Saturday, 19 December 2015

ਸਫ਼ਰਨਾਮਾ

ਮੈਂ  ਰੁਤ੍ਬੇਦਾਰ ਨਹੀਂ
ਨਾ ਮਹੁਤ੍ਬਾਰ ਹਾਂ
ਮੇਰੇ  ਹਿੱਸੇ  ਆਉਂਦੇ  ਨੇ  ਕਾਗਜ਼ੀ ਮਹਿਲ   ….ਕੋਰੇ  ਕਾਗਜ਼ਾ  ਤੇ  ਓਲੀਕੇ ਹਰਫ਼   ਨੇ  ਮੇਰੀ  ਮਲਕੀਅਤ | ਮੇਰੇ ਕੋਲ ਮੇਰਾ ਨਾਮ ਹੈਂ ਜੋ ਕਿਰਾਏ ਦੀਆਂ ਜੀਭਾ ਦੇ ਨੱਕ ਨਹੀਂ ਚੜਦਾ ....|

ਏਕ ਗੱਲ ਦੱਸਾ ਜੇ ਮ੍ਣੋਗੇ ਮੇਰੇ ਕੋਲ  ਇਕ ਚਾਂਦੀ ਦਾ ਸੰਮ੍ਸਾਰ  ਹੈਂ | ਇਕ ਚਾਂਦੀ ਰੰਗੀ ਬੰਦੂਕ ਜਿਹਦੇ ਬਾਰੂਦ ਨਾਲ ਮੈਂ ਲਿਫਦਾ ਹਾਂ   ..
ਕਰਜ਼ ਤੇ ਉਧਾਰ ਚੁੱਲਾ ਚਲਾਉਂਦਾ ਹਾਂ , ਓਹਦੇ ਸੇਕ ਨਾਲ ਮੇਰਾ ਦਿਲ ਭਰਦਾ ਹੈਂ ..

ਤਵਾਂ ਕਾਲਾ ਹੋਣ ਤੇ ਪੈਰ ਮੈਨੂ ਧੂਹ ਕੇ ........ਮੇਨੂ ਦੂਰ ਕਿਸੇ ਪਿੰਡ ਵਿਚ ਸੁੱਟ ਆਉਂਦੇ ਨੇ  -
'ਨਾਲ ਲਗਦੇ ਸ਼ਹਿਰ ਦਾ ਪਤਾ ਨਹੀਂ
ਤਹਸੀਲ ਵੀ ਕੋਈ ਹੈਂ ਨਹੀਂ  ਤੇ ...ਜਿਲਾ ਸ਼ਾਇਦ ਪਤਾ ਨਹੀਂ ...

ਓਥੇ ਮੈਂ ਬੇਗਾਨਾ ਨਹੀਂ | ਲੋਕ ਜਾਨੇ ਪਛਾਣੇ ਨਹੀਂ ਪਰ ਫਿਰ ਵੀ ਆਪਣੇ ਜਿਹੇ ਲਗਦੇ |
 ਮੇਰੀ ਬੋਲੀ ਓਥੇ ਸਭ ਨੂ ਸਮਝ ਆਉਂਦੀ ਹੈਂ |
ਆਸ ਪਾਸ ਲੋਕ ਨੇ...
 ਸਭ ਮੇਨੂ ਜਾਣਦੇ ਨੇ !!!!!!!!

ਸਚ ਦੱਸਾਂ  ! ਤਾ ਮੇਨੂ ਸਿਰਫ ਇਕ ਦੇ ਸਿਵਾ  ਹੋਰ ਕਿਸੇ ਦੀ ਪਹਿਚਾਨ ਨਹੀਂ |
ਮੇਰੇ ਹਥ ਵਿਚ ਲਕੀਰਾ ਤੋ ਬਿਨਾ ਕੁਝ ਨਹੀ
ਫਿਰ ਵੀ ਕੁਝ ਘਟ ਨਹੀ ਲਗ ਰਿਹਾ...

