੋਸ ਵਿੱਚ ਲਿਖੀ ਪੋਸਟ ।

- ਮੈਂ

ਕੀਮਤੀ ਵਕ਼ਤ ਕੱਢ ਕੇ ਲਿਖੀ ਗਈ ਪੋਸਟ । 😡😡😡😡

#ਕਿਸਾਨਮਜਦੂਰਏਕਤਾਜ਼ਿੰਦਾਬਾਦ
#isupport_kalam_chhod_strike
#iwantmy_DRIVING_LICENSE

Wednesday, 20 October 2021

JAANDI HOYI....

She was leaving - nothing could be further from the truth.  As we move from one stage of life to another, a lot changes in our inner and outer world.  You just have to be more discriminating with the help you render toward other people.  Tomorrow, at some point in your life, you will be responsible for your own mistakes.

Wednesday, 30 June 2021

बाकी इतिहास

बहुत बुरा इंसान हूँ मैं दिन में फ़्लैश मारने वालों की आंख में पत्थर मार के आंख निकाल देता हूँ ।

बाकी इतिहास -

पहले वो डराते है फिर समाधान लाते है । ऐसे शख्स बहुत है । हमारे यहां नही है । भारत से बाहर ऐसे है । उन्हें पता है कि मैक्सिको से क्या मंगवाना है क्या भेजना है ।
दुनिया आपातकालीन मोड पर एक्टिव है ।
" या तो ख़तरे से भिड़े या दौड़ जाएं । "
रिंग से अक्लमंदी कर के निकल जाओ या मार खाते  रहो ।
सबूत एक खोज है । उसे ढूंढने वाला अपनी खुशी जा जा कर बताता है । खोज खाने लायक हो तो सबसे पहले अपने दोस्त को खिलाता है पर अगर महँगी हो तो बांट देता है ।

प्रेस वाले भईया बहुत अच्छे है । कमीज़ को इस तरह इस्त्री करते है कि चाहे सदियों न नहाएं मगर इंसान लगते है । साफ कपड़ो की सुराखें बदबू नही संभाल पाती है ।

डरा नही रहा रहूँ । डर का कारोबार कोई और कर रहा है ।
"डरती क्यों हो सामने खड़ी हो
हरि भरी हो और
बुरके में खड़ी हो
और नज़र लगने की बात करती हो "

मुझे कोई गारंटी दे दे कि ये दवा की शीशी सुकडू तो मुझे डर न लगे । बाजार गर्म है । जून का महीना है ।
बीमा धड़ाधड़ बिकता है क्योंकि डर कम करता है ।

लेकिन सूरज की गर्मी में सड़क पर पड़ी बर्फ का बीमा क्यों नही होता ।
क्योंकि पोप कहते है । पोप पापो से बचाते है । डर की दवाई भाषण में देते है । मगर 60 साल के पोप retirement के बाद मसाज पार्लर का कारोबार शुरू करना चाहते है ।

आप सवाल करें । जो काम करने में डर लगता है । घर से पर्दा करके निकलोगे तो तुम जिंदा हो तुम ।
वैक्सीन लगवा लोगे तो ज़िंदा हो तुम ।
पहाड़ो में रहते हो तो ज़िंदा हो तुम ।

मैं डरा नही रहा हूँ
मैं समाधान भी नही बता रहा हूँ
मैं वो नही हूँ ।

मैं तो विदेशी हूँ .........



Thursday, 25 June 2020

25 जून 2020

पहले बारिश होती थी तो मैं बहुत भीगता था । अम्मी घर के दरवाजे पर खड़ी हो के मुझ पर खुब चिल्लाती - बारिश में भीगना बन्द करो गोरु बीमार हो जाओगे , स्कूल से छुट्टियां होंगी वो अलग और तुम्हारी वजह से मुझे भी छुट्टियां लेनी पड़ती है । मैं काफी दूर निकल चुका होता । मगर अम्मी की आख़िरी बात सुनकर मैं बारिश में से वापस लौट आता । आज 25 जून 2020 फिर बारिश हो रही है । बारिश हो रही थी माँ छत्त पर कोई सामान भीग न जाए उसे देख रही है । नीचे पापा अम्मी को आवाज़ दे रहे थे -  "बारिश में मत भीगने जाओ बीमार हो जाओगी , तुम जब बीमार हो जाओगी तो मैं छुट्टी नहीं ले पाऊंगा   । अम्मी सब सामान को अच्छी तरह बारिश में भीगने से सुरक्षित जगह टिका कर नीचे आ जाती है ।

