ਉਂਗਲ਼ਾਂ ਝਾਕਣ ਲੱਗਦੀਆ ਨੇ
ਅਸਮਾਨ
ਸ਼ਾਇਦ ਖੌਰੇ ਝਾਕਣ ਲਗ਼ਦੀਆਂ ਹੋਣ ਮੇਰੇ ਵਾਂਗ.
ਤੈਨੂੰ ਤੇਰੇ ਕੰਮ ਦੀਆਂ ਵਧਾਈਆਂ
ਤੇਰੇ ਲਈ ਦੁਆਵਾਂ ਕਰ ਸਕਦੇ ਹਾਂ
ਆਖੇ ਤਾਂ ਤੇਰੀ ਗੁਲਾਮੀ ਵੀ ਕਰ ਸਕਦੇ ਹਾਂ ਪਰ ਸਿਰਫ ਤੇਰੀ ਹੋਰ ਕਿਸੇ ਦੀ ਨਹੀਂ
ਸਾਥੋਂ ਓਹਲਾ ਰੱਖ ਕੇ ਕਿੰਨੇ
ਤਾਰੇ ਚੜ੍ਹੇ ਤੇਰੇ ਆਸਮਾਨ
ਇੰਨਾ ਗੱਲਾਂ ਦਾ ਹਿਸਾਬ ਨਹੀਂ ਪੁੱਛਣਾ.....
ਤੂੰ ਜਿੰਨਾ ਦੀ ਭੂਆ ਬਣੀ
ਓਹਨਾ 10 ਵਰਿਆਂ ਵਿੱਚ ਪੁੱਛ ਮੈਂ
ਕੀ ਕੀ ਕੀਤਾ ਦੱਸ......
ਤੇਰੀਆਂ ਰਾਤਾਂ ਦੀਆਂ ਚੁਗ਼ਲੀਆਂ ਨੂੰ
ਭਰੀ ਚੁੱਪ ਵਿੱਚ ਕਿੰਨੀ ਵਾਰੀ ਯਾਦ ਕੀਤਾ....
ਥੋੜੇ ਸਾਲ ਓਹਲੇ ਰਹੇ ਇਹ ਸਾਰੇ
ਖਿਆਲ ਤੇ ਤੇਰੇ ਨਾਂ ਦੇ ਪਾਸਵਰਡ
ਹੁਣ ਓਹਨਾ ਤੋਂ ਖਹਿੜਾ ਭਰਿਆ ਹੀ ਸੀ
ਕਿ ਫੇਰ ਉਸੇ ਗੋਲ ਕਤਾਰੇ ਦੇ ਆਸੇ ਪਾਸੇ ਅੱਜ
ਫੇਰ ਤੇਰੇ ਵਰਗੇ ਚੇਹਰੇ ਤੇ ਮੇਰੇ ਵਰਗੇ ਡਰੇ ਸਹਿਮੇ ਮੁੰਡਿਆ ਨੂੰ ਵੇਖਦਾ ਤਾਂ
ਹਾਸਾ ਆਉਂਦਾ ਹੈਂ ਤੇ ਹਮਦਰਦੀ ਜਤਾਉਣ ਨੂੰ ਵੀ ਜੀਅ ਕਰਦਾ
ਫੇਰ ਮੈਂ ਰੁੱਕ ਜਾਣਾ
ਮੈਂ ਕਿਹੜਾ ਸਿਕੰਦਰ ਹਾਂ
ਮੈਂ ਤਾਂ ਕੀ ਆਖਾਂ
ਮੈਂ ਕੀ ਰਿਹਾ.....
ਰਾਂਝੇ ਮਿਰਜੇ ਆਲੀ ਗੱਲ ਨਹੀਂ ਕਰਦਾ
ਪਰ ਤੇਰੇ ਵਰਗੀ ਕੋਈ ਨਹੀਂ ਟੱਕਰੀ
ਜਿਹਨੂੰ ਮੈਂ ਅੱਖਾਂ ਚੁੱਕ ਕੇ ਵੇਖ ਵੀ ਸਕਦਾ.
ਪਤਾ ਨਹੀਂ ਲੋਕਾ ਨੇ ਇਸ਼ਕ ਤੇ ਕਿੰਨੀਆਂ ਪੀਐੱਚਡੀਆਂ ਕੀਤੀਆਂ
ਪਰ ਭੇਡਾਂ ਦੇ ਜੰਗਲ ਤੋ ਬਾਹਰ ਕਿਸੇ ਕੰਢੇ ਤੇ ਮਿਲੀਏ
ਜਿੱਥੇ ਇੱਕ ਪਾਸੇ ਵਗਦਾ ਪਾਣੀ ਹੋਵੇ
ਜਿੱਥੇ ਡੁੱਬਣਾ ਤੇ ਤੈਰਨਾ ਇੱਕ ਹੋਵੇ
ਜਿੱਥੇ ਖੜ੍ਹਨਾ ਤੇ ਮੁੜਨਾ ਇੱਕ ਹੋਵੇ
ਨਹੀਂ ਕੋਈ ਬੁਝਾਰਤ ਨਹੀਂ ਹੈਂ
ਆਵੇਂ ਤਾਂ ਰਾਹ ਤੇ ਮੰਜਿਲ ਇੱਕ ਹੋਵੇ.
ਮੈਂ -
ਬਦਲਿਆ ਹੋਇਆ ਨਾਮ
No comments:
Post a Comment