Friday, 23 October 2015

ਕਿੱਸਾ ਪੰਜਾਬ




ਕਦੇ  ਹੋਟਲਾ  ਵਿਚ 
ਕਦੇ  ਕ੍ਮਾਦਾ ਵਿਚ
ਕਦੇ  ਮੰਚ  ਤੇ ਪੇਟ ਲਈ ਗਾਉਂਦੇ  ਬੇਕਸੂਰ  ਦਾ  ਕਤਲ  ਹੋ  ਜਾਂਦਾ ....
ਕਦੇ  ਸੁਪਨਿਆ  ਦਾ  ਵਿਵਸਾਇਕ  ਕਤਲ  ਹੋ  ਜਾਂਦਾ  ....

ਤੇ  ਫਿਰ  ਸਿਆਸਤ  ਰੰਗ  ਵਿਖਾਉਣਾ  ਸ਼ੁਰੂ  ਕਰਦੀ  ਹੈ  ...
ਗਰੀਬ  ਗੁਰਬੇ  ਨੂ  ਚਿੱਟਾ  ਵੇਚਣ  ਲਾਉਂਦੀ  ਹੈ ....
ਮੁਰਦਿਆ  ਨੂ  ਜਗਾਉਂਦੀ  ਹੈਂ 
ਮਾਇਆ  ਵੀ  ਆਪਣਾ  ਰੰਗ  ਦਿਖਾਉਂਦੀ  ਹੈਂ 
ਹੀਰ  ਦੇ  ਹਮਦਰਦਾ  ਕੋਲੋ  ਚਿੱਟਾ  ਵੇਚਣ  ਲਾਉਂਦੀ  ਹੈਂ  ....
ਸਿਆਸਤ  ਜਦ  ਆਪਣਾ  ਰੰਗ  ਵਿਖਾਉਂਦੀ  ਹੈ |
ਹੰਸਾ  ਨੂ  ਵੀ   ਕਾਂ ਬਣਾਉਂਦੀ  ਹੈ  ...
ਹੰਸਾ  ਨੂ  ਵੀ  ਕਾਂ  ਬਣਾਉਂਦੀ  ਹੈ ...

ਇਕ  ਹੱਡਬੀਤੀ ਕਿੱਸਾ ਪੰਜਾਬ  ਨਜ਼ਰ ਆਉਂਦੀ  ਹੈ .. 

..
ਕਿੱਸਾ ਪੰਜਾਬ ਓਹਨਾ  ਕਿਰਦਾਰਾ  ਦੀ ਹੱਡਬੀਤੀ  ਹੈ ਜੋ ਏਸ ਤਰ੍ਹਾ ਦੇ ਸਮਾਜ ਵਿਚ ਉਪਜਦੇ ਹਨ ਜਿਥੇ ਓਹ ਆਪਣੀ ਹੋਣੀ ਦਾ ਹੱਲ ਲਭਦੇ ਮਿਲਣਗੇ | ਕਿੱਸਾ ਪੰਜਾਬ ਵਿਚ ਬਹੁਤ ਕੁਝ ਹੈ ,  6 ਜਿੰਦਗੀਆ  ਮਨਹੂਸ ਮੋੜਾਂ ਤੋਂ ਧੋਖਾ ਖਾ ਰਹੀਆ 
ਹਨੇਰੇ ਰਾਹਾਂ ਵਿਚ ਟੱਕਰਾਂ ਮਾਰਦੇ ਬਿਆਨ ਕਰਦੇ ਹੈ ਕਿ ਜਾਂ ਤਾ ਵੀਜੇ ਲਵਾ ਕੇ ਬਾਹਰਲੇ ਮੁਲ੍ਕੀ ਨਿੱਕਲ ਜੋ ...
ਜਾਂ ਫੇਰ ਰਹਿਣਾ ਕਿਵੇ ਪੰਜਾਬ ਹੋ ਜੋ ਜਾਣੁ ਸੱਟਾ ਤੋ .....|
ਮੈ ਕਿੱਸਾ ਪੰਜਾਬ ਦੀ ਖਾਸ ਗਲ ਦਾ ਜਿਕਰ ਕਰਾਂ ਤਾਂ ....ਓਹ ਸੀ ਖਾਮੋਸ਼ੀ ਵਿਚ ਵੀ ਸੁਣ ਰਹੀਆ ਚੀਕਾਂ ਜੋ  ਅੰਦਰ ਤਕ ਖੰਜਰ ਵਾਂਗ ਉਤਰਦੀਆ ਜਾਪੀਆ | ਰੌਲਾ ਰੱਪਾ ਤਾਂ ਕੋਈ ਕਲਾ ਨਹੀਂ ਹੁੰਦੀ
ਬਸ ਸਟੈਂਡ ਤੇ ਕਿਸੇ ਰਾਹ ਨੂ ਤੱਕਦੀ ਸੁਖਜੀਤ ਜਾਂ ਇਕ ਘੁੱਪ ਹਨੇਰੀ ਰਾਤ  ਵਿਚ ਅਖੋ ਓਹਲੇ ਹੁੰਦੀ ਕਿਸਮਤ ..... ਦੋਵਾ ਦੀ ਉਦਾਸੀ ਕਿੱਸਾ ਪੰਜਾਬ ਦੇਖਣ ਵਾਲੇ ਨੂ ਬੇਚੈਨ ਕਰਦੀ ਮੇਹ੍ਸੂਸ ਹੋਈ |