Sunday, 31 May 2020

ਖ਼ੈਰ ਸੁੱਖ

ਪਹਿਲਾਂ ਨਾਲੋਂ ਵੱਧ ਨਿਖ਼ਰ ਗਈ ਐ । ਤਰੀਫ਼ ਕਰਦਾ ਤੇਰੀ । ਬਦਨਾਮੀ ਨਾ ਸਮਝ ਲਵੀਂ । ਤੈਨੂੰ ਪਤਾ ਤਾਂ ਹੈ ਮੈਂ ਕਿੱਦਾ ਦਾ ਵਾਂ । ਤੇਰਾ ਹਾਲ ਚਾਲ ਮੈਨੂੰ ਕੋਈ ਨਹੀਂ ਦਿੰਦਾ ਅੱਜ ਕੱਲ । ਪਤਾ ਨਹੀਂ ਇੱਕ ਦੁਨੀਆ ਵਿੱਚ ਹੋ ਕੇ ਵੀ ਮੈਨੂੰ ਤੇਰਾ ਹਾਲ ਚਾਲ ਨਹੀਂ ਪਤਾ ਲੱਗਦਾ । ਬਸ ਕੋਈ ਸ਼ਕਾਇਤ ਨਹੀਂ ਕਰਦਾ । ਵਿਚੋਂ ਸੋਚਿਆ ਸੀ ਜਿੱਦ ਛੱਡਦਾ ਪਰ ਹੁਣ ਇੱਕ ਸੱਚ ਦਾ ਪਤਾ ਲੱਗ ਗਿਆ । ਲਿਖੇ ਤੋਂ ਪਹਿਲਾਂ ਕੋਈ ਮਾਰ ਨਹੀਂ ਸਕਦਾ ਤੇ ਮਰਨ ਪਿੱਛੋਂ ਦਾ ਕੋਈ  ਹੱਥ ਪੈਰ ਨਹੀਂ । ਦੁਨੀਆ ਵੀ ਕਿਵੇਂ ਦੇ ਰੰਗ ਵਖਾਉਂਦੀ ਹੈ   । ਥੋੜੇ ਦਿਨ ਮਹੀਨੇ ਲੱਗਿਆ ਸੀ ਤੈਥੋਂ ਓਹਲੇ ਹੋ ਜਾਂ ਗੇ ਤਾਂ ਤੇਰੀਆਂ ਗੱਲਾਂ ਦਾ ਚੇਤਾ ਆਉਣਾ ਹੱਟ ਜਾਊ ਪਰ ਮੈਂ ਹੁਣ ਮੰਨ ਗਿਆ । ਇਸ ਚੀਜ਼ ਨੂੰ ਰੋਗ ਕਿਉਂ ਕਹਿੰਦੇ ਹੈ । ਇਸ ਰੋਗ ਦੇ ਰੋਗੀਆਂ ਨੂੰ ਹੋਰ ਬਿਮਾਰੀ ਲੱਗ ਜੇ ਤਾਂ ਸ਼ਾਇਦ ਭਾਗ ਖੁਲ੍ਹ ਜਾਣ । ਮੈਂ ਕਿਸੇ ਨੂੰ ਕਹਿੰਦਿਆਂ ਸੁਣਿਆ ਸੀ ਜਿਹਨੂੰ ਦੋਹਰੀਆ ਬੀਮਾਰੀਆਂ ਲੱਗਗੀਆਂ ਹੋਣ ਓਹਦਾ ਬੱਚਣਾ ਔਖਾ ਹੁੰਦਾ । ਸਾਨੂੰ ਤਾਂ ਚੰਦਰੀ ਮੌਤ ਵੀ ਨਹੀਂ ਆਉਂਦੀ । ਮਰਨਾ ਮੈਂ ਚਾਹੁੰਦਾ ਨਹੀਂ ਪਰ ਸੋਚਦਾ ਕਿ ਇਹਨਾਂ ਅਵੇਸਲਾ ਹੋਣ ਤੇ ਮੌਤ ਵੀ ਸੋਚਦੀ ਹੋਊ ਮਰਿਆ ਨੂੰ ਕਿ ਮਾਰਨਾ ।
ਦੇਖ ਮੈਂ ਮੌਤ ਤੋਂ ਲਾਹਨਤ ਲੈਣ ਲੱਗਿਆ ।
ਖੈਰ ਤੇਰੀ ਸੁੱਖ ਰੱਖੇ ।
ਮੈਂ ਜਿਓੰਦਾ ਜਦੋ ਤੱਕ ਖੈਰ ਦੇਖਣ ਵਾਲੇ ਨੇ ।
ਜਿਸ ਦਿਨ ਕੋਈ ਨਾ ਹੋਊ ਤਾਂ ਪਿੱਛੇ ਕੋਈ ਨਿਸ਼ਾਨ ਨਹੀਂ ਛੱਡ ਕੇ ਜਾਣਾ । ਸਭ ਨਾਲ ਲੈ ਕੇ ਜਾਉ । 
ਸੁਪਨੇ ਤੇਰੇ ਲਈ ਜੋ ਦੇਖੇ ਸੀ ਉਹ ਪੂਰੇ ਜਰੂਰ ਕਰੂੰਗਾ । ਤੂੰ ਨਾਲ ਨਹੀਂ ਹੋਣਾ ਖ਼ੈਰ ।
ਪਰ ਸੁਫ਼ਨੇ ਮੇਰੇ ਸੀ ਮੈਂ ਤਾਂ ਆਪਣੀ ਗੱਲ ਪੁਗਾਉਣੀ ਹੈ ।
ਤੈਨੂੰ ਖੈਰ ਚੇਤਾ ਹੋਵੇ ਨਾ ਹੋਵੇ ਮੈਂ ਹੋਰਨਾਂ ਨੂੰ ਕੀਤੇ ਵਾਅਦੇ ਤੋਂ   ਪਿੱਛੇ ਰਹਿ ਜਾਣਾ ਵਾਂ ।
ਪਰ ਜੋ ਆਪਣੇ ਲਈ ਤੇ ਤੇਰੇ ਲਈ ਜੋ ਸੋਚ ਲਵਾਂ ਉਹ ਪੂਰਾ ਹਰ ਹਾਲ ਕਰ ਜਾਣਾ ਯਾ ਆ।
ਮੇਰਾ ਹਾਲ ਚਾਲ ਖ਼ੈਰ ਸੁੱਖ ਆਹੀ ਹੈ ।
ਤੈਨੂੰ ਸੁਫਨਿਆਂ ਵਿੱਚ ਤਾਂ ਰੋਜ਼ ਤੱਕ ਲੈਣਾ ਵਾਂ ਪਰ ਹਕੀਕਤ ਵਿੱਚ ਤੱਕਿਆ ਨੂੰ ਬੜਾ ਚਿਰ ਹੋ ਚੱਲਿਆ ।
ਖ਼ੈਰ ਉਮੀਦ ਕਰਦਾ ਗੱਲਾਂ ਵਿੱਚ ਟੋਏ ਓਦਾਂ ਹੀ ਸਾਂਭੀ ਬੈਠੀ ਹੋਣਾ ਤੂੰ ।
ਤੇਰਿਆ ਹਾਸਿਆ ਨੂੰ ਭੀੜ ਵਿੱਚ ਅੱਜ ਵੀ ਲੱਭਦਾ ।
ਪਰ ਹਜ਼ਾਰਾਂ ਘੁੰਗਰੂੰ ਦੀ ਛਣਕਾਰ ਵਾਂਗ ਕੋਈ ਹਾਸੀ ਦਿਲ ਨੂੰ ਬੇਹਾਲ ਨਹੀਂ ਕਰਦੀ ।
ਬਾਕੀ ਸਭ ਮੇਰੀ ਖੈਰ ਸੁੱਖ 
ਤੇਰੀ ਖੈਰ ਸੁੱਖ ਹੋਵੇਂ ਇਹ ਦਿਲੋਂ ਦੁਆ ।

