Sunday, 11 February 2018

ਰਾਜਾ ਰਾਣੀ ਤੇ ਫਿਸੱਡੀ

ਬਚਪਨ ਵੇਲੇ ਦੀ ਗੱਲ ਐ , ਜਦੋ ਵੀ ਅਸਮਾਨ ਚ ਤਾਰਿਆਂ ਨੇ ਦਸਤਕ ਦੇਣੀ । ਮੈਂ ਰੋਟੀ ਖ਼ਾ ਕੇ ਦਾਦੀ ਦੇ ਨਾਲ ਮੰਜਾ ਲ਼ਾ ਕੇ ਸੌ ਜਾਣਾ ਤੇ ਕਹਾਣੀਆਂ ਸੁਣਾਉਣ ਨੂੰ ਕਹਿਣਾ । ਦਾਦੀ ਨੇ ਰੋਜ ਇੱਕ ਹੀ ਕਹਾਣੀ ਸੁਣਾਉਣੀ ਤੇ ਮੈਂ ਰੋਜ ਓੰਨੇ ਹੀ ਚਾਅ ਨਾਲ ਸੁਣਨੀ । ਉਹ ਕਹਾਣੀ ਕਦੇ ਪੂਰੀ ਨਾ ਪੈਣੀ ਤੇ ਮੇਰੀ ਅੱਖ ਲੱਗ ਜਾਣੀ ।
ਕਿੰਨੀਆਂ ਹੀ ਰਾਤਾਂ ਲੰਘੀਆ ਪਰ ਓਹ ਕਹਾਣੀ ਪੂਰੀ ਨਾ ਹੋਈ , ਮੈਂ ਦਾਦੀ ਦੇ ਸਰਹਾਣੀ ਬੈਠੇ ਨੇ ਕਹਿਣਾ " ਅੱਜ ਉਹ ਕਾਨੀ ਪੂਲੀ ਸ਼ੁਣ ਕੇ ਹੀ ਸ਼ੋਊਗਾ ।
ਪਰ ਓਹ ਰਾਜਾ ਅਪਣੀ ਗੁੰਮ ਹੋਈ ਰਾਣੀ ਦੀ ਭਾਲ ਕਰਦਾ ਲੱਭਦਾ , ਮੈਂ ਅੱਖਾਂ ਮੀਚ ਸੋ ਗਿਆ ਹੋਣਾ । ਪੂਰੇ ਦਿਨ ਦੀ ਖੇਡ ਹੁੜਦੰਗ ਨੇ ਮੈਨੂੰ ਇੰਨਾ ਥੱਕਾ ਦਿੱਤਾ ਹੁੰਦੈਂ , ਦਾਦੀ ਦੇ ਮੱਥਾ ਥੱਪਦੇ ਥੱਪਦੇ ਮੈਂ ਸੋ ਗਿਆ ਹੋਣਾ । ਪਰ ਓਹ ਕਹਾਣੀ ਮੈਂ ਕਦੇ ਸੁਣ ਨਾ ਸਕਿਆ ।
ਕਿ ਰਾਜਾ ਤੇ ਰਾਣੀ ਦਾ ਕੀਂ ਹੋਇਆ ਨੂੰ ਕਦੇ ਪੂਰਾ ਨਾ ਕਰ ਸਕਿਆ । ਦਾਦੀ ਵੀ ਇੱਕ ਦਿਨ ਸਵੇਰੇ ਸਵਰਗਾਂ ਨੂੰ ਤੁਰ ਗਈ ।
ਮੈਂ ਵੱਡਾ ਹੋਇਆ ਤੇ ਇੱਕ ਫਿਸੱਡੀ ਖਿਡਾਰੀ ਬਣਿਆ , ਹਰ ਖੇਡ ਵਿੱਚ ਮੈਂ ਤੀਜੇ ਦਰਜ਼ੇ ਦਾ ਖਿਡਾਰੀ ਸੀ । ਸਕੂਲ ਦੀ ਫੁੱਟਬਾਲ ਟੀਮ , ਮੁਹੱਲੇ ਦੀ ਕ੍ਰਿਕੇਟ ਟੀਮ ਜਾਂ ਫਿਰ ਕੋਈ ਪੱਤੇ ਜਾਂ ਲੁੱਡੋ । ਮੇਰਾ ਹਾਰਨਾ ਹਰ ਥਾਂ ਤੈਅ ਹੁੰਦਾ । ਇੱਕ ਖੇਡ ਸੀ ਜਿਥੇ ਮੈਨੂੰ ਕੋਈ ਨਾ ਹਰਾ ਸਕਿਆ ਉਹ ਸੀ ' ਉਂਗਲ ' ਲੱਭਣ ਵਿੱਚ ।
