ਦੁਨੀਆ ਸਾਡੇ ਮਗਰੋਂ ਸਾਨੂੰ ਸ਼ੁਦਾਈ ਝੱਲੇ ਤੇ ਹੋਰ ਬੁੱਲਾਂ ਹੇਠਲੇ ਕਾਲੇ ਪੀਲੇ ਘਸਮੈਲੇ ਦੰਦ ਪੀਚ ਪੀਚ ਕਿਹੜੇ ਕਿਹੜੇ ਤਗਮੇ ਦੇਣ. ਲੁੱਟਰ ਕੁੱਤਿਆ ਦੀਆਂ ਲਾਲਾਂ ਨੂੰ ਘਿਓ ਦੀਆਂ ਫੇਰ ਵੀ ਨਾਹਲਾਂ.
ਚਿੱਠੀਆਂ ਰਾਹੀਂ ਗੱਲਾਂ ਦਾ ਸਫ਼ਰ ਖਤਮ ਕਰਨ ਲਈ ਅੱਜ ਹੀ ਦਵਾਤ ਤੇ ਕਲਮ ਨੂੰ ਭੰਨਦਾ ਹਾਂ. ਸ਼ਾਇਦ ਹੁਣ ਇਸ ਲਾਮ ਲਸ਼ਕਰ ਅਤੇ ਦਿਖਾਵਿਆ ਤੋਂ ਦੂਰ ਕਿਤੇ ਕਿਸੇ ਹੋਰ ਭੇਸ ਅਤੇ ਚੰਮ ਅੰਦਰ ਟੱਕਰੀਏ.
ਆਪਣੇ ਇਲਾਕੇ ਦੇ ਸਭ ਤੋਂ ਵਧੀਆ ਕੰਸਾਲੀ ਨੂੰ ਆਖੀ ਕੋਈ ਆਪਣੇ ਤਰਾਜ਼ੂ ਵਿੱਚ ਮੁੰਦਰਾਂ ਤੋਲ ਕੇ ਤੇ ਨਕਸੇਰੀ ਲਾ ਕੇ ਮੀਂਜਣੀ ਕਰਕੇ ਰੱਖੇ. ਹੁਣ ਤੇਰੇ ਹੱਥੋਂ ਕੰਨ ਝਰਨੀ ਕਰਵਾ ਮੈਂ ਇਸ਼ਕ ਨੂੰ ਸਿੱਧਣਾ ਐ.
ਰਹਿੰਦੀ ਜ਼ਿੰਦਗੀ ਹੁਣ ਅੰਧ ਵਿਸ਼ਵਾਸ ਐ. ਤੂੰ ਅਪਣੀ ਅਗੇਤਰੀ ਜ਼ਿੰਦਗੀ ਵਿੱਚ ਇਲਮੀਅਤ, ਕਾਬਲੀਅਤ ਅਤੇ ਪ੍ਰਤਿਭਾ ਦਾ ਗੁਮਾਨ ਸਦੀਵੀ ਰੱਖੀ.
ਤੇਰੇ ਹੱਥੋਂ ਕਲਮ ਕੀਤੀਆਂ ਮੁੰਦਰਾ ਅੰਨ੍ਹੇ ਇਸ਼ਕ ਦੀ ਕਮਾਈ ਐ.
ਦੁਆ ਸਲਾਮਤੀ ਵਿਛੋੜੇ ਇਥੋਂ ਤੀਕਰ.
ਹੋਰਨਾ ਦੀ ਅੱਗ ਬਲੇ ਨਾ ਬਲੇ ਸਾਡੇ ਪਰੌਠੇ ਪਕਦੇ ਰਹਿਣ.
ਕਵਿਤਾਵਾਂ ਘੜ੍ਹਨ ਲਈ ਸਮੁੰਦਰ ਕੰਢੇ ਰੁੜ੍ਹਨ ਲਈ ਪੈਰ ਨਾ ਦੁੜਾਏ.
ਮੌਤ ਨੂੰ ਜੱਫੀ ਪਾਉਣ ਦਾ ਕੋਈ ਅਵੱਲਾ ਬਹਾਨਾ ਲਾਉਣਾ ਪੈਂਦਾ ਐ.
ਮੇਰੀ ਜ਼ਿੰਦਗੀ ਵਿੱਚ ਖ਼ਾਸ ਦਿਲਚਸਪੀ ਐਂ.
