Friday, 18 December 2015

ਬਾਜ਼ੀ

ਹੁੰਦੀ ਖੇਡ ਤਾ ਦੱਸ ਦਿੰਦਾ
ਬਾਜ਼ੀ ਹਾਰੀ ਜਾਂ ਜਿੱਤੀ ਹੈਂ 
ਖੱਟਿਆ ਕੀ ਮੇਰੇ ਲੱਗ
ਆਖਿਆ ਜਾਂ ਲਿਖੈ ਕਿੱਸੇ
ਜਾਂ ਜ਼ਿੰਦਗੀ ਖਰਾਬ ਕੀਤੀ ਹੈਂ

ਆਖੇ ਤਾਂ ਮੈਂ ਨਾ ਲਿਖਾਂ ਕੋਈ ਕਿੱਸਾ ਨਾਮ ਤੇਰੇ
ਸਮਝੇ ਤਾ ਕਹਾਣੀ ਨਹੀਂ ਤਾ ਹੱਡ ਬੀਤੀ ਹੈਂ
ਆਖਣ ਲੱਗੇ ਸਿਆਣੇ
ਭਲਾ ਕਾਗ਼ਜ਼ਾ ਦੇ ਫੁੱਲਾਂ ਨੇ ਵੀ
ਕੋਈ ਮਹਿਕ  ਦਿਤੀ ਹੈਂ

ਤੂੰ ਆਵੇ
ਬੁੱਲੀਆ ਚ ਹੱਸੇ
ਤੇ ਚੁਪਚਾਪ ਤੁਰ  ਜਾਵੇ
ਜਦੋ ਤੁਰ ਜਾਵੇ
ਸਿੱਤੇ ਬੁੱਲਾਂ ਵਿਚੋ ਖੋਰੇ
ਕਿਹੜੀ ਬਦਦੁਆ ਦਿਤੀ ਹੈਂ

ਆਖਾਂ ਤਾ ਮੰਨ  ਲੈਣਾ
ਫੜ ਲਿਓ ਇਸ਼੍ਕ੍ਮ੍ਜ਼ਾਜ਼ੀ ਦਾ ਰਸਤਾ
ਹਾਰ ਬਾਜ਼ੀ ਸਿਧੇ ਸਿਧਰੇ ਨੇ
ਇਸਕ ਹਕੀਕੀ ਬਦਨਾਮ ਕੀਤੀ ਹੈਂ

ਕਢਾ ਜੇ ਨੁਕਸ ਆਪਣੇ ਵਿਚ ਵੀ ਕੋਈ
ਆਖ ਕੇ ਰੂਹ ਦੇ ਰਿਸ਼ਤੇ ਨੂ " ਬਾਜ਼ੀ "
ਮੈਂ ਮਿੱਟੀ ਪਲੀਤੀ ਹੈਂ  
ਹੁਣ ਲਿਖਣੇ ਨੇ ਗੁਨਾਹਗਾਰ ਨੇ ਕਿੱਸੇ
ਜਿਨੀ ਵੀ ਜ਼ਿੰਦਗੀ ਰੱਬ  ਉਧਾਰ ਦਿਤੀ ਹੈਂ

 पंकज शर्मा -

No comments:

तारीफ़

"ਤਨ ਦੇ ਪਰਦੇ ਪਿੱਛੇ ਮਨ ਕਿਸੇ ਨਾਲ ਕੀ ਕਰਦਾ ਹੈਂ, ਕੋਈ ਨਹੀਂ ਜਾਣਦਾ" तेरी जीत लिखूं या अपनी हार लिखूं उसकी नफ़रत लिखूं या अपना प्यार लिखूं.....