ਮੈਂ ਆਪਣੀ ਚੀਚੀ ਨੂੰ ਏਦਾ ਲੁਕੋ ਲੈਂਦਾ ਕੇ ਮੁੱਠੀ ਵਿੱਚੋ ਕੋਈ ਉਸ ਉਂਗਲ ਨੂੰ ਲੱਭ ਲਵੇ ਇਹ ਕਦੇ ਨਹੀਂ ਹੋਇਆ ।
ਇਸ ਖੇਡ ਦੇ ਕਿਸੇ ਵੀ ਪਾਸੇ ਮੈਂ ਹੁੰਦੈਂ ਮੇਰੀ ਜਿੱਤ ਲਾਜ਼ਮੀ ਹੁੰਦੀ ।
ਤੂੰ ਇੱਕ ਕੁੜੀ ਸੀ ਤੈਨੂੰ ਵੀ ਆਹੀ ਲੱਗਦਾ ਸੀ ਤੂੰ ਹਰ ਖੇਡ ਹਾਰੇਗੀ । ਤੂੰ ਮੇਰੇ ਨਾਲ ਕਈ ਘੰਟੇ ਉਮੀਦ ਕਰਦੀ ਉਸ ਉਂਗਲ ਨੂੰ ਲੱਭ ਸਕੇ ।
ਕਈ ਸਾਲਾਂ ਬਾਅਦ ਤੇਰੇ ਬਾਪ ਦੀ ਬਦਲੀ ਕਿਸੇ ਹੋਰ ਸ਼ਹਿਰ ਹੋ ਗਈ । ਤੂੰ ਮੇਰੇ ਕੋਲ ਆਈ ਤੇ ਆਖਿਆ - ਸਾਰੇ ਜਾ ਰਹੇ ਹੈ , ਤੂੰ  ਮੈਨੂੰ ਕਿਤੇ ਲੁਕੋ ਕੇ ਆਪਣੇ ਕੋਲ ਸਾਂਭ ਲੈ । ਮੈਂ ਤੈਨੂੰ ਸਾਂਭਣਾ ਚਾਹੁੰਦਾ ਸੀ , ਕਾਹਲੀ ਦੇਣੇ ਮੈਂ ਤੈਨੂੰ ਮੰਜੇ ਹੇਠ ਲੁਕਾ ਦਿੱਤਾ , ਤੇਰਾ ਬਾਪ ਆਇਆ ਤੇ ਓਹਨੇ ਤੈਨੂੰ ਜਾਲੀਦਾਰ ਮੰਜੇ ਦੀ ਨਵਾਰ ਵਿੱਚੋ ਦੀ ਨੇ ਦੇਖ ਲਿਆ ਤੇ ਤੇਰਾ ਗੁੱਟ ਫੜ ਲੈ ਗਿਆ । ਅੱਖਾਂ ਮੂਹਰੇ ਤੈਨੂੰ ਜਾਂਦੀ ਨੂੰ ਦੇਖ ਰਿਹਾ ਸੀ ।
ਇਹ ਕਹਾਣੀ ਦਾਦੀ ਦੀ ਓਸ ਰਾਜੇ ਰਾਣੀ ਦੀ ਕਹਾਣੀ ਵਾੰਗੂ ਅੱਜ ਵੀ ਅਧੂਰੀ ਹੈ ਜਾਂ ਮੈਂ ਸੱਚਮੁੱਚ ਮੈਂ ਹਾਰ ਚੁੱਕਿਆ ਫਿਸੱਡੀ ਹਾਂ ???
ਮੈਂ ਤੈਨੂੰ ਵੀ ਕਿਉਂ ਨਾ ਅਪਣੇ ਹੱਥਾਂ ਦੀਆਂ ਉਂਗਲੀਆਂ ਵਿੱਚ ਲੁਕੋ ਸਕਿਆ ... ਕਾਸ਼ ਮੈਂ ਫਿਰ ਜਿੱਤ ਜਾਂਦਾ ।
ਕਾਸ਼ ਜੇ ਉਹ ਕਹਾਣੀ ਪੂਰੀ ਸੁਣੀ ਹੁੰਦੀ ।

No comments:

ਚਿਖੋਵ

1892 ਵਿੱਚ, ਚੇਖੋਵ ਨੇ ਮਾਸਕੋ ਤੋਂ ਲਗਭਗ 50 ਮੀਲ ਦੂਰ, ਇੱਕ ਵੱਡੇ ਜੰਗਲੀ ਇਲਾਕੇ ਵਿੱਚ ਮੇਲਿਖੋਵੋ ਏਸਟੇਟ ਖਰੀਦਿਆ। ਜਿਵੇਂ ਹੀ ਉਹ ਉੱਥੇ ਪਹੁੰਚੇ, ਉਹ ਜੰਗਲ ਵਿੱਚ ਰਹਿਣ ਦ...