Saturday, 19 March 2016

RAAKH

ਇਕ ਸ਼ਮਾ ਸੀ ਜੋ ਰਾਤ ਰਾਤ
ਜਾਗ ਜਾਗ ਸੇਕੀ
ਸਿਰ ਉੱਤੇ ਜਗਦੇ ਸੀ ਕੁਝ
ਚਾਨਣ ਵਰਗੇ
ਦੇਖੋ ਤਾਂ ਦੋ ਸੀ ...
ਸਮਝੋ ਤਾ ਇਕ ਸੀ

ਰਾਤਾਂ ਜਾਗ ਜਾਗ ਕਟੀਆਂ
 ਤਾ ਸਮਝੇ ਰਾਤਾਂ ਕਿੰਨੀਆਂ ਲੰਬੀਆਂ ਸੀ

ਇਹ ਵੀ ਸਮਝੇ ਕਿ ਰੋਜ਼ ਸਵੇਰ
ਕਿੰਨੀ ਮੁਸ਼ਕਿਲ ਨਾਲ ਹੁੰਦੀ ਹੈਂ

ਇਕ ਦਰਦ ਸੀ
ਜੋ ਸਿਗਰਟ ਦੀ ਤਰ੍ਹਾ
ਦਿਨ ਰਾਤ
ਮੈਂ ਜੋ ਵੀ ਚੁਪਚਾਪ
ਲੁੱਕ ਛਿੱਪ ਪੀਤਾ
ਓਹ ਸਿਰਫ ਮੰਨ ਘੜਣਤ
ਗੱਲਾਂ ਹਨ
ਕਿੱਸੇ ਹਨ
ਕਹਾਣੀਆਂ ਕੁਹਣੀਆਂ ਹਨ
ਟੁਚੀ ਟੁਚੀ ਕਵਿਤਾਵਾਂ ਹਨ

ਫਰਜ਼ ਕਰੋ ਜੋ ਵੀ ਸੀ
ਸਭ ਮੈਂ ਸਿਰਫ
ਸਿਗਰਟ ਦੇ ਨਾਲੋਂ
ਰਾਖ ਵਾਂਗ ਝਾੜੀਆਂ ਨੇ

ਹੁਣ ਮੈਂ ਸ਼ਾਇਦ ਸਾਰੀ ਉਮਰ
ਜਿਸਮਾ ਦੇ ਚਿਕੜ ਫਰੋਲ ਕੇ
ਲ੍ਭਾਗਾਂ ਇਸ ਇਸ਼ਕ਼ ਨੂੰ ..

ਵਰਜਿਤ ਅਵਰਜਿਤ
ਮਾਸ ਵਿਚ
ਆਸ ਵਿਚ

ਲ੍ਭਾਗਾਂ ਇਸ ਮਹਿਕ ਨੂੰ
ਲ੍ਭਾਗਾਂ ਇਸ  ਮੁਸ਼ਕ ਨੂੰ

ਇਹ ਕੀ ਪਤਾ
ਕਿਸ ਦੀ ਰਜ਼ਾ

ਦਹਿਲੀਜ਼ ਤੋਂ ਉਰਲੀ ਤਰਫ਼ ਮੇਰਾ ਗੁਨਾਹ
ਦਹਿਲੀਜ਼ ਤੋਂ ਪਾਰਲੀ ਤਰਫ਼ ਮੇਰੀ ਸਜ਼ਾ

ਇਕ ਪੈਰ ਦਹਿਲੀਜ਼ ਅੰਦਰ
ਇਕ ਪੈਰ ਦਹਿਲੀਜ਼ ਬਾਹਰ

ਨਾ ਮੈਂ ਇਧਰ
ਨਾ ਮੈਂ ਓਧਰ

ਕਿਸ ਵੱਲ ਜਾਵਾਂ
ਜਦ ਕੋਈ ਰਾਹ ਨਹੀਂ |

ਬਸ ਬਸ ਹੋਲੀ ਵਕ਼ਤ ਬੀਤਦਾ ਜਾਵੇਗਾ
ਇਕ ਦਿਨ ਜਿਵੇਂ ਹਮੇਸ਼ਾ ਹੁੰਦਾ ਆਇਆਂ ਹੈਂ
ਗਲਤ ਤੇ ਸਹੀਂ ਆਪਣੀ ਥਾਂ ਬਦਲ ਲੈਣਗੇ

ਤੇ ਦੁਨੀਆਂ ਵਿਚ ਤੇਰੇ ਤੇ ਮੇਰੇ ਬਗੈਰ ਕਿਸੇ ਨੂੰ
ਕੰਨੋ ਕੰਨ ਇਸ ਦੀ ਖਬਰ ਨਹੀਂ ਮਿਲਣੀ

ਕੁਝ ਚੀਜਾ ਕੇਵਲ ਸਾਡੀਆ ਹੁੰਦੀਆਂ ਨੇ ..
ਸਿਰਫ ਸਾਡੀਆਂ
ਮਤਲਬ ਆਪਣੇ ਦੋਵਾਂ ਦੇ ਹਿਸੇ  ਦੀਆਂ
ਜੋ ਕੋਈ ਨਹੀ ਦੇਖ ਸਕਦਾ ....

ਅਖਾਂ ਬੰਦ ਹੋਣ ਤੇ ਓਹੀ ਦਿਖਦਾ
ਜੋ ਤੁਸੀਂ ਦੇਖਣਾ ਚਾਹੋ

ਸ਼ਾਇਦ ਜਿਸ ਦਿਨ ਦੇਖਣਾ ਤੇ
ਸਮਝਨਾ ਜਾਣ ਜੋਗੇ
ਮੈਨੂ ਆਵਾਜ਼ ਮਾਰ ਵਾਪਸ ਸੱਦ ਲੈਣਾ

ਪੰਕਜ ਸ਼ਰਮਾ

No comments:

ਚਿਖੋਵ

1892 ਵਿੱਚ, ਚੇਖੋਵ ਨੇ ਮਾਸਕੋ ਤੋਂ ਲਗਭਗ 50 ਮੀਲ ਦੂਰ, ਇੱਕ ਵੱਡੇ ਜੰਗਲੀ ਇਲਾਕੇ ਵਿੱਚ ਮੇਲਿਖੋਵੋ ਏਸਟੇਟ ਖਰੀਦਿਆ। ਜਿਵੇਂ ਹੀ ਉਹ ਉੱਥੇ ਪਹੁੰਚੇ, ਉਹ ਜੰਗਲ ਵਿੱਚ ਰਹਿਣ ਦ...