Sunday, 31 May 2020

ਖ਼ੈਰ ਸੁੱਖ

ਪਹਿਲਾਂ ਨਾਲੋਂ ਵੱਧ ਨਿਖ਼ਰ ਗਈ ਐ । ਤਰੀਫ਼ ਕਰਦਾ ਤੇਰੀ । ਬਦਨਾਮੀ ਨਾ ਸਮਝ ਲਵੀਂ । ਤੈਨੂੰ ਪਤਾ ਤਾਂ ਹੈ ਮੈਂ ਕਿੱਦਾ ਦਾ ਵਾਂ । ਤੇਰਾ ਹਾਲ ਚਾਲ ਮੈਨੂੰ ਕੋਈ ਨਹੀਂ ਦਿੰਦਾ ਅੱਜ ਕੱਲ । ਪਤਾ ਨਹੀਂ ਇੱਕ ਦੁਨੀਆ ਵਿੱਚ ਹੋ ਕੇ ਵੀ ਮੈਨੂੰ ਤੇਰਾ ਹਾਲ ਚਾਲ ਨਹੀਂ ਪਤਾ ਲੱਗਦਾ । ਬਸ ਕੋਈ ਸ਼ਕਾਇਤ ਨਹੀਂ ਕਰਦਾ । ਵਿਚੋਂ ਸੋਚਿਆ ਸੀ ਜਿੱਦ ਛੱਡਦਾ ਪਰ ਹੁਣ ਇੱਕ ਸੱਚ ਦਾ ਪਤਾ ਲੱਗ ਗਿਆ । ਲਿਖੇ ਤੋਂ ਪਹਿਲਾਂ ਕੋਈ ਮਾਰ ਨਹੀਂ ਸਕਦਾ ਤੇ ਮਰਨ ਪਿੱਛੋਂ ਦਾ ਕੋਈ  ਹੱਥ ਪੈਰ ਨਹੀਂ । ਦੁਨੀਆ ਵੀ ਕਿਵੇਂ ਦੇ ਰੰਗ ਵਖਾਉਂਦੀ ਹੈ   । ਥੋੜੇ ਦਿਨ ਮਹੀਨੇ ਲੱਗਿਆ ਸੀ ਤੈਥੋਂ ਓਹਲੇ ਹੋ ਜਾਂ ਗੇ ਤਾਂ ਤੇਰੀਆਂ ਗੱਲਾਂ ਦਾ ਚੇਤਾ ਆਉਣਾ ਹੱਟ ਜਾਊ ਪਰ ਮੈਂ ਹੁਣ ਮੰਨ ਗਿਆ । ਇਸ ਚੀਜ਼ ਨੂੰ ਰੋਗ ਕਿਉਂ ਕਹਿੰਦੇ ਹੈ । ਇਸ ਰੋਗ ਦੇ ਰੋਗੀਆਂ ਨੂੰ ਹੋਰ ਬਿਮਾਰੀ ਲੱਗ ਜੇ ਤਾਂ ਸ਼ਾਇਦ ਭਾਗ ਖੁਲ੍ਹ ਜਾਣ । ਮੈਂ ਕਿਸੇ ਨੂੰ ਕਹਿੰਦਿਆਂ ਸੁਣਿਆ ਸੀ ਜਿਹਨੂੰ ਦੋਹਰੀਆ ਬੀਮਾਰੀਆਂ ਲੱਗਗੀਆਂ ਹੋਣ ਓਹਦਾ ਬੱਚਣਾ ਔਖਾ ਹੁੰਦਾ । ਸਾਨੂੰ ਤਾਂ ਚੰਦਰੀ ਮੌਤ ਵੀ ਨਹੀਂ ਆਉਂਦੀ । ਮਰਨਾ ਮੈਂ ਚਾਹੁੰਦਾ ਨਹੀਂ ਪਰ ਸੋਚਦਾ ਕਿ ਇਹਨਾਂ ਅਵੇਸਲਾ ਹੋਣ ਤੇ ਮੌਤ ਵੀ ਸੋਚਦੀ ਹੋਊ ਮਰਿਆ ਨੂੰ ਕਿ ਮਾਰਨਾ ।