- ਮੈਂ 

Friday, 1 May 2020

Majdoori

ਆੜਤੀਆ ਤੋੰ ਕਰਜ਼ੇ ਲੈ ਕੇ
 ਪਾਲੇ ਜੋ ਸੰਸਾਰ , 
ਦਿੱਲੀ ਵਾਲੀਆਂ ਰੇਲਾਂ ਮੂਹਰੋਂ 
ਮੰਗੇ ਜੋ ਅਧਿਕਾਰ,
ਕਦੇ ਚੜ੍ਹਦੀ ਕਲਾਂ ਕਦੀ ਮੰਡੀਆਂ ਵਿੱਚ 
ਵਿਕਣੇ ਨੂੰ ਤਿਆਰ ,
ਵੱਟਾਂ ਨੂੰ ਕਦੀ ਵੋਟਾਂ ਨੂੰ 
ਦੱਬਲੇ-ਕੁੱਚਲੇ ਪੀਸੇ ਵਿਚਕਾਰ
ਛਾਂਗੇ ਲੰਮੇ ਪੈਂਡੇ ਵਾਣਾਂ ਵਿੱਚ ਜਪੇ 
ਤਿਲਕ ਸ਼ਾਮ ਭੈਰਵ ਬੈਰਾਗਿ ਵਾਰ
ਦੁਖੜਾ ਇਕੋਂ ਸਭ ਦਾ ਜਾਪੇ
ਮੁਕਤਸਰ ,ਰਾਖਗੜਿ,ਸ਼ਿਵਸਾਗਰ,ਹਸਤਿਨਾਂਪੁਰ,ਬਿਹਾਰ
ਦਿੱਲੀ ਨੇ ਫੇਰ ਕਿਉਂ ਮੂੰਹ ਸੀਤੇ
ਗੁਰਮੁਖਿ ਦੇਵਨਾਗਰੀ ਕੰਨੜ ਮਰਾਠੀ
 ਸਪਤ ਭਾਸ਼ਾ ਦਾ ਹੈ ਬਸ ਭਾਰ
ਨਾਵਾਂ ਨਾਲ ਥਾਂ ਵੰਡ ਤੇ ਧਰਮਾਂ ਵਿੱਚ ਸੰਸਾਰ
ਨਮਸਤੇ ਹੈਲੋ ਵੜੱਕਅਮ ਸਾਯੋ ਨਾਰਾ ਨੇ ਯੁੱਗ ਉਲਝਾਤੇ
ਬਾਰਡਰਾਂ ਦੀਆਂ ਤਾਰਾਂ ਥੱਲਿਓਂ ਬੋਲੀ ਜਾ ਪੰਡਤਾਂ ਨਮਸਕਾਰ 
ਆੜਤੀਆਂ ਤੋਂ ਕਰਜ਼ੇ ਮਹਿੰਗੇ 
ਬੈਂਕਾਂ ਤੋਂ ਮੰਗ ਲੈ ਪਤੀਲੀ ਪੋਤੀ ਲਈ ਰੁਪਈਏ ਚਾਰ ਉਧਾਰ ।

