ਪਹਿਲਾਂ ਨਾਲੋਂ ਵੱਧ ਨਿਖ਼ਰ ਗਈ ਐ । ਤਰੀਫ਼ ਕਰਦਾ ਤੇਰੀ । ਬਦਨਾਮੀ ਨਾ ਸਮਝ ਲਵੀਂ । ਤੈਨੂੰ ਪਤਾ ਤਾਂ ਹੈ ਮੈਂ ਕਿੱਦਾ ਦਾ ਵਾਂ । ਤੇਰਾ ਹਾਲ ਚਾਲ ਮੈਨੂੰ ਕੋਈ ਨਹੀਂ ਦਿੰਦਾ ਅੱਜ ਕੱਲ । ਪਤਾ ਨਹੀਂ ਇੱਕ ਦੁਨੀਆ ਵਿੱਚ ਹੋ ਕੇ ਵੀ ਮੈਨੂੰ ਤੇਰਾ ਹਾਲ ਚਾਲ ਨਹੀਂ ਪਤਾ ਲੱਗਦਾ । ਬਸ ਕੋਈ ਸ਼ਕਾਇਤ ਨਹੀਂ ਕਰਦਾ । ਵਿਚੋਂ ਸੋਚਿਆ ਸੀ ਜਿੱਦ ਛੱਡਦਾ ਪਰ ਹੁਣ ਇੱਕ ਸੱਚ ਦਾ ਪਤਾ ਲੱਗ ਗਿਆ । ਲਿਖੇ ਤੋਂ ਪਹਿਲਾਂ ਕੋਈ ਮਾਰ ਨਹੀਂ ਸਕਦਾ ਤੇ ਮਰਨ ਪਿੱਛੋਂ ਦਾ ਕੋਈ ਹੱਥ ਪੈਰ ਨਹੀਂ । ਦੁਨੀਆ ਵੀ ਕਿਵੇਂ ਦੇ ਰੰਗ ਵਖਾਉਂਦੀ ਹੈ । ਥੋੜੇ ਦਿਨ ਮਹੀਨੇ ਲੱਗਿਆ ਸੀ ਤੈਥੋਂ ਓਹਲੇ ਹੋ ਜਾਂ ਗੇ ਤਾਂ ਤੇਰੀਆਂ ਗੱਲਾਂ ਦਾ ਚੇਤਾ ਆਉਣਾ ਹੱਟ ਜਾਊ ਪਰ ਮੈਂ ਹੁਣ ਮੰਨ ਗਿਆ । ਇਸ ਚੀਜ਼ ਨੂੰ ਰੋਗ ਕਿਉਂ ਕਹਿੰਦੇ ਹੈ । ਇਸ ਰੋਗ ਦੇ ਰੋਗੀਆਂ ਨੂੰ ਹੋਰ ਬਿਮਾਰੀ ਲੱਗ ਜੇ ਤਾਂ ਸ਼ਾਇਦ ਭਾਗ ਖੁਲ੍ਹ ਜਾਣ । ਮੈਂ ਕਿਸੇ ਨੂੰ ਕਹਿੰਦਿਆਂ ਸੁਣਿਆ ਸੀ ਜਿਹਨੂੰ ਦੋਹਰੀਆ ਬੀਮਾਰੀਆਂ ਲੱਗਗੀਆਂ ਹੋਣ ਓਹਦਾ ਬੱਚਣਾ ਔਖਾ ਹੁੰਦਾ । ਸਾਨੂੰ ਤਾਂ ਚੰਦਰੀ ਮੌਤ ਵੀ ਨਹੀਂ ਆਉਂਦੀ । ਮਰਨਾ ਮੈਂ ਚਾਹੁੰਦਾ ਨਹੀਂ ਪਰ ਸੋਚਦਾ ਕਿ ਇਹਨਾਂ ਅਵੇਸਲਾ ਹੋਣ ਤੇ ਮੌਤ ਵੀ ਸੋਚਦੀ ਹੋਊ ਮਰਿਆ ਨੂੰ ਕਿ ਮਾਰਨਾ ।
