Friday, 8 May 2015

ਗਲਵਕੜੀ

ਮੈਨੂ  ਕਹਿੰਦੀ ਮੈਂ  ਪੰਜਾਬੀ ਮੁੰਡਿਆ  ਤੋ  ਨਫਰਤ   ਕਰਦੀ  ਹਾਂ,
ਇਕੋ  ਇਕੋ  ਰੱਬ  ਹੈ  ਮੇਰਾ  ਜਿਦ੍ਹੇ  ਤੇ  ਮੈਂ  ਮਰਦੀ   ਹਾਂ ..
ਨਾ  ਮਿਲਿਆ  ਸਚ੍ਹਾ ਪਿਆਰ   , ਨਾ  ਪਿਆਰ  ਹੋਰਾ   ਨੂ  ਕਰਦੀ  ਹਾਂ ,
, ਜ਼ਿੰਦਗੀ  ਚ  ਪਿਆਰ   ਸੀ  ਏਕ  ਓਹੀ   , ਫੇਰ  ਦੋਬਾਰੇ  ਦਿਲ  ਲਾਉਣ  ਤੋ   ਡਰਦੀ  ਹਾਂ ..
ਅਲ੍ੜੀ ਉਮਰੇ ਰੋਗ ਨਵੇ ਲਾਏ ਆ ...
ਕੱਲੀ ਕੁਰਲਾਉਂਦੀ ਨੂ ਅਜੇ ਦਾਦਾ ਜੀ ਯਾਦ ਆਏ ਆ 
ਇਕ  ਦਾਦਾ  ਜੀ  ਸੀ  ਜਾਨੋ  ਪਿਆਰੇ  , ਛਡ ਕੇ  ਮੈਨੂ  ਦਿਲ  ਤੋੜ  ਗਏ ,
ਦੂਰ  ਹੋਏ   ਨਜ਼ਰਾਂ  ਤੋਂ  ਓਹੋ , ਤੇ  ਮੈਨੂ  ਰੱਬ   ਨਾਲ  ਜੋੜ  ਗਏ ...
ਲੈ  ਲੋ  ਮੇਰੇ ਤੋ  ਸਬ  ਕੁਝ   ਮੇਰਾ , ਬਸ  ਇਕ  ਦਾਦਾ  ਜੀ  ਨੂ  ਫੇਰ  ਮੋੜ  ਦਿਓ  ,
ਓਹ  ਰੱਬ   ਦੇਦੋ  ਮੈਨੂ  ਮੇਰਾ , ਫੇਰ  ਜਿੰਨਾ  ਮਰਜੀ  ਦਿਲ  ਤੋੜ    ਲਿਓ ..
ਜਦ  ਵੀ  ਅਖਾ   ਬੰਦਾ  ਕਰਕੇ  ਰੱਬ  ਜੀ  ਨੂ  ਮਥਾ  ਟੇਕਦੀ  ਹਾਂ ...
ਦਿਸਦਾ  ਹਸਦਾ  ਚੇਹਰਾ  ਹਮੇਸਾ  .. ਥੋਨੂ  ਹੀ  ਰੱਬ  ਵਿਚ  ਦੇਖਦੀ  ਹਾਂ ....
ਜਦ  ਵੀ  ਡਿੱਗਦੀ  ਸੀ  ਤਾ  ਆਪ  ਆ  ਕੇ  ਉਠਾਉਂਦੇ   ਸੀ  ..
ਰਾਤ  ਨੂ  ਸੋਣ ਤੋ   ਪਹਲਾ  ਪਾਈ  ਗਲਵਕੜੀ  ਕਹਾਨੀ  ਸੁਣਾਉਂਦੇ  ਸੀ ...
..ਓਹ  ਜੱਫੀ  ਜਦ  ਵ  ਯਾਦ  ਆਵੇ , ਫੋਟੋ  ਨੂ  ਗਲ   ਨਾਲ  ਲਾਉਣੀ  ਹਾਂ,
ਕਿਨੂ ਲਾਵਾ  ਆਵਾਜ਼  ਮੈਂ  ਚੰਦਰੀ , "ਹਾਂਜੀ  ਦਾਦੂ  ਮੈਂ  ਆਉਣੀ   ਹਾਂ "
ਓਹੋ  ਹਥ  ਨਾ  ਸਿਰ  ਤੇ  ਫੇਰੇ  ਮੇਰੇ , ਕਿਨੂ  ਕਵਾ  ਬੁਰਕੀ  ਹੋਰ  ਦਯੋ ..
ਦਾਦੂ  ਨਾਲ  ਕੁਲ  ਜਹਾਂਨ  ਸੀ   ਮੇਰਾ , ਮੈਨੂ  ਦਾਦਾ  ਜੀ  ਮੇਰੇ   ਮੋੜ   ਦਯੋ http://pankajsharmaqissey.blogspot.in/.
.

No comments:

ਚਿਖੋਵ

1892 ਵਿੱਚ, ਚੇਖੋਵ ਨੇ ਮਾਸਕੋ ਤੋਂ ਲਗਭਗ 50 ਮੀਲ ਦੂਰ, ਇੱਕ ਵੱਡੇ ਜੰਗਲੀ ਇਲਾਕੇ ਵਿੱਚ ਮੇਲਿਖੋਵੋ ਏਸਟੇਟ ਖਰੀਦਿਆ। ਜਿਵੇਂ ਹੀ ਉਹ ਉੱਥੇ ਪਹੁੰਚੇ, ਉਹ ਜੰਗਲ ਵਿੱਚ ਰਹਿਣ ਦ...