Monday, 27 January 2020

ਉਮਰਾਂ ਵਾਲੇ

ਹਰ ਕੋਈ ਸਾਡੇ ਵਰਗਾ ਨਹੀਂ ਹੋ ਸਕਦਾ ।

26 ਜਨਵਰੀ ਕਰਕੇ ਰੋਟੀ ਅੱਜ ਰਾਤ ਦੀ ਬਾਹਰੇ ਸੀ , ਬਾਜੇ ਬਾਈ ਨੇ 11 ਲਾਹਤਾ । ਸਾਡੇ ਆਲੇ ਜੱਗੇ ਸਮੇਤ ਕੀਰਤ , ਓਥੈਲੋ ਤੇ ਮੈਂ ਸਮੇਤ 11 ਆਲੇ ਪਰੌਠੇ ਆਲਿਆ ਕੋਲ ਜਾ ਖੜੇ । ਆਪਣੀ ਆਪਣੀ ਪਸੰਦ ਦੇ ਪਰੌਠੇ ਲਵਾ ਕੇ ਠੰਡ ਚ ਕੰਬਣ ਨੂੰ ਖੜ੍ਹ ਗਏ । ਸਾਡੇ ਕੋਲ 3 ਕਤੀੜਖਾਣੇ ਤੋਂ ਛੂਟੇ ਪਰੌਠੇ ਖਾਂਦੇ ਸੀ । ਮੇਰੇ ਲਈ ਦੁਨੀਆ ਹਸੀਨ ਹੈ ਤਕਰੀਬਨ ਲੋਕ ਵੀ ਮੈਨੂੰ ਮੇਰੇ ਵਰਗੇ ਹੀ ਮਿਲਦੇ ਹੈ ਕੀਤੇ ਐਵੀ ਰਾਤ ਬਰਾਤੇ ਬਾਹਰ ਨਿਕਲੀਏ ਦੁਨੀਆ ਚੰਗੀ ਟੱਕਰਦੀ ਰਹੀ ਹੈ । 3 ਕਤੀੜਖਾਣੇ ਦਿੱਲੀ ਨੰਬਰ ਆਲੀ ਗੱਡੀ ਤੇ ਓਹੀ ਸਰਹੱਦੀ ਪਿੰਡਾਂ ਦੇ ਮਾਤੜ ਜਵਾਕ ਨਵੇਂ ਨਵੇਂ ਚੰਡੀਗੜ੍ਹ ਆਏ ਸੀ ਸ਼ਾਇਦ ।
ਮੂਸੇਆਲੇ ਤੇ ਗੈਂਗਸਟਰ ਆਲੀਆ ਫ਼ਿਲਮਾਂ ਵੇਖ ਵੇਖ ਲੜਨ ਨੂੰ ਕਾਹਲੇ ਪਰੌਠੇ ਖਾਂਦੇ ਸੀ । ਬਾਈ ਦੀਵੇ ਦੀ ਫੋਟੋ ਖਿੱਚਦਾ ਸੀ । ਮੈਨੂੰ ਤਸਵੀਰ ਚੰਗੀ ਲੱਗੀ ਜਦੋ ਉਹ ਖਿੱਚ ਰਿਹਾ ਸੀ ਮੈਂ ਅਖਿਆ ਪ੍ਰਧਾਨ ਸਨੈਪਚੈਟ ਤੇ ਫੋਟੋ ਚੰਗੀ ਖਿੱਚੀ ਜਾਂਦੀ ਐ । ਬਾਈ ਮੂੰਹ ਜਿਹਾ ਬਣਾ ਕੇ ਖੜ੍ ਗਿਆ । 
ਮੇਰੇ ਪਰੌਠੇ ਆਏ ਤੇ ਮੈਂ ਖਾਣੇ ਸ਼ੁਰੂ ਕਰ ਦਿੱਤੇ । ਨਾਲ ਦੇ ਵੀ ਪਰੌਠੇ ਖਾਣ ਲੱਗਿਆ । ਜੇ ਬੰਦੇ ਨਾਲ ਮੱਤ ਨਹੀਂ ਮਿਲਦੀ ਤਾਂ ਮੈਂ ਬੋਲਣਾ ਵੀ ਜਰੂਰੀ ਨਹੀਂ ਸਮਝਦਾ ਨਾ ਸੁਣਨਾ ਵੀ । ਮੈਂ ਮਸਤ ਤੇ ਪ੍ਰੋਠਿਆ ਨਾਲ ਚਾਹ ਵੀ ਲਵਾ ਲਈ । ਚਾਹ ਸਵਾਦ ਸੀ ਪਰ ਮੇਰੇ ਕੰਨਾਂ ਨੂੰ ਸੁਣਿਆ ਮੇਰੀ ਸਨੈਪ ਚੈਟ ਆਲੀ ਗੱਲ ਤੇ ਉਹ ਕਦੇ ਦਾ ਪੰਗਾ ਲੈਣ ਲਈ ਸਵਾਲ ਛੱਡ ਰਿਹਾ ਸੀ ਮੈਂ ਕਿਰਤੇ ਵੱਲ ਵੇਖਿਆ ਕਿਰਤ ਨੇ ਸਿਲੰਡਰ ਤੇ ਸਟੋਵ ਓਹਤੇ ਸਿਰ ਤੇ ਫੋੜਨ ਲਈ ਸਕ੍ਰਿਪਟ ਬਣਾ ਲਈ ਸੀ , ਜੱਗੇ ਵੱਲ ਵੇਖਿਆ ਓਹਨੇ ਤਵਾ ਮਲੱਕ ਰੱਖਿਆ ਸੀ । ਅੱਖਾਂ ਲਾਲ ਕਰ ਰੱਖੀਆ ਸੀ । ਓਥੈਲੋ ਓਹਦੇ ਸਿੱਧਾ ਅੱਖਾਂ ਚ ਅੱਖਾਂ ਪਾਉਣ ਦੀ ਉਡੀਕ ਚ ਸੀ ਤੇ ਧਿਆਨ ਓਹਦੀਆਂ ਗੱਲਾਂ ਤੇ ਗੱਲ ਦੀਆਂ ਗੱਲਾਂ ਤੇ ਸੀ । ਮੈਂਨੂੰ ਇਹ ਤਾਂ ਪਤਾ ਲੱਗ ਗਿਆ ਸੀ ਸਾਡੇ ਆਲੇ ਪਰੌਠੇ ਖਾਂਦੇ ਤਗੜੇ ਹੋ ਜਾਣਗੇ ਤੇ ਕੱਲ ਰਿਹਰਸਲ ਵੀ ਹੈ । ਸਰਹੱਦੀ ਪਿੰਡ ਆਲੀ ਵਨ ਵਣ ਦੀ ਲੱਕੜ ਨੂੰ ਸਮਝਾਉਣ ਲੱਗੇ ਤਾਂ ਗੱਲ 11 ਥਾਣੇ ਜਾ ਕੇ ਮੁੱਕੂ , ਕੋਈ ਨਹੀਂ ਪਤਾ ਰਾਜ਼ੀ ਨਾਮੇ ਦੇ ਕਿੰਨੇ ਦੇਣੇ ਪੈਣਗੇ ਜਾਂ ਲੈਣੇ ਪੈਣਗੇ । paytm ਚੈਕ ਕੀਤਾ ਰੁਪਈਏ 315 ਹੀ ਸੀ । ਇਹ 315 ਚ ਰੋਟੀ 4 ਨੇ ਹੁਣ ਦੀ ਵੀ ਖਾਣੀ ਸੀ ਤੇ ਸਵੇਰ ਦੀ ਵੀ । ਮੈਂ ਕਿਰਤੇ ਕੋਲ ਗਿਆ ਤੇ ਸਮਝਾਇਆ ਚਾਹ ਦੇ ਘੁੱਟ ਮਿਲੇ । ਪਰੌਂਠੇ ਮਹਿੰਗੇ ਹੋ ਜਾਣਗੇ । ਓਧਰ ਓਥੈਲੂ ਨੂੰ ਠੰਡੇ ਪਾਣੀ ਦਾ ਜੱਗ ਪਿਆ ਕੇ ਓਹਦੀ ਅੱਗ ਨੂੰ ਬੁਝਾਇਆ । ਜੱਗੇ ਬਾਈ ਜੀ ਸਿਆਣੇ ਸਮਝਦਾਰ ਤੇ ਨਫ਼ੇ ਨੁਕਸਾਨ ਦੇ ਭਾਅ ਨੂੰ ਚੰਗਾ ਕੈਲਕੁਲੇਟ ਕਰ ਲੈਂਦੇ ਐ ਤੇ ਹੱਸ ਕੇ ਆਖਿਆ " ਸਾਡੇ ਆਲਿਆ ਇਹ ਅੱਜ ਆਏ ਆਪਾਂ ਚੰਡੀਗੜ੍ਹ ਅੱਜ ਨਹੀਂ ਆ ਮੱਲਕਿਆ , ਆਪਾਂ ਬਹੁਤ ਲੰਬੇ ਨਿਕਲਣਾ । ਆਹ ਕਤੀੜਖਾਣੇ ਨਾਲ ਇਹਨਾਂ ਇਹਨਾਂ ਉਲਝ ਉਲਝ ਕੇ ਏਥੋਂ ਤੱਕ ਪਹੁੰਚੇ ਆ । ਇਹਨਾਂ ਮੂਸੇਆਲੇ ਤੇ ਗਾਂਧੀ ਗੈਂਗਸਟਰ ਨੂੰ ਭਵਿੱਖ ਦੇ ਹਵਾਲੇ ਕਰੀਏ । ਬਾਈ ਦੀ ਗੱਲ ਸੁਣੀ ਤੇ ਮੈਂ ਕਿਰਤ ਤੇ ਓਥੈਲੋ ਵੱਲ ਵਧਿਆ ਜਿਹੜੇ ਸ਼ਾਇਦ ਰਾਜਨੀਕਾਂਤ ਤੇ KGF ਦੇ ਫੈਨ ਐ । ਓਹਨਾ ਦੀ ਤਵੇ ਤੇ ਡਿਸ਼ੂਮ ਡੀਸ਼ੀਮ ਆਲੇ ਪਲਾਇਨ ਨੂੰ ਖਾਰਜ ਕਰਕੇ ਪਰੌਠੇ ਭੁਗਤਾ ਕੇ ਪਲਾਇਨ ਕਰਨ ਦਾ ਫੈਸਲਾ ਕਰ ਲਿਆ । 

