ਗੁੱਸਾ ਬਾਹਲਾ ਭੈੜਾ
ਚੰਦਰਾ ਕਿਸੇ ਦੀ ਮਗਰੋਂ ਖੈਰ ਸੁੱਖ ਨਹੀਂ ਸੁਣਦਾ.
ਗੱਲਾਂ ਦੀ ਲੜੀ
ਬੁਝਾਰਤਾਂ ਦੀ ਝੜੀ
ਗਾਲੜੀਆ ਦੀ ਫਹੜੀ
ਲਾਉਣ ਨੂੰ ਮੈਂ ਵਕਤ ਦੀ ਉੱਕੀ ਬਰਬਾਦੀ ਸਮਝਦਾ.
ਪਰ ਜਦੋਂ ਗੱਲਾਂ ਤੇਰੀਆਂ ਤੇ ਮੇਰੀਆਂ ਹੋਣ ਓਦੋਂ ਸਭ ਚੀਜ਼ਾਂ ਪਿੱਛੋਂ ਆਉਂਦੀਆਂ.
ਤੇਰੇ ਨਾਲ ਜਾਂ ਦੂਰ ਬੈਠੇ ਵੀ ਤੇਰੀ ਸਾਰ ਪਤਾ ਕਰਨੀ ਔਖੀ ਹੈ.
ਪਿੱਠ ਤੇ ਥਾਪੀਆਂ ਦੇਣ ਵਾਲੇ ਦਿਲ ਦੇ ਕੋਹੜੇ ਛਾਤੀਆਂ ਮਿੰਨਣ ਲੱਗੇ ਨੇ.
ਮੇਰਾ ਜੀਅ ਤਾਂ ਕਰਦਾ ਪਰ ਦੁਨੀਆ ਦੀਆਂ ਅੱਖਾਂ ਅਤੇ ਮਾੜੀ ਸੋਚ ਨੂੰ ਕਿੱਥੇ ਜੜ੍ਹ ਕੇ ਖਤਮ ਕਰਾਂ.
ਖ਼ੈਰ ਸੱਲਾ ਆਖ ਕੇ ਨਿਕਲਦਾ.
ਰਾਹ ਲੰਬੇ ਨੇ ਸੁਪਨੇ ਵੱਡੇ ਨੇ.
ਦਿਨ ਥੋੜ੍ਹੇ ਤੇ ਰਾਹ ਸੋਹੜੇ ਨੇ
ਤੂੰ ਕਿਸੇ ਦੇ ਪੈਰਾਂ ਦੇ ਨਿਸ਼ਾਨ ਨਾ ਮਿਣੀ.
ਨਾ ਹੀ ਮੈਨੂੰ ਗਿਣੀ.
ਤੇਰੀਆਂ ਤੇ ਮੇਰੀਆਂ ਔਕੜਾਂ ਦਾ ਕੋਈ ਆਪਸੀ ਕੋਈ ਵਾਬਸਤਾ ਨਹੀਂ
ਚਲ ਖ਼ੈਰ ਸੱਲਾ.
No comments:
Post a Comment