ਮੇਰੀ ਇਸ ਦੌਲਤ ਦਾ ਕੋਈ ਸ਼ਰੀਕ ਨਹੀਂ ...
ਇਥੇ ਮੈਂ ਦੋ ਪੈਰਾ ਮੋਟਰ ਤੇ ਪੂਰੇ ਵਾਯੂਮੰਡਲ ਦੀ ਸੈਰ ਤੇ ਨਿਕਲਦਾ ਹਾਂ

ਟਾਰਚ ਨਾਲ ਅਖਾ ਵਿਚ ਸੂਰਜ ਮਾਰ ਕੇ ਕੋਈ ਮੇਰਾ ਰਾਸਤਾ ਰੋਕਦਾ
ਕਹਿੰਦਾ ਹੈਂ ਮੇਰੀ ਧੀ ਤੁਹਾਨੂ ਰਸਤਾ ਸ੍ਮ੍ਝਾਏਂਗੀ.........
ਨਮਸ੍ਕਾਰ !
ਹਥ ਮਿਲਾਇਆ
 ਫਿਰ ਮੁਸਕਰਾਉਣਾ
ਮੈਂ ਓਸਨੂ ਪਹਿਲਾ ਤੋ ਜਾਣਦਾ ਹਾਂ |
ਸ਼ਾਇਦ ਕਿਸੇ ਕਿਤਾਬ ਵਿਚ ਪੜੀ ਹੋਈ ਕੋਈ ਨਜ਼ਮ ਹੈਂ
ਪਰ ਯਾਦ ਨਹੀਂ ਆਉਂਦਾ ਪਹਿਲੀ ਮੁਲਾਕਾਤ ਦਾ |
ਪਰ ਵਾਕਿਫ਼ ਹਾਂ ਅਕਸਰ ਮਿਲਦਾ ਹਾਂ ਪਾਤਾਲ ਦੇ ਉਪਰ
ਬਦਲਾ ਥੱਲੇ |

ਓਸ ਪੁਛਿਆ ਕਰਦੇ ਕੀ ਹੋ ?
ਭੇਸ ਬਦਲਦਾ ਹਾਂ
ਕਿਰਦਾਰ ਇਕ ਹੀ ਹੈ ਮੇਰੇ ਕੋਲ
ਤੇਰੇ ਘਰ ਤੋ ਦੂਰ ਦਖਣ ਵਾਲ ਘਰ ਹੈ ਮੇਰਾ
ਚਾਂਦੀ ਦੀ ਬੰਦੂਕ ਨਾਲ ਸਫੇਦ ਕਾਗਜ਼ ਨੀਲੇ ਕਰਦਾ ਹਾਂ ..
ਖਾਣਾ ਖਾਣ ਤੋ ਬਾਅਦ ਖਿਆਲਾ ਨੂੰ ਠੀਕ ਕਰ ਕੇ ਆਪਣੇ ਲਈ ਤੇਰੇ ਤਕ ਪਹੁੰਚਣ ਦਾ ਜ਼ਹਾਜ਼ ਤਿਆਰ ਕਰਦਾ ਹਾਂ
ਕਦੀ ਕਦੀ ਕੰਮਕਾਰ ਵਿਚ ਸਿਹਤ ਖਰਾਬ ਹੋ ਜਾਵੇ ਤਾਂ
ਪਾਣੀ ਵਿਚ ਜ਼ਹਰ ਘੋਲ  ਤੇਰੇ ਕੋਲ ਆ ਜਾਂਦਾ ਹਾਂ |

ਮੈਂ ਕੋਈਂ ਕਵੀ ਨਹੀਂ ਹਾਂ ਕੋਈ ਲਿਖਾਰੀ ਵੀ  ਨਹੀ ਹਾਂ |
ਬਸ ਜੋ ਮਹਿਸੂਸ ਕਰਦਾ ਓਸੇ ਨੂੰ ਲਿਖਤੀ ਜ਼ੁਬਾਨ ਦੇਣਾ ਫਰਜ਼ ਮੰਨਦਾ ਹਾਂ |
ਅਗਰ ਇਸੇ ਨੂ ਇਹ ਕਹਿੰਦੇ ਨੇ ਤਾ ਮੈ ਆਪਣਾ ਗੁਨਾਹ ਕਬੂਲ ਕਰਦਾ ਹਾਂ |

