Thursday, 15 February 2018

ਵਾਕਿਫ

ਐਨਕਾਂ ਕਦੋ ਦੀਆਂ ਲੱਗ ਗਈਆਂ ?
- ਐਨਕਾਂ -hmmmmmmm.....!!!
ਹਾਂ ਐਨਕਾਂ |
- ਦੋ ਸਾਲ ਹੋ ਗਏ ... ਲਾਉਂਦੀ ਨੂੰ 
ਵੈਸੇ ਕਿਉਂ ਪੁੱਛਿਆ ???
ਸਿਆਣੀ ਜਈ ਲੱਗਣ ਲੱਗ ਪਈ ਹੈ ।
- ਓੰ ... ਤੇ ਪੰਜ ਸਾਲ ਪਹਿਲਾਂ ਮੈਂ ਸਿਆਣੀ ਨਹੀਂ ਸੀ ਲੱਗਦੀ ?
ਹਾਹਾਹ੍ਹਾ !! ਨਹੀਂ ਓਦੋਂ ਵੀ ਸਿਆਣੀ ਸੀ 
ਹੁਣ ਜ਼ਿਆਦਾ ਸਿਆਣੀ ਲੱਗਣ ਲੱਗ ਪਈ ਐ ।
-ਤੇ ਤੂੰ ਦਾੜੀ ਕਿਉਂ ਰੱਖ ਲਈ ?
ਥੋੜਾ ਜਿਹਾ ਪਾਗਲ ਦਿਸਣ ਲਈ ।
-ਅੱਛਾ 
ਕੀਂ ਅੱਛਾ ???
-ਵੈਸੇ ਪੰਜ ਸਾਲ ਪਹਿਲਾਂ ਵੀ ਪਾਗਲ ਹੀ ਸੀ ।
ਤੇ ਹੁਣ ???
- ਹੁਣ ਜ਼ਿਆਦਾ ਪਾਗਲ ਦਿਸਣ ਲੱਗ ਪਿਆ ਐ ।
ਤੂੰ ਪਹਿਲਾ ਵੀ ਮੂੰਹ ਫੱਟ ਸੀ ਤੇ ਹੁਣ ਵੀ
-ਤੂੰ ਪਹਿਲਾਂ ਵੀ ਚੁੱਪ ਵੱਟ ਸੀ ਤੇ ਹੁਣ ਵੀ ।
ਆਪਾਂ ਦੋਵੇ ਕਦੀ ਇੱਕ ਦੂਜੇ ਲਈ ਸੀ ਹੀ ਨਹੀਂ ।
- "ਮੇਡ ਫਾਰ ਇਚ ਅੱਦਰ" ਵੀ ਨਹੀਂ
ਪ੍ਰਿੰਸ ਪ੍ਰਿੰਸਸ ਵੀ ਨਹੀਂ
ਆਪਾਂ ਬੱਸ ਗ਼ਲਤ ਤੇ ਠੀਕ ਸੀ 
ਕਦੀ ਤੂੰ ਗ਼ਲਤ ਤੇ ਮੈਂ ਠੀਕ ।
- ਕਦੀ ਸਵਾਲ ਤੇ ਕਦੀ ਜਵਾਬ 
ਮੇਰੇ ਔਖੇ ਔਖੇ ਸਵਾਲ
ਤੇਰੇ ਸੌਖੇ ਸੌਖੇ ਜਵਾਬ
ਕਦੀ ਮਿਸ਼ਰੀ ਤੇ ਕਦੀ ਨਮਕੀਲੇ
ਕਦੀ ਮਿੱਠੇ ਤੇ ਕਦੀ ਜ਼ਹਿਰੀਲੇ
ਆਪਾਂ ਦਿਨਾਂ ਵਰਗੇ ਸੀ 
ਤੂੰ ਸ਼ੁਕਰਵਾਰ ਦੀ ਸ਼ਾਮ ਜਿਹੀ ਲੱਗਦੀ ਸੀ ।
-ਤੇ ਤੂੰ ਸੋਮਵਾਰ ਦੀ ਸਵੇਰ ਵਰਗਾ ।
ਫਿਰ ਆਪਾਂ ਹਫਤੇ ਹੋਣ ਲੱਗੇ 
ਹਫਤਿਆਂ ਤੋੰ ਮਹੀਨੇ ਬਣ ਗਏ ।
ਮਹੀਨਿਆਂ ਤੋਂ ਸਾਲ ਬਣ ਗਏ ।
ਬੱਸ ਹੁਣ ਰੁਕ ਜਾਈਏ ,
ਮੁੜ ਦੁਬਾਰਾ ਪਿਛਾਂਹ ਨੂੰ ਤੁਰ ਪਈਏ ।
ਜੇ ਹੋਰ ਗਹਾਂ ਲੰਘ ਗਏ ਤਾਂ ਸ਼ਾਮ ਢਲ ਜਾਏਗੀ ।
-ਵਿਛੜ ਵੀ ਟੁੱਟ ਵੀ ਗਏ
ਇੱਕ ਦੂਜੇ ਤੋਂ ?
-ਨਹੀਂ ਆਪਣੇ ਆਪ ਤੋਂ ।
ਜਿਵੇਂ ਅਸਮਾਨ ਚੋਂ ਸੂਰਜ ਰੁਸ ਜਾਵੇ ਤਾਂ 
ਇੰਨਾ ਚੰਨ ਤਾਰਿਆਂ ਨੂੰ ਕੌਣ ਪੁੱਛੇ ।
ਧੜਕਣ ਬਿਨਾਂ ਦਿਲ ਨੂੰ ਕੌਣ ਪੁੱਛੇ ।
ਇੱਕ ਦੂਜੇ ਤੋਂ ਟੁੱਟ ਕੇ
ਟੁੱਟ ਗਏ ਹਾਂ 
ਆਪਣੇ ਆਪ ਤੋੰ ।
ਆਪਾਂ ਹੁਣ ਬਦਲ ਗਏ ਹਾਂ 
ਹੁਣ ਪਹਿਲਾਂ ਜਿਹੇ ਨਹੀਂ ਰਹੇਂ ।

No comments:

ਚਿਖੋਵ

1892 ਵਿੱਚ, ਚੇਖੋਵ ਨੇ ਮਾਸਕੋ ਤੋਂ ਲਗਭਗ 50 ਮੀਲ ਦੂਰ, ਇੱਕ ਵੱਡੇ ਜੰਗਲੀ ਇਲਾਕੇ ਵਿੱਚ ਮੇਲਿਖੋਵੋ ਏਸਟੇਟ ਖਰੀਦਿਆ। ਜਿਵੇਂ ਹੀ ਉਹ ਉੱਥੇ ਪਹੁੰਚੇ, ਉਹ ਜੰਗਲ ਵਿੱਚ ਰਹਿਣ ਦ...