Showing posts with label PUNJABI MOVIE 2022. Show all posts
Showing posts with label PUNJABI MOVIE 2022. Show all posts

Saturday, 17 September 2022

ABOUT SHAHI MAJRA & MOH PUNJABI MOVIE 2022

ਜਿਵੇਂ ਕਿਸੇ ਲਈ ਮੀਂਹ ਲਈ ਦਾ ਵੱਖਰਾ ਮਤਲਬ ਹੈਂ. ਕੋਈ ਮੀਂਹ ਪੈਣ ਤੇ ਕਿਤੇ ਜਾਣ ਤੋਂ ਜਾਣੋ ਰਹਿ ਜਾਵੇ ਤੇ ਕਿਤੇ ਕੋਈ ਖੇਤਾਂ ਵਿੱਚ ਪੈਂਦੇ ਮੀਂਹ ਨੂੰ ਵੇਖ ਕੇ ਗ਼ਸ਼ ਗ਼ਸ਼ ਕਰੇ. ਇੱਕ ਤਸਵੀਰ ਜਾਂ ਪੇਂਟਿੰਗ ਦਾ ਹਰ ਇੱਕ ਲਈ ਵੱਖਰਾ ਵੱਖਰਾ ਮਤਲਬ ਹੈਂ.

"Nothing  Rests, Everything Moves, Everything Vibrates." 

Everything Constantly in motion nothing stays still. 


"Interpretation of Polarity differ between people."
Perceiving Polarity is subjective.

one person might perceive the enjoybility of "Moh" as boring and another person perceives it as exciting.



ਸੰਯੋਗ ਨਾਲ ਦੋ ਪੁਰਾਣੇ ਵਿਆਹੇ ਮਿੱਤਰ ਮਿਲ ਗਏ. ਓਹਨਾ ਦਾ ਇਰਾਦਾ "ਮੋਹ" ਵੇਖਣ ਦਾ ਸੀ. ਮੇਰਾ ਅਸੂਲ ਹੈਂ ਕਿ ਇੱਕ ਵਕਤ ਤੇ ਇੱਕ ਹੀ ਚੀਜ਼ ਵੇਖੀ ਜਾਂਦੀ ਹੈਂ ਜਾਂ ਕਹੋ ਇੱਕ ਹੀ taste ਹਜ਼ਮ ਹੁੰਦਾ. 

ਦੂਜੀ option chaupal webseries 
" ਸ਼ਾਹੀ ਮਾਜ਼ਰਾ "

ਦੋਵੇਂ ਇੱਕ ਦੂਜੇ ਤੋਂ ਵੱਖ ਹੈ. ਸ਼ਾਹੀਮਾਜ਼ਰਾ ਵਰਗੀ ਚੀਜ਼ ਇੱਕ ਦਹਾਕੇ ਤੋਂ ਮਨ ਵਿੱਚ ਵਹਿ ਰਹੀ ਸੀ ਇਸ ਕਰਕੇ ਬਹੁਤ ਲੋਕਾਂ ਨੇ ਮਸ਼ਵਰਾ ਦਿੱਤਾ ਕਿ ਉਹ ਵੀ ਵੇਖ ਲੈਣਾ. ਸ਼ਾਹੀਮਾਜ਼ਰੇ ਨੂੰ ਥੋੜਾ ਟਾਲਿਆ ਗਿਆ ਤੇ ਫਿਲਮ ਮੋਹ ਦੀ option ਨੂੰ ਉੱਤੇ ਰੱਖ ਕੇ ਸਿਲਮੇ ਦੀ ਸੀਟਾਂ ਤੇ ਜਾ ਟਿੱਕੇ.

ਗਿਤਾਜ਼ ਬਿੰਦਰਅੱਖੀਆ ਬਾਈ ਨੂੰ ਬਹੁਤ ਬਹੁਤ ਮੁਬਾਰਕਾਂ. ਕੁਝ ਕਿਰਦਾਰਾਂ ਵਿੱਚ ਕੁਝ ਐਕਟਰ ਬੜੇ ਸੋਖਿਆ ਹੀ ਫਿੱਟ ਹੋ ਜਾਂਦੇ ਐ. ਇਹਨੂੰ ਕੁਦਰਤੀ ਵੀ ਸਮਝਿਆ ਜਾ ਸਕਦਾ ਹੈਂ. ਜਗਦੀਪ ਸਿੱਧੂ ਬਾਈ ਬਿਨਾ ਸ਼ੱਕ ਦੇ ਇਸ Genre ਵਿੱਚ ਨਿਪੁੰਨਤਾ ਹਾਸਲ ਕਰ ਚੁੱਕਿਆ. 

