ਕਿਉਂ ਖੜ੍ਹੇ. ਕੀਹਦੇ ਕਰਕੇ ਖੜ੍ਹੇ.
ਕੋਈ ਜਵਾਬ ਨਹੀਂ.
ਕੋਈ ਨਾ ਪੁੱਛਿਓ.
ਕਵਿਤਾਵਾਂ ਰੱਦੀ ਹੋਣੋਂ ਬਚਾ ਲਈਆਂ. ਦੁਨੀਆ ਨੂੰ ਨਹੀਂ ਸੁਣਾਈਆਂ. ਸਿਰਫ ਰੱਖੀਆਂ. ਛੁਪਾਈਆਂ.
ਪਰ ਛਿਪਾਈਆਂ ਨਹੀਂ.
ਮੈਸੇਜ ਸੀ ਤੈਨੂ ਝੱਲੀਏ.
hint.
ਹਾਂ ਕੋਈ ਅੱਜ ਵੀ ਜਿਉਂਦਾ ਹੈ.
ਦੁਨੀਆਂ ਨਹੀਂ ਦੱਸਦੀ ਪਤਾ ਤੇਰਾ.
ਤੇਰੇ ਤੋਂ ਲੱਖਾਂ ਮੀਲ ਦੂਰ ਬੈਠਾ.
ਤੂੰ ਪਤਾ ਨਹੀਂ ਕਿੱਥੇ ਹੈ.
ਤੇਰੇ ਖੁਆਬਾਂ ਚੇਤਿਆਂ ਵਿੱਚ ਮੇਰਾ ਕਿਧਰੇ ਨਾਂ ਵੀ ਨਹੀਂ ਹੋਣਾ.
ਇਹੀ ਤਾਂ ਹੈਂ ਇਸ਼ਕ.
ਸਦੀਆਂ ਦਾ ਅੰਦਰ ਲੁਕਿਆ ਬੈਠਿਆਂ ਹੈਂ.
ਡੁੱਲ੍ਹਿਆ ਨਹੀਂ......
ਸੁੱਕ ਕੇ ਆਕੜ ਜਾਏ
ਪਿਘਲ ਜਾਏ
ਜੰਮ ਜਾਏ
ਮਰੇ
ਖਪੇ
ਕੋਈ ਸਾਰ ਖ਼ਬਰ ਵਾਲਾ ਨਹੀਂ ਹੈਂ.
ਜਿਹਨੂੰ ਪਤਾ ਹੋਵੇ ਤਾਂ
ਯਾਦ ਰੱਖਣਾ.....
ਇਸ ਧਰਤੀ ਉੱਤੇ ਭਾਰਤੀ ਨਾਗਰਿਕ ਹੋਣ ਲਈ 180 ਦਿਨ ਭਾਰਤ ਦਾ ਹੋਕੇ ਰਹਿਣਾ ਜ਼ਰੂਰੀ ਹੈਂ.
ਮੇਰੇ ਨਾਲ ਅਸੀਂ 179 ਦਿਨ ਰਹੀ. ਜਦੋਂ ਤੂੰ ਮੈਂ ਤੇ ਤੂੰ ਇੱਕ ਦੂਜੇ ਤੋਂ ਬਹੁਤ ਘੱਟ ਦੂਰ.
ਚੇਤਿਆਂ ਵਿੱਚ ਤਾਂ ਕਰੋੜਾ ਸਾਲ ਅਸੀਂ ਨਾਲ ਰਹੇ.
ਤੇਰੇ ਸਾਹਮਣੇ ਹੋਣਾ ਮੇਰੇ ਜੀਵਤ ਹੋਣ ਦਾ ਪ੍ਰਮਾਣ. ਦੁਨੀਆਂ ਲਈ ਨਿਰਜੀਵ.....
ਵਿਖਿਆਤ ਪ੍ਰਦਰਸ਼ਨਕਾਰੀ ਕਸ਼ਯਪ ਦਾ ਚੇਲਾ ਕੁਝ ਨਹੀਂ.
ਉੱਕਾ ਪੱਕਾ ਕਿਸੇ ਨੂੰ ਧਿਆਇਆ ਨਹੀਂ.