ਗੱਲ ਮੁਕ ਗਈ ਜਾਂ ਟੱਲ ਗਈ ।
ਕਤੀੜ ਨੂੰ ਹੋਇਆ ਕੀ ਹੈ ।
ਇਹ ਕਿਥੋਂ ਜੰਮ ਕੇ ਕਿਥੋਂ ਤੇ ਕਿਧਰ ਪਹੁੰਚਣਗੇ ।
ਇਹਨਾਂ ਦਾ ਇਲਜ਼ਾਮ ਕਿੰਨਾ ਸਿਰ ਪਊਗਾ ।
ਮੇਰੇ ਨਵੇਂ ਭਰਾਵੋ ਮੈਂ 21 ਤੇ 25 ਚੋ ਸ਼ਾਇਦ ਸੌਖਾ ਲੰਘ ਆਇਆ , ਤੁਸੀਂ ਵੀ ਸੋਖੇ ਲੰਘਣਾ ।
ਏਹੀ ਉਮੀਦ ਕਰਦਾ ।
ਵੈਸੇ ਇਹੋ ਜਿਹੀਆਂ ਗੱਲਾਂ ਦਾ ਜ਼ਿਕਰ ਏਥੇ ਨਹੀਂ ਕਰਨਾ ਚਾਹੀਦਾ ।
ਗੁੱਸੇ ਕਰਕੇ ਬਹੁਤ ਘਾਟੇ ਝੱਲੇ ਹੈ 
ਹੋਰ ਨਹੀਂ ਝੱਲ ਹੁੰਦਾ ।
ਥੋੜਾ ਇਸ ਕਰਕੇ ਵੀ ਘਰੋਂ ਤਾਂ ਬਾਹਰ ਨਿਕਲ ਆਏ ਹਾਂ ।
ਸ਼ਾਇਦ ਏਸੇ ਸਬਰ ਸਤੋਂਖ ਕਰਕੇ ਪਿਛਲੇ 8 ਸਾਲਾਂ ਤੋਂ ਬਾਹਰ ਵਿਚਰ ਰਹੇ ਹਾਂ । 

ਜ਼ਿੰਦਾਬਾਦ ।

Tuesday, 3 December 2019

F for FYAAR

सनम को पटाने का मतलब समझते हो .....
लड़की सेट करने का तो जानते ही होंगे न ...
बस उसी को कहते है आई लव यू
हिंदी में कहे तो मैं तुमसे प्यार करता हूँ 

प्यार करना कोई आम चीज़ है क्या ??
पहले तो लड़की की तरफ 24 घंटे देखते रहना , उसपे नज़र रखना । फिर ये देखना कि वो कहाँ कहाँ जाती है ।

