ਸੁਫਨੇ
ਅੱਜ ਦੀ ਸਵੇਰ ਕਈ ਗੱਲਾਂ ਤੋ ਖਾਸ ਸੀ …
ਇਕ ਇਹ ਕੇ ਦਿਲ ਚ ਸਾਲਾ ਤੋ ਲੁੱਕੇ ਜਜਬਾਤ ਬਾਹਰ ਨਿਕਲੇ ..
ਦੂਜਾ ਆਪਣੀ ਥਾ ਪਤਾ ਲੱਗੀ …
ਅਕਸਰ ਸੁਣਿਆ ਸੀ ਅੱਜ ਦੇਖ ਲਿਆ ਸੁਪਨਿਆਂ ਦਾ ਕਾਫਲਾਂ ਵੀ ਅਜੀਬ ਹੀ ਹੈ..
ਅਕਸਰ ਓਥੋਂ ਹੀ ਲੰਘਦਾ ਹੈ ਜਿੱਥੇ ਰਾਹ ਤੇ ਉਮੀਦਾਂ ਦੇ ਟੁੱਟਣ ਦਾ ਮਤਲਬ ਸੁਪਨਿਆਂ ਦਾ ਕਤਲ ਹੋ ਜਾਣਾ...
ਨਹੀ ਹੁੰਦਾ | ਪਿਆਰ ਦਾ ਟੁੱਟਣਾ ਇਨਸਾਨ ਨੂੰ ਤੋੜ ਦਿੰਦਾ ਹੈ , ਤੇ ਇਨਸਾਨ ਦਾ ਟੁੱਟਣਾ ਉਮੀਦਾਂ ਨੂੰ ਤੋੜ ਦਿੰਦਾ ਹੈ|
ਇਕ ਸੁਪਨੇ ਦਾ ਵਿਵਸਾਇਕ ਕਤਲ ਹੋਯਾ
ਇਕ ਸੁਪਨਾ ਸੀ ਜੋ ਕਿੰਨੀਆ ਹੀ ਬਹਾਰ ਦੀਆ ਰੁੱਤਾ ਵਿਚ ਪਿੱਜ ਪਿੱਜ ਕੇ ਬੀਜ ਬਣਿਆ ..
ਤੇ ਉੱਗਣ ਤੋ ਪਹਿਲਾ ਹੀ ਤੋੜ ਦਿਤਾ ਗਿਆ
ਨਾ ਦੋਸ਼ ਇਥੇ ਵਿਵਸਾਈ ਹਾਕਮ ਦਾ ਸੀ ..
ਨਾ ਦੋਸ਼ ਇਥੇ ਬਗੀਚੇ ਮਾਲੀਆ ਦਾ ਸੀ ..
ਦੋਸ਼ ਸੀ ਤਾ ਸਿਰਫ ਸੁਪਨੇ ਲੈਣ ਵਾਲਿਆ ਦਾ …..
ਸੁਪਨੇ ਨਾ ਵੇਖੇ ਜਾਣ ਤਾ ਚੰਗਾ ਹੋਵੇ …
ਬਣਦੀਆ ਉਮੀਦਾ ਨੂ ਪਹਿਲਾ ਰੋਕ ਲਿਆ ਜਾਵੇ ਤਾ ਚੰਗਾ ਹੋਵੇ ….
ਪਰ ਇਹ ਤਾ ਯੁੱਗਾ ਯੁੱਗਾ ਦੀ ਕਹਾਣੀ ਹੈ ਪਹਿਲਾ ਅਸੀਂ
ਦੂਜੇ ਜਹਾਨ ਨਾਲ ਲੜਦੇ ਰਹੇ …
ਫਿਰ ਅਸੀਂ …
ਦੇਸ਼ਾ ਨਾਲ ਲੜਦੇ ਰਹੇ …
ਇਸ ਦੇ ਬਾਅਦ ..
ਅਸੀ ਆਪਸ ਵਿਚ ਲੜਦੇ ਰਹੇ ..
ਤੇ ਅਜ
ਅਸੀਂ ਆਪਣੇ ਹੇ ਅੰਦਰਲੇ ਜਜਬਾਤਾ ਨਾਲ ਲੜ ਰਹੇ ਹਾਂ ..
