ਸੱਜਣਾ
ਸੱਜਣਾ ਇਹ ਕੋਈ ਗੱਲ ਤੇ ਨਹੀਂ ਨਾ ..
ਇਹ ਕਿਸੇ ਮਸਲੇ ਦਾ ਹੱਲ ਤੇ ਨਹੀਂ ਨਾ ..
ਜੇ ਸਾਨੂ ਨੀ ਆਇਆ ਪਿਆਰ ਕਰਨਾ
ਤੈਨੂ ਵੀ ਤੇ ਵੱਲ ਤੇ ਨਹੀਂ ਨਾ
ਤੈਨੂ ਪਿਆਰ ਕੀਤਾ , ਦਿਲ ਦਿਤਾ ..
ਜੇ ਦਿਲ ਦਿੱਤਾ... ਤਾਂ ਦਿੱਤਾ
ਦਿੱਤਾ ਕੋਈ ਫੁੱਲ ਫਲ ਤੇ ਨਹੀਂ ਨਾ ....
ਸੱਜਣਾ ਇਹ ਕੋਈ ਗਲ ਤੇ ਨਹੀ ਨਾ
ਇਹ ਕਿਸੇ ਮਸਲੇ ਦਾ ਹੱਲ ਤੇ ਨਹੀ ਨਾ
ਤੈਨੂ ਸੋਚਿਏ , ਤੈਨੂ ਪੜ੍ਹੀਏ , ਤੈਨੂ ਲਿਖੀਏ ...
QISSEY ਲਿਖਣਾ ਵੀ ਕੋਈ ਝੱਲ ਤੇ ਨਹੀ ਨਾ ..
ਸੱਜਣਾ ਇਹ ਕੋਈ ਗਲ ਤੇ ਨਹੀ ਨਾ ...
ਇਹ ਕਿਸੇ ਮਸਲੇ ਦਾ ਹੱਲ ਤੇ ਨਹੀ ਨਾ
ਜਰਾ ਹੋਵੇ ਖਫਾ , ਰੋੜੀਏ ਤੇਰੇ ਵੱਲ ਹੰਝੂ ..
ਤੂੰ ਕਹਿਣਾ - ਹੰਝੂ ਹੀ ਐ ?...
ਕੋਈ ਪਾਣੀ ਵਾਲਾ ਨੱਲ ਤੇ ਨਹੀਂ ਨਾ ......
ਸੱਜਣਾ ਇਹ ਕੋਈ ਗਲ ਤੇ ਨਹੀ ਨਾ
ਇਹ ਕਿਸੇ ਮਸਲੇ ਦਾ ਹੱਲ ਤੇ ਨਹੀ ਨਾ
ਸਤਵੇ ਅਸਮਾਨੀ ਤੂੰ ਚੜ ਬੈਠਾ ...
ਥੱਲੇ ਆ , ਥੱਲੇ ਕੋਈ ਦਲਦਲ ਤੇ ਨਹੀਂ ਨਾ
ਸੱਜਣਾ ਇਹ ਕੋਈ ਗਲ ਤੇ ਨਹੀ ਨਾ
ਇਹ ਕਿਸੇ ਮਸਲੇ ਦਾ ਹੱਲ ਤੇ ਨਹੀ ਨਾ
ਹੋਵਾਂ ਝੂਠਾ ਬੇਈਮਾਨ ਤਾਂ ਪਰਖ ਲਈ ਜਦ
ਐਡਾ ਤਾਂ ਤੂੰ ਵੀ ਕੋਈ ਡਲ ਤੇ ਨਹੀਂ ਨਾ ...
ਸੱਜਣਾ ਇਹ ਕੋਈ ਗਲ ਤੇ ਨਹੀ ਨਾ
ਇਹ ਕਿਸੇ ਮਸਲੇ ਦਾ ਹੱਲ ਤੇ ਨਹੀ ਨਾ
ਜੇ ਸਾਨੂ ਵੀ ਨਹੀ ਆਇਆ ਪਿਆਰ ਕਰਨਾ ਤਾਂ ...
ਤੈਨੂ ਵੀ ਤੇ ਵੱਲ ਤੇ ਨਹੀਂ ਨਾ
ਪੰਕਜ ਸ਼ਰਮਾ
No comments:
Post a Comment