Thursday, 19 May 2022

Dark Secret

ਮੇਰੇ ਕੋਲੋਂ ਸਹੀ ਢੰਗ ਨਾਲ ਕੋਈ ਚੀਜ਼ ਨਹੀਂ ਹੁੰਦੀ.
ਮੈਂ ਐਕਟਰ ਹਾਂ. ਕਿਤੇ ਮੈਂ ਆਪਣੇ ਕਿਸੇ ਅਗਲੇ ਪਿਛਲੇ ਪ੍ਰੋਜੈਕਟ ਦੇ ਕਿਰਦਾਰ ਦੀਆਂ chracterzation ਦੀਆਂ ਗੱਲਾਂ ਜਾਂ ਆਦਤਾਂ ਨੂੰ ਕਿਤੇ ਅੰਦਰ ਤਾਂ ਨਹੀਂ ਸਾਂਭ ਲਿਆ.ਓਹਨਾ ਨੂੰ ਲੱਭਣ ਲਈ ਅੰਦਰ ਝਾਤ ਅਤੇ ਕੁਝ ਦਿਨ ਆਪਣੇ ਆਪ ਨੂੰ ਹਰ ਹਲਾਤ ਵਿੱਚ ਜਾਂਚਣ ਪਰਖਣ ਲੱਗਦਾ ਹੈ. ਸੋਚਦੇ ਸੋਚਦੇ ਪਾਣੀ ਦੀ ਸਤਿਹ ਵਿੱਚ ਆਪਣਾ ਪਰਛਾਵੇਂ ਨੂੰ ਪੁੱਛਦਾ ਹਾਂ. ਪਾਣੀ ਜਿਵੇ ਆਖਦਾ ਹੈ ਕਿ ਇਹ ਸਵਾਲ ਕਿਸੇ ਸ਼ੀਸ਼ੇ ਤੋਂ ਕਰੇ ਤਾਂ ਓਹੋ ਸਾਫ ਅਤੇ ਸਭ crystal clear ਵਿਖਾਵੇਗਾ. ਪਾਣੀ ਦੀ ਇਹ ਖੁਦਾਰੀ ਮੈਨੂੰ ਬੜਾ ਵੱਟ ਚੜਾਉਂਦੀ ਹੈ. ਬੋਲ ਕੇ ਚੁੱਪਚਾਪ ਅੱਗੇ ਤੁਰ ਜਾਣਾ. ਮੈਂ ਪਾਣੀ ਦੇ ਨਵੇਂ ਵਗ਼ ਨੂੰ ਵੀ ਚੁੱਪਚਾਪ ਆਪਣਾ ਅਗਲਾ ਸਵਾਲ ਲੱਭਣ ਲਈ ਉਸਦੀ ਸਤਿਹ ਤੇ ਅੱਖਾਂ ਨੂੰ ਭਾਲਦਾ ਹੋਇਆ ਖ਼ੁਦ ਨੂੰ ਦੇਖਣ ਲੱਗਦਾ ਹਾਂ. ਮੈਨੂੰ ਅੰਦਰ ਬੈਠਾ ਕੋਈ ਮੇਰੇ ਸਾਹਮਣੇ ਬੈਠਾ ਨਜ਼ਰ ਆਉਂਦਾ ਹੈ. ਪਾਣੀ ਦਾ ਵਗ ਰੁੱਕ ਜਾਂਦਾ ਹੈ.

ਮੇਰੀਆ ਤੇ ਅਕਸ ਦੀਆਂ ਗੱਲਾਂ ਦੀ ਲੜੀ ਸੁਣਨ.

ਅੱਛਾ ਤੂੰ ਹੀ ਸੀ ਜੌ ਇੰਨੀਆ ਉਲੂਤਾਂ ਤੇ ਕਰਤੂਤਾਂ ਮੇਰੇ ਅੰਦਰ ਬੈਠਾ ਮੇਰੇ ਮਨ ਤੇ ਖੋਪੜ ਨੂੰ ਆਪਣੇ ਨਾਲ ਲਾਈ ਬੈਠਾ ਰਿਹਾ. ਠੱਗ ਸਿਰੇ ਦਾ ਚੋਰ.

