Thursday, 10 November 2022

ਹਮਸਫ਼ਰ

ਮਰ ਵੀ ਨਹੀਂ ਸਕਦੇ ਤੇ 
ਜੀਅ ਵੀ ਨਹੀਂ ਸਕਦੇ 
ਪੈਸੇ ਦੀਆਂ ਵੇਲਾਂ ਨਾਲ 
ਦੋ ਧਾੜਾ ਨੂੰ ਸੀਅ ਵੀ ਨਹੀਂ ਸਕਦੇ 

ਤੇਰੇ ਕੋਲ ਨਾ ਰਹਿਣੇ ਆ
ਤੇਰੇ ਅੰਦਰ ਮਿਲ ਸਕਦੇ ਹਾਂ
ਅਸੀਂ ਪਾਣੀਆਂ ਵਰਗੇ ਆ
ਪੱਥਰਾਂ ਵਿਚ ਖਿਲ ਵੀ ਸਕਦੇ ਆ

ਤੈਨੂੰ ਅਸੀਂ ਜੀਅ ਵੀ ਸਕਦੇ ਹਾਂ
ਤੈਨੂੰ ਅਸੀਂ ਪੀਅ ਵੀ ਸਕਦੇ ਹਾਂ
ਅੱਖਾਂ ਤੇ ਐ ਜਾਲਾਂ 
ਧੂਏਂ ਦੀਆਂ ਮਸ਼ਾਲਾਂ 

ਬੰਦ ਅੱਖਾਂ
ਮੋਕਸ਼ ਦੀਆਂ ਮਾਲਾਂ

ਰਾਤ ਚਾਨਣੀ ਨੀਲੀਆਂ ਛਾਵਾਂ 
ਬਰਫ਼ ਦੀਆਂ ਵਾਡੀਆ ਸ਼ਹਿਰ ਸ਼ਿਵਾਲਾਂ

ਲੋਕਾ ਨੂੰ ਸੁਣਾਵਾਂ 
ਗੱਲਾਂ ਤੇ ਕਿੱਸੇ
ਅੱਖਾਂ ਵਿੱਚੋ ਰਿੱਸੇ

ਸਾਰੀ ਰਾਤ ਦੀਆਂ ਉਲਝਣਾਂ
ਧੂਏਂ ਦੀਆਂ ਚਿਲਮਣਾ

No comments:

तारीफ़

"ਤਨ ਦੇ ਪਰਦੇ ਪਿੱਛੇ ਮਨ ਕਿਸੇ ਨਾਲ ਕੀ ਕਰਦਾ ਹੈਂ, ਕੋਈ ਨਹੀਂ ਜਾਣਦਾ" तेरी जीत लिखूं या अपनी हार लिखूं उसकी नफ़रत लिखूं या अपना प्यार लिखूं.....