Tuesday, 8 March 2016

ਤਲਾਸ਼

ਜਿਵੇਂ ਜਿਵੇਂ ਰਾਤ ਪੈਂਦੀ ਹੈਂ , ਇਹ ਮਗਜ਼  ਸਮੁੰਦਰ ਵਾਂਗ ਡੂੰਘਾ ਹੋ ਜਾਂਦੈ..
ਸਮੁੰਦਰ ਕੁਝ ਸਵਾਲਾਂ ਦਾ ..
ਜਦੋ ਇਹ ਮਗਜ਼ ਦੁਨੀਆ ਨੂੰ ਛਡ ਕੇ ਆਪਣੇ ਅੰਦਰ ਨੂੰ ਜਵਾਬ ਦਿੰਦੈ
ਤਾਂ ਇਕ ਕਿੱਸਾ ਬਣਦਾ ਹੈਂ ...
ਅੱਜ ਇਕ ਚਿਰ੍ਰਾ ਮਗਰੋ ਰੂਹ ਦਾ ਖਿਆਲ ਆਇਆ ..
ਜੋ ਮੈਨੂ ਅਕਸਰ ਇਕਾਂਤ ਵਿਚ ਦੇਖ ਆ ਘੇਰਦੀ ਸੀ ..
ਹੁਣ ਸਵਾਲ ਨਹੀਂ ਕਰਦੀ ..

ਹਰ ਵਾਰ ਭੀੜ ਤੋਂ ਨਠ ਕੇ ਅਖਾਂ ਨੂੰ ਬੰਦ ਕਰ ਮਿਲਣ ਲਈ
ਤਰ੍ਲਾਉਂਦਾ ਹਾਂ ਤਾਂ ਓਹ ਆਉਣ ਤੋਂ ਪਹਿਲਾ ਹੀ ਮੈਨੂ ਕਿਸੇ ਪੰਨੇ ਤੇ ਦਫ਼ਨ ਕਰ ਚਲੀ ਜਾਂਦੀ ਹੈਂ
ਰੋਜ਼ ਓਸਨੂ ਮਿਲਣ ਲਈ ਕਦੀ ਲੋਕਾ ਦੀਆਂ ਨਜ਼ਰਾ ਵਿਚ ਭਾਲਦਾ ਹਾਂ ...
ਕਦੇ ਹਨੇਰੀਆਂ ਗਲੀਆਂ ਵਿਚ ..
ਕਦੇ ਕਿਸੇ ਕੱਚੇ ਛੋਟੇ ਮਿੱਟੀ ਦੇ ਘਰਾ ਵਿਚ ਭਾਲਣ ਲਈ ਰੋਜ਼ ਨਿਕਲਦਾ ਹਾਂ ....

ਕਦੇ ਤਾਂ ਇਸ ਲ੍ਫ੍ਜਾਈ ਦੁਨੀਆ ਤੋਂ ਬਾਹਰ ਮਿਲ ਸਕਾ ...
ਓਹਨੁ ਆਪਣੇ ਸਾਹਮਣੇ ਬਿਠਾ ਕੇ ਓਹਨੁ ਸੁਣਨ ਲਈ ਰਾਹ ਲਭਦਾ ਹਾਂ ...
ਪਰ ਓਹ ਪਨਿਆਂ ਤੇ ਮਿਲ ਕੇ ਖੁਸ਼ ਹੈਂ ...

ਪਰ ਅੱਜ ਕਲ ਰੋਜ਼ ਕੋਸਿਸ਼ ਕਰਦਾ ਹਾਂ ...
ਸੋਚਾ ਤੇ ਸਾਗਰ ਵਿਚ ਡੁੱਬ ਕੇ ਤੇਰੇ ਨਾਲ ਕੀਤੀਆਂ ਗੱਲਾਂ ....
ਬੋਲ , ਲਫਜ਼ , ਨ੍ਮ੍ਜ਼ਾ ਰਮਜ਼ਾ ਤੇਥੋ ਲੈ ਕੇ ਮੁੜ ਸਕਾ ..
ਪਰ ਕਈ ਦਿਨਾ ਤੋਂ ਹੁਣ ਮੈਂ ਰੋਜ਼ ਕੋਸਿਸ਼ ਕਰਦਾ ਹਾਂ ..