ਪਾਣੀ ਦਾ ਵਗ ਮੇਰੇ ਪਾਸੇ ਦੀ ਗੱਲ ਨਹੀਂ ਕਰਦਾ ਉਹ ਵੀ ਅਕਸ ਦੇ ਨਾਲ ਰੱਲ ਕੇ ਮੇਰੇ ਭਾਂਡੇ ਭੰਡਣ ਲੱਗ ਪਿਆ. ਤੂੰ ਵੀ ਘੱਟ ਚੋਰੀ ਨਹੀਂ ਕੀਤੀ.


ਮੈਂ ਕਦੇ ਕੋਈ ਚੋਰੀ ਨਹੀਂ ਕੀਤੀ..

ਹਾਂ ਚੋਰੀ ਜਿਹੇ ਮਨ ਵਿੱਚ ਇੱਕ ਗੱਲ ਸਾਂਭੀ ਰੱਖੀ. ਚੋਰੀ ਜਿਹੇ ਸੋਚਦਾ ਸੀ ਦਿਲ ਦੀ ਗੱਲ ਨੂੰ ਕੱਢ ਕੇ ਕਿਸੇ ਨਗ਼ ਵਿੱਚ ਮੜ ਕੇ ਜੜ ਦੇਵਾਂ. ਚੋਰੀ ਜਿਹੇ ਉਸਦੇ ਝੋਲੇ ਵਿੱਚ ਰੱਖ ਦੇਵਾਂ. ਕਿਸੇ ਬੋਤਲ ਦੇ ਅੰਮ੍ਰਿਤ ਵਿੱਚ ਘੋਲ ਦਿਆਂ.

ਕਿਸੇ ਚਾਹ ਕਾਫ਼ੀ ਵਿੱਚ ਭੁੰਨ ਕੇ ਉਸਨੂੰ ਚੋਰੀ ਜਿਹੇ ਆਪਣੀ ਗੱਲ ਨੂੰ ਓਹਦੀ ਗੱਲ ਵਿੱਚ ਬਦਲ ਦੇਵਾਂ.

ਪਰ ਮੈਂ ਚੋਰੀ ਖੁਣੋਂ ਰਹਿ ਗਿਆ ਐ ਤੇ ਇਹ ਗੱਲ ਵੱਧ ਫੁੱਲ ਕੇ ਹੁਣ ਮੇਰੇ ਸਾਹਮਣੇ ਏਦਾ ਪਾਣੀ ਦਾ ਵਗ ਬਣ ਕੇ ਮੇਰਾ ਸ਼ੀਸ਼ਾ ਬੈਠੀ ਹੈ.

ਇਹ ਮੇਰੇ ਨਾਲ ਇੰਨੇ ਦਿਨ ਰਹਿਣ ਕਰਕੇ ਹੁਣ ਮੇਰਾ ਮਖੌਲ ਬਣ ਗਈ ਹੈ.

ਮੈਨੂੰ ਇਹ ਗੱਲ ਨਾਂ ਦੇ ਪ੍ਰੇਤ ਨੂੰ ਛੇਤੀ ਤੇਰੇ ਹਵਾਲੇ ਕਰ ਦੇਣਾ ਸਹੀ ਨਹੀਂ ਸੀ. ਇਹ ਪ੍ਰੇਤ ਨਾਲ ਹੁਣ ਮੈ ਆਪ ਨਿਬੜਦਾ.

