ਅਪਸਰਾ
ਰੰਗ ਰੂਪ ਤੈਨੂ ਖੁਦਾ ਨੇ ਖੁੱਲ ਕੇ ਦਿਤਾ ...
ਲਗਦਾ ਤੂੰ ਬੈਠ ਇਕੱਲੇ ਹੁਸਨ ਪਿਆਲਾ ਪੀਤਾ...
ਜੋ ਵੀ ਆਵੇ ਤੈਨੂ ਦੇਖ ਕੇ ਆਪਣੇ ਹੋਸ਼ ਗੁਵਾਵੇ ....
ਨੈਣਾ ਦੇ ਸਾਗਰ ਚ ਤੇਰੇ ਜਾਮ ਇਕ ਪੀ ਜਾਵੇ ...
ਗੋਲ ਚੇਹਰਾ , ਰੰਗ ਗੋਰਾ , ਵਾਲ ਜਿਵੇਂ ਕੋਈ ਘੱਟਾ ਕਾਲੀ ..
ਹੋਠ ਲੱਗਣ ਗੁਲਾਬ ਦੀਆ ਪੱਤੀਆ ਲਾ ਲਵੇ ਜਦੋ ਗੁਲਾਲੀ ..
ਸਿਰ ਉੱਤੇ ਚੁੰਨੀ ,ਮਥੇ ਉੱਤੇ ਬਿੰਦੀ ਚੜਦਾ ਸੂਰਜ ਜਾਪੇ ...
ਅਪਸਰਾ ਨੂੰ ਜਿੰਨ ਵੀ ਜੰਮਿਆ , ਧੰਨ ਤੇਰੇ ਓਹ੍ਹ ਮਾਪੇ ....
ਨੈਨ ਨਕਸ਼ ਤੇਰੇ ਬਹੁਤ ਹੀ ਤੀਖ਼ੇ , ਦੰਦ ਤੇਰੇ ਹੈਂ ਮੋਤੀ ...
ਸੰਗਮਰਮਰ ਦੀ ਸੂਰਤ , ਜਿਵੇਂ ਦੁਧ ਨਾਲ ਹੈਂ ਧੋਤੀ ...
ਗੁੱਸਾ ਤੈਨੂ ਕਦੀ ਨਾ ਆਵੇ ਸਦਾ ਰਹੇ ਤੂੰ ਹਸਦੀ ....
ਚੰਨ ਤੋ ਵੀ ਵਧ ਸੋਹਨੀ ਲੱਗੇ ਰਾਤ ਚਾਨਣੀ ਦਸਦੀ .....
ਪੰਕਜ ਸ਼ਰਮਾ
No comments:
Post a Comment