उसको घर जाकर याद करना उस याद के साथ मन बहलाने के लिए मधुर मधुर संगीत को भी ऐड करना ।
इस तरह से याद करते करते ।
मन के मीटर से जिगर को एनर्जी पास ऑन करना ।
जिगर जब बोले के यस आई एम रेडी फ़ॉर आइसबरेकिंग मोमेंट । तब तक सोचते रहना सोचते रहना। फिर हिम्मत जुटा के उसके साथ बात करने के लिए फर्स्ट मोमेंट को जुटाने के लिए जुट जाना । जुट जाना भी एक रास्ता है । ये दुनिया जुट जानें की ही तो दीवानी है । और एक दिन फिर आ के माहौल भी खुद जुट जाता है । कहानी के दो मुख्य पात्र लड़का 1 और लड़की एक दूसरे को आमने सामने से पहली बार देखते है । लड़के के बैकग्राउंड से कोई लिफाफे फाड़ कर आने में बेताब है । और मन में बादलों के गड़गड़ाने की आवाज लड़की सुन सकती है । लड़का 1 लड़की को पहली बार दुनिया की सबसे बोरिंग एक लाइन बोलता है - एक्सक्यूसेमी मैं तुमसे बात करनी थी ।
उसके बाद ये situation और बात चीत  अपने हिसाब adjust कर सकते है । देखिए न आप अपने हिसाब से डायलाग सोच लीजिये । सोचने की कोशिश कीजिये न कि क्या क्या बातें हो रही होंगी । हेलो और हाय । आप अब बस सोचेंगे कि क्या क्या बातें हो रही होंगी । क्योंकि ये situation कितनी बार फेस कर चुके है । और लड़का इधर लड़की के साथ पहली बार बोलता है कि मैं तुमसे प्यार करता हूँ । अब लड़की इजी हुई तो सेटिंग हो जाती है अगर टफ है तो इसी सिचुएशन को रिपीट किया जाता है । माहौल आप अपने हिसाब से 80s , 90s और वर्तमान तक एडजस्ट कर सकते है । अब जगह लोकेशन भी आप एडजस्ट कर सकते है । इसमें पास हर कोई हो जाता है । आठवें नौंवे attempt तक हां हो जाती है अब आता है toughest phase of लॉव ।
लड़की सेट हो चुकी लेकिन उसे सस्टेन भी तो करना होगा । आपको बैलेंस रखना होगा उसकी अपनी एक अलग स्ट्रगल है । लेकिन लड़की हमेशा उम्मीद से दुगना  एक्सपेक्ट करती है लेकिन आप उस डबल तक पहुंचने और सोचने में हमेशा का आधे या सवा ही रहेंगे । पौने तक पहुंचगे तो आप महान हो तो आप इस गेम से बाहर हो । आप जीत चुके है । लेकिन जंग रह जाती है उनमें जो आधे या सवा है । इनको प्रॉब्लम आती है अब सस्टेनबिलिटी की । कहानी हिंदी में है लेकिन सुस्टेंनबिलिटी इंग्लिश में है । इसी बीच होता है आगमन लड़के 2 का । ये लड़का हमेशा दुगना ले के घूमता है । 
लड़की को वो दुगना चाहिए । अब रुकिए और देखिए ।
सुस्टेंनबिलिटी कहाँ है । पौने या दुगने में ।
आप दुगने तक काम करते है इस बीच मे आप बहुत सी फिल्मो के example ले सकते है । लेकिन इसी बीच आप दुगने हो जाते है और आप sustainbility पा लेते है और आप जीत जाते है आप इस गेम से बाहर हो जाते है । पर अगर आप दुगने नही होते है आप पौने पर ही रुकते है तो कहानी आगे चलती है । कहानी पहुंच जाती है लड़का 1 , लडक़ी और लड़का 2 के बीच । सुस्टेंनबिलिटी अब 2 में है ये कोई प्रूवड रिजल्ट नही है । sustainbility अब दुगने में भी आ सकती है अगर आप क्विट कर दो । और आप सुस्टेंबिलिटी को पाने के लिए लड़ते रहते हो तो यहां में आपको नेचुरल पॉवर मिलती है जो लड़की के दिल को हिलाती है और आप के लड़की सुस्टेंबिलिटी के लिए आगे बढ़ती है और वो अपने दुगने को क्विट करती है और आपके पौने में लिपट जाती है । और लड़की जीत जाती है और आप भी इस गेम से बाहर हो जाते है । आगे कहानी चलती है उनके बीच जब लड़की आगे नही बढ़ती है और लड़का पौने पे है लड़की दुगने में । मगर आप इस कहानी से बाहर है कहानी उनी को सुनाई जाएगी जो कहानी में है । आप सब इस कहानी में है जो लोग देख पा रहे है । जो नही है वो न पढ़ पा रहे है ना देख पा रहे है वो कहानी से बाहर हो चुके है । आप लिख कर कुछ बता सकते है । कहानी उनके लिए चल रही है जो पढ़ पा रहे  है ।

Saturday, 30 November 2019

दहलीज़ के पार

वो बिल्कुल एक कोने में खड़ी है 
चुपचाप किसी के इंतज़ार में 
वो यहां से जाना चाहती है 
लेकिन किसी ख्यालों में डूबे डूबे
उसने खुद को रोक रखा है 
चले जाने से पहले वो सोच रही है 
वो चली जाए तो क्या होगा 
सब खाली हो जाएगा 
उसके साथ चली जाएंगी सारी उम्मीदे 
वो एक दम से दरवाजे पर खड़ी बिफर पड़ती है 
आंखों पर अटकी आँसू की बिंदू 
आँख से निकलते ही कहीं हवा में गायब हो जाती है
और कितनी देर तक वो यूं ही बिना बताए बिना रुके 
चलते चलते कहीं खो जाती है ।
आंसू की बूंद अपने घर से एक बार निकलकर 
दोबारा उस घर में नही लौट पाती ।

Saturday, 23 November 2019

Revolution 2020

अभी कुछ दिनों में साल बदल जायेगा ।
Revolution 2020 आने में महज 42 दिन बाकी है ।
मुझे वो रातें याद है जब सर्दी की छुट्टियां खत्म होने को होती थी और अपने घर के एक कमरे में मैं और मेरा छोटा भाई 31 दिसंबर की रात को चोरी छुपे घर की छत पर आ कर आसमान को निहारते । सर्दी की रात में मलौट जैसे छोटे शहर से 31 दिसंबर जैसा कुछ नही दिखता । जो कुछ दिखता बस सब काल्पनिक होता । हम कल्पना करते कि हमारा घर U.S.A के किसी बड़े शहर के बीचों बीच है रोशनियों से सब कुछ जगमगा रहा है । लोगों की भीड़ किसी धुन पर नाच रही है हम छत के चारों कोनो से नीचे और ऊपर झांकते जैसे सब कुछ हमारे लिए ही घटित हो रहा है । आसमान में आतिशबाजी जैसे वहम सिर्फ हम दोनों ही देख पाते । किसी भी काल्पनिक चीज़ को बनाने के लिए हम में से कोई बोलता वो देखो लोगों की भीड़ कैसे नाच रही है । और जैसे ही 12 बजते हम अपनी ही धुन में झूमने लगते । अपने शहर को अपने घर की छत को हम नई दुनिया सा महसूस करते । इतने में माहौल पूरा रंगीन हो जाता और संगीत की तेज धुनों में हम नाचते नाचते सब कुछ भूल जाते । अचानक से वहां पुलिस के साईरन की आवाज़ सुनाई देती और हम वहां से सारी भीड़ को भाग जाने के लिए कहते । एक दम से सब कुछ शांत हो जाता ।  हम दोनों को पुलिस पकड़ लेती । हम को पकड़ कर नीचे लाया जाता और सुला दिया जाता । और एक रज़ाई में हम दोनो कुछ देर तक लेते रहते और दोनों एक दूसरे की तरफ देख कर हंसते और कहते Happy New year 

