Monday, 23 March 2015

ਭਗਤ ਸਿਆਂ ਹੁਣ ਤੂੰ ਮੇਰਾ ਇਹ ਲਿਖਤ ਪੜ ਕੇ ਸੋਚ ਰਿਹਾ ਹੋਵੇਂਗਾ ਕਿ ਮੈਂ ਝੂਠ ਬੋਲ ਰਿਹਾ ਹਾਂ।ਤੂੰ ਹੁਣ ਇੱਕ ਵਾਰੀ ਆ ਕੇ ਤਾਂ ਦੇਖ ਇਸ ਰੰਗਲੀ ਦੁਨੀਆਂ 'ਤੇ ਫਿਰ ਤੇਰੇ ਦਿਲ ਨੇਂ ਵੀ ਮੁੜ ਫਾਂਸੀ ਦਾ ਰੱਸਾ ਚੁੰਮਣ ਤੋਂ ਇਨਕਾਰ ਕਰ ਦੇਣੈ।
ਅਜ਼ਾਦੀ
ਅਜ਼ਾਦੀ ਦਾ ਗੀਤ ਗਾਵਾਂ ਕਿਸ ਤਰਾਂ ।
ਦਿਲ ਦਾ ਸ਼ੀਸ਼ਾ ਸਜ਼ਾਵਾਂ ਕਿਸ ਤਰਾਂ । ।
ਨਗਰ ਅੰਦਰ ਫੈਲੀਆਂ ਬਰਬਾਦੀਆਂ ।
ਹੀਰ ਰਾਂਝਾ ਮੈਂ ਸੁਣਾਵਾਂ ਕਿਸ ਤਰਾਂ । ।
ਸੱਭਿਅਤਾ ਦਾ ਚੀਰ ਹਰਨ ਹੋ ਰਿਹਾ ।
ਨਗਰ ਤੇਰਾ ਮੈਂ ਸਲਾਵਾਂ ਕਿਸ ਤਰਾਂ । ।
ਫੈਲਿਆ ਹੈ ਵਿਸ਼ ਸਾਡੀ ਸੋਚ ਵਿੱਚ ।
ਆਪਣਾ ਦੀਵਾ ਬਚਾਵਾਂ ਕਿਸ ਤਰਾਂ । ।
ਵਤਨ ਦੀ ਕਿਸ਼ਤੀ ਡੋਬੀ ਰਹਿਨੁਮਾ ।
ਮਨ ਦੀ ਗਾਥਾਂ ਸੁਣਾਵਾਂ ਕਿਸ ਤਰਾਂ । ।
ਮੰਦਰੀ ਮਸੀਤੀ ਮਜ਼ਬ ਰੁਲ ਗਿਆ ।
ਨਫ਼ਰਤ ਯਾਰੋ ਮੁਕਾਵਾਂ ਕਿਸ ਤਰਾਂ । ।
ਬਰਬਾਦੀ ਨੇ ਘਰ ਡੇਰਾ ਲਾ ਲਿਆ ।
ਅੱਗ ਤੇਲ ਨਾ ਬੁਝਾਵਾਂ ਕਿਸ ਤਰਾਂ । ।
ਖੈਰ ਨਹੀਂ ਰੱਬਾ! ਆਦਮ ਜਾਤ ਦੀ ।
ਹਾੜਾ!ਅਜ਼ਾਦੀ ਮਨਾਵਾਂ ਕਿਸ ਤਰਾਂ ।
----ਪੰਕਜ ਸ਼ਰਮਾ----
ਗੁਸਤਾਖੀ ਮਾਫ਼ ਕਰਨਾ ਜੇ ਗਲਤ ਹੋਵਾ ਵਿਚਾਰ ਜਰੂਰ ਦਯੋ

No comments:

ਚਿਖੋਵ

1892 ਵਿੱਚ, ਚੇਖੋਵ ਨੇ ਮਾਸਕੋ ਤੋਂ ਲਗਭਗ 50 ਮੀਲ ਦੂਰ, ਇੱਕ ਵੱਡੇ ਜੰਗਲੀ ਇਲਾਕੇ ਵਿੱਚ ਮੇਲਿਖੋਵੋ ਏਸਟੇਟ ਖਰੀਦਿਆ। ਜਿਵੇਂ ਹੀ ਉਹ ਉੱਥੇ ਪਹੁੰਚੇ, ਉਹ ਜੰਗਲ ਵਿੱਚ ਰਹਿਣ ਦ...