Saturday, 29 June 2024

ਮੱਖੋਲਚੀ ਆਂਟੀ

 ਮਨਪਸੰਦ ਲੋਕ ਜਦੋਂ ਬਿਮਾਰ ਦਿਖਣ ਲੱਗਦੇ ਐਂ ਤਾਂ ਬੜੀ ਬੇਵਸੀ ਜਿਹੀ ਮਹਿਸੂਸ ਹੋਣ ਸ਼ੁਰੂ ਹੁੰਦੀ ਹੈਂ. ਵੈਸੇ ਪਤਾ ਨਹੀਂ ਕੋਈ ਮੇਰੇ ਬਾਰੇ ਕੀ ਸੋਚਦਾ ਹਾਂ ਸੋਚੂਗਾ. ਇਸ ਬਾਰੇ ਮੈਂ ਕਦੇ ਨਹੀਂ ਸੋਚਿਆ. ਪਿਛਲੇ ਕੁਝ ਚਿਰਾਂ ਤੋਂ ਮੈਂ ਸੋਚਣਾ ਤੇ ਬੋਲਣਾ ਛੱਡ ਰੱਖਿਆ.


ਪਰ ਅੱਜ ਘੱਟੋ ਘੱਟ ਸਾਢੇ ਤਿੰਨ ਮਹੀਨਿਆਂ ਮਗਰੋਂ ਟੈਗੋਰ ਦੇ ਵਿਹੜੇ ਪੈਰ ਧਰਿਆ ਤਾਂ ਮੈਨੂੰ ਆਂਟੀ ਦਿਖੀ. ਵੈਸੇ ਪਤਾ ਨਹੀਂ !!! ਮੈਨੂੰ ਲੱਗਦਾ ਚੰਡੀਗੜ੍ ਵਿੱਚ ਬਹੁਤ ਥੋੜ੍ਹੇ ਲੋਕ ਨੇ ਜਿਹੜੇ ਮੈਨੂੰ ਨੇੜਿਓਂ ਜਾਣਦੇ ਐਂ.  


ਓਹਨਾ ਵਿੱਚ ਚੰਡੀਗੜ੍ਹ ਟੈਗੋਰ ਥੀਏਟਰ ਵਿੱਚ ਆਂਟੀ ਨਾਲ ਮੇਰੀ ਪੁਰਾਣੀ ਜਿਹੀ ਕੋਈ ਨਾਤੇਦਰੀ ਲੱਗਦੀ. ਹੋਰਾਂ ਦਾ ਪਤਾ ਨਹੀਂ. ਬੱਗੇ ਚਿੱਟੇ ਧੋਲਿਆ ਨੂੰ ਵੇਖ ਕੇ ਦਾਦੀ ਨਾਨੀ ਦਾ ਭੁਲੇਖਾ ਜਿਹਾ ਪੈਂ ਜਾਂਦਾ.


ਅੱਜ ਦੁਪਹਿਰੇ ਆਂਟੀ ਸਿਰ ਜਿਹਾ ਸੁੱਟੀ ਗੱਡੀ ਵਿੱਚ ਬੈਠੀ ਸੀ.

ਦੂਰੋਂ ਆਂਟੀ ਨੂੰ ਥਾਰ ਵਿੱਚ ਬੈਠੇ ਦੇਖ ਕੇ ਪੁਰਾਣੀ ਰਵਾਇਤ ਦੀ ਤਰਾਂ ਆਂਟੀ ਨੂੰ ਸ਼ੁਗਲ ਲਾਈ ਪਰ ਆਂਟੀ ਨੇ ਮੂਹਰਿਓਂ ਕੋਈ ਜੁਆਬ ਨਾ ਦਿੱਤਾ. 

ਪਹਿਲੇ ਪਹਿਲ ਆਂਟੀ ਨੇ ਜਦੋਂ ਮੈਨੂੰ ਕਦੇ ਧੌਣ ਸੁੱਟੀ ਆਉਂਦੇ ਨੂੰ ਵੇਖਣਾ ਤਾਂ ਕਦੇ ਹੋਇਆ ਹੀ ਨਹੀਂ ਕਿ ਆਂਟੀ ਮੇਰੇ ਤੇ ਕੋਈ ਸੀਪ ਨਾ ਲਾਵੇ.


