Wednesday, 3 November 2021

DC ਦਫ਼ਤਰ

ਉਸਤਾਦ ਜੋਸ਼ੀ ਕਹਿੰਦੇ ਰਹੇ - " ਜਿਹੜਾ ਬੰਦਾ ਹੁੰਦਾ ਹੈ ਨਾ ਉਹ ਜਿਆਦਾ ਟਾਈਮ ਦੇਵ ਮਨੁੱਖਾ ਲਾਗੇ ਨਹੀਂ ਰੁੱਕ ਸਕਦਾ । ਦੇਵਤਿਆਂ ਦਾ ਕੰਮ ਹੈ - ਦਰਸ਼ਨ ਦੇਵੇ.... ਕੰਮ ਨਿਬੇੜੇ ਤੇ ਤੁਰਦਾ ਬਣੇ ।

ਤੂੰ ਵੀ ਤੁਰ ਜਾ ਭਾਈ । ਏਥੇ ਖੜ੍ਹਾ ਰਹਿ ਕੇ ਟਾਈਮ ਨਾ ਗਵਾ ।

ਗੱਲ ਸ਼ਾਇਦ ਤੁਹਾਨੂੰ ਸਮਝ ਆਈ ਹੋਵੇ । ਨਹੀਂ ਆਈ ਤਾਂ ਫਿਰ ਪੂਰੀ ਦਾਸਤਾਨ ਪੜ੍ਹ ਲਓ । 

ਕੰਨ ਤੋਂ ਫੋਨ ਲਾ ਕੇ , ਸਾਹਮਣੇ ਆਲੇ ਨੂੰ ਕਹਿਣਾ - ਬੇ ਬੀਰਾ ਆ ਫੋਨ ਤੇ ਗੱਲ ਕਰੀਂ ਭਾਈ ।

ਸਾਹਮਣੇ ਆਲਾ ਪਤਾ ਨਹੀਂ ...ਭਾਈ ਕਿਹੜੇ ਸ਼ਨਤਰੀ ਦੇ ਕਹੇ - ਸਾਹਮਣੇ ਕੁਰਸੀ ਤੇ ਬਿਰਾਜਮਾਨ ਹੋਵੇ । ਕੁਸ਼ ਨਹੀਂ ਕਿਹਾ ਜਾਂਦਾ ਭਾਈ ।

ਅਗਲਾ DC ਤੋਂ ਘੱਟ ਥੋੜੀ ਐਂ ।
ਦਫਤਰ ਵਿੱਚ ਕਲਮ ਛੋੜ ਦਿੱਤੀ ਗਈ ਹੈ ।
ਸਿਆਹੀ ਨਹੀਂ ਮੁੱਕੀ ।
ਠੇਕਾ ਮੁੱਕ ਗਿਆ ਜਾਂ ਭਾਈ ਕਲਰਕ ਸਵੇਰੇ ਸਵੇਰੇ ਸਿੱਧੇ ਮੂੰਹ ਸ਼ਸ਼ਰੀਕਾਲ ਨਹੀਂ ਬੁਲਾਉਂਦਾ ਹੋਣਾ । ਤਾਂਹੀ ਤਾਂ ਭਾਈ ਕਲਮਾਂ ਛੁੱਟ ਗਈਆਂ । ਬਾਕੀ ਕੰਮ ਤਾਂ ਸਾਰੇ ਇੱਕੋ ਜਿੰਨਾ ਹੀ ਕਰਦੇ ਐਂ ।

ਖੈਰ ਛੱਡੋ ।
ਸਭ ਪਾਸੇ ਹੜਤਾਲਾਂ ਜਾਰੀ ਨੇ ।
ਆਪਾਂ ਨੂੰ ਕਲਰਕਾਂ ਦੇ ਕਲਮ ਛੋੜਨ ਦਾ ਦੁੱਖ ਨਹੀਂ ਹੈ ।
DC ਨੂੰ ਹੋਏ ਕਰੋਣਾ ਦਾ ਦੁੱਖ ਨਹੀਂ ਹੈ ।

ਮੈਨੂੰ ਡੇਰੇ ਆਲੇ ਬਾਬਾ ਜੀ ਦੀ ਸੌਂਫ ਲੱਗੇ , 1 ਸਾਲ ਤੋਂ ਮਾਰੇ DRIVING LICENSE ਪਿੱਛੇ ਗੇੜਿਆ ਦਾ ਵੀ ਦੁਖ ਨਹੀਂ ਐਂ 