ਦੇਖ ਮੈਂ ਮੌਤ ਤੋਂ ਲਾਹਨਤ ਲੈਣ ਲੱਗਿਆ ।
ਖੈਰ ਤੇਰੀ ਸੁੱਖ ਰੱਖੇ ।
ਮੈਂ ਜਿਓੰਦਾ ਜਦੋ ਤੱਕ ਖੈਰ ਦੇਖਣ ਵਾਲੇ ਨੇ ।
ਜਿਸ ਦਿਨ ਕੋਈ ਨਾ ਹੋਊ ਤਾਂ ਪਿੱਛੇ ਕੋਈ ਨਿਸ਼ਾਨ ਨਹੀਂ ਛੱਡ ਕੇ ਜਾਣਾ । ਸਭ ਨਾਲ ਲੈ ਕੇ ਜਾਉ ।
ਸੁਪਨੇ ਤੇਰੇ ਲਈ ਜੋ ਦੇਖੇ ਸੀ ਉਹ ਪੂਰੇ ਜਰੂਰ ਕਰੂੰਗਾ । ਤੂੰ ਨਾਲ ਨਹੀਂ ਹੋਣਾ ਖ਼ੈਰ ।
ਪਰ ਸੁਫ਼ਨੇ ਮੇਰੇ ਸੀ ਮੈਂ ਤਾਂ ਆਪਣੀ ਗੱਲ ਪੁਗਾਉਣੀ ਹੈ ।
ਤੈਨੂੰ ਖੈਰ ਚੇਤਾ ਹੋਵੇ ਨਾ ਹੋਵੇ ਮੈਂ ਹੋਰਨਾਂ ਨੂੰ ਕੀਤੇ ਵਾਅਦੇ ਤੋਂ ਪਿੱਛੇ ਰਹਿ ਜਾਣਾ ਵਾਂ ।
ਪਰ ਜੋ ਆਪਣੇ ਲਈ ਤੇ ਤੇਰੇ ਲਈ ਜੋ ਸੋਚ ਲਵਾਂ ਉਹ ਪੂਰਾ ਹਰ ਹਾਲ ਕਰ ਜਾਣਾ ਯਾ ਆ।
ਮੇਰਾ ਹਾਲ ਚਾਲ ਖ਼ੈਰ ਸੁੱਖ ਆਹੀ ਹੈ ।
ਤੈਨੂੰ ਸੁਫਨਿਆਂ ਵਿੱਚ ਤਾਂ ਰੋਜ਼ ਤੱਕ ਲੈਣਾ ਵਾਂ ਪਰ ਹਕੀਕਤ ਵਿੱਚ ਤੱਕਿਆ ਨੂੰ ਬੜਾ ਚਿਰ ਹੋ ਚੱਲਿਆ ।
ਖ਼ੈਰ ਉਮੀਦ ਕਰਦਾ ਗੱਲਾਂ ਵਿੱਚ ਟੋਏ ਓਦਾਂ ਹੀ ਸਾਂਭੀ ਬੈਠੀ ਹੋਣਾ ਤੂੰ ।
ਤੇਰਿਆ ਹਾਸਿਆ ਨੂੰ ਭੀੜ ਵਿੱਚ ਅੱਜ ਵੀ ਲੱਭਦਾ ।
ਪਰ ਹਜ਼ਾਰਾਂ ਘੁੰਗਰੂੰ ਦੀ ਛਣਕਾਰ ਵਾਂਗ ਕੋਈ ਹਾਸੀ ਦਿਲ ਨੂੰ ਬੇਹਾਲ ਨਹੀਂ ਕਰਦੀ ।
ਬਾਕੀ ਸਭ ਮੇਰੀ ਖੈਰ ਸੁੱਖ
ਤੇਰੀ ਖੈਰ ਸੁੱਖ ਹੋਵੇਂ ਇਹ ਦਿਲੋਂ ਦੁਆ ।
1 comment:
Waah
Post a Comment