Saturday, 14 March 2015

happy birday ameel

ਆਪਣੇ ਪਹਲੇ ਹੀਰੋ  ਲਯੀ-----  "ਆਮੀਲ ਖਾਨ" ਬਚਪਨ ਦੀ ਯਾਦ  ...

ਬਚਪਨ ਚ ਜਦੋ ਮੈ ਅਮੀਰ ਖਾਨ ਦੀਆ  ਫ਼ਿਲਮਾ ਘਰ ਦੇ ਨੇਰੇ ਬਣੇ " ਉਰਾੰਗ ਥੈਟਰ " ਵਿਚ ਦੇਖਣ  ਜਾਂਦਾ ਸੀ | ਇਕ ਵਖਰਾ ਏਹਸਾਸ ਸੀ | ਸ਼ਾਯਦ  ਓਹ ਬਯਾਂ ਕਰਨਾ ਔਖਾ ਹੋਵੇ | ਪਹਿਲੀ ਵ੍ਵਾਰ ਜਦੋ ਅਮੀਰ ਖਾਨ ਦੀ ਫਿਲਮ ਦੇਖਣ ਗਿਆ , ਉਦੋ ਮੈ ਫਿਲਮ ਦੇ ਇਕ ਇਕ ਡਇਲੋਗ  ਨੂ ਯਾਦ ਕਰ ਰਿਆ ਹੁੰਦਾ ਸੀ | ਕਿਓਕੀ ਅਗਲੇ ਦਿਨ ਸਕੂਲ ਜਾ ਕੇ ਸਾਰੀ ਕਹਾਣੀ ਆਪਣੇ ਪਹਿਲੀ ਕਲਾਸ ਵਿਚ ਪੜਦੇ ਮਿਤਰਾ ਨੂ ਸੁਨਾਉਣੀ ਹੁੰਦੀ ਸੀ |
ਓਹ ਚੀਜ਼ ਖਾਸ ਮੇਰੇ ਲਈ ਖਾਸ ਏਸ ਲਈ  ਵੀ ਹੁੰਦੀਆ  | ਕਿਓਕੀ ਮੈ ਹੀ  ਆਪਣੇ ਦੋਸਤਾ ਵਿਚ ਇਕ ਸੀ ਜਿਸਨੂ ਫ਼ਿਲਮਾ ਦੇਖਣ ਦਾ ਵਧ  ਤੋ ਵਧ ਮੌਕਾ ਮਿਲਦਾ ਸੀ| ਸ਼ਾਇਦ ਇਹ ਮੇਰੀ ਉਰਾੰਗ ਥੈਟਰ ਵਿਚ ਟਿਕਟ ਖਿੜਕੀ ਵਾਲੇ ਨਾਲ ਮੇਰੀ ਚੰਗੀ ਲਿਹਾਜ਼ ਸੀ | ਮੈ ਹਮੇਸ਼ਾ ਪੰਜ ਰੁਪਏ ਦਾ ਟਾਲਾ ਸੁੱਟ ਕੇ ਆਪਣੀ ਤੋਤਲੀ ਜੁਬਾਨ ਨਾਲ ਕਹੰਦਾ ਸੀ -" ਹੈਲੋ ਦੋਸਤ !!! ਇਕ ਆਮੀਲ ਖਾਨ ਦੀ ਫਿਲਮ ਦੀ ਟਿਕਟ ਦ੍ਯੀ|
ਥੈਟਰ ਵਿਚ ਉਦੋ  ੩ ਘੰਟੇ ਕਿਰਦਾਰਾ ਵਿਚ ਗਵਾਚ ਕੇ ਫਿਲਮ ਨੂ ਪਰ੍ਖ੍ਯਾ ਨਯੀ ਸਗੋ ਮੇਹ੍ਸੂਸ ਕਰਦਾ ਸੀ |
--- ਰੋਂਦਾ ਸੀ ਜਦੋ ਸਿਧੂ  ਨੂ ਮੁਹਲੇ ਦਾ ਡਾਨ ਰੋੰਨੀ ਮਾਰਦਾ ਸੀ...|
---ਹਸਦਾ ਸੀ ਜਦੋ ਰਾਜਾ ਆਪਣੇ ਦੋਸਤ ਨੂ ਪਇਪੇ ਤੇ ਚਲ ਕੇ ਬਚਾਉਂਦਾ ਸੀ...|
--- ਨਚਦਾ ਸੀ ਜਦੋ ਰੋਹਿਤ ਆਪਣੀ ਕਿਰਣ ਲਯੀ ਗਿਟਾਰ ਵਜਾਉਂਦਾ ਸੀ ...|........

