Friday, 15 April 2022

ਵੈਣ

ਉਹ ਆਪਣੇ ਬਚੇ ਹੋਏ ਅਵਸ਼ੇਸ਼ ਲੈ ਕੇ ਚੱਲ ਨਿਕਲੀ 
ਸੰਘੀ ਦੇ ਵਿੱਚ ਇੱਕ ਬਾਂਸ ਦਾ ਟੋਟਾ
ਗੂੰਗੇ ਬਣੇ ਰਹਿਣਾ 
ਲੰਮੀ ਉਮਰ ਭੋਗਣ ਵਾਂਗ ਹੈ.

ਜਦੋ ਵੀ  ਕਿਥੋਂ ਕੋਈ ਆਵਾਜ਼ ਆਉਣੀ 
ਓਹਨੇ ਦੁਬਕ ਕੇ ਆਪਣੇ ਸਾਹਾਂ ਨੂੰ ਰੋਕ ਲੈਣਾ
ਧਾਹਾਂ ਮਾਰ ਕੇ ਰੋਂਦੀ ਨੂੰ ਜਦੋਂ ਵੇਖਿਆ.

ਮੇਰਾ ਚਿੱਤ ਕਰੇ ਦਿਲ ਨਾਲ ਲਾਵਾਂ
ਪਿਓ ਦੀਆਂ ਫਿਟਕਾਰਾਂ ਦੇ ਕੇ ਆਖਾਂ ਚੁੱਪ ਕਰ
ਵੈਣ ਨਾ ਖ਼ਲਾਰ
ਜਿਹੜੀ ਝੱਲ ਖਿਲਰਣੀ ਸੀ ਖਿੱਲਰ ਗਈ.

ਹੋਂਸਲੇ ਵਾਲੀ ਐ 
ਸਭ ਦੇ ਸਾਹਮਣੇ ਹੁਣ ਮੁਸਕਰਾਉਂਦੀ ਹੈਂ
ਚੌਂਕੇ ਵਿੱਚ ਵੜ ਕੇ ਕਦੇ ਕਦਾਈਂ ਡੁਸਕਦੀ ਹੈਂ 
ਤੰਗ ਦਿਲੀਆਂ ਤੋਂ ਪਾਸੇ ਰਹਿੰਦੀ ਹੈ 
ਪੜ੍ਹਦੀ ਲਿਖਦੀ ਤੇ ਹੱਸਦੀ ਹੈ


No comments:

ਚਿਖੋਵ

1892 ਵਿੱਚ, ਚੇਖੋਵ ਨੇ ਮਾਸਕੋ ਤੋਂ ਲਗਭਗ 50 ਮੀਲ ਦੂਰ, ਇੱਕ ਵੱਡੇ ਜੰਗਲੀ ਇਲਾਕੇ ਵਿੱਚ ਮੇਲਿਖੋਵੋ ਏਸਟੇਟ ਖਰੀਦਿਆ। ਜਿਵੇਂ ਹੀ ਉਹ ਉੱਥੇ ਪਹੁੰਚੇ, ਉਹ ਜੰਗਲ ਵਿੱਚ ਰਹਿਣ ਦ...