ये कई साल तक ऐसा चलता रहा हम अपना नया साल लास वेगस में मनाने के लिए चले जाते और वापस आते मगर अब मैं नए सालों को काल्पनिक तरीकों से मनाना चाहता हूँ । मगर ये तेज़ धुनें ये लाइटिंग ये भीड़ का शौर मुझे वहां तक पहुंचने नही देता ।

Art : Catherine Corfield

Thursday, 18 April 2019

Book : मुसाफ़िर बशीर बद्र

"मुसाफिर है हम भी
मुसाफिर हो तुम
किसी मोड़ पर
फिर मुलाकात होगी ।"

बशीर बशीर हिंदी के वो शायरों में से है जिनका नाम अव्वल शायरों में लिया जाता है । बशीर साब की शायरी में अलग तरह की ताजगी है । आम आदमी की वेदना संवेदना और अनेक समस्याओं का प्रतिबिंब यथार्थ रूप में झलकता है ।
बशीर साब को हर भाषा का ग़ज़लकार माना जाता है ।
"खुद बशीर साब खुद  को न हिंदी न उर्दू का ग़ज़लकार मानते है बल्कि गज़ल का गजलकार मानते है ।
अपने पिता को पहला शेर सुनाया तो किसी को अंदाजा नही था ये लड़का बहुत बड़ा शा'अर बनने वाला है - हवा चल रही है ,  मैं उड़ा जा रहा हूँ , तेरे इश्क़ में मरा जा रहा हूँ ।
उस वक़्त उम्र थी - ग्यारह वर्ष ।

बशीर जितनी सरलता से लिखते हैं उनको ग़ज़ल का आदमी माना गया ।

उनके कुछ मुसाफिर में से मेरे मनपसंद शे'अर है

1. कोई हाथ भी न मिलाएगा जो गले मिलोगे तपाक से,
ये नए मिज़ाज का शहर है ज़रा फ़ासले से मिला करो!
2.दुश्मनी का सफ़र इक क़दम दो क़दम
तुम भी थक जाओगे हम भी थक जाएँगे
3.अजीब शख़्स है नाराज़ हो के हँसता है
मैं चाहता हूँ ख़फ़ा हो तो वो ख़फ़ा ही लगे
4.रोटियाँ कच्ची पकीं कपड़े बहुत मैले धुले
इसमें पाकिस्तान की कोई शरारत सी लगी
5.चराग़ों को आँखों में महफूज़ रखना
बड़ी दूर तक रात ही रात होगी
मुसाफ़िर हो तुम भी, मुसाफ़िर हैं हम भी
किसी मोड़ पर फिर मुलाक़ात होगी
6.दुश्मनी जम कर करो लेकिन ये गुंजाइश रहे
जब कभी हम दोस्त हो जाएँ तो शर्मिंदा न हों
7.मोहब्बतों में दिखावे की दोस्ती न मिला
अगर गले नहीं मिलता तो हाथ भी न मिला

सैयद मोहम्मद बशीर
उर्दू के बहुत से शायर हुए , लेकिन बशीर साब को चोटी का शायर मानता हूँ  ।
तेज़ तरार जिंदगी की , राजनीतिक चीखें , कटाक्ष प्रेमियों के बीच की नोंक झोंक सब का ज़िक्र है इसमें ।

ग़ज़ल साहित्य में बशीर जैसी सादगी औऱ मिठास मुश्किल से मिलती है । आप भी अपनी लायब्रेरी में बशीर साब की " मुसाफिर को सजाएं । चलता हूँ आखिर में बशीर साब का शे'अर !!!
एक तस्वीर और कई खत भी है
साहब आपकी रद्दी में ।