ਮੇਰੀ ਗੱਲ ਇੰਨੀ ਸੀ ਕਿ ਮੈਂ ਇੱਕ ਸੁਪਨਾ ਵੇਖਿਆ ਸੀ ਜਿਹਨੂੰ ਯਾਦ ਕਰਦਾ ਤਾਂ ਲੱਗਦਾ ਕਿ ਮੇਰਾ ਸਭ ਤੋਂ ਸੋਹਣਾ ਸੁਪਨਾ ਇੰਨਾ ਸੋਹਣਾ ਨਹੀਂ ਸੀ ਜਿੰਨਾ ਤੇਰੇ ਨਾਲ ਲੰਘਿਆ ਵੇਲਾ. ਤੇਰੇ ਹੋਣ ਤੇ ਮੈਂ ਦੁਨੀਆ ਦੀ ਕਿਸੇ ਵੀ ਸ਼ੈ ਨੂੰ ਆਪਣੇ ਹੱਥ ਦੀ ਤਲੀ ਤੇ ਰੱਖ ਕੇ ਓਹਨੂ ਆਪਣੇ ਘਰ ਦੀ ਮਗਰਲੀ ਪਹੀ ਤੇ ਕਿਸੇ ਬੂਟੇ ਵਿੱਚ ਵਧਣ ਫੁੱਲਣ ਲਾ ਦਿੰਦਾ.

ਗੱਲ ਸਾਂਭੀ ਨਾ ਗਈ.ਇਹ ਮੇਰੇ ਅੰਦਰ ਇੰਨੀ ਵੱਧ ਫੁੱਲ ਗਈ ਕਿ ਹੁਣ ਪਾਣੀ ਦੀ ਸਤਿਹ ਤੇ ਬਣ ਕੇ ਬੈਠੀ ਹੈ.

ਪਾਣੀ ਦਾ ਵਗ ਇਹ ਗੱਲ ਨੂੰ ਰੋਹੜ ਕੇ ਕਿਤੇ ਨਾਲ ਲੈਂ ਤੁਰਿਆ.

ਗੱਲ ਤੋਂ ਖਹਿੜਾ ਛੁੱਟਾ. ਮੇਰੇ ਕੋਲ ਹੁਣ ਕੋਈ ਸੁਪਨੇ ਵਰਗੀ ਸ਼ੈ ਨਹੀਂ ਤੈਨੂੰ ਸੋਪਣ ਨੂੰ.

ਚੱਲ ਸਾਹਮਣੇ ਭਵਿਖ ਦੇ ਆਕਾਸ਼ ਨੂੰ ਤੱਕਦੇ ਹਾਂ ਤੇ ਆਪਣੇ ਹਿੱਸੇ ਦੀ ਥਾਂ ਮਲੱਕ ਲੈਣੇ ਹਾਂ.

ਜਿੱਥੇ ਦਿਲ ਦੀ ਗੱਲ ਨਾ ਅੱਪੜ ਸਕੇ. ਸਿਰਫ਼ ਸੁਪਨੇ ਸਾਫ ਤੇ ਸਪਸ਼ਟ ਬੱਦਲਾਂ ਦੇ ਵਿੱਚ ਮੰਡਰਾਉਂਦੇ ਦਿਖਣ.
ਜਿੱਥੇ ਗੱਲਬਾਤ ਸਾਂਭਣ ਦਾ ਇਹੀ ਵਸੀਲਾ ਹੋਵੇ.
ਜਿੱਥੇ ਸ਼ਬਦ ਵਿਅਰਥ ਨਾ ਹੋਣ.




No comments:

ਬੱਲੀ

"ਮਾਜ਼ੀ ਕੇ ਉਸ ਗੇਟ ਕੇ ਬਾਹਿਰ  ਹਾਥੋਂ ਕੀਂ ਰੇਖਾਏਂ ਰੱਖ ਕੇ ਪਟਰੀ ਪਰ ਪੰਚਾਗੋਂ ਕਾ ਜੋਤਸ਼ੀ ਕੋਈ ਮੁਸਤਕਬਿਲ ਕੀ ਪੂੜੀਆ ਬਾਂਧ ਕੇ ਬੇਚ ਰਹਾ ਹੈ." ਸਕੂਲ਼ ਵਿੱਚ...