ਤੇਰੇ ਬੋਲ ਮੇਰੇ ਅੰਦਰ ਉੱਤਰ ਸਕਣ ....
ਕੁਝ ਲਫ਼ਜ਼ ਮੇਰੇ ਕੰਨਾ ਤਕ ਪਹੁੰਚ ਸਕਣ..
ਜਿਥੋ ਮੈਂ ਆਪਣਾ ਕੋਈ ਕਿੱਸਾ ਅੱਗੇ ਤੋਰ ਸਕਾ ...

ਤੇਰੇ ਨਾਲ ਹੋਈ ਕਿਸੇ ਮੁਲਾਕਾਤ ਗਲਬਾਤ ਨੂੰ
ਲਫਜਾ ਵਿਚ ਲੁਕੋ ਸਕਾਂ..
ਓਹ ਕਾਰਵਾਂ ਫਿਰ ਚੱਲੇ ...
ਦਿਨ ਭਰ ਕਿਸੇ ਭੀੜ ਵਿਚ ਇੱਕਲੇ ਤੁਰਦੇ ਰਹੀਏ

ਜਦੋ ਦੁਪਹਿਰ ਤੇ ਸ਼ਾਮ ਦਾ ਰੰਗ ਚੜਿਆਂ ਹੋਵੇ .....
ਬੱਦਲ  ਵੀ ਕੋਈ ਸਾਜਿਸ਼ ਦਾ ਇਸ਼ਾਰਾ ਕਰੇ .....
ਆਪਣੀ ਧੜਕਦੀ ਧੜਕਨ ਨਾਲ ...

ਬਦਲਦੇ ਮੌਸਮ ਵਿਚ ਵਰਖਾ ਹੁੰਦੀ ਰਹੇ ...
ਸ਼ਾਮ ਵੀ ਫਿਰ ਰਾਤ ਦੇ ਗਲ ਮਿਲੇ ਤਾ ਇਹ ਮੁਲਾਕਾਤ ਨਾ ਮੁਕੇ ...

ਓਹ ਕਿਨਾਰੇ ਤੇ ਉਤਰਦੀ ਹੈਂ ...
ਓਹਦਾ ਮੁਹਾਂਦਰਾ ਦੇ ਜ਼ਿਕਰ ਕਿਸੇ ਕਹਾਣੀ ਵਰਗਾ ਡੂੰਘਾ ..
ਮੈਂ ਓਹਦੀਆਂ ਡਿਗਦੀਆਂ ਨਜ਼ਰਾ ਨੂੰ ਦੇਖਦਾ ਹਾਂ
ਜਦੋ ਓਹ ਹਲਕਾ ਜਿਹਾ ਮੁਸਕਰਾਉਂਦੀ ਹੈਂ ...
ਤਾਂ ਵਰਖਾ ਨੂੰ ਹੋਰ ਤੇਜ਼ ਕਰਦੀ ਹੈਂ ...
ਵੇਖਣ ਵਾਲੇ ਦੀ ਨਜ਼ਰਾ ਨੂੰ ਆਪਣੇ ਨਾਲ ਬੰਨ ਲੈਂਦੀ ਹੈਂ
ਓਹ ਆਉਂਦੀ ਹੈ ਤਾਂ ਸਭ ਕੁਝ ਭੁੱਲ ਜਾਵਾਂ ..
ਓਹ ਸਿਰਫ ਮੇਰੇ ਲਈ ਆਈ ਹੈਂ ...