ਪੰਜਾਬ ਦੀ ਕਹਾਣੀ ਇਕ ਅਮੀਰਜਾਦੇ  ਅਰਜੁਨ ਦੇ ਬਚ ਜਾਣ ਨਾਲ ਖਤਮ ਨਹੀ ਹੁੰਦੀ  ਸਗੋ ਜਤਿੰਦਰ ਮੋਹਰ ਦੀ ਪੇਸ਼ਕਾਰੀ ਇਥੋ ਦਰਸ਼ਕਾ ਦੇ ਦਿਮਾਗਾ ਵਿਚ ਸਵਾਲ ਬੁਣਨ ਦੀ ਸ਼ੁਰੁਆਤ ਕਰਦੀ ਹੈਂ |
 ਮੈ ਸਾਲ    ਕਈ  ਫ਼ਿਲਮਾ  ਦੇਖਦਾ  ਹਾਂ ਕਈ ਨਾਟਕ ਦੇਖਦਾ ਹਾਂ ਜੋ ਸਮਾਜ ਨੂੰ ਚੰਗੀ ਸੇਧ ਦਿਨ ਵਾਲੇ ਹੁੰਦੇ ਨੇ ਪਰ ਕਿਸੇ ਨਾਟਕ ਨੂੰ ਕਿਸੇ ਦੀ ਹਡਬੀਤੀ, ਲੇਖਕ ਦੀ ਕਲਪਨਾ ਜਾਂ ਅਦਾਕਾਰ ਦੀ ਅਦਾਕਾਰੀ ਤੋ ਵਧ ਨਹੀ ਸਮਝਿਆ |...

ਪਰ ਕਿੱਸਾ ਪੰਜਾਬ ਦੇ ਹਰ ਕਿਰਦਾਰ ਨੂੰ ਅਸਲ ਜ਼ਿੰਦਗੀ ਦੇ ਨੇੜੇ ਵੇਖਿਆ ... ਕਹਾਣੀ ਦਾ ਹਰ ਕਿਰਦਾਰ ਮੇਰੇ ਆਸਪਾਸ ਬੇਵਸ ਘੁਮੰਦਾ ਵਿਖਿਆ | ਕਿੱਸਾ ਪੰਜਾਬ ਇਕ ਪੇਸ਼ਕਾਰੀ ਨਾ ਹੋ ਕੇ ਇਕ ਅੱਜ ਦੇ ਪੰਜਾਬ ਦੀ ਅਸਲ ਕਹਾਣੀ ਹੈਂ .... ਜੇ ਤੁਹਾਡਾ ਕੋਈ ਦੂਰ ਵਤਨ ਬੈਠਾ ਪੰਜਾਬ ਦਾ ਹਾਲ ਪੁਛੇ ਤਾ ਓਸਨੂ ਕਹਿਣਾ - ਪੰਜਾਬ ਦਾ ਹਾਲ 'ਕਿੱਸਾ ਪੰਜਾਬ ' ਹੈਂ |  .

ਹਰ ਕਿਰਦਾਰ  ਨੂ ਮੈਂ  ਆਪਣੀ  ਜ਼ਿੰਦਗੀ  ਵਿਚ ਮਿਲਦਾ  ਹਾਂ  | ਬਨਾਉਟੀ ਲੋਕਾ ਦੇ ਸ਼ਹਿਰ ਦੇ  ਨਿੱਕੇ  ਮੋਟੇ  ਮਸਲਿਆ  ਤੋ ਦੂਰ  ਕਿਸੇ  ਪਿੰਡ  ਵਿਚ ਜਾ ਕੇ  ਦੇਖਾ  ਤਾ  ਕਿਸੇ  ਖੇਤ  ਵਿਚ ਪਿਆਰ ਤੇ ਖੇਡ ਦੇ ਜਨੂਨ ਤੋ ਸੱਟਾ ਖਾ ਕੇ  ਦੀਪ ਵਰਗਾ ਖਿਡਾਰੀ ਕਿਸੇ ਅਮੀਰਜ਼ਾਦੇ ਨਸ਼ੇੜੀ ਨਾਲ  ਚਿੱਟਾ ਵੇਚਣ ਲਈ ਤ੍ਸ਼੍ਕਰੀ ਦੀਆ ਸਲਾਹਾ ਕਰਦਾ  ਦਿਖਦੇ   |

