ਮੈਂ ਫਿਰ ਤੈਨੂੰ ਮਿਲਣ ਆਇਆ ..
ਮੈਂ ਇਸ ਵਾਰ ਕਿਸੇ ਦੇ ਇਸ਼ਕ਼ ਚ ਹੋਈਆਂ ਸਿਖਰ ਦੀਆਂ ਹਾਰਾਂ ਦੀ ਗੱਲ ਨਹੀਂ ਕਰਨ ਆਇਆ |
ਨਾ ਹੀ ਕਿਸੇ ਬਾਗ ਬੋਤੇ ਚ ਉੱਡਦੀਆਂ ਤਿੱਤਲੀਆਂ ਦੀ ਗੱਲ ਕਰਨੀ ਹੈਂ ..
ਨਾ ਕਿਸੇ ਮੀਹ ਪਾਏ ਤੋਂ ਬਾਅਦ ਦੀ ਖੁਸ਼ਬੂ ਦੀ ਨਾ
ਕਿਸੇ ਹੀਰ ਦੇ ਰੰਗ ਦੀ
ਨਾ ਹੀ ਗੁੰਦਵੇਂ ਸਰੀਰ ਨੂੰ ਕਾਣੀ ਅੱਖ ਨਾਲ ਮਾਪਦੀਆਂ ਛਾਤੀਆਂ ਦੀ ..
ਮੈਂ ਤੈਨੂੰ ਦੱਸਣਾ ਹੈਂ ਕਿ ਮੇਰੇ ਕੋਲ ਆਖ਼ਣੈ ਲਈ ਕੱਖ ਨਹੀਂ ਬਚਿਆ |
ਮੈਂ ਸ਼ਬਦਾਂ ਦੇ ਕੌਮੇਂ ਬਿੰਦੀਆਂ ਟਿੱਪੀ ਤੇ ਅੱਦਕ ਨੂੰ ਗੁਵਾ ਬੈਠਾ ਹਾਂ |
ਮੈਂ ਨਿਹੱਥਾ ਤੇ ਦਿਵਾਲੀਆ ਹੋ ਗਿਆ |
ਮੇਰੀ ਇਸ ਹਾਲਾਤ ਦਾ ਜਿੰਮੇਵਾਰ ਵੀ ਤੂੰ ਹੀ ਹੈ |
ਮੇਰੇ ਕੋਲ ਬਸ ਇਲਜ਼ਾਮ ਦੀ ਗੱਡਰੀ ਹੈ ਜਿਸ ਵਿਚ ਸਾਰੇ ਦੋਸ਼ ਅਤੇ ਕਾਰਨ ਤੇਰੇ ਮੱਥੇ ਮੜ੍ਹਨੇ ਨੇ |
ਪਤਾ ਹੈਂ ਤੂੰ ਨਾ ਨੁੱਕਰ ਕਰੇਗੀ ਪਰ |
ਮੇਰੀ ਮੈਟ ਮਾਰੀ ਗਈ ਹੈਂ |
ਮੇਰੇ ਕੋਲ ਤੇਰੀ ਝੋਲੀ ਪਾਉਣ ਲਈ ਕੁਛ ਨਹੀਂ ਸੀ ਪਰ ਅੱਜ ਇਲਜ਼ਾਮ ਨੇ |
ਆ ਬੈਠ ਤੇ ਆਪਣਾ ਹੱਥ ਮੇਰੇ ਹੱਥਾਂ ਵਿਚ ਦੇ
ਮੈਂ ਤੇਰੇ ਹੱਥਾਂ ਦੀਆਂ ਉਂਗਲਾਂ ਤੇ ਤੇਰੇ ਇਲਜ਼ਾਮ ਧਾਰ ਕੇ ਤੈਨੂੰ ਦੱਸਣਾ ਹੈ |
ਮੈਂ ਹੁਣ ਸ਼ਬਦ ਤੋਂ ਵਾਂਝਾ ਹਾਂ
ਮੇਰੇ ਕੋਲ ਕੋਈ ਗੁਣਗੁਣਾਉਂਦੀ ਕਵਿਤਾ ਨਹੀਂ ਸੀ
ਜਿਹਨੂੰ ਬੋਲ ਕੇ ਮੈਂ ਤੈਨੂੰ ਮੋਹ ਲੈਂਦਾ |
ਅੱਜ ਮੇਰੇ ਕੋਲ ਨਾ ਹੀ ਕਵਿਤਾ ਹੈਂ
ਤੇ ਨਾ ਹੀ ਕੋਈ ਕਹਾਣੀ
ਤੂੰ ਜੋ ਅੱਖਾਂ ਭਰ ਕੇ ਵਾਲ ਵੇਖਦੀ ਤੇ ਸ਼ਾਇਦ ਕੋਈ ਕਹਾਣੀ ਜਾਂ ਕਵਿਤਾ ਨੇ ਜਨਮ ਲਈ ਲੈਣਾ ਸੀ | ਮੈਂ ਕੋਈ ਲਿਖਾਰੀ ਨਹੀਂ ਬਣਨਾ ਚਾਹੁੰਦਾ ਸੀ ਨਾ ਕੋਈ ਅਦਾਕਾਰ |