ਦੇਖ ਮੈਂ ਮੌਤ ਤੋਂ ਲਾਹਨਤ ਲੈਣ ਲੱਗਿਆ ।
ਖੈਰ ਤੇਰੀ ਸੁੱਖ ਰੱਖੇ ।
ਮੈਂ ਜਿਓੰਦਾ ਜਦੋ ਤੱਕ ਖੈਰ ਦੇਖਣ ਵਾਲੇ ਨੇ ।
ਜਿਸ ਦਿਨ ਕੋਈ ਨਾ ਹੋਊ ਤਾਂ ਪਿੱਛੇ ਕੋਈ ਨਿਸ਼ਾਨ ਨਹੀਂ ਛੱਡ ਕੇ ਜਾਣਾ । ਸਭ ਨਾਲ ਲੈ ਕੇ ਜਾਉ । 
ਸੁਪਨੇ ਤੇਰੇ ਲਈ ਜੋ ਦੇਖੇ ਸੀ ਉਹ ਪੂਰੇ ਜਰੂਰ ਕਰੂੰਗਾ । ਤੂੰ ਨਾਲ ਨਹੀਂ ਹੋਣਾ ਖ਼ੈਰ ।
ਪਰ ਸੁਫ਼ਨੇ ਮੇਰੇ ਸੀ ਮੈਂ ਤਾਂ ਆਪਣੀ ਗੱਲ ਪੁਗਾਉਣੀ ਹੈ ।
ਤੈਨੂੰ ਖੈਰ ਚੇਤਾ ਹੋਵੇ ਨਾ ਹੋਵੇ ਮੈਂ ਹੋਰਨਾਂ ਨੂੰ ਕੀਤੇ ਵਾਅਦੇ ਤੋਂ   ਪਿੱਛੇ ਰਹਿ ਜਾਣਾ ਵਾਂ ।
ਪਰ ਜੋ ਆਪਣੇ ਲਈ ਤੇ ਤੇਰੇ ਲਈ ਜੋ ਸੋਚ ਲਵਾਂ ਉਹ ਪੂਰਾ ਹਰ ਹਾਲ ਕਰ ਜਾਣਾ ਯਾ ਆ।
ਮੇਰਾ ਹਾਲ ਚਾਲ ਖ਼ੈਰ ਸੁੱਖ ਆਹੀ ਹੈ ।
ਤੈਨੂੰ ਸੁਫਨਿਆਂ ਵਿੱਚ ਤਾਂ ਰੋਜ਼ ਤੱਕ ਲੈਣਾ ਵਾਂ ਪਰ ਹਕੀਕਤ ਵਿੱਚ ਤੱਕਿਆ ਨੂੰ ਬੜਾ ਚਿਰ ਹੋ ਚੱਲਿਆ ।
ਖ਼ੈਰ ਉਮੀਦ ਕਰਦਾ ਗੱਲਾਂ ਵਿੱਚ ਟੋਏ ਓਦਾਂ ਹੀ ਸਾਂਭੀ ਬੈਠੀ ਹੋਣਾ ਤੂੰ ।
ਤੇਰਿਆ ਹਾਸਿਆ ਨੂੰ ਭੀੜ ਵਿੱਚ ਅੱਜ ਵੀ ਲੱਭਦਾ ।
ਪਰ ਹਜ਼ਾਰਾਂ ਘੁੰਗਰੂੰ ਦੀ ਛਣਕਾਰ ਵਾਂਗ ਕੋਈ ਹਾਸੀ ਦਿਲ ਨੂੰ ਬੇਹਾਲ ਨਹੀਂ ਕਰਦੀ ।
ਬਾਕੀ ਸਭ ਮੇਰੀ ਖੈਰ ਸੁੱਖ 
ਤੇਰੀ ਖੈਰ ਸੁੱਖ ਹੋਵੇਂ ਇਹ ਦਿਲੋਂ ਦੁਆ ।

