Friday, 22 April 2022

ਭਟਕਣ ਕਲਾਂ

ਭਵਿੱਖ ਦੇ ਦੀਵੇ ਦੀ ਲਾਟ ਮੱਧਮ ਜਿਹੀ ਦਿਖਦੀ ਹੈ.
ਖੌਰੇ ਉਸ ਦੀਵੇ ਦੀ ਲਾਟ ਤੋਂ ਮੈਂ ਕਿੰਨੀ ਪਿੱਛੇ ਹਾਂ.
ਹੋਣੀ ਅਣਹੋਣੀ ਤੋਂ ਦੂਰ ਚੰਗੇ ਭਵਿੱਖ ਦੀ ਕਲਪਨਾ ਦੀਆਂ ਸਲਾਹਾਂ ਮੈਨੂੰ ਵਕਤ ਦੀ ਬਰਬਾਦੀ ਨਜ਼ਰ ਆਉਂਦੀ ਹੈ. ਹਾਲੇ ਸੰਘਣੀ ਰਾਤ ਹੈ. 

I

ਮੇਰੇ ਸਾਹਮਣੇ ਰੌਸ਼ਨੀਆਂ ਨਾਲ ਰੁਸ਼ਨਾਉਂਦਾ ਇੱਕ ਮਹਿਲ ਹੈ. ਉਸ ਮਹਿਲ ਵਿੱਚ ਰੁਸ਼ਨਾਉਂਦਾ ਮੇਰਾ ਇੱਕ ਕਮਰਾ ਨੰਬਰ 12 ਹੈਂ. 

ਰੌਸ਼ਨ ਇਹ ਹਵੇਲੀ ਵੀ ਕਾਹਦੀ. ਸੁਰਗ ਦੇ ਰਾਹਾਂ ਨੂੰ ਜਾਂਦਾ ਕੋਈ ਆਰਾਮ ਘਰ ਨਜ਼ਰ ਆਉਂਦਾ ਹੈ. ਦੂਰ ਕਿਤੇ ਮੈਂ ਚੰਦ ਦੀ ਲੋਅ ਨੂੰ ਲੱਭਦਾ ਭਾਲਦਾ ਬੁੱਢੇ ਸੰਘਣੇ ਦਰੱਖਤਾਂ ਦੀਆਂ ਟਹਿਣੀਆਂ ਦੇ ਪਾਰ ਦੀ ਇੱਕ ਜਗਦੇ ਚੰਨ ਨਾਲ ਹਾਸੇ ਠੇਠੇ ਕਰਦਾ. ਲੁੱਕਣ ਮਿੱਟੀ ਖੇਡ ਰਿਹਾ ਵਾਂ. 

ਕਦੇ ਕਦੇ ਡਰ ਵੀ ਲੱਗਦਾ ਹੈ ਕਿ ਅੰਬਰੀ ਮੂੰਹ ਚੁੱਕੇ ਤੁਰਦੇ ਤੁਰਦੇ ਕਿਸੇ ਖੱਡ ਵਿੱਚ ਨਾ ਬਿਸਤਰਾ ਲਵਾ ਬੈਠਾ. ਫਿਰ ਰੁੱਕ ਜਾਣਾ. ਸਿੱਧੀ ਸਪਾਟ ਨਜ਼ਰ ਦੀਵੇ ਦੀ ਲਾਟ ਆਪਣੇ ਵੱਲ ਖਿੱਚਦੀ ਹੈ. ਰਾਤ ਸੰਘਣੀ ਹੋ ਕੇ ਕਿਸੇ ਦੇ ਚੇਹਕਾਂ ਮਾਰਨ ਤੇ ਸਮਾਪਤ ਹੁੰਦੀ ਹੈ.

ਦੂਰ ਕੋਈ ਉੱਡਦਾ ਜਾਂਦਾ ਪਰਿੰਦਾ ਆਪਣਾ ਸੁਨੇਹਾ ਲੈਂ ਕੇ ਜਾਂਦਾ ਨਜ਼ਰ ਆਉਂਦਾ ਪ੍ਰਤੀਤ ਹੁੰਦਾ ਹੈ. 

ਉਸਦੀ ਚੁੰਝ ਵਿੱਚ ਸੂਰਜ ਲਈ ਇੱਕ ਸੁਨੇਹਾ ਹੈ. 
ਬਲਦਿਆ ਦੇ ਦਾਤਾ ਆਪਣੀ ਲਾਟ ਨੂੰ ਹੋਰ ਤਿੱਖਾ ਤੇ ਹੋਰ ਤੇਜ਼ ਕਰ.

ਕੁਝ ਰਾਹੀਂ ਭਟਕੇ ਤੈਂਥੋ ਲੋਅ ਲੈਂ ਕੇ ਦੁਨੀਆ ਜਿੱਤਣ ਦੇ ਖ਼ਵਾਬ ਲੈਂ ਕੇ ਘਰੋਂ ਨਿਕਲੇ ਹਨ.।

No comments:

ਚਿਖੋਵ

1892 ਵਿੱਚ, ਚੇਖੋਵ ਨੇ ਮਾਸਕੋ ਤੋਂ ਲਗਭਗ 50 ਮੀਲ ਦੂਰ, ਇੱਕ ਵੱਡੇ ਜੰਗਲੀ ਇਲਾਕੇ ਵਿੱਚ ਮੇਲਿਖੋਵੋ ਏਸਟੇਟ ਖਰੀਦਿਆ। ਜਿਵੇਂ ਹੀ ਉਹ ਉੱਥੇ ਪਹੁੰਚੇ, ਉਹ ਜੰਗਲ ਵਿੱਚ ਰਹਿਣ ਦ...