Monday, 9 December 2024

GUILT PLEASURE


ਚਸ਼ਮਾ, ਨਦੀ , ਝਰਨੇ ਅਤੇ ਸਮੁੰਦਰ 

ਤੇ ਪਾਣੀ ਦੀਆਂ ਬੂੰਦਾਂ.


ਹਰ ਉਮਰ ਦੇ ਵੱਖਰੇ ਵਲਵਲੇ.

ਪਹਿਲਾਂ ਪਹਿਲ ਦਿਮਾਗ ਵਿੱਚ ਥਾਵਾਂ ਸੁਪਨਾ ਬਣਕੇ ਮੈਨੂੰ ਬੇਚੈਨ ਕਰਦੀਆਂ. ਜਦੋਂ ਬੰਨ੍ਹ ਟੁੱਟਣਾ ਤੇ ਦੌੜ੍ਹ ਕੇ ਰੇਲ ਇੰਜਣ ਦੇ ਪਿਛਲੇ ਡੱਬੇ ਵਿੱਚ ਦੁਬਕ ਕੇ ਵੜਨਾ.


ਕਦੀ ਕੋਈ ਸਾਧੂ ਮਿਲਣਾ ਕਦੇ ਕੋਈ ਵਿਖਿਆਤ ਇਲਮੀ ਤੇ ਕਦੇ ਕੋਈ ਸਕੂਲੀ ਮਾਸਟਰ ਤੇ ਇੱਕ ਵਾਰੀ ਭਾਖੇ ਡੈਮ ਦਾ ਕਰਮਚਾਰੀ ਰੇਲ ਦੇ ਪਹਿਲੇ ਡੱਬੇ ਵਿੱਚ ਮੇਰੇ ਮੂਹਰੇ ਆਣ ਬੈਠਾ.

ਗੱਲ ਪਹਿਲਾ ਵੀ ਓਹੋ ਸੀ ਤੇ ਅੱਜ ਵੀ ਓਹੋ ਹੈਂ ਜਦੋਂ ਕਿਸੇ ਨੂੰ ਆਪਣਾ ਕਾਰੋਬਾਰ ਦੱਸੋਂ ਤਾਂ ਦੋ ਚਾਰ ਏਧਰੋਂ ਓਧਰੋਂ ਦੇ ਓਹੀ ਮਨਘੜੰਤ ਸਵਾਲਾਂ ਮਗਰੋਂ ਪੁੱਛਣ ਲੱਗਿਆ ਖਾਤਿਆਂ ਵਿੱਚ ਕਿੰਨੇ ਕੁੰ ਨੋਟ ਡਿੱਗਦੇ ਐ.


ਜਰੂਰੀ ਨਹੀਂ ਕਿ ਕੋਈ ਗੋਲੀਆਂ ਕਿਰਪਾਨਾਂ ਬੰਬ ਬਦੂੰਕਾ ਸਣੇ ਤੁਹਾਡੇ ਪੇਸ਼ ਪੈਂ ਜਾਵੇ ਕਦੇ ਕਦਾਈਂ ਅੱਕ ਦੇ ਜ਼ਹਿਰ ਵਰਗੇ ਕੌੜੇ ਲੋਕ ਵੀ ਨਾ ਦੁਆ ਦਾ ਕੰਮ ਕਰਦੇ ਤੇ ਨਾ ਦਵਾ ਦਾ.

ਮੁੜ ਧੁੜ ਕੇ ਇੱਕ ਚੀਜ਼ ਤਾਂ ਸਿੱਖੀ ਐ ਕਿ ਡਾਲਰ ਤੇ ਕਾਲਰ ਜਦੋਂ ਭਾਰੀ ਪੈਣ ਤਾਂ ਬਸਤੇ ਵਿੱਚ ਕੱਢ ਕੇ ਓਹਨੂੰ ਅਪਣੇ ਜਾਦੂ ਨਾਲ ਕੀਲ ਲਵੋ. 


ਪਰ ਇਹ ਜਾਦੂ ਕਦੇ ਨਬੀਨੇ ਅੰਨ ਗੁਰਬਿਆਂ ਤੇ ਨਹੀਂ ਚੱਲਦਾ

ਸਾਇਕਲਾਂ ਆਲਿਆ ਤੇ ਨਹੀਂ ਚੱਲਦਾ 

ਸਰਕਾਰੀ ਸਕੂਲਾਂ ਦੇ ਪੜ੍ਹਦਿਆਂ ਤੇ ਨਹੀਂ ਚੱਲਦਾ 

ਕਦੇ ਦਿਹਾੜੀਦਾਰਾਂ ਤੇ ਇਹ ਜਾਦੂ ਨਹੀਂ ਚੱਲਦਾ.

ਮੈਂ ਬਸਤੇ ਵਿੱਚ ਹੀ ਓਹ ਦਿਨ ਜਾਦੂ ਨੂੰ ਪੀਚ ਲਿਆ.