Thursday, 11 April 2019

Durjoy Dutta Of course I love you till i find someone better Book review

नमस्कार !!!
इसको लिखते वक़्त हमारी वाणी शर्मा गलत हो सकती है लेकिन हमारी श्रद्धा शर्मा एक दम जमुना की तरह निर्मल है ......
Author : Durjoy Dutta ( Engineering + MBA ) / Maanvi Ahuja ( IIM )
मेरे Early 20s की ये मोस्ट suggested किताब थी CBSE और ICSE वाले सारे लौंडे लफाड़े ये पढ़ रहे थे | अपनी इंग्लिश ठीक ठाक थी कितना और कहाँ तक पढ़ पाते  !! इस किताब के बारे में पहले किसी ने बात की है हैं या नहीं की है , लेकिन मैं करूँगा भाई .. क्यूंकि मैंने इस पढ़ लिया है |  अब आपने अंदर से उगल रही है चुल्लेट | चीख चीख के बताऊंगा ...... !!!
Of Course I Love You Till I Find Someone Better 
मुद्दा क्या है - वही है.. जो हर बार होता आया है दत्ता जी हर  कहानी के हीरो का नाम ?????? देब है और लड़की का नाम never guess  अवंतिका शर्मा ही हैं | ( इस में क्या lucky charm हैं anyways ??) 
देब दिल्ली का लौंडा इंजीनियरिंग  छात्र कहानी  शुरू होते ही स्मृति को पेल रहा है | देखने में average बंगाली लड़के जैसा | लेकिन स्टड लौंडा  एक के बाद एक लड़कियां आ रही है जा रही है | दिल्ली की कहानी है भाई यहाँ चलता है | ऐसे अंदर से अपने कपडे मत फाड़ना | समृति नाम की लड़की कहानी की हीरोइन कैसे हो सकती है इस लिए देब पढ़ने की कोशिश करने ही वाला होता है कि समृति भाभी को करना है फ़ोन सेक्स |
देब बाबू बोलता हैं - Baby other time !!!
समृति बोलती है - no !!
देब बोलता है - प्लीज़ 
समृति बोलती है - ऐ लावड़िया , पढाई ही करनी थी तो फ्रेंडशिप काये को किया ... जा भोचली के अब जा के तू पढ़ाई ही कर .. गलती से भी अपना थोपड़ा ले के आ गया न तो दिन में राफ्टें कि बरसात करेगी मै |
देब - समृति कि वाणी सुन के अपना हाथ जगन्नाथ कर के सो जाता है |
क्या घंटे का स्टड लौंडा .. पढ़ना नहीं तो वैसे ही सो जाता लड़की को क्यों नाराज़ किया... पर नहीं एक जायेगी, तो ही तो दूसरी आएँगी न | समृति देब कि कॉलेज की पहली गर्लफ्रेंड हैं | इससे पहले वर्णिता के साथ भी देब बाबू गुपचुप हो चूका है लेकिन अब ये हिस्ट्री है अब ये देब की गुड फ्रेंड्स है | दत्ता जी ने बस इतना ही बताया | बाकी अपना guess है |
कहानी कुछ दोस्तों के बारे में बताने की कोशिश करती है पर उनके Sub-पात्रो  को establish होने ही नहीं देती | वीरू ,योगी , श्रेय , तन्मय , वर्णिता , अमित , आस्था , नीति .. बैकग्राउंड में अवंतिका के दो चालू बन्दे विल्लंस है | दूसरे पन्ने पर देब बाबू को ठरक आ रही है | 
आम तौर पर कहानी फिक्शन इस लिए कहलाती है कि जो असली ज़िन्दगी का देब जो जो करने से चूक गया है - वो वो लिख कर उसे चिढ़ाया जाए | क्यूंकि कॉलेज में डिग्री के साथ अनलिमिटेड सेक्स नहीं किया तो कॉलेज लाइफ थोड़ी नहीं बहुत ज्यादा बोरिंग लगती है | 
इस कहानी में सारी लड़किया खूब दारु गांजा फूक रही है 
**** WARNING *** सिर्फ गांजा( weed ) फूकने से कैंसर नहीं होता|
देब  बाबू के सारे दोस्त  पढने लिखने वाले है मगर सबकी कैंपस प्लेस्मेंट हो रही है मगर अपने देब को ठरक से ही फुर्सत नहीं है - अल्फा बीटा जावा C++ तो फिर भी सीख लेंगे | btech का क्या है |
समृति कि exit के बाद अवंतिका आती है | बस अवंतिका दीदी दिल्ली कि अमीर लड़की ( बड़े लोग बड़े लोग ) देब बाबू है गरीब है बस उनके पास कार है बस कुछ इस लिए भी लड़कियां जल्दी सेट हो जाती है बाबा बंगाली के साथ ... म@#$$%^&* ............... कुछ नहीं गुस्सा आ गया था इस लिए गलत टाइप हो गया |
अवंतिका एंट्री के साथ ही बता देती है कि वो दो बन्दों का काट रही है |
देब बाबू खुश  होते है के चलो नया शिकार मिला | अवंतिका भी पूरा लाइन देती है | अब भाई 100 पन्नो तक रोमांस चलता है | अवंतिका के पुराने बॉयफ्रैंड्स लड़ झगड़ कर दारु गांजे चरस में देवदास बन रहे है | मज़े में है देब बाबू | कर करवा कर सब दोस्तों को पास होने के बाद मिलती है डिग्रीया और नौकरी | 
अवंतिका धार्मिक लड़की है एक दिन उसके दिमाग में ख्याल आता है ये साला फ़ोकट आदमी और नौकरी ले कर निकल पड़ती है बैंगलोर कहीं नौकरी करने | ( एन्ड में वापस आयेगी बड़ा महाफुद्दु सा लॉजिक लेकर ) 
देब बाबू यहाँ हिलाते नहीं थकते | और पिता जी कहने पर BHEL में काम शुरू करते है |
कहानी यहाँ खत्म थी लेकिन हैप्पी एंडिंग का presure , suspense  भी रखना है , और एंडिंग में नए खून को रोना भी आना चाहिए | 
तो bhel में नौकरी करते हुए देब बाबू का एक ही मकसद रहता है वहां बने एक बिहारी लड़के को stud  बनने की घटिया कोचिंग करवाते है | 100 पन्ने अमित और आस्था की सेटिंग में गए | 
(असली टारगेट तो नीति थी आस्था जी की roomamte बस अमित की सेटिंग हो जाए और इनकी अवंतिका के बाद वाली ठरक भी मिट जाए )
The End - में अवंतिका आ के बड़ा फुद्दू सा एक्सक्यूज़ देती है की वो उसकी ज़िन्दगी से इस लिए गयी कि उसके गुरु संत राम जी ने बोला था लड़के के लिए बड़ी  मनहूस है | ये सुन के अवंतिका रोने लगती है और बताती है कि विमल गुटखा खा खा कर उसको कैंसर हो गया है | 
बस देब और अवंतिका गले लग जाते है बाकी दोस्त भी एन्ड में इकठे हो जाते है 
अवंतिका को कैंसर हो चूका है लेकिन नौकरी ढूंढ रही है , देब अपनी ठरक की कहानियों को छपवाने की खोज में है |
250 पन्नो की किताब आपका काफी समय बर्बाद कर सकती है |
इस लिए ये वादा करते हुए विदा लेता हूँ के हर हफ्ते एक किताब के बारे में जानकारी शेयर  करेंगे | उसके pros cons और उसकी USP का ज़िक्र करेंगे | आप तब तक ये रिव्यु दोस्तों के साथ शेयर करे | हर गुरुवार को हर एक किताब का आंकलन करेंगे | 
आपको अगर लगता है की कोई ऐसी किताब जो आपने अभी पढ़नी है तो प्लीज नाम भेजे हम उसका हाल बतावेंगे |
इंस्टाग्राम पे में follow कर सकते है - @kahaanibaz 
Blogger : PankajsharmaQissey.blogger.com

तारीफ़

"ਤਨ ਦੇ ਪਰਦੇ ਪਿੱਛੇ ਮਨ ਕਿਸੇ ਨਾਲ ਕੀ ਕਰਦਾ ਹੈਂ, ਕੋਈ ਨਹੀਂ ਜਾਣਦਾ" तेरी जीत लिखूं या अपनी हार लिखूं उसकी नफ़रत लिखूं या अपना प्यार लिखूं.....