ਖ਼ਾਸ comment - ਮੋਹ ਫਿਲਮ ਅਗਰ ਅੱਜ ਤੋ 25 ਸਾਲ ਪਹਿਲਾਂ ਆਈ ਹੁੰਦੀ ਤਾਂ ਮਾਨ ਸਾਬ ਦੀ ਸ਼ਹੀਦ ਏ ਮੁਹੱਬਤ ਬੂਟਾ ਸਿੰਘ ਫਿਲਮ ਫਿੱਕੀ ਪੈ ਜਾਣੀ ਸੀ. 
ਹਿੰਦੀ ਵਿੱਚ ਬਣੀ ਹੁੰਦੀ ਤਾਂ ਦਿਲਵਾਲੇ ਦੁਲਹਨੀਆ ਜਿਵੇਂ ਕੋਸੀ ਲੱਗਣੀ ਸੀ.

ਅੱਜ ਤੱਕ ਮੈਂ ਪੰਜਾਬੀ ਫ਼ਿਲਮਾਂ ਵਿਚ ਸਭ ਤੋਂ ਅਜੀਬੋ ਗਰੀਬ NARRATIVE ਹਸ਼ਰ ਫਿਲਮ ਨੂੰ ਮੰਨਦਾ ਸੀ. ਮੋਹ ਨੂੰ ਵੇਖਣ ਤੋਂ ਬਾਅਦ ਮੈਨੂੰ ਲੱਗਦਾ ਕਿ narrative ਪੱਖੋ ਮੋਹ ਉਸਨੂੰ ਬਹੁਤ ਪਿਸ਼ੇ ਛਡ ਆਉਂਦੀ ਹੈਂ.

ਗੀਤਾਜ਼ ਬਾਈ ਅਤੇ ਸਰਗੁਣ ਦੀਦੀ ਨੂੰ ਬਹੁਤ ਪਿਆਰ ਓਹਨਾ ਦੀ ਅਦਾਕਾਰੀ ਬਹੁਤ ਪਿਆਰੀ ਹੈਂ. ਜਗਦੀਪ ਬਾਈ ਨੂੰ ਰੰਗਾ ਦੀ ਪੂਰੀ ਜਾਣਕਾਰੀ ਹੈ. ਜਿਸ ਕਰਕੇ 2 ਘੰਟੇ ਫਿਲਮ ਦੇ ਗੱਦੇ ਅਤੇ ਏ ਸੀ ਦੀ ਠੰਡੀ ਹਵਾ ਸਹੀ ਜਾ ਸਕਦੀ ਹੈ. ਫਿਲਮ ਨੂੰ ਸਹਿਣਾ ਥੋੜ੍ਹੇ ਵੱਡੇ ਜਿਗਰੇ ਆਲਾ ਕੰਮ ਸੀ.


ਪ੍ਰੇਮ ਸਿੱਧੂ ਬਾਈ ਦੀ ਚੋਪਾਲ ਤੇ ਆਈ ਫਿਲਮ ਨੂੰ ਲੈਂ ਕੇ ਬਹੁਤ ਬਹੁਤ ਬਹੁਤ ਮੁਬਾਰਕਾਂ.

ਪੰਜਾਬੀ ਸਿਨੇਮੇ ਵਿੱਚ ਬੜੇ ਸਾਲਾਂ ਤੋਂ ਇਹ ਫਿਲਮ ਦੀ ਬਹੁਤ ਵੱਡੀ ਕਮੀ ਸੀ. ਪ੍ਰੇਮ ਬਾਈ ਸੱਚੀ ਇਹ ਫਿਲਮ ਤੋ ਬਾਅਦ ਇੱਕ ਦਿਲੋ respect ਆਈ ਹੈਂ.

ਫਿਲਮ ਦੇ ਆਰਟ work ਲਈ ਖ਼ਾਸ ਮੁਬਾਰਕਾਂ.  