ਦਹਾਕੇ ਮਗਰੋਂ ਮੈਂ ਓਹ ਫੈਕਟਰੀ ਦੇ ਸਾਹਮਣੇ ਅੱਜ ਲੰਘ ਰਿਹਾ.ਕੁਦਰਤ ਦੀ ਖੇਡ ਵੇਖੋ ਮੈਂ ਓਹ ਕਰਮਚਾਰੀ ਆਦਮੀ ਨੂੰ ਚਿੱਤ ਚੇਤਿਆਂ ਵਿੱਚੋਂ ਖ਼ੋਰ ਬੈਠਾ ਸਾਂ.


ਹਮੇਸ਼ਾ ਲੰਘਦੇ ਟੱਪਦੇ ਹੋਏ  ਭਾਖੜੇ ਦੇ ਨੀਲੇ ਪਾਣੀ ਨੂੰ ਗੱਡੀ ਵਿੱਚੋ ਉਤਰ ਕੇ ਘੰਟਿਆਂ ਬੱਧੀ ਦੇਖਦਾ ਰਹਿਣਾ.

ਕਰਮਚਾਰੀ ਨੇ ਮੈਨੂੰ ਪਹਿਚਾਣ ਲਿਆ.

ਕਰਮਚਾਰੀ ਕਿਸੇ ਹੋਰ ਬੋਰਡ ਭਰਤੀ ਹੋ ਗਿਆ. ਕਰਮਚਾਰੀ ਦੀ ਜ਼ਿੰਦਗੀ ਇੱਕ ਖਲੋਤੀ ਰੇਲ ਦਾ ਇੰਜਣ ਹੈਂ. ਮੈਂ ਇੱਕ ਕਿਸ਼ਤੀ ਵਿੱਚ ਬੈਠਾ ਮੁਸਾਫ਼ਰ ਜਿਹੜਾ ਸਮੁੰਦਰ ਵੇਖਣਾ ਲੋਚਦਾ ਐ ਪਰ ਫਿਲਹਾਲ ਨਦੀਆਂ ਦੇ ਵਿਚਕਾਰ ਐ. ਹੁਣ ਇੱਕ ਲਹਿਰ ਉੱਠੇਗੀ ਤੇ ਇੱਕ ਛਿੱਟ ਜਾ ਕੇ ਸਮੁੰਦਰ ਵਿੱਚ ਰਲ ਜਾਏਗੀ. ਖ਼ੌਰੇ ਓਸੇ ਦੀ ਭਾਲ ਵਿੱਚ ਲੰਘਦੇ ਦਿਨ ਤੇ ਸਾਲ਼.

ਓਹ ਕਰਮਚਾਰੀ ਦੀ ਪੋਤਰੀ ਘਰ ਵੱਲ ਧੂਹ ਕੇ ਲੈਂ ਜਾਂਦੀ ਵਿਲਕਦੀ ਵੇਖੀ. ਮੈਨੂੰ ਇੱਕ ਛਿੱਟ ਇੱਕ ਬੂੰਦ ਅੱਖਾਂ ਵਿੱਚੋਂ ਕਿਰਦਾ ਨੀਰ ਘੋਖ ਸਮੁੰਦਰ ਲੱਗੀ. ਖਾਲੀ ਝੋਲੇ ਵਿੱਚ ਹੱਥ ਮਾਰਿਆ ਤੇ ਜਾਦੂ ਨਾਲ ਬੱਚੀ ਨੂੰ ਕੀਲ ਲਿਆ. ਸਮੁੰਦਰ  ਸ਼ਾਂਤ ਹੋ ਗਿਆ. ਸਮੁੰਦਰੀ ਲਹਿਰ ਦੀ ਥਾਂ ਇਹ ਨੀਲੇ ਪਾਣੀਆਂ ਦੀ  ਮਿੱਠੀ ਨਹਿਰ ਵਿੱਚ ਵੀ ਓਹੀ ਸਬਰ ਤੇ ਸਕੂਨ ਸੀ. ਕਰਮਚਾਰੀ ਦੇ ਸ਼ਬਦਾ ਅੰਦਰ ਗੁਲਾਬਾਂ ਜਿਹੀ ਮਿਠਾਸ ਸੀ. ਬੱਚੀ ਦੀ ਇੱਕ ਛਿੱਟ ਬੂੰਦ ਨੂੰ ਸਮੁੰਦਰੀ ਲਹਿਰਾ ਵਿੱਚ ਰਲਾਉਣ ਲਈ ਅੱਗੇ ਤੁਰ ਪਿਆ.


Guilt Pleasure 

1224









No comments:

ਚਿਖੋਵ

1892 ਵਿੱਚ, ਚੇਖੋਵ ਨੇ ਮਾਸਕੋ ਤੋਂ ਲਗਭਗ 50 ਮੀਲ ਦੂਰ, ਇੱਕ ਵੱਡੇ ਜੰਗਲੀ ਇਲਾਕੇ ਵਿੱਚ ਮੇਲਿਖੋਵੋ ਏਸਟੇਟ ਖਰੀਦਿਆ। ਜਿਵੇਂ ਹੀ ਉਹ ਉੱਥੇ ਪਹੁੰਚੇ, ਉਹ ਜੰਗਲ ਵਿੱਚ ਰਹਿਣ ਦ...