ਕਹੰਦੇ ਹੈ -" ਬੰਦੇ ਨੂ ਆਪਣੀਆ ਇਛਾਵਾ ਨੂ ਦਬਾਉਣਾ ਸਿਖਣਾ ਚਾਹੀਦਾ ਹੈ "
ਪਰ ਓਸ ਚੰਦਰੇ ਮਨ ਦੇ ਚਾਵਾ ਦਾ ਕੀ ਜਿੰਨੇ ਬਥੇਰੇ ਸੁਪਨੇ ਨਾ ਵੇਖੇ ਹੋਣ
ਕਾਲੀ ਰਾਤ ਹੈ ਜੋ ਮੈਨੂ ਅੰਦਰੋ ਖੁਰੇਚ ਰਹੀ ਹੈ …
ਇਕ ਓਹ ਸੁਪਨੇ ਹੈ ਜੋ ਮੈ ਦੋਬਾਰਾ ਓਸ ਨੀਂਦ ਵਿਚ ਜਾ ਕੇ ਬਦਲਣਾ ਚਾਹੁਣਾ ਹਾ …
ਮੈ ਏਕ ਦੁਆ ਮੰਗ ਰਿਹਾ -
ਮੇਨੂ ਫੇਰ ਦੋਬਾਰਾ ਸੋਣ ਦਾ ਮੌਕਾ ਮਿਲੇ ਤੇ ਆਪਣੇ ਸੁਪਨਿਆ ਦੇ ਅੰਤ ਬਦਲ ਸਕਾ ..
ਓਹਨਾ ਪੰਕਜ ਨਾਮ ਦੀਆ ਪ੍ਰੀਤ ਲੜੀਆ ਦਾ ਕਤਲ ਕਰਕੇ ਵਿਸ਼ਵਾਸ ਦੇਵਾਂ ਕੇ ਇਹ ਤਾ ਸੁਪਨਾ ਸੀ ..
ਕਿਵੇ ਸਮਝਾਵਾ -:
ਸੁਪਨੇ ਹਰ ਕਿਸੇ ਨੂ ਨਹੀਂ ਆਉਂਦੇ ……..
ਸੁਫਨਿਆ ਲਈ ਨੀਂਦ ਦੀ ਨਜ਼ਰ ਹੋਣੀ ਲਾਜ਼ਮੀ ਸੁਫਨੇ ਹਰ ਕਿਸੇ ਨੂ ਨਹੀਂ ਆਉਂਦੇ ..
…….
……………………….
ਮੈ ਅਕਸਰ ਵਜੂਦ ਜਾ ਆਪਣੇ ਅਰਥ ਕਿਓ ਭੁੱਲ ਜਾਂਦਾ ਮੇਰੇ ਤਾ ਨਾਮ ਦਾ ਮਤਲਬ ਹੀ ਹਾਰ ਤੋ ਸ਼ੁਰੂ ਹੁੰਦਾ , ਮਿਥਿਹਾਸ ਵਿਚ ਮੈਂ ਗੁਲਾਬ ਤੋ ਹਾਰਿਆ |
ਟੁੱਟ ਗਿਆ ਹੈਂ ਸੁਪਨਾ ਗੁਲਾਬ ਦੇ ਖਿੜੰਨ ਦਾ
ਖੁਸ਼ਬੂ ਦੇ ਮਹਿਕਣ ਦਾ
ਖੁਸ਼ਬੂ ਨੇ ਕੀ ਮਹਿਕਣਾ ਸੀ
ਗੁਲਾਬ ਨੇ ਕੀ ਖਿੜਨਾ ਸੀ
ਕਲੀ ਨੇ ਕੀ ਫੁੱਟਣਾ ਸੀ
ਬੁੱਟੇ ਨੇ ਕੀ ਉਗਣਾ ਸੀ
ਜੋ ਬੀਜ਼ ਸੀ ..
ਧਰਤੀ ਵਿਚ ਸੜ ਗਿਆ
ਟੁੱਟ ਗਿਆ ਹੈ ਸੁਫਨਾ
ਖੁਸ਼ਬੂ ਦਾ
ਗੁਲਾਬ ਦਾ ..
ਪਿਆਰ ਦਾ ..