ਸ਼ਾਇਦ ਅੱਜ ਕੱਲ ਦੀਆਂ ਨਹੀਂ ਪੁਰਾਣੀਆਂ 20 ਸਾਲ ਦੀ ਆਈਆਂ ਲੰਘੀਆਂ ਜਵਾਨੀਆਂ ਇਸਨੂੰ ਫਿਲਮ ਦੇ ਭੁਲੇਖੇ ਨਾਲ ਓਹ ਸਾਰੀਆਂ ਕੁੜੀਆਂ ਆਪਣੀ ਕਿਸੇ ਨਾ ਕਿਸੇ ਅਗਮ ਨੂੰ ਜਰੂਰ ਯਾਦ ਕਰਨਗੀਆ.

ਫਿਲਮ ਦਾ BGM ਹੋਵੇ, ਸਵਾਂਦ ਹੋਵੇ. ਰੂਹ ਨਾਲ ਬਣਾਇਆ ਅਤੇ ਸੱਚਾ ਪ੍ਰਤੀਤ ਲੱਗਦਾ ਹੈ.

ਇੱਕ ਵਾਰ ਚੌਪਾਲ ਤੇ ਪਈ ਇਸ ਸੀਰੀਜ਼ ਨੂੰ ਜਰੂਰ ਸ਼ੁਰੂ ਕਰ ਲੈਣਾ. ਕਹਾਣੀ ਸੱਚੀ ਜਿਹੀ ਲੱਗਦੀ ਹੈ ਇਸ ਕਰਕੇ ਸੀਰੀਜ਼ ਖਤਮ ਹੋਣ ਤੋਂ ਬਾਅਦ ਵੀ ਲੱਗਦਾ ਹੈ ਹਾਲੇ ਵੀ ਤੁਸੀ ਹਾਲੇ ਵੀ ਓਹਦੇ ਵਿੱਚ ਤੈਰ ਰਹੇ ਹੋ.

ਬਾਕੀ ਤੁਸੀ ਆਪ ਸਿਆਣੇ ਹੋ. ਇਹ ਸਿਰਫ ਫਿਲਮ ਅਤੇ ਸੀਰੀਜ਼ ਵੇਖਣ ਦੇ ਬਾਅਦ ਦੇ ਸਿਰਫ ਕੁਝ ਵਿਚਾਰ ਸਾਂਝੇ ਕੀਤੇ ਗਏ ਹੈ. ਇਸਨੂੰ ਕੋਈ criticism ਨਾ ਸਮਝਿਆ ਜਾਏ.

 ਮੋਹ ਫਿਲਮ ਦਾ ਇੱਕ ਡਾਇਲਾਗ ਮੈਨੂੰ ਬਹੁਤ ਪਸੰਦ ਆਇਆ ਜੌ ਸ਼ੁਰੂ ਵਿਚ ਰੱਬੀ ਨੂੰ ਕਿਹਾ ਜਾਂਦਾ ਹੈ ਕਿ ਆਪਣੀ ਕਿਸੇ ਵੀ script ਨੂੰ 10-15 ਲੱਖ ਤੋਂ ਘੱਟ ਵਿੱਚ ਨਾ ਵੇਚੇ 🤭🤭🤭🤭🤭😛😛😛😛😛🥹🥹🥹🥹🥹

being Part of this world 10-15 ਲੱਖ ਤਾਂ ਦੂਰ ਦੀ ਗੱਲ. ਤੁਹਾਡਾ ਸਿਰਫ ਕ੍ਰੈਡਿਟ ਤੁਹਾਨੂੰ ਮਿਲ ਜਾਏ ਓਹੀ ਵਾਹ ਭਲਾ.

 ਬਾਕੀ ਟਾਟਾ ਟਾਟਾ 
 ਬਾਏ ਬਾਏ
"As above, so below, as below, so above"

@hollywoodwaala

ਬੱਲੀ

"ਮਾਜ਼ੀ ਕੇ ਉਸ ਗੇਟ ਕੇ ਬਾਹਿਰ  ਹਾਥੋਂ ਕੀਂ ਰੇਖਾਏਂ ਰੱਖ ਕੇ ਪਟਰੀ ਪਰ ਪੰਚਾਗੋਂ ਕਾ ਜੋਤਸ਼ੀ ਕੋਈ ਮੁਸਤਕਬਿਲ ਕੀ ਪੂੜੀਆ ਬਾਂਧ ਕੇ ਬੇਚ ਰਹਾ ਹੈ." ਸਕੂਲ਼ ਵਿੱਚ...