ਅੱਜ ਮੈਂ ਸੁਭਾਇਕੀ ਥਾਰ ਵਿੱਚ ਬੈਠੇ ਦੂਰੋਂ ਆਖਿਆ ਕਿ ਆਂਟੀ ਵਧਾਈਆਂ ਥਾਰ ਲੈਂ ਲਈ.


ਫੁਰਤੀਲੀ ਤੇ ਮਜ਼ਾਕੀਆ ਆਂਟੀ ਪਹਿਲੀ ਵਰਾਂ 10-12 ਸਾਲਾਂ ਵਿੱਚ ਬਿਮਾਰ ਜਿਹੀ ਕਮਜ਼ੋਰ ਲੱਗੀ. ਜਿਵੇਂ 18 ਸਾਲ ਤੋਂ ਆਂਟੀ 68 ਦੀ ਹੋ ਗਈ ਪਹਿਲੀ ਵਰਾਂ ਜਾਪੀ.


ਆਂਟੀ ਨਾਲ ਇੱਕ ਅੱਲਗ ਲੈਵਲ ਦੀ ਮੁਹੱਬਤ ਹੈ. ਕਿਸੇ ਦਾ ਦਿਖਣਾ ਹੀ ਰੂਹ ਨੂੰ ਸੁਕੂਨ ਹੁੰਦਾ ਐਂ. ਆਂਟੀ ਦਾ ਬੁਝਿਆ ਕਮਜ਼ੋਰ ਚਿਹਰਾ ਪਤਾ ਨਹੀਂ ਮੇਰੇ ਚਿੱਤ ਨੂੰ ਬੇਵਸੀ ਜਿਹੀ ਦੇ ਗਿਆ. ਆਂਟੀ ਬੜੀ ਬਿਮਾਰ ਜਿਹੀ ਲੱਗੀ. 


ਆਂਟੀ ਉਮੀਦ ਕਰਦਾ ਤੂੰ ਛੇਤੀ ਠੀਕ ਹੋ ਜਾਏ.

ਤੇਰੇ ਲਈ ਦੁਆ ਵੀ ਹੈਂ ਤੇ ਅਰਦਾਸ ਵੀ.

ਆਂਟੀ ਤੂੰ ਬਿਮਾਰ ਜਵਾਂ ਵੀ ਚੰਗੀ ਨਹੀਂ ਲੱਗਦੀ.


ਛੇਤੀ ਠੀਕ ਹੋ ਕੇ ਵਾਪਸ ਆ ਤੇ ਟੈਗੋਰ ਥੀਏਟਰ ਦੇ ਵਿਹੜੇ ਵਿੱਚ ਲੰਘਦੀ ਟੱਪਦੀ ਦਿਸਦੀ ਰਿਹਾ ਕਰ.


ਤੇਰਾ ਦੂਰ ਦਾ ਮਖੋਲਚੀ ਤੇ ਖਚਰਿਆਂ ਦੋਸਤ



Get well Soon ਆਂਟੀ

20 ਫਰਵਰੀ 2024

No comments:

ਬੱਲੀ

"ਮਾਜ਼ੀ ਕੇ ਉਸ ਗੇਟ ਕੇ ਬਾਹਿਰ  ਹਾਥੋਂ ਕੀਂ ਰੇਖਾਏਂ ਰੱਖ ਕੇ ਪਟਰੀ ਪਰ ਪੰਚਾਗੋਂ ਕਾ ਜੋਤਸ਼ੀ ਕੋਈ ਮੁਸਤਕਬਿਲ ਕੀ ਪੂੜੀਆ ਬਾਂਧ ਕੇ ਬੇਚ ਰਹਾ ਹੈ." ਸਕੂਲ਼ ਵਿੱਚ...