ਦਿੱਲੀ ਆਏ ਨੂੰ 6 ਮਹੀਨੇ ਹੋ ਗਏ । 2011 ਤੋੰ ਜ਼ਿੰਦਗੀ ਨਾਲ ਮੈਂ ਖੇਡ ਰਿਹਾ ਤੇ ਜ਼ਿੰਦਗੀ ਮੇਰੇ ਨਾਲ ਖੇਡ ਰਹੀ ਹੈ । ਜਿੰਦਗੀ ਹਰ ਵਾਰ ਮੇਰੇ ਸਾਹਮਣੇ ਕੁਝ ਨਵਾਂ ਪਰੋਸ ਕੇ ਰੱਖਦੀ ਹੈ ਤੇ ਮੈਂ ਕਿਸੇ ਜ਼ਿੱਦੀ ਨਿਆਣੇ ਵਾੰਗੂ ਅੱਖਾਂ ਤੋਂ ਓਹਲੇ ਕਰਦਾ ਜਾਣਾ ਆ ।
" ਕਿਉਂ " ਦਾ ਮੇਰੇ ਕੋਲ ਜਵਾਬ ਨਹੀਂ । ਹਰ ਸ਼ੈ ਦੇ ਲਈ ਰੜਕ ਰੱਖ ਕੇ ਉਹਨੂੰ ਪਾਉਣ ਦੀ ਕੋਸ਼ਿਸ਼ ਕੀਤੀ , ਇੱਕ ਵਕ਼ਤ ਦੇ ਬਾਅਦ ਜਦੋਂ ਜਦੋ ਜਹਿਦ ਇੰਨੀ ਕੁ ਵੱਧ ਜਾਣੀ ਗੱਲ ਫਿਰ ਜਰੂਰਤ ਦੀ ਨਹੀਂ` ਖ਼ਵਾਹਿਸ਼ ਤੇ ਆ ਬਹਿਣੀ । ਕਦੋ ਇਹ ਸਭ ਮੇਰੇ ਹੱਡਾ ਵਿੱਚ , ਰੂਹ ਵਿੱਚ ਤੇ ਹੁਣ ਇਹ ਸਭ ਮੇਰੀ ਆਦਤ ਬਣ ਗਿਐ ।
ਕੋਈ ਚੀਜ਼ ਸੌਖੀ ਮਿਲ ਜਾਵੇ ਤੇ ਚੈਨ ਨਹੀਂ ਮਿਲਦਾ ।
ਮੈਂ ਪਿਛਲੇ ਸੱਤਾ ਸਾਲਾਂ ਦੀ ਵਹੀ ਖੋਲਾ` ਤਾਂ ਦੇਖਦਾ ਦੌੜ ਭੱਜ ਤੇ ਹਰ ਚੀਜ਼ ਤੋ ਨੱਠਦਾ ਹੀ ਰਿਹਾ ।
ਮੈਂ ਕਦੇ ਕੋਈ ਪੰਜਾਬੀ ਦੀ ਕਿਤਾਬ ਨਹੀਂ ਪੜ੍ਹੀ | ਇੱਕ ਸੱਚ ਮੰਨਾ ਤੇ , ਹਾਂ ਨਾਨਕ ਸਿੰਘ ਦੀਆਂ 2-4 ਨਾਵਲ ਪਡ਼ੇ , ਓਹਦੇ ਇਲਾਵਾ ਕਦੀ ਕੋਈ ਕਿਤਾਬ ਨਹੀਂ ਪੜੀ । ਹਾਂ ਹਿੰਦੀ ਤੇ ਅੰਗਰੇਜ਼ੀ ਦੀਆਂ ਕਿਤਾਬਾਂ ਹਰ ਵੇਲੇ ਮੇਰੇ ਬਸਤੇ ਵਿਚ ਹੁੰਦੀਆਂ ਵਕਤ ਮਿਲੇ ਤਾਂ ਕਦੇ ਕਦਾਈਂ ਇੱਕ ਵਾਰ ਚ ਹੀ ਪੂਰੀ ਕਿਤਾਬ ਖ਼ਤਮ ``` ਨਹੀਂ ਤਾਂ 6 ਮਹੀਨੇ ਲਗਦੇ ਖ਼ਤਮ ਕਰਨੇ ਨੂੰ ।'''