ਨਾਸਤਿਕ ਹੋਣ ਤੋਂ ਸੱਤ ਕਦਮ ਪਿਛਾਂਹ
ਦੀ ਜ਼ਿੰਦਗੀ.
ਪਾਕ ਹੋਣਾ ਆਪਣੇ ਆਪ ਤੇ ਮਾਣ ਹੈਂ.
ਸਰੀਰ ਨੂੰ ਖੁਦ ਆਪ ਤਸੀਹੇ ਦੇ ਕੇ ਭਸਮ ਕਰਨਾ ਚਾਹਿਆ. ਹੁਣ ਖੁਦ ਨੂੰ ਹੋਰ ਤਾਕਤਵਰ ਬਣਾਉਣ ਦੀ ਤਿਆਰੀ ਹੈਂ.
ਮੈਨੂੰ ਕੋਈ ਤਿਆਰ ਨਹੀਂ ਕਰ ਰਿਹਾ.
ਖੁਦ ਨੂੰ ਜਿਉਂਦੇ ਅਤੇ ਲੋਕਾਂ ਵਿੱਚ ਵਿਚਰਦੇ ਰਹਿਣਾ.
ਨਵੇਂ ਲੋਕਾਂ ਦੇ ਨਾਲ ਜੁੜਨਾ.
ਜਾਂ ਅਜਨਬੀਆਂ ਦੀ ਤਰ੍ਹਾਂ ਲੋਕਾਂ ਵਿੱਚ ਰੱਬ ਨੂੰ ਭਾਲਣ ਲਈ ਦੌੜੇ ਫਿਰਨਾ. ਅੱਡ ਅੱਡ ਹੋਣ ਦਾ ਜਿੰਦਗੀ ਵਿੱਚ ਕੋਈ ਮਜ਼ਾ ਨਹੀਂ.
ਜੋ ਜਿੰਦਗੀ ਤੇਰੇ ਸਾਹਮਣੇ ਸੀ.
ਓਵੇਂ ਗੱਲ੍ਹਾਂ ਕਰਦੇ ਨੇ ਆਪਣੇ ਆਪ ਨੂੰ ਕਿੰਨੀ ਵਾਰ ਓਹਨਾ ਰਾਹਾਂ ਤੇ ਤੁਰਦਿਆਂ.
ਤੈਨੂੰ ਸਾਰਾਂ ਹਾਲ 2013 ਤੋਂ 2025 ਤੱਕ ਕਿੰਨੀ ਵਾਰ ਲਗਾਤਾਰ ਸੁਣਾਇਆ ਹੈਂ.
ਲੋਕ ਕਹਿੰਦੇ ਐ.
ਕਿਸੇ ਹੋਰ ਨੂੰ ਦੇਖਲਾ.
ਤੇਰੇ ਬਿਨਾ ਕਿਸੇ ਨੂੰ ਅੱਖ ਭਰ ਨਹੀਂ ਦੇਖਿਆ..
ਕਵਿਤਾਵਾਂ ਜੀਵਨੀ ਨੇ ਜਾਂ ਕੋਈ ਭੁਲੇਖਾ.......
ਭੁਲੇਖਾ ਹੀ ਹੈਂ..
ਪਾਗ਼ਲ ਤੇ ਪਾਗ਼ਲ ਸੀ
ਸਿਆਣੇ ਤੇ ਸਿਆਣੇ ਸੀ
ਕਿਹੜਾ ਰੋਗ ਹੈਂ.
.
ਮਾਨਸਿਕ ਰੋਗੀ
ਇਸ਼ਕ ਮੁਹੱਬਤ ਪਿਆਰ ਦੇ ਰੋਗੀ.
ਜਿਹੜੇ ਜਿੱਦ ਨੂੰ ਕਈ ਸਾਲ ਸਾਂਭ ਕੇ ਬੈਠੇ ਰਹਿਣ ਵਾਲੇ
ਅੜੀਅਲ ਜਿੱਦੀ ਓਦਾ ਦੇ ਇਨਸਾਨ ਨੂੰ ਮੁੱਕਦੇ ਵੇਖਿਆ.....