ਮੁਲਾਕਾਤ ਮੁਕਾਉਣ ਲਈ ਚੰਦ ਸਾਜਿਸ਼ ਕਰੇ ..
ਮੈਂ ਉਂਗਲਾ ਤੇ ਲਗੇ ਤਾਰਿਆਂ ਨੂੰ ਗਿਣਦਾ ਰਹਾਂ ..
ਤੇ ਹਥ੍ਹਾਂ ਤੇ ਪਏ ਨਿਸ਼ਾਨਾ ਨੂੰ ਤੇਰੀ ਤਲੀ ਤੋਂ ਲਾਹ ਕੇ
ਆਪਣੇ ਨਾਮ ਲਾਵਾਂ ....
ਸਮੁੰਦਰ ਦੀ ਰੇਤ ਓਤੋੰ ਚੰਦ ਦੋਵਾਂ ਨੂੰ ਤਕਦਾ ਰਹੇ  ...
ਮੈਂ ਚੰਦ ਨੂੰ ਅਮਾਵਸ ਕਹਿ ਕੇ ਦੂਰ ਕੀਤੇ ਲੁੱਕ ਜਾਣ ਲਈ ਆਂਖਾ
ਪਰ ਤਾਰੇ ਮਜਬੂਰੀ ਵਿਚ ਜਾਗਦੇ ਹਨ ....
ਪਹਿਲਾ ਤਾਰੇ ਮੇਰਾ ਮੰਨ ਪਰਚਾਉਂਦੇ ਸੀ ...
ਪਰ ਅੱਜ ਮੈਂ ਨਹੀਂ ਚਾਹੁੰਦਾ ਓਹ ਮੇਰੀ ਗਲਬਾਤ ਦੇ ਗਵਾਹ ਬਣਨ

...
ਮੈਂ ਰੇਤ ਨੂੰ ਰਾਤ ਦਾ ਗਵਾਹ ਬਨਾਵਾਂ ...
ਹਰਫ਼ ਚਲਦੇ ਚਲਦੇ ...
ਸਮੁੰਦਰ ਦੀ ਏਕ ਲਹਿਰ ਸਾਰੀ ਗਲਬਾਤ ਨੂੰ ਮੇਰੇ ਕੋਲੋ ਖੋ ਲੈਦੀ ਹੈਂ ..
ਸਭ ਤਬਾਹ ਹੋ ਜਾਂਦਾ ਹੈ ..
ਮੇਰੀ ਤਬਾਹੀ ਵੇਖ ਤਾਰੇ ਵੀ ਲੁੱਕ ਬਹਿੰਦੇ ਨੇ ......
ਖੋਰੇ ਚੰਦ ਆਪਣੇ ਨਾਲ ਤਾਰਿਆਂ ਨੂੰ ਲਈ ਗਿਆ ਹੋਣੈ .....

ਸਮੁੰਦਰ ਦੀ ਇਕ ਲਹਿਰ ਤੈਨੂ ਵੀ ਮੇਰੇ ਕੋਲੋ ਖੋ ਲਈ ਗਈ ਹੈ ...
ਤੇ ਮੈਂ ਅਧੂਰੇ ਚਾਵਾਂ ਨਾਲ ਤੈਨੂ ਫਿਰ ਲਭਣ ਨਿਕਲ ਪੈਣਾ |
ਸਚ ਨੂੰ ਲਭਣ ... ਜੋ ਅਕਸਰ ਸ਼ਹਿਰ ਦੇ ਮੋੜਾ ਤੇ ਮਿਲਦਾ ਹੈਂ
ਪਰ ਮੈਂ ਖੁਦ ਝੂਠ ਹਾਂ ਫਿਰ ਓਹ ਸਚ ਨੂੰ ਕਿਵੇਂ ਲਭਾ
ਜੋ ਝੂਠਿਆ ਦੀ ਜੁਬਾਨ ਤੇ ਚੜਨਾ ਨਹੀਓਂ ਚਾਉਂਦਾ....
ਤੇ ਗਲੀਆਂ ਛਾਣਦਾ ਓਹਦੇ ਤੱਕ ਪਹੁੰਚਣ ਦਾ ਰਾਹ ਲਭਦਾ ਹਾਂ ||||||

PANKAJ SHARMA 




No comments:

ਚਿਖੋਵ

1892 ਵਿੱਚ, ਚੇਖੋਵ ਨੇ ਮਾਸਕੋ ਤੋਂ ਲਗਭਗ 50 ਮੀਲ ਦੂਰ, ਇੱਕ ਵੱਡੇ ਜੰਗਲੀ ਇਲਾਕੇ ਵਿੱਚ ਮੇਲਿਖੋਵੋ ਏਸਟੇਟ ਖਰੀਦਿਆ। ਜਿਵੇਂ ਹੀ ਉਹ ਉੱਥੇ ਪਹੁੰਚੇ, ਉਹ ਜੰਗਲ ਵਿੱਚ ਰਹਿਣ ਦ...