ਟਾਈਮ ਬਹੁਤ ਘੱਟ ਐ ਇਸ ਲਈ ਘੱਟ ਸ਼ਬਦਾਂ ਵਿੱਚ ਇੱਕ ਗੱਲ ਆਖਣੀ ਐ ਕਿ ਰੇਂਜ ਰੋਡ 290 ਸਿਨੇਮਾ ਘਰਾਂ ਵਿੱਚ ਜਾ ਕੇ ਜਰੂਰ ਦੇਖ ਆਉਣਾ.
ਪੰਜਾਬੀ ਸਿਨੇਮਾ ਦੀ ਇੱਕ ਨਵੀਂ wave 2023 ਦੇ ਚੜ੍ਹਦੇ ਹੀ ਇੱਕ ਉਮੀਦ ਬਣ ਕੇ ਆਈ ਹੈਂ. ਹੁਣ ਤੱਕ ਜਿੰਨੀਆ ਫ਼ਿਲਮਾਂ ਦੇਖੀਆਂ ਜਾਂ ਜਿੰਨਾ ਦਾ ਹਿੱਸਾ ਬਣਨ ਦਾ ਮੌਕਾ ਮਿਲਿਆ. ਓਹਨਾ ਫ਼ਿਲਮਾਂ ਨੂੰ Indi-Cinema ਦੇ ਵੱਖਰੇ ਡੱਬੇ magic box ਆਖ ਸਕੋਗੇ. ✨✨✨
ਕਾਮੇਡੀ ਤੇ ਹੋਰਰ ਦੇ ਵਿੱਚ ਅੰਤਰ ਓਦੋਂ ਖ਼ਤਮ ਹੁੰਦਾ ਹੈਂ ਜਦੋਂ ਉਸ ਵਿੱਚ ਬੈਕਗ੍ਰਾਉਂਡ ਸੰਗੀਤ ਆਉਂਦਾ ਹੈਂ.
ਰੇਂਜ ਰੋਡ ਫਿਲਮ ਨੂੰ ਵੇਖਣ ਤੋਂ ਬਾਅਦ ਲੱਗਿਆ ਕਿ ਇਹ ਫਿਲਮ ਸ਼ਾਇਦ ਸਿਨੇਮਾ ਘਰਾਂ ਦੇ ਵਿੱਚ ਦਰਸ਼ਕ ਨਾ ਖਿੱਚ ਭਾਵੇਂ. ਓਹਦੇ ਵਿੱਚ ਖਰਾਬੀ ਪੰਜਾਬੀ ਦਰਸ਼ਕਾਂ ਦੀ ਹੈਂ. ਫਿਲਮ ਵਿੱਚ ਜਿੱਥੇ ਓਹਨਾ ਨੂੰ ਪੰਜਾਬੀ ਗਾਇਕ ਬੁੱਕਦਾ ਨਹੀਂ ਦਿਖਦਾ. ਓਥੇ ਫੁੱਲਿਆ ਦੇ ਚੱਬਣ ਅਤੇ ਬੱਤੇ ਦੀਆਂ ਪਾਈਪਾਂ ਦੇ ਸੁੜਕਨ ਦੀ ਕਾਹਲ ਦਰਸ਼ਕਾਂ ਦੇ ਵਿੱਚ ਹੋਵਣ ਲੱਗਦੀ ਐ. ਇਹ ਵੇਖਿਆ ਤੇ ਪਰਤਾਇਆ ਤਜ਼ੁਰਬਾ ਐ.
ਰੰਗਮੰਚ ਵਾਂਗ ਸਿਨੇਮਾਘਰ ਵੀ Instagram Reels , Stand-up comedy shows ਤੇ ਅਵੱਲੇ ਦਰਜੇ ਦੇ ਗ੍ਰਸਤੀ ਮਸਲਿਆਂ ਤੇ ਬਣਨ ਵਾਲੇ content ਨਾਲ ਇਸ ਵਕਤ ਮੁਕਾਬਲਾ ਕਰ ਰਿਹਾ ਹੈਂ.