ਮੈਂ ਖੁਆਬਾਂ ਖਾਤਰ ਜਿੱਦ ਨੂੰ ਪਾਉਣ ਲਈ ਸਿਰਫ ਖੁਦ ਨੂੰ ਜਿੰਦਾ ਰੱਖਿਆ.
ਸ਼ਾਇਦ ਤੂੰ ਵਾਪਸ ਆਵੇ...
ਮੂੜ੍ਹੇ.....
ਤੂੰ ਆ ਚੁੱਕੀ ਹੈ.....
ਮੇਰੇ ਸੁਪਨਿਆ ਵਿੱਚ....
ਨੀਂਦ ਵਿੱਚ ਮੈਂ ਤੇਰੇ ਨਾਲ ਜਿੰਦਗੀ ਹੰਢਾਉਣਾ....
ਤੈਨੂੰ ਬਿਨਾਂ disturb ਕੀਤੇ ਤੇਰੇ 8 ਘੰਟੇ ਤੇਰੇ ਕੋਲੋਂ ਖੋ ਲੈਣਾ. ਆਪਣੇ ਸੁਪਨਿਆਂ ਵਿੱਚ.
Sorry ਤੇਰਾ ਵਕਤ ਖਪਾਉਣ ਲਈ.
ਮੈਂ ਲਗਾਤਾਰ ਲਿਖਦਾ ਰਹਾਂਗਾ.....
ਮੈਨੂੰ ਹੁਣ ਦੁਬਾਰਾ ਤੇਰਾ ਸਾਥ ਚਾਹੀਦਾ.....
ਤੇਰੇ ਵਰਗੀ ਕੋਈ ਨਹੀਂ......
ਤੂੰ ਸ਼ਇਦ ਦੁਬਾਰਾ ਇਹ ਬਕਸਾ ਖੋਲ੍ਹੇ ਤਾਂ ਯਾਦ ਰੱਖੀ.....
21 ਜੂਨ ਨੂੰ ਸਾਊਥ ਕੈਫੇ ਵਿੱਚ ਦੁਪਹਿਰ 3 ਵਜੇ ਤੇਰਾ ਇੰਤਜ਼ਾਰ ਰਹੂਗਾ.....
ਸਿਰਫ ਇੱਕ ਝਲਕ ਖਾਤਰ........
ਹਾਂ old ਸਕੂਲ flirtship.....
ਪਰ ਜ਼ਿੰਦਗੀ ਵਿੱਚ ਇੱਕ ਵਾਰ ਕਿਸੇ ਨੂੰ ਬੇਇੰਤੀਹਾ ਮੁਹੱਬਤ ਹੋਈ ਤਾਂ ਕਿਹਦੇ ਨਾਲ ਹੋਈ.
ਕੋਈ ਮਿਲਿਆ ਨਹੀਂ
ਦੇਖਿਆ ਨਹੀਂ
ਜੋ ਹੈਂ
ਨਹੀਂ
ਨਾ ਹਕੀਕਤ
ਨਾ ਕਲਪਨਾ
ਨਾ ਵਰਚੂਅਲ
ਨਾ ਤਸਵੀਰ
ਮੈਂ ਉਹਦਾ ਨਾਲ imagination ਧਰ ਕੇ ਚਿੱਠੀਆਂ ਪਾਈਆਂ.===
ਇੱਕ ਵਾਰ ਫੇਰ ਦੁਬਾਰਾ ਮਿਲਣਾ ਚਾਹਾਂਗਾ........
ਅਲਵਿਦਾ
6 ਜੂਨ 2026 1:11
ਚਿੱਠੀਆਂ ਲਗਾਤਾਰ ਲਿਖਦਾ ਰਹਾਂਗਾ.
#qissey
ਹੈਂਕੜ ਬਾਜ਼ੀ ਨਹੀਂ ਪਰ ਤੇਰੇ ਉੱਤੇ ਕਿਸੇ ਨੇ ਇੰਨਾ ਨਹੀਂ ਲਿਖਿਆ ਜਿੰਨੇ ਇੱਕ ਬਲੌਗ ਹੀ ਤੈਨੂੰ ਸਮਰਪਿਤ ਕੀਤਾ.
Spotify link
No comments:
Post a Comment