ਸਿਆਸਤ
ਡੀ.ਡੀ ਤੋਂ ਸਟਾਰ ਤੱਕ
ਗਿਧੇ ਤੋਂ ਆਰਕੈਸਟਰਾ ਤੱਕ
ਬੁਰਕੇ ਤੋਂ ਉਭਰੇ ਚੀਰਾ ਤੱਕ
ਪੇਕਿਆ ਤੋਂ ਸਹੁਰਿਆ ਤੱਕ
ਮੇਰਿਆ ਤੋਂ ਓਪਰਿਆ ਤੱਕ
ਦਰਦ ਭਰੇ ਗੀਤਾ ਤੋਂ ਝਖੜ ਚ ਬਲਦਿਆ ਦੀਵਿਆਂ ਤੱਕ ...
ਜੰਮਣ ਤੋਂ ਬੇਦ੍ਖ੍ਲੇ ਤੱਕ
ਓਲਟੇ ਤੋਂ ਟੇਢੇ ਤੱਕ
ਮਿਨਤਾਂ ਤੋਂ ਸੋੱਟੇ ਤੱਕ
ਵੰਡਣ ਤੋਂ ਚੀਰਨ ਤੱਕ
ਗੁਲਾਬ ਤੋਂ ਜੋਆਂ ਤੱਕ
ਰੋਕਣ ਤੋਂ ਲਿਟਾਉਣ ਤੱਕ
ਸੂਰਮੇ ਤੋਂ ਸੁਵਾਹ ਤੱਕ
ਧੀਆਂ ਤੋਂ ਪੋਤਰਿਆ ਤੱਕ
ਬੋਝੀ ਤੋ ਟਰਾਲੀ ਤੱਕ ......
ਲੀਪ੍ਣ ਤੋਂ ਚੱਟਣ ਤੱਕ
ਮਖਣੀ ਤੋਂ ਗ੍ਰੀਸ ਤੱਕ
ਗੋਹੇ ਤੋਂ ਖਾਦ ਤੱਕ
ਸੋਨੇ ਦੀ ਫਸਲ ਤੋਂ ਪਰਾਲੀ ਤੱਕ ...
ਆਸਾਂ ਤੋਂ ਲਾਸ਼ਾਂ ਤਕ
ਹਰਿਆਲੀ ਤੋਂ ਸ਼ਮਸ਼ਾਨ ਤੱਕ
ਏਥੋਂ ਤੋਂ ਅਖੀਰ ਤੱਕ
ਗਾਲੜੀ ਤੋਂ ਗੂਂਗੇੰ ਤੱਕ
ਦਲੀਪ ਤੋਂ ਆਮੀਰ ਤੱਕ
ਛੈਣਿਆ ਤੋਂ ਬਰਛਿਆ ਤੱਕ
ਸੋੰਦਿਆਂ ਤੋਂ ਮਰਿਆ ਤੱਕ
ਕਖਾਂ ਤੋਂ ਲਖਾਂ ਤੱਕ
ਝਲੜੀ ਤੋਂ ਮੜੀਆਂ ਤੱਕ
ਛੱਟੀ ਤੋਂ ਤੇਰੇਵੇਂ ਤੱਕ
ਹੋਰ ਕੀ ਦਸਾਂ ਸਿਆਸਤ ਨਰਕਾ ਤੱਕ ਆਪਣਾ ਰੰਗ ਵਿਖਾਉਂਦੀ ਹੈਂ |
ਪੰਕਜ ਸ਼ਰਮਾ
GOOGLE+ ਤੇ follow ਕਰਨ ਲਈ CLICK ਕਰੋ |
No comments:
Post a Comment