ਇਹਨਾ ਸੁਣਦੇ ਹੀ ਰਾਸਤੇ ਵਿਚ ਚਮਕੀਲੇ ਬੋਰਡ ਪੜਦਾ ਮੈਂ ਦੋ ਪੈਰਾਂ ਦੀ
ਰਫਤਾਰ ਨੂੰ ਹੋਲੀ ਕਰ ਕੇ ...
ਨੀਂਦ ਉਡਾਉਣ ਵਾਲੇ ਨੂ ਕਿਹਾ .......
ਮੇਰੇ ਫੇਫੜਿਆ ਦੇ ਸ੍ਲੇੰਡਰ  ਵਿਚ
ਅਨਗਿਨਤ ਸਾਲਾ ਦੀ ਆਕਸੀਜਨ ਬਾਕੀ ਹੈਂ |

ਚਲਦੇ ਚਲਦੇ ਆਪਣੀ ਜਨਮ ਭੂਮੀ ਨੇੜੇਓ ਦੀ ਲੰਘਿਆ ......
ਰੋਂਦੇ ਬਰਫ ਦੇ ਆਦਮੀਆ ਦੀ ਕਤਾਰ ਦੇਖੀ ...
ਓਹਨਾ ਦੀਆ ਚਮਕਦੀਆ ਅਖਾ ਦੇਖੀਆ...
ਤੇ ਓਸਨੂ ਵੀ ਦਿਖਾਇਆ |
ਓਹ ਸਫੇਦ ਚੇਹਰਾ ਝੁਰਰੀਆਂ ਨਾਲ ਬਿਲਕੁਲ ਅਲਗ ਭੀੜ ਵਿਚੋ
ਇਹ ਓਹੀ ਬਰਫ ਦਾ ਆਦਮੀ ਸੀ ਜੋ ਬਚਪਨ ਵਿਚ ਮੇਨੂ ਮੰਦਿਰ ਦੀਆ ਪੌੜੀਆ ਤੇ ਦਿਖਦਾ ਸੀ |

ਬਰਫ ਦੇ  ਆਦਮੀ ਦੀਆਂ ਅਖਾਂ ਵਿਚ ਲਾਲ ਲਹੂ
ਓਹਦੇ ਲਹੂ ਨੂ ਚਾਂਦੀ ਤੇ ਹਰੇ ਕਾਗਜ਼ਾ ਨਾਲ ਪੂੰਝਿਆ ਤੇ
ਆਜ਼ਾਦ ਕੀਤਾ ਤੇ ਬਰਫ ਦਾ ਆਦਮੀ ਹਸਦਾ ਹੈਂ |
ਸਾਡੇ  ਦੋਵਾ ਦੇ ਸਿਰ ਬੱਦਲ   ਧਰ ਗਿਆ ...
ਜਾਂਦੇ ਜਾਂਦੇ ਨੇ  ਆਵਾਜ਼ ਦਿਤੀ- "ਤੇਰੀ ਦੌਲਤ ਤੇ ਸੁਪਨੇ ਚੋਗ੍ਣੇ ਹੋ ਜਾਣ ...."

ਮੈਂ ਹ੍ਸਿਆਂ ਤੇ ਆਪਣੀ ਦੌਲਤ ਦਾ ਹਥ ਫੜ ਸੁਪਨੇ ਵਲ  ਮੁੜ  ਤੁਰ ਪਿਆ .... |

ਮੇਰੀ  ਆਸ  ਹੈ  ਕੀ  ਮੇਰੇ ਏਥੋਂ ਦੇ ਕਚੇ ਮਕਾਨ
ਕਿਸੇ ਭੂਚਾਲ ਨਾਲ ਮਿੱਟੀ ਨਾ ਹੋ ਜਾਣ ..
ਮੈਂ ਨਹੀਂ ਚਾਹੁੰਦਾ ਮੇਰੀਆ ਗੱਲਾਂ ਕਿਸੇ
ਡੰਡੀ ਨਾਲ ਰੁੱਕ ਜਾਣ |
ਮੇਰਾ ਨਾਮ ਕਿਸੇ ਘਾਣ ਨਾਲ ਨਾ ਜੋੜਿਆ ਜਾਵੇ