ਫਿਰ ਕਹਾਣੀ ਦੇ ਗਨਿਆ ਤੇ ਕਿਰਦਾਰਾ ਨੂ ਆਪਣੇ ਮਿਤਰਾ ਨੂ ਸਕੂਲ  ਜਾ ਕੇ ਏਦਾ ਸੁਣਾਉਂਦਾ ਜਿਵੇ ਓਹ ਸਚਮੁਚ ਟਿਕਟ ਲੈ ਕੇ ਫਿਲਮ ਦੇਖ ਰਹੇ ਹੋਣ|

ਮੇਰੇ ਦਿਮਾਗ ਚ ਅਜ ਵੀ ਫਿਲਮ ਰਾਜਾ ਹਿਦੁਸਾਤਾਨੀ ਦੀ ਯਾਦ ਆਜ ਵੀ ਤਾਜਾ ਹੈ |
ਅਜ ਵੀ ਇਸ਼ਕ਼ ਫਿਲਮ ਦਾ ਓਹੋ ਪਾਇਪ ਵਾਲਾ ਸੀਨ  ਓਦਾ ਹੀ ਯਾਦਾ ਵਿਚ  ਪ੍ਯਾ ਹੈ | ਕਿਦਾ ਸਕੂਲ ਵਿਚ ਸ਼ਨੀਵਾਰ ਨੂ ਪੁਰਜ਼ੋਰ ਮੰਗ ਤੇ ਮੈ ਆਮੀਲ ਖਾਨ ਦਾ ਸੀਨ ਓਹ ਮੰਚ  ਤੇ ਕਰਦਾ | ਇਕ ਤਾਜ਼ੁਰ੍ਬੇਕਾਰ ਕਲਾਕਾਰ ਦੀ ਤਰ੍ਹਾ ਦਰਸ਼ਕਾ ਵਿਚਓ ਇਕ ਕੁੜੀ ਨੂ ਕਾਜਲ ਤੇ ਮੁੰਡੇ ਨੂ ਕਹੰਦਾ ਤੂ ਇਥੇ ਲਮਕ ਜਾ......

ਇਹ ਚੀਜ਼ਾ ਨੂ ਯਾਦ ਕਰਕੇ ਲਗਦਾ ਹੈ ਕੇ ਮੈ ਆਪਣੇ ਬਚਪਨ ਵਿਚ ਓਹ ਸਬ ਪਾਗ੍ਲ੍ਪੰਤੀ ਕੀਤੀ ਹੈ ਜੋ ਹਰ ਕੋਈ ਕਰਦਾ ਹੈ......


ਆਜ ਅਮੀਰ ਖਾਨ ਦੇ ਜਨਮ ਦਿਨ ਤੇ ਦੁਆ ਕਰਦਾ ਹਾ ਤੇ ਸ਼ੁਕਰਿਯਾ ਕਰਦਾ ਓਹਨਾ ਦਿਯਾ ਫ਼ਿਲਮਾ ਨੇ ਮੇਨੂ ਹਮੇਸ਼ਾ ਇਕ ਸੈਦ ਦਿਤੀ ਚਾਹੇ ਓਹ ਗੁਲਾਮ  ਹੋਵੇ ਜਾ ਅੰਦਾਜ਼ ਆਪਣਾ ਆਪਣਾ ..... ਇਹਨਾ ਫ਼ਿਲਮਾ ਨੇ ਮੇਨੂ ਹਮੇਸ਼ਾ ਹਾਸਾਯਾ ਤੇ ਕੁਜ ਕਰਨ ਦਾ ਏਹਸਾਸ ਦਵਾਯਾ|


No comments:

ਚਿਖੋਵ

1892 ਵਿੱਚ, ਚੇਖੋਵ ਨੇ ਮਾਸਕੋ ਤੋਂ ਲਗਭਗ 50 ਮੀਲ ਦੂਰ, ਇੱਕ ਵੱਡੇ ਜੰਗਲੀ ਇਲਾਕੇ ਵਿੱਚ ਮੇਲਿਖੋਵੋ ਏਸਟੇਟ ਖਰੀਦਿਆ। ਜਿਵੇਂ ਹੀ ਉਹ ਉੱਥੇ ਪਹੁੰਚੇ, ਉਹ ਜੰਗਲ ਵਿੱਚ ਰਹਿਣ ਦ...