ਅਰਜੁਨ ਵਰਗੇ ਅਮੀਰਜਾਦੇ ਆਪਣੇ ਨਾਲ ਹੋਰਾ ਦੀ ਜ਼ਿੰਦਗੀਆ ਤਬਾਹ ਕਰਦਿਆ  ਨੂੰ ਪੰਜਾਬ ਚੋ ਚਿੱਟਾ ਵੇਚ ਕੇ ਦੂਜੇ ਸੂਬਿਆ ਵਿਚ ਵੀ ਦੇਖਿਆ ਹੈਂ | ਟੀਕਿਆ ਸਰਿੰਜਾ ਲਾਉਣ ਵਾਲਿਆ ਨਾਲ ਚੰਗਾ ਵਾਹ ਪੈਂਦਾ ਰਹਿੰਦਾ ਸਪੀਡ ਵਾਂਗ ਮੇਰੇ ਮੁਹੱਲੇ ਦੇ ਨੌਜਵਾਨ ਨਿੱਕੀ ਮੋਟੀਆ ਚੋਰੀਆ ਨਾਲ ਦੁਬਈ ਜਾ ਇਟਲੀ ਦੇ ਸੁਪਨੇ ਲਈ ਸੁਖਜੀਤ ਤੋ ਏਟੀਐਮ  ਤੋ ਪੈਸੇ ਖੋਹੰਦੇ ਵੀ ਮਿਲਦੇ | ਸੁਖਜੀਤ ਵਰਗੀ  ਅਨਾਥ ਤਾਹਣੇ ਮੇਹਣਿਆ  ਤੋ  ਟੁੱਕਦੀ ਟੁੱਕਦੀ ਆਪਣੀ  ਪੜਾਈ  ਪੂਰੀ  ਹੋਣ  ਦੀ  ਉਡੀਕ  ਵਿਚ  ਹੈਂ  ਹੀਰੇ ਵਾਂਗ ਆਵਾਜ਼ ਦੇ ਧਨੀ ਤੇ ਖਰੇ ਗਾਇਕ ਪਰ ਹਾਲਾਤਾ ਤੋ ਤੰਗ ਆਪਣੇ ਹੁਨਰ ਤੇ ਮੇਹਨਤ ਦਾ ਰੁਦਨ ਕਰਦੇ ਰੋਜ਼ ਆਖਦੇ ਟੱਕਰਦੇ ਮਿਲਦੇ   -" ਹਾਰ ਦਾ ਰੰਗ ਗੂੜਾ ਚੜ ਗਿਐ ਬਾਈ" |  ਕਿਸਮਤ  ਦੇ  ਕਿਰਦਾਰ  ਨਾਲ  ਮੈਨੂ   ਸਭ  ਤੋ ਵਧ  ਮੋਹ  ਆਉਂਦਾ  ਹੈ  .. ਓਹਦੇ  ਵਾਂਗ  ਰੋਟੀ  ਦੇ  ਸੇਕ  ਲਈ  ਦਿਨ  ਤੇ  ਰਾਤ  ਵਕ਼ਤ ਅੱਗੇ ਨਚਦੀਆ ਦੀ ਗਿਣਤੀ ਨਾ ਮੁਕਣ ਵਾਲੀ ਹੈ| ਝਗਾ ਚਕਿਆ ਟਿਡ ਨੰਗਾ ਸ਼ਰੇਆਮ ਹੁੰਦਾ ਐ ... ਪਰ ਇਹ ਦੁਨੀਆ ਤਾ ਇਸੇ ਨੂ ਸਲਾਮ ਆਖੀਦੀ ਹੈਂ 

ਕਿੱਸਾ ਪੰਜਾਬ' ਅੱਜ  ਦੇ  ਅਸਲ  ਪੰਜਾਬ  ਦੀ  ਤਸਵੀਰ  ਹੈਂ  .. ਜਿੰਨਾ  ਨੂੰ  ਅਸੀਂ  ਪਤਾ  ਹੁੰਦਿਆ ਸੁੰਦਿਆ  ਵੀ  ਬੇਗਾਨਾ  ਮੰਨੀ  ਬੈਠੇ ਹਾਂ ਤੇ ਉਹਨਾਂ ਉੱਤੇ ਕੋਈ ਵੀ ਦਾਅਵਾ ਕਰਨ ਤੋਂ ਇਨਕਾਰੀ ਹੋ ਗਏ ਹਾਂ ਪਰ ਸਾਡੇ ਅੱਖਾਂ ਮੀਚ ਲੈਣ ਨਾਲ ਇਹ ਕਿਰਦਾਰ ਪੰਜਾਬ ਚੋ ਓਹਲੇ ਨਹੀ ਨਹੀਂ ਹੋ ਜਾਣੇ