ਮੇਰੇ ਕਿੱਸੇ  ਚੜਦੀ  ਸਵੇਰ  ਦੀ  ਲਾਲੀ  ਵਿਚੋ  ਮੇਰੇ  ਸ਼ਰੀਕਾ  ਦੇ  ਕੰਨਾ  ਵਿਚ  ਨਹੀਂ ਬੋਲਣਗੇ  ..
 ਮੈਨੂ ਡਰ ਹੈਂ
ਕਿੱਤੇ  ਇਹ  ਕਿਸੇ  ਪ੍ਰਸ਼ੰਸਕ  ਆਲੋਚਨਾ  ਦਾ  ਵਿਸ਼ਾ  ਨਾ  ਬਣ  ਜਾਏ  …
 ਮੇਰੇ ਸਕੇ   ਬਹੁਤ  ਕਾਹਲੇ  ਨੇ  ਮੇਰੀ ਜਾਇਦਾਦ  ਨੂ  ਵੰਡਣ  ਲਈ ….
ਮੈਥੋ ਮੜਿਓ   ਉਜੜ ਕੇ  ਫਿਰ  ਦੁਬਾਰਾ ਜਾਇਆ ਨਹੀਂਓ  ਜਾਣਾ  ….
ਪਰ ਮੈਂ ਆਂਖਦਾ ਹਾਂ
ਜੇ  ਕਰ  ਸਕਦੇ  ਹੋ  ਟੋਟਕੇ  ਵਸੀਅਤ  ਨੂ  ਪੁਗਾਉਣ  ਲਈ…..
ਤਾਂ  ਮੈਂ  ਅੱਜ   ਹੀ  ਮੜੀਆਂ  ਵਿਚ  ਉਤਰਨ  ਲਈ ਤਿਆਰ ਆਂ  ….|
ਆਪਣੇ  ਫੇਫੜਿਆ ਨੂੰ ਧੋਖਾ ਦੇਣ ਲਈ ਤਿਆਰ ਹਾਂ |

ਮੇਰੇ ਤੇ ਨਸੀਹਤਾਂ ਦੀ ਦਾਰੂ ਬੇਅਮਲ ਹੈਂ ..
ਉਗਦੇ ਸੂਰਜ ਨਾਲ ਸਾਰਾ ਵਾਯੂਮੰਡਲ ਚਲਣ  ਲਗਦਾ ਹੈਂ
ਲੋਕਾ ਨਾਲ ਮੇਰਾ ਆਲਾ ਦੁਆਲਾ ਭਰਨ ਲਗਦਾ ਹੈਂ |
ਭੀੜ ਵਿਚ ਹਰ ਕੋਈ ਮੇਨੂ ਜਾਣਦਾ ਹੈਂ ਪਰ ਵੀ ਕਿਸੇ ਨੂੰ ਪਹਿਚਾਨਣਾ ਔਖਾ ਹੈਂ |
ਭੀੜ ਵਿਚ ਹਰ  ਇਕ ਦੇ ਚੇਹਰੇ ਤੇ ਮ੍ਖੋਟਾ ਹੈਂ ਜਿਸਨੂ ਓਹ ਕਵਚ ਕਹਿੰਦੇ ਨੇ |
ਕਿਸੇ ਦੇ ਮਖੋਟੇ ਤੇ ਮੋਤੀ ਹਾਰ ਚਮਕਦਾ  ਹੈਂ
 ਤੇ ਹਰ ਇਕ ਦਾ ਇਕ ਦਾ ਗੁਪਤ ਚੇਹਰਾ ਹੈਂ ਜੋ ਓਹਨਾ ਦੀਆ ਖਾਮੀਆਂ ਨੂ ਲੁਕਾਉਂਦਾ ਹੈਂ |

