Friday, 29 May 2015

ਤੇਰਾ ਚੇਤਾ

ਜਦੋ ਰਾਤ ਦੇ ਘੁੱਪ ਹਨੇਰੇ ਵਿਚ...." ਚੰਦ " ਤਾਰਿਆ ਨੂੰ  QISSEY  ਸੁਣਾਉਂਦਾ ਹੈ ....
ਸੁਣ ਕੇ ਗਲਬਾਤ .....ਤੇਰਾ ਚੇਤਾ ਆਉਂਦਾ ਹੈਂ ..

ਜਦੋ ਸੂਰਜ ਤਾਕੀਆ ਰੋਸ਼ਨਦਾਨਾ ਚੋ ਮੇਰੇ ਮੂਹ ਤੇ ਪਹਿਲੀਆ ਲਿਸ਼ਕੋਰਾ ਪਾਉਂਦਾ ਹੈ ....
ਮੈਨੂ ਓਸ ਪਹਿਲੀ ਝਾਕ ਚ ਤੇਰਾ ਚੇਤਾ ਆਉਂਦਾ ਹੈ ..

ਘਰ ਦੀ ਛਤ ਤੇ ਬੈਠੇ ਕਮਰੇ ਵਿਚ ਰੇਡੀਓ ਤੇ ਗੀਤ ਕੋਈ ਆਪਣੇ ਲਈ ਲਵਾਉਂਦਾ ਹੈਂ ..
ਮੈਨੂ ਓਸ ਗੀਤ ਵਿਚੋ ਤੇਰਾ ਚੇਤਾ ਆਉਂਦਾ ਹੈਂ ...

ਪਾਣੀ ਦੀਆ ਨੀਲੀਆਂ ਸੱਲਾਂ ਉੱਤੇ ਕੋਈ ਚੇਹਰਾ ਬਣ ਆਉਂਦਾ ਹੈਂ ....
ਓਸ ਚੇਹਰੇ ਵਿਚੋ ਤੇਰਾ ਚੇਤਾ ਆਉਂਦਾ ਹੈਂ  

ਕੋਈ ਖ਼ਤ ਕਿਸੇ ਦਾ ਆ ਕੇ ਮੇਨੂ ਪੜਾਉਂਦਾ ਹੈਂ .... 
ਤਾਂ ਓਸ ਖ਼ਤ ਵਿਚੋ ਤੇਰਾ ਚੇਤਾ ਆਉਦਾ ਏ,

ਕੋਈ ਕਿਸੇ ਨਾਲ ਰੁਸਦਾ ਲੜਦਾ ਹੈ ਤੇ ਮਨਾਉਂਦਾ ਹੈਂ ... 
ਤਾਂ ਓਸ ਰੁਸਣ ਮਨਾਵੇ ਵਿਚ ਤੇਰਾ ਚੇਤਾ ਆਉਦਾ ਏ,

ਕੋਈ ਭੁਲਿਆ ਵਿਸਰਿਆ ਆ ਕੇ ਤੇਰਾ ਹਾਲ ਸੁਣਾਉਂਦਾ ਹੈਂ  
ਤਾਂ ਫਿਰ ਦੁਬਾਰਾ ਮਿਲਨੇ ਦਾ ਮੰਨ ਕਰ ਆਉਂਦਾ ਹੈਂ ...

ਮੇਰੇ  ਨਾਲ ਤੇਰੇ ਰਿਸ਼ਤੇ ਦਾ ਬਸ ਪਤਾ ਥੋੜਿਆ ਲੋਕਾ ਨੂੰ,
ਜਿਹਨੂੰ ਪਤਾ ਜਿਕਰ ਜਦ ਕਰਦਾ ਹੈ ਤਾਂ ਤੇਰਾ ਚੇਤਾ ਆਉਦਾ ਹੈਂ ..

ਜਦੋਂ ਪੁਛੇ ਤੇਰੇ ਬਾਰੇ ਕੇ ਹਾਲੇ ਵੀ ਝੱਲੀ ਦਾ , ਚੇਤਾ ਆਉਂਦਾ ਹੈ ..
ਹੱਸ ਕੇ ਕਹਿ ਦੇਣਾ  , ਭੁਲਣ ਦਾ ਕੋਈ ਵਕ਼ਤ ਹੀ  ਨਹੀਂ ਆਉਂਦਾ ਹੈਂ ...

| ਪੰਕਜ ਸ਼ਰਮਾ |

No comments:

ਚਿਖੋਵ

1892 ਵਿੱਚ, ਚੇਖੋਵ ਨੇ ਮਾਸਕੋ ਤੋਂ ਲਗਭਗ 50 ਮੀਲ ਦੂਰ, ਇੱਕ ਵੱਡੇ ਜੰਗਲੀ ਇਲਾਕੇ ਵਿੱਚ ਮੇਲਿਖੋਵੋ ਏਸਟੇਟ ਖਰੀਦਿਆ। ਜਿਵੇਂ ਹੀ ਉਹ ਉੱਥੇ ਪਹੁੰਚੇ, ਉਹ ਜੰਗਲ ਵਿੱਚ ਰਹਿਣ ਦ...