-ਆ ਚਲ ਨਾਲ ਮੇਰੇ ਤੈਨੂ ਇਕ ਘਰ ਦਿਖਾਵਾਂ ......
ਇਹ ਕਾਗਜ਼ੀ ਜਹਾਂਨ ਤੋਂ ਦੂਰ ਇਕ ਤੇਰੇ ਨਾਲ ਛੋਟਾ ਜਿਹਾ ਘਰ ਬਣਾਉਣਾ ਹੈ ……
ਛੋਟੇ ਜਿਹੇ ਘਰ ਦੇ ਬਾਹਰ ਨਾਮ ਤੇਰਾ ਮੇਰਾ ਲਿਖਵਾਉਣਾ ਹੈ …
ਅੱਸੂ ਦਾ ਮਹੀਨਾ ਹੋਵੇ ..ਪੈਂਦੀ ਬਰਸਾਤ ਹੋਵੇ …….
ਸਰਦ ਰਾਤਾ ਵਿਚ ਹੋਵਣ ਬਸ ਦੋ ਜਣੇ .. ਕੋਈ ਚੱਲੀ ਇਸ਼ਕ਼ ਸੁਗਾਤ ਹੋਵੇ ….
ਇਕ ਕੱਚੀਆ ਇੱਟਾ ਵਾਲਾ ਘਰ ….. ਦੀਵੇ ਵਾਲੀ ਲਾਟ ਬਲਦੀ ਹੋਵੇ …
ਦਹਿਕਦੀ ਰਾਤ ਦੇ ਵਿਚ ..ਹੁਸਨ ਤੇਰੇ ਦੀ ਬਾਤ ਮੂਹੋਂ ਮੇਰੇ ਚਲਦੀ ਹੋਵੇ …
ਅੱਜ ਤੇਰੇ ਬਾਰੇ ਫਿਰ ਮੁਢ ਤੋ ਗੱਲਾਂ ਕਰੀਏ …….
ਹੋਵੇ ਕਾਲਜੀ ਭੁਖ ਤੇ ਇਕ ਮਿੱਟੀ ਦੇ ਚੁੱਲੇ ਤੇ ਬਰਤਨ ਧਰੀਏ …
ਜੋ ਤੂੰ ਮੇਰੇ ਲਈ ਲੁੱਕ ਛੁਪ ਬਣਾਉਂਦੀ ਸੀ ..ਤੇਰੇ ਲਈ ਅੱਜ ਮੈਂ ਬਨਾਵਾਂ …
ਥਾਲੀ ਹੋਵੇ ਇਕ ਤੇ … ਤੈਨੂ ਆਪਣੀ ਹਥੀ ਖਵਾਂਵਾ..
ਮਿੱਟੀ ਦੇ ਚੁੱਲੇ ਤੇ ਬਣੇ ਇਸਕ ਨੂ ਅੱਗ ਵਾਂਗਰਾ ਬਾਲ ਲਈਏ…..
ਹੋਵੇ ਇਕ ਦੁਨੀਆ ਨਫ਼ਾ ਨੁਕਸਾਨੋ ਦੂਰ , ਸੰਗ ਉਧਾਰੇ ਕੁਦਰਤ ਕੋਲੋ ਸਾਲ ਲਈਏ ….
ਇੱਟਾ ਦੇ ਇਸ ਘਰ ਅੰਦਰ ਸੇਕ ਇਸਕ ਦਾ ਬੋਲ ਪਵੇ ….
ਸਾਹਾਂ , ਧੜਕਨਾ ਤੇ ਬੁੱਲਾ ਚ ਸਿਰਫ ਏਕ ਹੀ ਨਾਮ ਹੋਵੇ …
ਕਰੀਏ ਅੱਜ ਆਪਾ ਤੋੜ ਗੁਵਾਈਆਂ ਗੱਲਾਂ ….
ਫਿਰ ਓਹੀ ਸਾਂਭ ਸੁਕਾਈਆਂ ਗੱਲਾਂ …..
ਮਿੱਟੀ ਦੇ ਘਰ ਦੀਆਂ ਯਾਦਾ ਦਾ ਇਕ ਤੱਤਾ ਘੁੱਟ ਤੂ ਪੀਵੇ ਇਕ ਮੈਂ ਪੀਵਾ ..
ਬਰਸਾਤੀ ਬਹਾਰ ਵਿਚ ਲਾਵਾ ਗਲ, ਮਿੱਟੀ ਦੇ ਘਰ ਟੁੱਟਣ ਤੋ ਪਹਿਲਾ ਇਕ ਪਲ ਤੂੰ ਜੀਵੇ ਇਕ ਮੈਂ ਜੀਵਾਂ...........
ਪੰਕਜ ਸ਼ਰਮਾ

No comments:
Post a Comment