ਸੋਸ਼ਲ ਮੀਡੀਆ ਤੇ ਬਣੇ ਰਹਿਣਾ ਵੀ ਉਹੀ ਗੱਲ ਜਦੋ ਜਹਿਦ ਹੀ ਹੈ । ਢੰਗ ਦਾ ਫੋਨ ਮੇਰੇ ਕੋ ਸਾਲ ਪਹਿਲਾਂ ਹੀ ਆਇਆ । ਉਹਤੋਂ ਪਹਿਲਾ ਯਾਰ ਬੇਲੀ ਜ਼ਿੰਦਾਬਾਦ ।
ਕੱਲੇ ਹੋਣ ਕਰਕੇ ਗੱਲਾਂ ਬਾਤਾਂ ਲਈ ਇੱਕ ਸੌਖਾ ਰਾਹ ਲੱਭਿਆ , ਬਲੌਗ ਲਿਖਣਾ । ਕੁਝ ਵੀ ਲਿਖਣਾ ਹੋਵੇ ਜਾਂ ਸੋਚਣਾ ਹੋਵੇ ਮੈਂ ਹਮੇਸ਼ਾ ਪੰਜਾਬੀ ਵਿੱਚ ਹੀ ਸੋਚਿਆ । ਮੈ ਕਿਸੇ ਦਾ ਦਿਲ ਜਿੱਤਣ ਲਈ ਨਹੀਂ ਸੀ ਲਿਖਣਾ ਚਾਉਂਦਾ , ਮੈਂ ਤਾਂ ਬੱਸ ਇਕ ਰੂਹ ਦੀ ਤੱਸਲੀ ਲਈ ਲਿਖਦਾ ਸੀ , ਯਾਰ ਬੇਲੀ ਨੇ ਕਹਿਣਾ ਵਕ਼ਤ ਜਾਇਆ ਕਰਦਾ , ਮੈਂ ਕਿਸੇ ਦੀ ਕਦੇ ਕੋਈ ਗੱਲ ਨਹੀਂ ਮੰਨੀ ।
ਚੀਜ਼ ਕੋਈ ਵੀ ਹੋਵੇ ਮੈਂ ਉਮਰ ਦੀਆਂ ਲੀਕਾਂ ਮਿਟੇ ਕੇ ਜਿੰਨੀ ਕੁ ਸਮਝ ਕਮਾਈ ਓਹਦੀ ਹੀ ਕਮਾਈ ਖੱਟੀ , ਗਵਾਇਆ ਬਹੁਤ ਹੈ , ਕਮਾਏ ਦਾ ਮੇਰੇ ਕੋਲ ਹਿਸਾਬ ਨਹੀਂ ।
ਬੱਸ ਮੈਂ ਆਪਣਾ ਵਕ਼ਤ ਦਿੱਤਾ , ਜਿਸ ਨੂੰ ਮਨ ਕੀਤਾ ਓਹੀ ਕਰਨੇ ਨੂੰ ਤੁਰ ਪਿਆ । ਸਿਆਣੇ ਕਹਿੰਦੇ ਹੈ ਰੋਏਗਾ ।
ਇਕ ਵਾਰ ਸਿਆਣੇ ਦੀ ਮੰਨ ਕੇ ਦੁਨੀਆ ਨੇ ਜੋ ਲੀਕ ਖਿੱਚੀ ਐ ਨਾ ਕੇ ਫਿਰ ਏਦਾ , ਫਿਰ ਓਦਾ !