- ਮੈਂ 

Friday, 1 May 2020

Majdoori

ਆੜਤੀਆ ਤੋੰ ਕਰਜ਼ੇ ਲੈ ਕੇ
 ਪਾਲੇ ਜੋ ਸੰਸਾਰ , 
ਦਿੱਲੀ ਵਾਲੀਆਂ ਰੇਲਾਂ ਮੂਹਰੋਂ 
ਮੰਗੇ ਜੋ ਅਧਿਕਾਰ,
ਕਦੇ ਚੜ੍ਹਦੀ ਕਲਾਂ ਕਦੀ ਮੰਡੀਆਂ ਵਿੱਚ 
ਵਿਕਣੇ ਨੂੰ ਤਿਆਰ ,
ਵੱਟਾਂ ਨੂੰ ਕਦੀ ਵੋਟਾਂ ਨੂੰ 
ਦੱਬਲੇ-ਕੁੱਚਲੇ ਪੀਸੇ ਵਿਚਕਾਰ
ਛਾਂਗੇ ਲੰਮੇ ਪੈਂਡੇ ਵਾਣਾਂ ਵਿੱਚ ਜਪੇ 
ਤਿਲਕ ਸ਼ਾਮ ਭੈਰਵ ਬੈਰਾਗਿ ਵਾਰ
ਦੁਖੜਾ ਇਕੋਂ ਸਭ ਦਾ ਜਾਪੇ
ਮੁਕਤਸਰ ,ਰਾਖਗੜਿ,ਸ਼ਿਵਸਾਗਰ,ਹਸਤਿਨਾਂਪੁਰ,ਬਿਹਾਰ
ਦਿੱਲੀ ਨੇ ਫੇਰ ਕਿਉਂ ਮੂੰਹ ਸੀਤੇ
ਗੁਰਮੁਖਿ ਦੇਵਨਾਗਰੀ ਕੰਨੜ ਮਰਾਠੀ
 ਸਪਤ ਭਾਸ਼ਾ ਦਾ ਹੈ ਬਸ ਭਾਰ
ਨਾਵਾਂ ਨਾਲ ਥਾਂ ਵੰਡ ਤੇ ਧਰਮਾਂ ਵਿੱਚ ਸੰਸਾਰ
ਨਮਸਤੇ ਹੈਲੋ ਵੜੱਕਅਮ ਸਾਯੋ ਨਾਰਾ ਨੇ ਯੁੱਗ ਉਲਝਾਤੇ
ਬਾਰਡਰਾਂ ਦੀਆਂ ਤਾਰਾਂ ਥੱਲਿਓਂ ਬੋਲੀ ਜਾ ਪੰਡਤਾਂ ਨਮਸਕਾਰ 
ਆੜਤੀਆਂ ਤੋਂ ਕਰਜ਼ੇ ਮਹਿੰਗੇ 
ਬੈਂਕਾਂ ਤੋਂ ਮੰਗ ਲੈ ਪਤੀਲੀ ਪੋਤੀ ਲਈ ਰੁਪਈਏ ਚਾਰ ਉਧਾਰ ।

ਚਿਖੋਵ

1892 ਵਿੱਚ, ਚੇਖੋਵ ਨੇ ਮਾਸਕੋ ਤੋਂ ਲਗਭਗ 50 ਮੀਲ ਦੂਰ, ਇੱਕ ਵੱਡੇ ਜੰਗਲੀ ਇਲਾਕੇ ਵਿੱਚ ਮੇਲਿਖੋਵੋ ਏਸਟੇਟ ਖਰੀਦਿਆ। ਜਿਵੇਂ ਹੀ ਉਹ ਉੱਥੇ ਪਹੁੰਚੇ, ਉਹ ਜੰਗਲ ਵਿੱਚ ਰਹਿਣ ਦ...