ਖਿਆਲ ......
ਰੂਹ .......
ਕਲਪਨਾ .....
ਮਿਲ ਕੇ ਹੀ ਸਾਰੇ ਨਾਮ ਹੀ ਤਾਂ ਮੇਰੀ ਨਜ਼ਮ ਬਣਦੇ ਨੇ ..
ਗੱਲਾਂ ਕਰਦੇ ਨੇ ....
ਜੇਕਰ ਇਹ ਮੌਤ ਨਾਮੀ ਘੜਿਆਲ ਰੁਕ ਸਕਦਾ ਤਾਂ ....
ਤੈਨੂ ਤਕਦੀਰਾਂ ਤੋ ਖੋਹ ਲੈਂਦਾ ...!!
ਹੋ ਸਕਦੀ ਜੇ ਇਕ ਰੂਹ ਇਕ ..
ਤਾਂ ਕਿਓਂ ਨਾ ਇਕ ਹੋ ਜਾਈਏ.....!!!!
ਤੂੰ ਚੁਣ ਲੈ ਇਕ ਮਿਠੀ ਰਾਤ ....
ਮੇਰੀ ਸੋਚ ਤੇ ਤੇਰੀ ਉਦਾਸੀ ਹੱਸ ਪਵੇ
ਜਦ ਓਹ ਮੁਲਾਕਾਤ ਹੋਵੇ !!!
ਭਰ ਭਰ ਐਵੇਂ ਅੱਖਾਂ ਡੋਅਲੀਆਂ ਨੀ ਜਾਂਦੀਆ...
ਕੁਝ ਗੱਲਾਂ ਹੁੰਦੀਆਂ,
ਜੋ ਬੋਲੀਆਂ ਨੀ ਜਾਂਦੀਆ....!!!
ਜੇ ਮੇਰੇ ਕੋਲ ਹੋਵੇ ਚਾਬੀ ਮੇਰੇ ਚੁੱਪ ਦੇ ਜਿੰਦੇ ਦੀ .....
ਤਾਂ ਖੋਲ ਕੇ ਗੱਲਾਂ ਦਾ ਸੰਦੂੰਕ ਤੇਰਾ ਦਿਲ ਪਰਚਾਉਂਦਾ ...
ਨਾ ਤੇਰੀ ਰੂਹ ਕੰਬਦੀ ਹੋਵੇ ....
ਨਾ ਤੇਰੇ ਬੋਲ ਥਿਰਕਣ ...
ਤੇਰੀ ਸਾਗਰ ਡੂੰਘੀਆ ਅਖਾ....
ਤੇਰਾ ਮਿਠੜਾ ਹਾਸਾ , ਮੇਰੀ ਨਜ਼ਰ ਨੂੰ ਖਿਚਦਾ ਹੈਂ ...
ਆ ਇਕ ਦੂਜੇ ਨੂੰ ਮਿਲ ਜਾਈਏ ...
ਨਜ਼ਰਾ ਨੂੰ ਨਜ਼ਰ ਨਾ ਆਈਏ ...
ਨਾ ਤੈਨੂ ਸਮਝ ਵਿਚ ਆਉਂਦਾ ਹੈਂ ..
ਨਾ ਮੈਨੂ ਸਮਝ ਵਿਚ ਆਉਂਦਾ ਹੈਂ ....
ਸਾਡਾ ਦੋਹਾਂ ਦਾ ਦਿਲ ਆਖਿਰ ਕਹਿਣਾ ਕੀ ਚਾਹੁੰਦਾ ਹੈਂ ....
ਅਣਛੂਹੇ ਜਜਬਾਤ ..
ਅਧੂਰੀ ਬਾਤ ...
ਓਹ੍ਹ ਆਪਣੀਆ ਸੁਣਾ ਕੇ ਚਲੀ ਜਾਵੇ ਤੇ ...
ਤੇ ਆਖੇ ,
ਬੁਝ ਸਕਦਾ ਤਾ ਮੇਰੀ ਬਾਤ ਬੁਝ .... ???
"ਤੇਰੀ ਨਜ਼ਮ ਅਜਾਦ ਹੈਂ
ਅਪਣੇ ਆਪ ਨਾਲ
ਲਫ਼ਜ਼ ਨਜ਼ਮ ਬਣਦਾ ਹੈਂ ...
Qissey ਕਹਾਣੀਆਂ ਨਾਲ ਸੋਚ ਬਣਦੀ ਹੈ ???
ਪਰ ਸੋਚ ਮੁਹੱਬਤ ਨਹੀਂ ਬਣਦੀ ...."
ਪਰ ਸੋਚ ਮੁਹੱਬਤ ਨਹੀਂ ਬਣਦੀ ...."
...ਗਲ ਤੇਰੀ ਮਰਜ਼ੀ ਦੀ ਵੀ
ਤੇ ਆਪਣੀ ਮਰਜ਼ੀ ਦੀ ਵੀ ....
ਅੱਗੇ ਗੱਲਾਂ ਬਹੁਤ ਹੋਣਗੀਆ
ਪਰ ਗੱਲਾਂ ਫੇਰ ਦੁਬਾਰਾ ਹੋਣਗੀਆ...
ਜਦ ਮਿਲ ਕੇ ਬੈਠਾਂਗੇ .......
ਤਾ ਤੈਨੂ ਤਕਦੀਰਾਂ ਤੋ ਖੋ ਲੈਂਦਾ .....
ਪੰਕਜ ਸ਼ਰਮਾ
gurusharma252@gmail.com
No comments:
Post a Comment