ਰੇਂਜ ਰੋਡ 290 ਦੀ ਕਹਾਣੀ ਨਿਰਦੇਸ਼ਨ ਅਤੇ ਐਡਿਟਿੰਗ ਸਤਿੰਦਰ ਕੱਸੋਆਣਾ ਬਾਈ ਜੀ ਦੀ ਹੈਂ. ਫਿਲਮ ਵੇਖਦੇ ਹੋਏ ਮੈਨੂੰ ਕਿਤੇ ਭਰ ਸਕਿੰਟ ਵੀ ਨਹੀਂ ਲੱਗਿਆ ਕਿ ਮੈਂ ਕੋਈ ਪੰਜਾਬੀ ਫਿਲਮ ਵੇਖ ਰਿਹਾ ਹੈਂ. ਆਉਣ ਵਾਲੇ ਸਾਲਾਂ ਮਹੀਨਿਆਂ ਵਿੱਚ ਬਹੁਤ ਸਾਰੀਆਂ ਫਿਲਮਾਂ Indi- filmmakers ਵੱਲੋਂ ਬਣ ਕੇ ਤਿਆਰ ਹਨ.
ਜਿੱਥੇ ਪ੍ਰੋਡਿਊਸਰ ਵੀਰ ਫਿਲਮ ਵਿੱਚ ਕੋਈ ਨਾਮਵਰ ਚੇਹਰਾ ਨਹੀਂ ਦੇਖਦਾ ਓਦੋਂ ਤੱਕ ਚੈਕ ਦੀਆਂ ਝਾਲਰਾਂ ਨਹੀਂ ਬਣਦੀਆਂ.
Indi makers ਦੀ ਪਰਿਭਾਸ਼ਾ ਸਮਝਣਯੋਗ ਇੰਨੀ ਕੂ ਹੈਂ ਜਿਹੜੇ ਫਿਲਮ ਮੇਕਰ ਲਈ ਕਹਾਣੀ ਦਾ ਮੁੱਦਾ ਸਿਰਫ ਦਰਸ਼ਕਾਂ ਦੇ ਮਨੋਰੰਜਨ ਨਾਲੋਂ ਵੱਧ ਕਹਾਣੀ ਅਤੇ ਕਰਾਫਟ ਤੇ ਹੋਵੇ. ਹਾਲੀਵੁੱਡ ਜਾਂ NETFLIX ਵੀ ਇੱਕ ਨਸ਼ਾ ਇਸ ਕਰਕੇ ਐ ਕਿਉਕਿ ਓਹ ਫਿਲਮ ਮੇਕਰ ਦਾ ਮੁੱਖ ਮੋਟਿਵ ਕਿਸੇ ਵੀ SCENE ਉੱਤੇ ਪ੍ਰੋਪਰ RESEARCH ਅਤੇ ਮੇਹਨਤ ਸਾਫ਼ ਝਲਕਦੀ ਐ.
Logic ਨੂੰ ਤੁਸੀ ਖੂੰਝੇ ਲਾ ਕੇ ਕਿੰਨੀ ਦੇਰ ਤੱਕ ਦਰਸ਼ਕਾਂ ਨੂੰ ਕੁਤ ਕੁਤਾਰੀਆ ਕੱਢਦੇ ਰਹੋਗੇ.
Congratulations - ਹਰਸ਼ਰਨ ਸਿੰਘ , ਅਮਨਿੰਦਰ ਸਿੰਘ , ਅਰਸ਼ਦੀਪ ਪੁਰਬਾ, ਸਤਿੰਦਰ ਕੱਸੋਆਣਾ ਅਤੇ ਬਾਕੀ ਟੀਮ ਨੂੰ.