ਗੁਲਾਬ ਦਿਲ ਦੀ ਮਿੱਟੀ ਵਿਚ ਉਗਦਾ ਹੈਂ
ਪਰ ਦਿਲ ਹਰ ਕਿਸੇ ਦੀ ਛਾਤੀ ਵਿਚ ਨਹੀਂ ਹੁੰਦਾ
ਪਿਆਰ ਦਾ ਗੁਲਾਬ ਖੂਨ ਪੀਂਦਾ ਹੈਂ
ਪਰ ਖੂਨ ਹਰ ਕਿਸੇ ਦੇ ਦਿਲ ਵਿਚ ਨਹੀਂ ਹੁੰਦਾ
ਪਥਰ ਵਿਚ ਕੁਝ ਨਹੀਂ ਉਗਦਾ
ਪਥਰ ਵਿਚ ਕੁਝ ਨਹੀਂ ਖਿੜਦਾ
ਪਥਰ ਵਿਚ ਕੁਝ ਨਹੀਂ ਮਹਿਕਦਾ
ਟੁੱਟ ਗਿਆ ਸੁਫਨਾ ਗੁਲਾਬ ਦਾ ...
ਟੁੱਟ ਗਿਆ ਸੁਫਨਾ ਖੁਸ਼ਬੂ ਦਾ...
ਟੁੱਟ ਗਿਆ ਸੁਫਨਾ ਪਿਆਰ ਦਾ .....
ਟੁੱਟ ਗਿਆ ਹੈਂ ਸੁਪਨਾ ਗੁਲਾਬ ਦੇ ਖਿੜੰਨ ਦਾ
ਖੁਸ਼ਬੂ ਦੇ ਮਹਿਕਣ ਦਾ
ਖੁਸ਼ਬੂ ਨੇ ਕੀ ਮਹਿਕਣਾ ਸੀ
ਗੁਲਾਬ ਨੇ ਕੀ ਖਿੜਨਾ ਸੀ
ਕਲੀ ਨੇ ਕੀ ਫੁੱਟਣਾ ਸੀ
ਬੁੱਟੇ ਨੇ ਕੀ ਉਗਣਾ ਸੀ
ਜੋ ਬੀਜ਼ ਸੀ ..
ਧਰਤੀ ਵਿਚ ਸੜ ਗਿਆ
ਟੁੱਟ ਗਿਆ ਹੈ ਸੁਫਨਾ
ਖੁਸ਼ਬੂ ਦਾ
ਗੁਲਾਬ ਦਾ ..
ਪਿਆਰ ਦਾ ..
ਗੁਲਾਬ ਦਿਲ ਦੀ ਮਿੱਟੀ ਵਿਚ ਉਗਦਾ ਹੈਂ
ਪਰ ਦਿਲ ਹਰ ਕਿਸੇ ਦੀ ਛਾਤੀ ਵਿਚ ਨਹੀਂ ਹੁੰਦਾ
ਪਿਆਰ ਦਾ ਗੁਲਾਬ ਖੂਨ ਪੀਂਦਾ ਹੈਂ
ਪਰ ਖੂਨ ਹਰ ਕਿਸੇ ਦੇ ਦਿਲ ਵਿਚ ਨਹੀਂ ਹੁੰਦਾ
ਪਥਰ ਵਿਚ ਕੁਝ ਨਹੀਂ ਉਗਦਾ
ਪਥਰ ਵਿਚ ਕੁਝ ਨਹੀਂ ਖਿੜਦਾ
ਪਥਰ ਵਿਚ ਕੁਝ ਨਹੀਂ ਮਹਿਕਦਾ
ਟੁੱਟ ਗਿਆ ਸੁਫਨਾ ਗੁਲਾਬ ਦਾ ...
ਟੁੱਟ ਗਿਆ ਸੁਫਨਾ ਖੁਸ਼ਬੂ ਦਾ...
ਟੁੱਟ ਗਿਆ ਸੁਫਨਾ ਪਿਆਰ ਦਾ .....
ਮੈ ਤਾ ਹਾਂ ਹੀ ਪੰਕਜ ਜੋ ਚਿਕੜ ਵਿਚ ਰਹਿੰਦਾ ਹੈ …
ਖੁਸ਼ਬੂ ਦਿੰਦਾ ਰਹਿੰਦਾ ….
ਜਿਦ੍ਹੇ ਤੇ ਕੋਈ ਪਰਿੰਦਾ ਆਪਣਾ ਘਰ ਨਹੀਂ ਬਣਾਉਦਾ …
ਬਸ ਇਥੇ ਹੀ ਸੁਪਨਿਆ ਦਾ ਕ਼ਤਲ ਹੁੰਦਾ ਹੈ ..
No comments:
Post a Comment