ਮੈਨੂੰ ਸ਼ਾਲਾਂ ਦੁਖ ਐਂ ਸਿਰਫ ਉਹ DC ਦਫ਼ਤਰ ਦੇ ਬਾਹਰ ਬੈਠੇ CYCLE ਸਟੈਂਡ ਤੇ ਬੈਠੇ ਉਸ ਪ੍ਰਾਣੀ ਤੋਂ ਜੋ ਆਏ ਵਾਰੀ ਮੇਰੀ ਦਸਾਂ ਨਹੁੰਆਂ ਦੀ ਕਮਾਈ ਵਿਚੋਂ ਮੇਰੇ ਕੋਲ਼ੋਂ 10 ਰੁਪਈਏ ਦੀ ਪਰਚੀ ਕੱਟਦਾ ਹੈ ।

ਉਹ ਜਨੌਰ ਨੂੰ ਪਤਾ ਹੁੰਦਾ ਐਂ ਕਿ ਮੈਂ DRIVING LICENSE ਲਈ ਅੰਦਰ ਜਾ ਰਿਹਾ ।

ਓਹਨੂੰ ਇਹ ਵੀ ਪਤਾ ਹੁੰਦਾ ਹੈ ਕਿ ਅੱਜ ਬਾਬੂ ਗਜਬ ਅਲੀ ਜੀ ਕਰੋਣਾ ਗ੍ਰਸਤ ਨੇ ।

ਓਹਨੂੰ ਇਹ ਵੀ ਪਤਾ ਹੁੰਦਾ ਐਂ ਕਿ ਬਾਬੂ ਸ਼ਾਹ ਦੇ ਮੁਨਸ਼ੀ ਕਲਮਾਂ ਤਿਆਗ ਕੇ ਆਪਣੇ ਹੱਕਾਂ ਲਈ ਲੁੜ ਰਹੇ ਨੇ ।
ਹਾਲੇ ਬਥੇਰਾ ਟਾਈਮ ਨਹੀਂ ਮੁੜ੍ਹਦੇ ।

ਪਰ ਓਹ ਚੁੱਪ ਵੱਟ ।
ਸੁੰਨ ਸੁਨਾਟੇ ਨਾਲ ਦਸਾਂ ਦੀ ਪਰਚੀ ਕੱਟਦਾ ਹੈ ।
ਓਹਨੂੰ ਇਹ ਵੀ ਪਤਾ ਹੈ ਕਿ 1 ਸਾਲ ਤੋਂ ਮੈਂ DRIVING ਲਾਇਸੈਂਸ ਲਈ ਇਸ ਇਤਿਹਾਸਿਕ ਇਮਾਰਤ ਦੇ ਦਰਸ਼ਨ ਕਰਨ ਜਾਣਾ ।

ਪਰ ਆਏ ਵਾਰੀ 10 ਰੁਪਏ ਸਾਈਕਲ ਸਟੈਂਡ ਤੇ ਮੱਥਾ ਟੇਕ ਕੇ ਮੁੜ ਆਉਣਾ ।

ਤਸਵੀਰ ਅਤੇ ਸਥਾਨ - ਸਾਈਕਲ ਸਟੈਂਡ ( ਕਚਹਿਰੀਆਂ )

ਨੋਟ- ਸਾਈਕਲ ਸਟੈਂਡ ਤੇ 10 ਰੁਪਏ ਦੀ ਪਰਚੀ ਕੱਟਣ ਵਾਲੇ ਨਾਲ ਰੋਸ ਵਿੱਚ ਲਿਖੀ ਪੋਸਟ ।

- ਮੈਂ

ਕੀਮਤੀ ਵਕ਼ਤ ਕੱਢ ਕੇ ਲਿਖੀ ਗਈ ਪੋਸਟ । 😡😡😡😡

#ਕਿਸਾਨਮਜਦੂਰਏਕਤਾਜ਼ਿੰਦਾਬਾਦ
#isupport_kalam_chhod_strike
#iwantmy_DRIVING_LICENSE

No comments:

ਚਿਖੋਵ

1892 ਵਿੱਚ, ਚੇਖੋਵ ਨੇ ਮਾਸਕੋ ਤੋਂ ਲਗਭਗ 50 ਮੀਲ ਦੂਰ, ਇੱਕ ਵੱਡੇ ਜੰਗਲੀ ਇਲਾਕੇ ਵਿੱਚ ਮੇਲਿਖੋਵੋ ਏਸਟੇਟ ਖਰੀਦਿਆ। ਜਿਵੇਂ ਹੀ ਉਹ ਉੱਥੇ ਪਹੁੰਚੇ, ਉਹ ਜੰਗਲ ਵਿੱਚ ਰਹਿਣ ਦ...