ਮੈਂ ਇੱਕ ਕਲੂਟੇ ਨੂੰ ਹਮੇਸ਼ਾ ਰੋਂਦੇ ਵੇਖਿਆ.
ਓਹ ਕਲੂਟਾ ਅੱਡੀਆਂ ਰਗੜ ਰਗੜ ਹੱਥਾਂ ਉੱਤੇ ਮੌਤ ਨੂੰ ਉਡੀਕਦਾ ਐ.
ਮੈਂ ਓਦੇ ਸਮਝ ਗਿਆ ਖੁਦਕੁਸ਼ੀ ਬੜੇ ਚਲਾਕ ਆਦਮੀ ਦਾ ਕੰਮ ਐ.
ਇਹ ਗਿੱਠ ਗਿੱਠ ਲੰਮੇ ਲੇਖ ਮੇਰਾ ਜਾਤੀ ਲਿਖਤੀ ਵਲੋਗ ਐ.
ਹੋਰਾਂ ਖਾਤਰ ਨਹੀਂ ਸਿਰਫ ਹਾਲ ਚਾਲ ਅਤੇ ਇਸ਼ਕ ਦੀਆਂ ਨਾਕਾਮੀਆਂ ਨੂੰ ਕੀਰਨੇ ਪਾਉਣ ਲਈ ਇੱਕ ਲੇਖ ਐ.
ਸ਼ੁਗਲ ਸ਼ੁਗਲ ਵਿੱਚ ਬਣਦੇ ਬਣਦੇ ਕੀ ਬਣ ਗਿਆ. ਇਹਨਾ ਲਿਖਤਾਂ ਨਾਲ ਵਕਤ ਗੰਵਾਰ ਕੇ ਕੋਈ ਪੈਨਸ਼ਨ ਨਹੀਂ ਮਿਲਣੀ.
ਲਿਖ਼ਤ ਨੂੰ ਲਿਖਤਾਂ ਵਾਲੇ ਲਿਖ਼ਤ ਨਹੀਂ ਮੰਨਦੇ.
ਮੰਚਾ ਦੇ ਛੁਹਾਰੇ ਅਦਾਕਾਰ ਨਹੀਂ ਮੰਨਦੇ.
ਤੂੰ ਮੈਨੂੰ ਨਾ ਮੰਨੇ
ਮੈਂ ਸਿਰਫ ਤੈਨੂੰ ਮੰਨਦਾ
ਸੂਈ ਅਤੇ ਮੁੰਦਰ ਚੁੱਭਦੇ ਹੀ ਸ਼ਾਇਦ ਮੈਂ ਤੈਨੂੰ ਓਪਰੀ ਮੰਨਾ.
ਸਾਰੇ ਤਆਸਰਾਤ ਤੇ ਜਜ਼ਬੇ ਸਤ ਅਖੀਰ ਓਦੋਂ ਹੀ ਨਿਕਲਣ.
ਹਰ ਕੋਈ ਆਖਦਾ ਐ ਉਸਦਾ ਇਸ਼ਕ ਮੁਨਹਸਰ ਐ.
ਇਸ਼ਕ ਦਾ ਖ਼ਾਵੰਦ ਹੋਣਾ 7 ਜਨਮਾਂ ਦੀ ਗਰੰਟੀ ਨਹੀਂ.
ਮੇਰੀ ਸੋਚਣੀ ਪੁੱਠੀ ਐ. ਸ਼ੀਸ਼ਿਆਂ ਵਰਗੀ. ਹਰ ਅਕਸ ਪੁੱਠਾ.
ਮੇਰੇ ਵੱਲੋਂ ਤੈਨੂੰ ਕੰਨਾ ਦੀ ਕੱਟਣੀ.
ਜੈਂਤਕ ਪੈਂਤਕ ਸਭ ਮੇਰੇ ਹਿੱਸੇ.
ਰਹਿੰਦੀ ਉਮਰ ਦੀ ਅਲਵਿਦਾ.
ਨੇਕ ਦੀ ਰਾਹਿ ਤੇਹੁੰ ਕਦੈ ਨ ਡਿਗਸੀ।
ਨੇਕ ਹੀ ਤੇਰਾ ਮਹੱ ਅਉਜਾਰੁ, ਤੈਥੋਂ ਨਿੱਤ ਧਨੁ
-ਮੈਂ
ਨਵੰਬਰ 2025
@meranaam_pankaj
No comments:
Post a Comment