ਤੈਨੂੰ ਤੇਰਾ ਸ਼ਹਿਰ ਮੁਬਾਰਕ
ਮੈਨੂੰ ਮੇਰਾ ਸ਼ਹਿਰ.
ਤੇਰਾ ਸ਼ਹਿਰ ਦਰਿਆਵਾਂ ਕੰਢੇ
ਮੇਰਾ ਰੇਤੇ ਦੇ ਵਿੱਚ ਖੁੱਭਿਆ.
ਤੇਰੇ ਸ਼ਹਿਰ ਤੋਂ ਚੜ੍ਹਿਆ ਸਵੇਰ ਦਾ ਸੂਰਜ
ਮੇਰੇ ਘਰ ਦੇ ਪਿੱਛੇ ਆ ਕੇ ਡੁੱਬਿਆ
ਰਾਤੀ ਚੰਨ ਵੀ ਆ ਕੇ ਮੈਨੂੰ ਤੇਰੀ ਸੂਰਤ ਨਾਲ ਚਿੜਾਉਂਦਾ ਰਹਿੰਦਾ.
ਬੋਲਦਾ ਕੁਝ ਨਹੀਂ ਬੱਸ ਇੱਕੋ ਹਰਫ਼ ਤੇਰੇ ਨਾਮ ਦਾ ਕਹਿੰਦਾ
ਲੜ੍ਹਦੀ ਰਹੇ ਤੇ ਪੜ੍ਹਦੀ ਰਹੇ
ਜੇ ਮੁੜ ਮਿਲਣੇ ਦਾ ਬਣੇ ਖਿਆਲ ਤਾਂ ਨੰਬਰ ਤੇ ਨਾਮ ਪਤਾ
ਓਹੀ ਪੁਰਾਣਾ
ਜਿੱਥੇ ਪੜ੍ਹਦੇ ਸਾਂ
ਨੇੜ੍ਹ Nescafe
ਕਿਤਾਬ ਮੰਡਲ ਦੀ ਗਲੀ
ਰੋਟੀ ਟੁੱਕਰ ਸਾਂਝੇ ਕੀਤੇ
ਤੂੰ ਅੜੀ ਰਹੀ ਤੇ ਜ਼ਿੰਦਗੀ ਆਪਣੀ ਇੱਕ ਉੱਤੇ ਨਿਸਾਰ ਕੀਤੀ
ਮੁਬਾਰਕਬਾਦ ਸ਼ਾਦੀ ਤੈਨੂੰ
ਚੌਥੀ ਮਈ ਦੀ ਰਾਤ ਮੈਨੂੰ ਤੇਰੇ
ਸ਼ਗਨਾਂ ਅਤੇ ਬਾਂਹੀ ਚੜ੍ਹੇ ਚੂੜੇ ਦਾ ਪਤਾ ਲੱਗਿਆ
ਮਾਣ ਵੀ ਕਰਾਂ ਤੇ ਹੱਸਿਆ ਵੀ ਬਹੁਤ
ਤੇਰੀਆਂ ਪ੍ਰਵਾਨ ਹੋਈਆਂ ਮੰਨਤਾਂ ਨੂੰ ਸੁਣ
ਰੋਇਆ ਤੇ ਕਲਪਿਆ ਵੀ ਆਪਣੀ
ਹੋਈ ਹਾਰ ਉੱਤੇ
ਜੋ ਨਾ ਬਾਜ਼ੀ ਵਿੱਚ ਸੀ ਤੇ ਨਾ ਖੇਡ ਮੈਦਾਨ ਅੰਦਰ
ਬਣਾਈ ਗਿਆ ਸੀ ਸੁਪਨਿਆ ਦੇ ਆਲ੍ਹਣੇ
ਰਾਤਾਂ ਨੂੰ ਜਾਗ ਤੀਲਾ ਤੀਲਾ ਹੋ ਕੇ
ਲੈਂਦਾ ਸੀ ਖ਼ਵਾਬ ਕਿ ਬਣ ਜਾਵਾਂ ਕਿਸੇ ਦਿਨ
ਕਾਬਲ ਕਿ ਹੋ ਖੜ੍ਹਾ ਤੇਰੇ ਸਾਹਮਣੇ ਤੇਰੇ ਮਹਿਬੂਬ ਵਰਗਾ ਬਣ ਕੇ
ਹਕੀਕਤ ਨਾ ਸਹੀ ਚੱਲ ਸੁਪਨਾ ਹੀ ਸਹੀ
ਬਣਿਆ ਬਣਾਇਆ ਕੋਈ ਮਹਿਲ ਜਿਵੇਂ ਕੋਈ ਢਹਿ ਜਾਵੇ
ਮੇਰਾ ਖਿਆਲ ਇਹ ਸੱਚ ਨੂੰ ਦੇਖ ਖੌਰੇ ਸ਼ਾਇਦ
ਸੰਭਲ ਜਾਵੇ ਕਿ ਦੂਰ ਹੋਏ ਵਿਛੜ ਕੇ
ਮਿਲਦੇ ਨਹੀਂ ਦੁਬਾਰਾ
ਪਹਿਲਾ ਦੁਆ ਸੀ ਇੱਕ ਵਾਰ ਮਿਲਾ
ਹੁਣ ਡਰ ਲੱਗਦਾ ਕਿਸੇ ਮੌੜ ਤੇ ਭੁੱਲ ਭੁਲੇਖੇ ਕਿਤੇ ਮਿਲ ਨਾ ਜਾਈਏ
ਜੇ ਮੁੜੇ ਤਾਂ ਕਲਮ ਤੇ ਦਵਾਤ ਵੀ ਹੁਣ ਲੈਂ ਕੇ ਆਵੀਂ
ਸੋਚਦਾ ਰਿਹਾਂ 12 ਸਾਲਾਂ ਵਿੱਚ ਤੈਨੂੰ ਤੇਰਾ ਕੋਈ ਨਗਾਂਵਾਰ ਆਸ਼ਿਕ ਬਣ ਕੇ
ਟੁੱਟੇ ਖਿਡੋਣੇ ਤੇ ਜਿਉ ਕੋਈ ਰੋਂਦਾ ਬੱਚਾ ਹੋਵੇ
ਮੇਰੀਆਂ ਜਿੱਦਾ ਹੁਣ ਮੇਰੀਆਂ ਨੇ
ਤੈਨੂੰ ਖਿਡੋਣੇ ਫੜਾਉਣ ਵਾਲੇ ਦੇ ਵਿੱਚ ਜੋ ਵੀ ਮਿਲੇ
No comments:
Post a Comment