ਇਹ ਕੋਈ ਫਿਲਮ ਸਮੀਖਿਆ ਨਹੀਂ ਪਰ ਫਿਰ ਵੀ ਸਿਨੇਮਾਂ ਘਰ ਤੋਂ ਨਿਕਲਦੇ ਹੋਏ ਸਤਿੰਦਰ ਬਾਈ ਦੇ ਇਸ Effort ਨੂੰ ਹੱਲਾਸ਼ੇਰੀ ਤੇ ਦੁਆਵਾਂ. ਭਵਿੱਖ ਵਿੱਚ ਕਿਤੇ Collaboration ਦੀ ਆਸ ਨਾਲ ਆਪਣੀ ਇੱਕ ਰਾਇ.
ਸਾਨੂੰ ਇੱਕ ਸਿਨੇਮਾ ਦੀ ਸ਼ੁੱਧ ਰੂਪ ਵਿੱਚ ਪਰਿਭਾਸ਼ਾਵਾਂ ਪੇਸ਼ ਕਰਨ ਵਿੱਚ ਮੌਜੂਦ ਸੀਮਾਵਾਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ ਜੋ ਹੁਣ ਹਾਵੀ ਨਹੀਂ ਹੈ, ਅਤੇ ਸਮਕਾਲੀ ਫਿਲਮ ਨਿਰਮਾਣ ਪ੍ਰਕਿਰਿਆਵਾਂ ਦੇ ਤੌਰ ਅਤੇ ਤਰੀਕਿਆਂ ਤੋਂ ਹੁਣ ਬੱਚੇ ਵੀ ਜਾਣੂ ਹਨ ਜੋ ਕਿ indi Cinema ਇੱਕ ਨਵੀਂ ਸਵੀਕਾਰਨਯੋਗ ਸ਼ੈਲੀ ਅਤੇ ਉਪਕਰਣ ਦੋਵੇਂ ਹਨ. Bollywood ਵਿੱਚ ਕਸ਼ਯਪ ਜਾਂ ਇਮਤਿਆਜ਼ ਸਰ ਦਾ ਸਿਨੇਮਾ ਸਭ ਤੋਂ ਨੇੜੇ ਦੀਆਂ ਉਦਾਹਰਣ ਹਨ. ਪੰਜਾਬੀ ਸੰਗੀਤ ਤੋ ਰੇਂਜ ਰੋਡ 290 ਖਾਲੀ ਨਹੀਂ ਲੱਗਦੀ ਕਿਉਕਿ music ਅਤੇ intensity of situation ਨੂੰ ਸਿਰਫ ਸ਼ਬਦਾਂ ਤੇ ਫਾਲਤੂ ਦੀ ਗੂੰ ਗਾਂ ਤੇ ਟਾਂ ਟੋਂ ਟਨ ਤੋਂ ਮੁਕਤ ਰੱਖ ਕੇ ਵੀ Cinema ਦਾ ਮੈਜਿਕ ਹਾਲੀਵੁੱਡ ਤੋਂ ਮੰਗਵਾ ਹੈ ਪਰ ਫਿਰ ਵੀ ਸੁਕੂਨ ਹੈਂ. ਕੈਨੇਡਾ ਦੇ ਦੂਜਾ ਪੰਜਾਬ ਬਣਨ ਤੋਂ ਬਾਅਦ ਪੰਜਾਬੀ ਫਿਲਮ ਦੇ ਹੋਏ ਕਿਸੇ ਵੀ ਵਿਕਾਸ ਨੂੰ ਮੰਨੇ ਬਿਨਾਂ ਸਮਕਾਲੀ ਬਾਲੀਵੁਡ ਸਿਨੇਮਾ ਨੂੰ ਸੰਕਲਪਿਤ ਕਰਨ ਦੀ ਅਯੋਗਤਾ 'ਤੇ ਵਿਚਾਰ ਵੀ ਜਰੂਰ ਕਰੀਏ।
ਮੈਂ.
Pankaj saharama
No comments:
Post a Comment