ਮੈਂ ਵੀ ਸਿਆਣਾ ਜਾ ਬਣ ਕੇ ਇੱਕ ਸਮੇਂ ਦੀ ਟਿਕ ਟਿਕ ਤੇ ਜਿਓਣਾ ਸ਼ੁਰੂ ਕੀਤਾ । ਬਹੁਤ ਸੌਖਾ ਸੀ ਪਰ ਕੀਂ ਕਰਦਾ ਮੈਨੂੰ ਜਾਪੇ ਜਿਵੇਂ ਮੈਂ ਕਿਸੇ ਹੋਰ ਈ ਮੰਗਲ ਸ਼ੁਕਰ ਤੇ ਆਂ ਬੈਠਾ ਹੋਵਾਂ । ਹੌਲੀ ਹੌਲੀ ਇੱਕ ਦਿਨ ਉਹ ਦੁਨੀਆ ਦੀ ਕੰਧ ਟੱਪ ਕੇ ਮੈਂ ਆਪਣੀ ਰੂਹ ਦੀ ਆਵਾਜ਼ ਸੁਣ ਕੇ ਅਪਣੇ ਹੀ ਓਸੇ ਮੁਲਕ ਵਿੱਚ ਆ ਬੈਠਾ , ਜਿਥੇ ਖੁਸ਼ੀ ਹੋਣ ਲਈ ਕਿਸੇ ਨੂੰ ਬਿੱਲ ਨਹੀਂ ਤਾਰਨਾਂ ਪੈਂਦਾ ਬਸ ਹੱਡ ਪੈਰ ਦੇ ਜੋਰ ਤੇ ਹੀ ਸਭ ਹਾਸੇ ਤੇ ਰੋਣੇ ਐ , ਹਾਸੇ ਵਿੱਚ ਰੋਣਾ ਤੇ ਰੋਣੇ ਵਿਚ ਹੀ ਹਾਸਾ । ਹਾਂ ਮੈਨੂੰ ਪਤਾ ਤੁਸੀਂ ਸਮਝਣਾ ਇੰਨਾ ਬੋਡਾ ਹੋ ਗਿਆ ਤੇ ਕੀਂ ਲਿਖ ਰਿਹਾ । ਫਿਰ ਉਹੀ ਹੋਇਆ ।
ਮੈਂ ਫਿਰ ਲੀਕਾਂ ਤੇ ਜਿਓਣਾ ਸ਼ੁਰੂ ਕਰ ਦਿੱਤਾ ।
6 ਮਹੀਨੇ ਤੋਂ ਆਪਣੇ ਦਿੱਲ ਤੇ ਰੂਹ ਕਿਸੇ ਲਾਲ ਕੱਪੜੇ ਵਿੱਚ ਬੰਨ ਕੇ ਕਿਤੇ ਸੁੱਟ ਆਇਆ ।
ਪਰ ਚੋਰੀ ਚੋਰੀ ਦਫਤਰ ਦੀ ਇੱਕ ਚੂੰਡ ਵਿੱਚ ਬੈਠਾ ਜੇ ਕੋਈ ਖਾਲੀ ਵਰਕਾ ਮਿਲਦਾ ਤੇ ਆਪਣੀ ਗੁਆਚੀ ਰੂਹ ਦੇ ਨਾਮ ਕੋਈ ਨਾ ਕੋਈ ਖ਼ਤ ਪਾਉਂਦਾ ਰਹਿੰਦਾ । ਮੈ ਜਿਸ ਦੁਨੀਆ ਤੋਂ ਹਾਂ ਮੈਂ ਇਹਦਾ ਕਿਸੇ ਨੂੰ ਪਤਾ ਨਹੀਂ ਲੱਗਣ ਦਿੱਤਾ ਪਰ ਈ-ਮੇਲ , ਫੋਨ , ਸੋਸ਼ਲ ਮੀਡੀਆ ਦੇ ਦੌਰ ਵਿੱਚ ਜਦੋਂ ਮੈਨੂੰ ਕੋਈ ਕਿਸੇ ਕਾਗਜ਼ ਤੇ ਲਿਖਦੇ ਨੂੰ ਵੇਖਦੇ ਤੇ ਉਹ ਸਮਝ ਗਏ ਕੇ ਇਹ ਤਾਂ ਉਹੀ ਹੈ ।