 "ਹਕ਼ੀਕ਼ਤ  ਨੂੰ  ਸ਼ੀਸ਼ੇ  ਵਿਚ  ਓਹਦਾ ਪ੍ਰਤੀਬਿੰਬ  ਦਸਦੇ ਤੇ  ਏਹਦੇ  ਨਾਲ  ਲੜਦੇ  ਲੜਦੇ  ਲੜ੍ਹ ਕੇ  ਮੁਕਦੇ  ਚੜਦੇ  ਪੰਜਾਬ  ਦੀ  ਕਹਾਨੀ  ਹੈ  ਕਿੱਸਾ  ਪੰਜਾਬ  ..| "
ਕਿੱਸਾ  ਪੰਜਾਬ  ਨਤੀਜਾ ਪੇਸ਼ ਕਰਨ ਵਾਲੀ  ਨਹੀਂ ਸਗੋਂ ਸਵਾਲ ਖੜਾ ਕਰਨ ਵਾਲੀ ਕਹਾਣੀ |
ਛੇਵੇ  ਦਰਿਆ  ਵਿਚ  ਰੁੜਦੇ  ਪੰਜਾਬ  ਵਿਚ ਮਰ ਕੇ ਮੁਕੇ ਕਿਰਦਾਰਾ ਵਿਚੋ  .... "ਕੰਢਿਆ  ਨੂ  ਲਭਦੇ  ਦੋ  ਹੀ  ਕਿਰਦਾਰ  ਮਿਲੇ  - ਸੁਖਜੀਤ  ਤੇ  ਕਿਸਮਤ |

ਕਿੱਸਾ  ਪੰਜਾਬ  ਬਾਰੇ  ਮੇਰੀ  ਇਹ  ਲਿਖਤ   ਸਿਰਫ ਇਕ ਦਰਸ਼ਕ  ਤੇ  ਪੰਜਾਬੀ  ਹੋਣ   ਜਿੰਨੀ  ਸੀ | ..
ਨਿਰਦੇਸ਼ਕ  ਜਤਿੰਦਰ ਮੋਹਰ ਨੂੰ ਦਿਲੋ ਸਤਿਕਾਰ |
ਲੇਖਕ ਤੇ ਅਸਲ ਹੀਰੋ ਉਦੈਪ੍ਰਤਾਪ ਸਿੰਘ ਦੀ ਕਲਮ ਨੂ ਸਲਾਮ |
6 ਕਿਰਦਾਰਾ ਵਿਚ ਜਾਨ  ਪਾਉਣ ਵਾਲੇ ਅਦਾਕਾਰਾ ਨੂ ਬਹੁਤ ਬਹੁਤ ਸ਼ੁਭਕਾਮਨਾਵਾ |
kul sidhu 
dheeraj kumar 
jagjeet sandhu
harshjot kaur 
preet bhullar 
aman dhaliwali

ਇਹ  ਮੇਰਾ  ਅਨੁਭਵ  ਸੀ  ਕਿੱਸਾ  ਪੰਜਾਬ  ਲਈ  ਸੋ  ਮੈ  ਜੋ  ਮੇਹ੍ਸੂਸ  ਕੀਤਾ  ਓਹ  ਲਿਖਿਆ  ..
ਮੇਰੀਆ ਵਿਆਕਰਨ ਦੀਆ ਗ਼ਲਤੀਆ ਲਈ ਖ਼ਿਮਾ ਮੰਗਦਾ ਹਾਂ |
ਅੰਤ ਵਿਚ ਲਿਖਣਾ ਬਹੁਤ ਸੀ ਪਰ ਸ਼ੁਭਕਾਮਨਾਵਾ ਦਿੰਦਾ  ||||||||




No comments:

ਚਿਖੋਵ

1892 ਵਿੱਚ, ਚੇਖੋਵ ਨੇ ਮਾਸਕੋ ਤੋਂ ਲਗਭਗ 50 ਮੀਲ ਦੂਰ, ਇੱਕ ਵੱਡੇ ਜੰਗਲੀ ਇਲਾਕੇ ਵਿੱਚ ਮੇਲਿਖੋਵੋ ਏਸਟੇਟ ਖਰੀਦਿਆ। ਜਿਵੇਂ ਹੀ ਉਹ ਉੱਥੇ ਪਹੁੰਚੇ, ਉਹ ਜੰਗਲ ਵਿੱਚ ਰਹਿਣ ਦ...