ਓਸ ਦੁਧੀਆ ਰੋਸ਼ਨੀ ਲਈ
ਮੈਂ ਕੋਈ ਰੰਗਮੰਚ ਦਾ ਕਲਾਕਾਰ ਨਹੀਂ ਹਾਂ... ਪਰ ਹਮੇਸ਼ਾ ਸਟੇਜ ਤੇ ਪੈਣ ਵਾਲੀ ਉਸ ਦੁਧੀਆ ਰੋਸ਼ਨੀ ਨਾਲ ਇਕ ਸਾਂਝ ਲਗਦੀ ਹੈਂ | ਅੱਜ ਮੈਂ ਨਹੀ ਜਾਣਦਾ ਮੇਰੇ ਲਫਜਾ ਨੂੰ ਸੁਨਣ ਵਾਲੇ ਕਿੰਨੇ ਸੀ ਜਾ ਸਮਝਣ ਵਾਲੇ ਕਿੰਨੇ ਸੀ |
ਸ਼ੁਕਰਗੁਜਾਰ ਹਾਂ ਅੱਜ ਦਾ|
ਬਸ ਹਰ ਵਾਰ ਦੀ ਤਰ੍ਹਾ ਹਨੇਰੇ ਵਿਚੋ ਆ ਕੇ ਕੁਝ ਦੇਰ ਓਸ ਰੋਸ਼ਨੀ ਨਾਲ ਗੱਲਾਂ ਬਾਤਾ .................
....ਅੱਗੇ ਫੇਰ ਦੁਬਾਰਾ ਹਨੇਰੇ ਵਿਚੋ ਗੁਵਾਚ ਹੋਇਆ |
ਹਰ ਵਾਰ ਸੋਚਦਾ ਇਸ ਵਾਰ ਤੋ ਬਾਅਦ ਮੰਚ ਤੇ ਪੈਂਦੀ ਓਸ ਲਾਈਟ ਨੂੰ ਫੇਰ ਦੁਬਾਰਾ ਕਦੀ ਨਾ ਵੇਖਾ |
ਪਰ ਜੋ ਭੀੜ ਵਿਚ ਵਿਚਰ ਕੇ ..........ਜੋ ਲਫਜ਼ ਨਹੀ ਬੋਲ ਸਕਦਾ ... ਓਹਨਾ ਗੂੰਗੇ ਲਫਜਾ ਨੂੰ ਚੀਖਣ ਲਈ ਹਰ ਵਾਰ ਸੂੰਹ ਤੋੜਦਾ ਹਾਂ |
ਮੇਰੇ ਲਫਜਾ ਨਾਲ ਜੇ ਕਿਸੇ ਨੂੰ ਸ਼ਾਇਦ ਖੁਸ਼ੀ ਦਾ ਅਹਸਾਸ ਹੁੰਦਾ ਐ ਤਾ ਏਸ ਤੋ ਵਧ ਕੇ ਖੁਸ਼ੀ ਹੋਰ ਕੀ ...
ਤਾੜੀਆ ਜਾ ਵਾਹ ! ਵਾਹ ! ਲਈ ਨਹੀ ਸਗੋ ਅਹਿਸਾਸ ਲਈ .....
ਦੁਨੀਆ ਦੇ ਸੋਹਣੇ ਇਹਸਾਸਾ ਵਿਚੋ ...ਇਹ ਵੀ ਸੱਭ ਤੋ ਸੋਹਣਾ ਇਹਸਾਸ ਹੁੰਦਾ ਹੈ ਜਦੋ
" ਕੋਈ ਤੁਹਾਡੇ ਕਰਕੇ ਖੁਸ਼ ਹੋ ਜਾਂਦਾ ਹੈ |
ਯਾਰਾ ਦੇ ਦਿਤੇ ਸਧਰਾ ਦਾ ਜ਼ਿਕਰ ਜੱਦ ਹੋਵੇ.......
ਤੇ ਬੇਗੈਰਤ ਨੂੰ ਦਿਲਦਾਰ ਲਿਖ ਹੋ ਜਾਂਦਾ ਹੈ ........................
ਬੁੱਕਲ ਦੇ ਵਿਚ ਓਹ ਹਾਸੇ ਨੂੰ ਘੁੱਟ ਕੇ ਲਾਵਾਂ
ਤਾ ਘੜਿਆਲ ਨੂੰ ਸਧਰਾ ਦਾ ਆਸਾਰ ਲਿਖ ਹੋ ਜਾਂਦਾ ਹੈ.....
ਜ਼ਿਕਰ ਕਰੇ ਜੇ ਇਹ ਸਿਧਰਾ ਆਪਣੀ ਕਲਪਨਾ ਦਾ .......
ਤਾਂ ਕਿਸੇ ਰੰਗਮੰਚ ਦਾ ਅਦਾਕਾਰ ਲਿਖ ਹੋ ਜਾਂਦਾ ਹੈ..................
ਗਰ ਗੱਲ ਹੋਵੇ ਕਿਸੇ ਦੀ ਵਫਾ ਦਾ , ਹਾਏ !!!
ਕੁੱਤੇ ਨੂੰ ਵਫਾਦਾਰ ਲਿਖ ਹੋ ਜਾਂਦਾ ਹੈ…
ਕਿਸੇ ਰੋਂਦੇ ਨੂੰ ਜੇ ਦੇਵਾਂ ਇਕ ਵਾਰ ਹੱਸਾ ...
ਤਾਂ ਲਿਖਤਾ ਦਾ ਅੰਬਾਰ ਲਿਖ ਹੋ ਜਾਂਦਾ ਹੈ...
ਮੁਆਫ ਕਰਨਾ ਸਾਥੀ !!!!
ਪਤਾ ਨ੍ਹੀ ਸਚ ਕਿਊਂ ਬਾਰ ਬਾਰ ਲਿਖ ਹੋ ਜਾਂਦਾ ਹੈ ......
ਅੱਜ ਗੁਰੂ ਨਾਨਕ ਦੇਵ ਯੂਨਿਵਰਸਿਟੀ ਦਾ ਰਿਣੀ ਹਾਂ ....|||||||||
ਪੰਕਜ ਸ਼ਰਮਾ click here for FACEBOOk
PANKAJ SHARMA
17 /10 /2015
3 :20 AM

No comments:
Post a Comment