ਕਈਆਂ ਨੇ ਰਹਿਮ ਭਰਿਆ ਤੇ ਕਈਆਂ ਨੇ ਸੁਆਲ ਪਾਏ ਪਰ ਮੈਂ ਮੁਕਰਦਾ ਰਿਹਾ ਮੈਂ ਰਹਿਮ ਵਾਲਿਆ ਤੇ ਸੁਆਲ ਵਾਲਿਆ ਨੂੰ ਕੋਈ ਜਵਾਬ ਨਾ ਦਿੱਤਾ ਤੇ ਕਾਗਜ਼ ਤੇ ਲਿਖਦਾ ਰਿਹਾ , ਇਕ ਦਿਨ ਰਹਿਮ ਵਾਲਿਆ ਨੇ ਮੇਰੀਆਂ ਰੂਹ ਨਾਲ ਕਾਗਜ਼ ਤੇ ਕੀਤੀਆਂ ਗੱਲਾਂ ਪਡ਼ ਕੇ ਕਿਸੇ ਰਸਾਲੇ ਨੂੰ ਭੇਜ ਕੇ ਛਾਪ ਦਿੱਤੀਆਂ , ਮੈਨੂੰ ਓਹਦੇ ਪੈਸੇ ਮਿਲੇ ਤੇ ਓਹਨਾ ਦੇ ਮੈਂ ਮੁੱਲ ਦੇ ਹਾਸੇ ਲੈ ਕੇ ਆਇਆ ਮੈਂ ਰੋਂਦਾ ਰਿਹਾ ਤੇ ਲੋਕ ਗੱਲਾਂ ਸੁਣ ਕੇ ਹੱਸਦੇ ਰਹੇ । ਹੁਣ ਮੈਂ ਲੂਕ ਲੂਕ ਕੇ ਰੂਹ ਨਾਲ ਗੱਲਾਂ ਨਹੀਂ ਕਰਦਾ ਓਹਨੂੰ ਖ਼ਤ ਪਾਉਣਾ ਪਰ ਓਹ ਜਵਾਬ ਨਹੀਂ ਦਿੰਦੀ , ਉਹ ਖਾਮੋਸ਼ ਹੈ , ਉਹ ਚੁੱਪ ਵੱਟ ਬੈਠੀ ਹੈ ।
ਉਹ ਨਰਾਜ਼ ਹੈ , ਖੌਰੇ ਇਸ ਲਈ ਕੇ ਮੈਂ ਉਹਨੂੰ ਓਸੇ ਮੁਲਕ ਚ ਛੱਡ ਆਇਆ ਸਾਂ ਤਾਂ ਕਰਕੇ ......
ਮੈਂ ਫਿਰ ਖਮੋਸ਼ ਹੋ ਗਿਆ , ਮੇਰੇ ਕੋਲ ਥੋੜੇ ਦਿਨ ਬਾਕੀ ਨੇ ਮੈਂ ਛਾਲ ਮਾਰ ਓਸੇ ਮੁਲਕ ਚ ਵਾਪਸ ਪਰਤ ਜਾਣਾ ਰੂਹ ਦੇ ਕੋਲ । ਹੁਣ ਮੇਰੇ ਕੋਲ ਇੰਨਾ ਕਾਗਜ਼ ਹੈ ਕੇ ਮੈਂ ਰੂਹ ਨਾਲ ਬਹੁਤ ਗੱਲਾਂ ਕਰ ਸਕਦਾ ਪਰ ਓਹ ਚੁੱਪ ਤੇ ਉਦਾਸ ਹੈ ।
ਮੈਂ ਕਿਸੇ ਦਾ ਮਨ ਭਾਉਣ ਲਈ ਨਹੀਂ ਆਪਣੀ ਰੂਹ ਦੀ ਖੁਸ਼ੀ ਲਈ ਓਹਦੇ ਨਾਲ ਹਰ ਗੱਲ ਕਰਨੀ ਹੈ ।
ਮੈਂ ਛੇਤੀ ਮੁੜ ਆਉਣਾ ਤੇਰੀ ਦੁਨੀਆ ਦੇ ਵਿੱਚ
ਮੇਰੀ ਰੂਹ
ਮੈ ਤੇਰਾ
ਪੰਕਜ ਸ਼ਰਮਾ