Saturday, 19 December 2015

ਖੁਸ਼ਬੂ

ਟੁੱਟ ਗਿਆ ਹੈਂ ਸੁਪਨਾ ਗੁਲਾਬ ਦੇ ਖਿੜੰਨ ਦਾ
ਖੁਸ਼ਬੂ ਦੇ ਮਹਿਕਣ ਦਾ
ਖੁਸ਼ਬੂ ਨੇ ਕੀ ਮਹਿਕਣਾ ਸੀ

ਗੁਲਾਬ ਨੇ ਕੀ ਖਿੜਨਾ ਸੀ

ਕਲੀ ਨੇ ਕੀ ਫੁੱਟਣਾ ਸੀ
ਬੁੱਟੇ ਨੇ ਕੀ ਉਗਣਾ ਸੀ

ਜੋ ਬੀਜ਼ ਸੀ ..

ਧਰਤੀ ਵਿਚ ਸੜ ਗਿਆ
ਟੁੱਟ ਗਿਆ ਹੈ ਸੁਫਨਾ
ਖੁਸ਼ਬੂ ਦਾ
ਗੁਲਾਬ ਦਾ ..
ਪਿਆਰ ਦਾ ..

ਗੁਲਾਬ ਦਿਲ ਦੀ ਮਿੱਟੀ ਵਿਚ ਉਗਦਾ ਹੈਂ

ਪਰ ਦਿਲ ਹਰ ਕਿਸੇ ਦੀ ਛਾਤੀ ਵਿਚ ਨਹੀਂ ਹੁੰਦਾ
ਪਿਆਰ ਦਾ ਗੁਲਾਬ ਖੂਨ ਪੀਂਦਾ ਹੈਂ
ਪਰ ਖੂਨ ਹਰ ਕਿਸੇ ਦੇ ਦਿਲ ਵਿਚ ਨਹੀਂ ਹੁੰਦਾ

ਪਥਰ ਵਿਚ ਕੁਝ  ਨਹੀਂ  ਉਗਦਾ

ਪਥਰ ਵਿਚ ਕੁਝ ਨਹੀਂ  ਖਿੜਦਾ
ਪਥਰ ਵਿਚ ਕੁਝ ਨਹੀਂ ਮਹਿਕਦਾ

ਟੁੱਟ ਗਿਆ ਸੁਫਨਾ ਗੁਲਾਬ ਦਾ ...

ਟੁੱਟ ਗਿਆ ਸੁਫਨਾ ਖੁਸ਼ਬੂ ਦਾ...
ਟੁੱਟ ਗਿਆ ਸੁਫਨਾ ਪਿਆਰ ਦਾ .....

ਪੰਕਜ ਸ਼ਰਮਾ




No comments:

तारीफ़

"ਤਨ ਦੇ ਪਰਦੇ ਪਿੱਛੇ ਮਨ ਕਿਸੇ ਨਾਲ ਕੀ ਕਰਦਾ ਹੈਂ, ਕੋਈ ਨਹੀਂ ਜਾਣਦਾ" तेरी जीत लिखूं या अपनी हार लिखूं उसकी नफ़रत लिखूं या अपना प्यार लिखूं.....