ਤੇ ਨਾ ਹੀ ਕੋਈ ਮਸ਼ੀਨਾਂ ਤੇ ਬਟਨ ਨੂੰ ਕੁੱਟਦਾ ਕੋਈ ਕਾਰੀਗਰ ਮੈਂ ਤਾਂ ਇਕ ਮਜਦੂਰ ਬਣਨਾ ਚਾਉਂਦਾ ਸੀ ਜੋ ਤੇਰੇ ਨਕਸ਼ ਨੂੰ ਤਸਵੀਰਾਂ ਵਿਚ ਬੰਨ ਸਕੇ ਤੇ ਲਫ਼ਜ਼ ਦੀ ਮਾਲਾ ਦਾ ਮਾਲਾ ਬਣਾ ਕੇ ਤੈਨੂੰ ਇਕ ਰਾਣੀ ਹਰ ਬਣਾ ਕੇ ਤੇਰੇ ਸਰ ਸਜਾ ਸਕੇ | ਪਰ ਜੋ ਚਾਉਂਦਾ ਸੀ ਕੋਈ ਕਲਪਨਾ ਜਾਂ ਖਿਆਲ ਹੀ ਰਹਿ ਗਿਆ |
ਤੇਰੀ ਤੇ ਮੇਰੀ ਮੁਲਾਕਾਤਾਂ ਦਾ ਦਿਨ ਯਾਦ ਕਰਦਾ ਹਾਂ ਤਾਂ ਸਾਰੇ ਵਾਰ ਬੇਧਿਆਨੇ ਲਗਦੇ ਨੇ |
ਐਤਵਾਰ ਜਾਂ ਸ਼ਨੀਵਾਰ ਪਰ ਇੱਦਾ ਲੱਗਦੇ ਨੇ ਇਹ ਵੀ ਸੋਮਵਾਰ ਦੇ ਭੇਸ ਵਿਚ ਮੇਰੇ ਕੋਲ ਆਏ ਹੋਣ |
ਮੇਰੇ ਕੋਲ ਖਾਲੀ ਕਾਗਜ਼ ਦੀ ਇਕ ਢੇਰੀ ਬਾਕੀ ਹੈਂ |
ਤੈਨੂੰ ਖੁੱਲੇ ਗਿੱਲੇ ਵਾਲਾਂ ਵਿਚ ਵੇਖਦਾ ਤਾਂ ਸ਼ਾਇਦ ਤੇਰੇ ਲਈ ਕੁਝ ਲਿਖ ਪਾਉਂਦਾ |
ਪਰ ਹੁਣ ਸਭ ਦੇ ਵਿਚ ਨਾ ਹੀ ਕੋਈ ਫਿਲਾਸਫੀ ਜਾਂ ਫ਼ਲਸਫ਼ਾ ਨਹੀਂ
ਕੋਈ ਤਾਰੀਫ ਕੋਈ ਬਦਤਮੀਜ਼ੀ ਜਾਂ ਅਸ਼ਲੀਲਤਾ ਵੀ ਨਹੀਂ
ਮੇਰੇ ਸ਼ਬਦ ਅਪਾਹਜ਼ ਹਨ
ਜਿਨ੍ਹਾਂ ਕੋਲ ਬਿਨਾ ਸਿਰ ਪੈਰ ਤੇ ਗੂੰਗੇ ਲਫ਼ਜ਼ਾਂ ਕੋਲ ਕੀਤੇ ਪਹੁੰਚਣ ਦੀ ਆਸ ਨਹੀਂ |
ਪਰ ਮੇਰੇ ਕੋਲ ਇਕ ਰੂਹ ਹੈਂ ਜੋ ਮੇਰੇ ਹਰ ਲਫ਼ਜ਼ ਦੇ ਅੰਦਰ ਮੇਰੇ ਤੇ ਤੇਰੇ ਹੋਣ ਦਾ ਅਹਿਸਾਸ ਹੈਂ |
ਮੇਰੇ ਲਈ ਸਭ ਖਾਸ ਹੈ
ਮੇਰੀ ਹਰ ਕਵਿਤਾ ਸੋਹਣੀ ਹੈ ਤੇਰੇ ਨਾਮ ਵਾਂਗਰਾ |
ਤੂੰ ਮੇਰੇ ਹਰ ਲਫ਼ਜ਼ ਵਿਚ ਜਿਓਂਦੀ ਹੈ
ਇਹ ਸੱਚ ਹੈਂ ਇਸ ਵਿਚ ਨਾ ਕੋਈ ਸੰਗ ਹੈਂ
ਮੇਰੇ ਹਰ ਲਫ਼ਜ਼ ਵਿਚ ਤੇਰੀ ਰੂਹ ਹੈਂ
ਜਦੋ ਤੱਕ ਕੁਝ ਲਿਫ਼ਦਾ ਜਾਵਾਂਗਾ
ਸਮਝਣਾ ਕਿ ਤੂੰ ਮੇਰੇ ਨਾਲ ਹੈਂ |
No comments:
Post a Comment