ਚੱਲੋ ਇੱਕ ਇੱਕ ਕਰਕੇ ਓਹਦੇ ਕੰਮਾ ਨੂ ਗਿਨਾਵਾਂ .....
ਜਦੋ ਕਾਲੀ ਰਾਤ ਦੇ ਉੱਤੇ ਸੂਰਜ ਦੀ ਪਹਿਲੀ ਲਾਲ ਕਿਰਣ ਤਰੰਗਾ ਨਾਲ ਡੂਲਦੀ ਹੈ .....
ਓਸ ਵੇਲੇ ਅਲਾਰਮ ਨੂ ਬੰਦ ਕਰਦਿਆ , ਓਹਦੀ ਅਖ ਖੁਲਦੀ ਹੈ
ਬੇਬੇ ਦੇ ਕਹਿਣ ਤੋ ਪਹਿਲਾ ਹੀ ਉਠ ਖੜਨਾ ਹੈ..
ਨਾ ਉਠਿਆ ਵੇਖ ,ਫਿਰ ਬੇਬੇ ਓਹਦੀ ਨੇ ਝੂਠਾ ਜਿਹਾ ਲੜਨਾ ਹੈ ...
ਗੀਜ਼ਰ ਆਨ ਕਰ ਕੇ ਸਭ ਤੋ ਪਹਿਲਾ ਨਹਾਉਣਾ ਹੈਂ ...
ਪਾਣੀ ਦੀਆ ਸ਼ਲਾ ਨਾਲ ਕੋਈ ਆਪਣੀ ਹੀ ਸਰਗਮ ਨੂੰ ਗੁਣਗੁਣਾਉਣ| ਹੈਂ
ਉਠ ਕੇ ਸਵੇਰੇ ਸਵੇਰੇ ਓਹਨੇ ਸੂਟ ਪੀਲੇ ਰੰਗ ਦਾ ਪਾਇਆ ਹੈ ...
ਗੀਲੇ ਲੰਮੇ ਵਾਲਾਂ ਨੂੰ ਪੀਲੀ ਚੁੰਨੀ ਥੱਲੇ ਲੂਕਾਇਆ ਹੈ ..
ਨੰਗੇ ਪੈਰੀ ਓਹੋ ਛੱਤ ਤੇ ਸੂਰਜ ਦੇਵਤਾ ਨੂੰ ਅਰਘ ਦੇਣ ਚੱਲੀ ਹੈ...
ਹਵਾ ਚ ਹਲਕੀ ਠੰਡ ਹੈ ਤੇ ਓਹ ਹਥ ਜੋੜ ਖੜੀ ਕੱਲੀ ਹੈ ...
ਸੂਰਜ ਦੇਵਤਾ ਜੀ ਨੂ ਹਥ ਜੋੜ ਕੇ ਨਮਸ੍ਕਾਰ ਬੁਲਾਈ ਹੈਂ |
ਮਾਪਿਆ ਦੀ ਲਾਡਲੀ ਓਹ ਰੱਬ ਦਾ ਸ਼ੁਕਰਾਨਾ ਕਰਨ ਆਈ ਹੈ .
ਬਿਨਾ ਗੱਲੋਂ , ਮੰਨ ਹੀ ਮੰਨ ਥੋੜਾ ਥੋੜਾ ਡਰਦੀ ਹੈਂ ...
ਅਖਾ ਬੰਦ ,ਤੇ ਮੰਨ ਹੀ ਮੰਨ ਆਪਣੇ ਰੱਬ ਨਾਲ ਗੱਲਾਂ ਕਰਦੀ ਹੈ
,
ਕਹਿੰਦੀ ਰੱਬ ਜੀ ਸਭ ਨੂ ਖੁਸ਼ੀਆ ਦਿਓ ..
ਮੈਂ ਕਿਸੇ ਦੇ ਕੰਮ ਆ ਜਾਵਾ , ਕਦੇ ਮੈਨੂ ਸੇਵਾ ਦਾ ਮੋਕਾ ਦਿਓ ..
ਪਰ ਓਹਦਾ ਦਿਲ ਕਰਦਾ ਹੈਂ ਹੋਰ ਵੀ ਗੱਲਾਂ ਕਰਨੇ ਦਾ
ਪਰ ਜਾਣਾ ਵੀ ਜ਼ਰੂਰੀ ਹੈ ਕਿਓਕੀ ਵੇਲਾ ਹੋ ਗਿਆ ਪਹਿਲੀ ਚਾਹ ਧਰਨੇ ਦਾ ......
ਖੁਦ ਆਪਣੇ ਲਈ ਕੁਝ ਨਾ ਮੰਗਿਆ ਓਹਨੇ ,ਤੇ ਥੱਲੇ ਆਈ ਹੈਂ
ਚੜਦੇ ਸੂਰਜ ਦੀ ਪਹਿਲੀ ਕਿਰਣ ਨਾਲ ਓਹਨੇ ਫੋਟੋ ਖਿਚ ਕੇ WALLPAPER ਤੇ ਲਾਈ ਹੈ ..
,
ਹੁਣ ਵਾਪਿਸ ਜਾ ਰਹੀ ਹੈ ਓਹੋ ਤੇ , facebook ਚੈੱਕ ਕਰਦੀ ਪਈ ਹੈਂ ..
ਹੁਣ ਚਮਕ ਹੈ ਓਹਦੇ ਮੂੰਹ ਤੇ , ਤੇ ਹਲਕੀ ਜਿਹੀ smile ਆ ਗਈ
ਕਹਿੰਦੀ ਇਹ ਮੁੰਡੇ ਦੀਆ ਗੱਲਾਂ ਤਾਂ ਮੇਰੀ life ਦੀ real story ਸੁਣਾ ਗਈ ..
ਸੋਚਦੀ ਹੈ ਵੀ ਏਹਨੂ ਕਿਵੇਂ ਪਤਾ ਹੈ ਕਿ ਮੈਂ ਇਹ ਸਭ ਕੁਝ ਕੀਤਾ ਹੈ ..
ਤੇ ਉਸ ਰੱਬ ਕੋਲੋਂ ਮੈਂ ਆਪਣੇ ਲਾਈ ਕੁਝ ਨਾ ਲੀਤਾ ਹੈ ..
.
ਇਕ ਖੁਸ਼ੀ ਆ ਗਈ ਓਹਦੇ ਦਿਲ ਚ ਹੁਣ ਕੁਝ ਨਾ ਕੁਝ ਸ਼ਾਇਦ ਕਹੁਗੀ ,
ਮੈਂ ਜੋ ਵੀ ਲਿਖਦਾ ਹਾਂ ਤੈਨੂ ਪੜਕੇ ਲਿਖਦਾ ਹਾਂ ...
ਮੇਰੀ ਜ਼ਿੰਦਗੀ ਤਾ ਵਾਂਗ ਖਾਲੀ ਵਰਕਾ ,ਮੈਂ ਜੋ ਵੀ ਸਿਖਦਾ ਹਾਂ ਤੇਥੋ ਸਿਖਦਾ ਹਾਂ
- QISSEY -
No comments:
Post a Comment