ਆਵਾਜਾਈ ਦੇ ਦੌਰ ਵਿਚ ਵੀ ਮੈਨੂ ਇੰਜਣਾ ਦੀ ਟੈੰ ਟੀਂ ਟੋੰ ਨਹੀਂ ਸੁਣਦੀ ...
ਬੱਸ ਕੋਈ ਚੁਪਚਾਪ ਚਾਨਣ ਨੂ ਮੁਰਝਾਉਂਦਾ ਵੇਖ ਸੁੰਨ ਹੋ ਜਾਂਦਾ ਹੈਂ  .....
ਆਪਣੇ ਦੋ ਪੈਰਾ ਵਾਹਨ ਨੂੰ ਕਿਤੇ ਰਾਹ ਵਿਚ ਰੋਕਦਾ ਹਾਂ
ਮੰਦਰ ਦੀਆ ਪੋੜੀਆਂ ਤੇ ਬੈਠਾ ਇਕ ਬਰਫ ਦਾ ਇਨਸਾਨ
ਜੋ ਭੀੜ ਦੇ ਵਿਚ ਖੜਾ ਉਮੀਦ ਕਰ ਰਿਹਾ ਹੈਂ
ਓਹੀ ਬਰਫ ਦਾ ਆਦਮੀ ਜਿਦੇ ਚੇਹਰੇ ਤੇ ਸਵਾਲ ਹਨ ਪਰ ਕੋਈ ਭਾਵ ਨਹੀ
ਆਪਣੀ ਕੋਈ ਆਵਾਜ਼ ਨਹੀ ਜੋ ਗੁਮ ਹੋ ਗਈ ਹੈਂ |
ਮੇਰੇ ਕੋਲ ਆਪਣੇ ਕਮਜ਼ੋਰ ਹਥਾਂ ਤੇ ਆਪਣਾ ਦਰਦ ਵ੍ਖਾਉਂਦਾ ਵਿਲਕਦਾ ਹੈਂ
ਮੈਂ ਚੁਪਚਾਪ ਓਹਦੀਆ ਸਾਗਰ ਡੂੰਘੀਆਂ ਅਖਾਂ ਚੋ ਆਪਣੇ ਸਵਾਲ ਲਭਦਾ ਹਾਂ ....
ਆਪਣੇ ਜੇਬ੍ਹ ਵਿਚ ਹਥ ਮਾਰਿਆ ਤਾ ਮੇਰੀ ਜੇਬ੍ਹ ਖਾਲੀ ਸੀ
ਮੇਰੀ ਸਾਰੀ ਦੌਲਤ ਦੇ ਹਿੱਸੇ ਹੋ ਚੁੱਕੇ ਸੀ

ਮੈਂ ਅਖਾਂ ਖੋਲਦਾ ਹਾਂ ਤਾਂ ਬਰਫ ਦਾ ਆਦਮੀ ਪਿਘਲ ਜਾਂਦਾ ਹੈਂ |
ਤੇ ਜਿਵੇਂ ਬੋਲ ਰਿਹਾ ਹੋਵੇ - ਮੇਰੀ ਦੁਆ ਤੇਰੇ ਤੇ ਬੇਅਸਰ ਸੀ ਮੈਂ ਫਿਰ ਆਵਾਂਗਾ
ਫਿਰ ਮਿਲਾਂਗਾ ਮੰਦਿਰ ਦੀਆ ਪੌੜੀਆ ਵਿਚ ਸੂਰਜ ਦੀਆ ਚੜਦੀਆਂ ਕਿਰਨਾ ਵਿਚ
ਦੁਬਾਰਾ ਜਨਮ ਲੈ ਕੇ |


BLOG ਤੇ ਆਉਣ ਲਈ ਬਹੁਤ ਬਹੁਤ ਧੰਨਵਾਦ |

ਪੰਕਜ ਸ਼ਰਮਾ 
GOOGLE+ ਤੇ follow ਕਰਨ ਲਈ CLICK ਕਰੋ |




 ਪੰਕਜ ਸ਼ਰਮਾ

No comments:

ਚਿਖੋਵ

1892 ਵਿੱਚ, ਚੇਖੋਵ ਨੇ ਮਾਸਕੋ ਤੋਂ ਲਗਭਗ 50 ਮੀਲ ਦੂਰ, ਇੱਕ ਵੱਡੇ ਜੰਗਲੀ ਇਲਾਕੇ ਵਿੱਚ ਮੇਲਿਖੋਵੋ ਏਸਟੇਟ ਖਰੀਦਿਆ। ਜਿਵੇਂ ਹੀ ਉਹ ਉੱਥੇ ਪਹੁੰਚੇ, ਉਹ ਜੰਗਲ ਵਿੱਚ ਰਹਿਣ ਦ...