ਆੜਤੀਆ ਤੋੰ ਕਰਜ਼ੇ ਲੈ ਕੇ
ਪਾਲੇ ਜੋ ਸੰਸਾਰ ,
ਦਿੱਲੀ ਵਾਲੀਆਂ ਰੇਲਾਂ ਮੂਹਰੋਂ
ਮੰਗੇ ਜੋ ਅਧਿਕਾਰ,
ਕਦੇ ਚੜ੍ਹਦੀ ਕਲਾਂ ਕਦੀ ਮੰਡੀਆਂ ਵਿੱਚ
ਵਿਕਣੇ ਨੂੰ ਤਿਆਰ ,
ਵੱਟਾਂ ਨੂੰ ਕਦੀ ਵੋਟਾਂ ਨੂੰ
ਦੱਬਲੇ-ਕੁੱਚਲੇ ਪੀਸੇ ਵਿਚਕਾਰ
ਛਾਂਗੇ ਲੰਮੇ ਪੈਂਡੇ ਵਾਣਾਂ ਵਿੱਚ ਜਪੇ
ਤਿਲਕ ਸ਼ਾਮ ਭੈਰਵ ਬੈਰਾਗਿ ਵਾਰ
ਦੁਖੜਾ ਇਕੋਂ ਸਭ ਦਾ ਜਾਪੇ
ਮੁਕਤਸਰ ,ਰਾਖਗੜਿ,ਸ਼ਿਵਸਾਗਰ,ਹਸਤਿਨਾਂਪੁਰ,ਬਿਹਾਰ
ਦਿੱਲੀ ਨੇ ਫੇਰ ਕਿਉਂ ਮੂੰਹ ਸੀਤੇ
ਗੁਰਮੁਖਿ ਦੇਵਨਾਗਰੀ ਕੰਨੜ ਮਰਾਠੀ
ਸਪਤ ਭਾਸ਼ਾ ਦਾ ਹੈ ਬਸ ਭਾਰ
ਨਾਵਾਂ ਨਾਲ ਥਾਂ ਵੰਡ ਤੇ ਧਰਮਾਂ ਵਿੱਚ ਸੰਸਾਰ
ਨਮਸਤੇ ਹੈਲੋ ਵੜੱਕਅਮ ਸਾਯੋ ਨਾਰਾ ਨੇ ਯੁੱਗ ਉਲਝਾਤੇ
ਬਾਰਡਰਾਂ ਦੀਆਂ ਤਾਰਾਂ ਥੱਲਿਓਂ ਬੋਲੀ ਜਾ ਪੰਡਤਾਂ ਨਮਸਕਾਰ
ਆੜਤੀਆਂ ਤੋਂ ਕਰਜ਼ੇ ਮਹਿੰਗੇ
ਬੈਂਕਾਂ ਤੋਂ ਮੰਗ ਲੈ ਪਤੀਲੀ ਪੋਤੀ ਲਈ ਰੁਪਈਏ ਚਾਰ ਉਧਾਰ ।
No comments:
Post a Comment