ਵੱਡੇ ਸਾਰੇ ਕੂੜ੍ਹੇ ਦਾ ਢੇਰ. ਜਿਸ ਵਿੱਚੋ ਲੱਭਣ ਨਿਕਲੋਂ ਤਾਂ ਕੁਝ ਨਾ ਕੁਝ ਦਿਲ ਦੁਖਾਉਣ ਆਲਾ ਜਾਂ ਹੱਸ ਹੱਸ ਵੱਖੀ ਤੋੜਨ ਆਲਾ ਕੋਈ ਜੁਮਲਾ ਨਿਕਲ ਆਉਂਦਾ ਹੈਂ.
ਪਰ ਜਿਸ ਢੇਰ ਤੇ ਤੁਸੀਂ ਤੁਰੇ ਫਿਰਦੇ ਹੋ ਓਥੇ ਤੁਹਾਨੂੰ ਕੰਚ ਦੇ ਪਿੱਛੇ ਲਹੂ ਵੀ ਨਹੀਂ ਮਿਲਣਾ. ਜਵਾਬ ਗਹਾਂ ਮਿਲੇਗਾ ??
ਹਾਂ ਪ੍ਰਧਾਨ !
ਦਿਲ ਟੁੱਟਿਆ ਲੱਗਦਾ. ਗੁਲਾਬੀ ਸੂਟ ਕਿਸ ਖੁਸ਼ੀ ਚ' ?
ਆਖਦੀ ਐ ਕਿ ਕੂਈਨ ਆਂ ਮੈਂ ਪਰ ਤੇਰੇ ਤਸੁਵੱਰ ਆਲੀ ਨਹੀਂ. ਨਾ ਮੂੰਹ ਨਾ ਮੱਥਾ. ਗ਼ਬਲੋ ਜਿਹੀ ਮਾਸਾ ਨਹੀਂ ਸੋਹਣੀ. ਫਿਰ ਵੀ ਤੂੰ ? ਤੇਰੀ ਪਸੰਦ ਬਹੁਤ ਮਾੜ੍ਹੀ ਐ.
ਲੈ ਗਬਲੋ ਤਾਂ ਤੂੰ ਵੀ ਐ.
ਤੇਰੇ ਗ਼ਬਲੋ ਹੋਣ ਤੇ ਕਿਸੇ ਨੇ ਤੈਨੂੰ ਮਾੜਾ ਚੰਗਾ ਬੋਲਿਆ ?
ਫਿਰ ਓਹਦੇ ਕੁਦਰਤੀ ਰੰਗ ਰੂਪ ਤੇ ਤੰਜ ਕਰਨ ਦਾ ਕੋਈ ਹੱਕ ਨਹੀਂ.
ਆਖਦੀ ਐ ਕਿ ਗ਼ਬਲੋ ਮਣ ਪੱਕਾ ਪਊਡਰ ਮੱਲਦੀ ਹੈ.
ਚਲੋ ਮੰਨ ਲਿਆ ਉਹ ਸੋਹਣੀ ਨਹੀਂ. ਬੋਲਦੀ ਤਾਂ ਚੰਗਾ ਹੈ. ਗਾਉਂਦੀ ਚੰਗਾ ਐ. ਥੋੜਾ ਜਿਹਾ ਨਖ਼ਰਾ-ਸ਼ਖਰਾ ਵੀ ਕਰ ਲੈਂਦੀ ਹੈਂ.
ਆਖਦੀ ਐ ਕਿ ਕਦੇ ਨੇੜੇ ਜਾ ਕੇ ਵੇਖਿਆ ਹੈਂ ਓਹਦੇ. ਬਿੰਨਾ ਗੰਦੀ ਗਾਲ਼ ਤੋਂ ਗੱਲ ਹੀ ਸ਼ੁਰੂ ਨਹੀਂ ਕਰਦੀ.
ਪੈਚੋਂ ਪੱਕਾ phrase ਐ ਓਹਦਾ.
ਦੱਸ ਤੂੰ ਕਿਓਂ ਭਰੀ ਸਭਾ ਵਿੱਚ ਗਾਹਲ ਕੱਢ ਰਹੀ ਹੈਂ.
ਆਖਦੀ ਐ- ਗੱਲ ਸ਼ੁਰੂ ਕਿੰਨੇ ਕੀਤੀ ਸੀ.
ਮੈਂ ਕੀਤੀ ਸੀ. ਮੈਂ ਕੱਲ ਰਾਤ ਤੈਨੂੰ ਗੁਲਾਬੀ ਸੂਟ ਤੇ ਅੱਖਾਂ ਤੇ ਯੰਤਰ ਲੱਗਾ ਵੇਖ ਕੇ .... ਬੁਲਾਉਣਾ ਚਾਹਿਆ ਪਰ ...
ਆਖਦੀ ਐ - ਉਸ ਯੰਤਰ ਨੂੰ eyeglasses ਕਹਿੰਦੇ ਐ ਤੇ ਆਹ ਪਰ ਕੀ ?
ਮੈਨੂੰ ਲੱਗਦਾ ਤੇਰਾ ਮੂਡ ਠੀਕ ਨਹੀਂ ਐ.
ਆਖਦੀ ਐ ਕੀ ਮੂਡ ਤੂੰ ਖਰਾਬ ਕਰ ਰਿਹਾ ਹੈਂ. ਗੱਲ ਤੂੰ ਸ਼ੁਰੂ ਕਰ ਰਿਹਾ ਹਾਂ.
ਅੱਛਾ ਮੈਂ ਗੱਲ ਸ਼ੁਰੂ ਕਰ ਰਿਹਾ ਹਾਂ. ਮੈਨੂੰ ਗੱਲ ਸ਼ੁਰੂ ਨਹੀਂ ਕਰਨੀ ਚਾਹੀਦੀ ਐ.!!!
!!!
ਪਰ ਕਿਸੇ ਨੂੰ ਤਾਂ ਗੱਲ ਖਤਮ ਕਰਨੀ ਪੈਣੀ ਹੈਂ
!!!
ਜੁਆਬ ਦੀ ਉਡੀਕ.
ਹਾਲੇ ਕੋਈ ਜੁਆਬ ਨਹੀਂ ਆਇਆ ਹੈ.
ਚੱਲ ਆ imagination imagination ਵਾਲਾ ਤੂਤ ਭੰਨ ਦੇਈਏ ਤੇ ਕਿਸੇ realism ਤੇ Neo Real World ਵਿੱਚ ਮਿਲੀਏ. ਸਮਝਦਾਰਾਂ ਵਾਂਗ ਇਹ ਨਿਆਨਪੁਣਾ ਛੱਡ ਕੇ ਕਿਸੇ ਹੋਰ ਮਸਲੇ ਵਿੱਚ ਉਲਝੇ ਮਿਲੀਏ.
ਮੈਂ ਜਵਾਬ ਦੀ ਉਡੀਕ ਨਹੀਂ ਕਰ ਰਿਹਾ. ਬਾਕੀ ਗੱਲਾਂ ਸਾਹਮਣੇ ਮਿਲੇ ਤੇ.
ਚੰਗਾ ਅਲਵਿਦਾ.
side ਜੱਫੀ
ਬਾਕੀ ਜੁਆਬ ਗਹਾਂ ਮਿਲਣਾ.
ਮੈਂ
No comments:
Post a Comment