Monday, 22 December 2025

ਬੱਲੀ

"ਮਾਜ਼ੀ ਕੇ ਉਸ ਗੇਟ ਕੇ ਬਾਹਿਰ 
ਹਾਥੋਂ ਕੀਂ ਰੇਖਾਏਂ ਰੱਖ ਕੇ ਪਟਰੀ ਪਰ
ਪੰਚਾਗੋਂ ਕਾ ਜੋਤਸ਼ੀ ਕੋਈ
ਮੁਸਤਕਬਿਲ ਕੀ ਪੂੜੀਆ ਬਾਂਧ ਕੇ ਬੇਚ ਰਹਾ ਹੈ."

ਸਕੂਲ਼ ਵਿੱਚ ਪੰਜਾਬੀ ਵਿੱਚ 15 ਨੰਬਰ ਦਾ essay ਮਿਲਦਾ ਸੀ ਤੁਹਾਨੂੰ ਜਨਮਦਿਨ ਤੇ ਕੀ ਮਿਲਿਆ. ਤੁਸੀ ਰਿਸ਼ਤੇਦਾਰ ਨੂੰ thank you ਭੇਜੋ. Esaay ਦੇ ਨੰਬਰ ਹੁੰਦੇ 10. 

ਓਦੋਂ ਜਿਹੜਾ thanku ਲਿਖਿਆ ਜਾਂਦਾ ਓਹਦੇ ਵਰਗੀ ਕਲਪਨਾ ਤੋਂ ਹੀ ਲਿਖਣਾ ਸ਼ੁਰੂ ਹੋਇਆ.

ਇਹ ਚੀਜ਼ ਸਿਰਫ ਬੱਲੀ ਨੂੰ ਵੀ ਕਾਰਡ ਲਿਖ ਕੇ ਜਾਂ ਫੋਨ ਉੱਤੇ ਬੋਲ ਕੇ Voice ਭੇਜੀ ਜਾ ਸਕਦੀ ਹੈ.

ਮੈਂ ਬੱਲੀ ਦਾ ਧੰਨਵਾਦ ਅਤੇ ਜਨਮਦਿਨ ਸਾਲਗੀਰਾਹ ਦੀ ਮੁਬਾਰਕਬਾਦ ਭੇਜਦਾ ਹਾਂ ਮੇਰੇ ਅੰਮ੍ਰਿਤਸਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਦੋਸਤ.

ਇਹ ਤਸਵੀਰ ਹੋਸਟਲ ਦੇ ਆਖਰੀ ਦਿਨ ਦੀ ਹੈ.

ਤੇਰਾ ਹੋਸਟਲ ਛੱਡਣ ਦਾ ਦਿਲ ਨਹੀਂ ਕਰ ਰਿਹਾ.

ਸਮਾਨ ਪੈਕ ਹੈ.

ਤੂੰ ਐਕਸਟੈਨਸ਼ਨ ਲੈਣ ਲਈ ਜਿੱਦ ਕਰ ਰਿਹਾ.

ਕਦੇ ਤਾਂ ਇਥੋਂ ਨਿਕਲਣਾ ਪੈਣਾ.

ਯੂਨੀਵਰਸਿਟੀ ਦੇ ਗੇਟ ਤੋਂ ਬਾਹਰ ਇੱਕ ਦੁਨੀਆ ਹੈਂ.

ਜਿਹੜੀ ਇੰਤਜ਼ਾਰ ਕਰ ਰਹੀ ਹੈ.

ਕਾਲਜ ਜਾਂਦੇ ਹੋਏ ਪਹਿਲੇ ਦਿਨ ਅੱਗੇ ਮੌਤ ਖੜ੍ਹੀ ਸੀ.

ਸ਼ਾਇਦ ਮੈਂ ਕੁਝ ਹੋਰ ਬਣਨ ਚੱਲਾ ਸੀ.

ਬੱਲੀ ਨਾਲ ਸਮਝਾਇਆ ਗਿਆ ਸੀ ਕਿ ਬੱਲੀ ਨੂੰ ਨਾ ਬੁਲਾਈ.

ਬੱਲੀ ਨੇ ਰਾਹ ਜਾਂਦੇ ਹੋਏ ਆਪਣਾ ਸਪਲੈਂਡਰ ਰੋਕਿਆ ਕਹਿੰਦਾ " ਆ ਪ੍ਰਧਾਨ ਪਹਿਲੇ ਦਿਨ ਕਾਲਜ ਚੱਲਿਆ ਗੇਟ ਤੱਕ ਲਾ ਆਉਣਾ.

ਜੱਟ ਜੇ ਯੂਨੀਵਰਸਿਟੀ ਲੈਂ ਕੇ ਆਇਆ ਸੀ ਤਾਂ ਬਾਹਰ ਬੱਲੀ ਛੱਡ ਕੇ ਆਇਆ ਸੀ.
ਆਖਰੀ ਦਿਨ ਮੈਂ ਬੱਲੀ ਨੂੰ ਯੂਨੀਵਰਸਿਟੀ ਵਿਚੋਂ ਬਾਹਰ ਕੱਢ ਕੇ ਲੈਂ ਕੇ ਆਇਆ ਸੀ.

ਬੱਲੀ ਨੇ ਇੱਕ ਸ਼ਾਰ੍ਟਕਟ ਦੱਸਿਆ ਸੀ.

ਮੈਂ ਆਪਣੀ ਜ਼ਿੰਦਗੀ ਦੇ ਓਹਨਾ ਦੋ ਸਾਲਾਂ ਤੋਂ ਜਦੋਂ ਅੱਜ ਨੂੰ ਦੇਖਦਾ ਹਾਂ ਤਾਂ ਇੱਕ ਚੀਜ਼ ਮਹਿਸੂਸ ਕਰਦਾ ਹਾਂ.

ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਓਹਨਾ ਹੋਸਟਲਾਂ ਅੰਦਰ ਜਿੰਨਾ ਖ਼ੁਦ ਨੂੰ ਮੈਂ ਹਰ ਰੋਜ਼ ਜਿੰਨਾ ਚੀਜ਼ਾਂ ਲਈ ਤਿਆਰ ਕਰ ਰਿਹਾ ਸੀ.

ਓਸ ਤੋਂ ਹੋਰ ਲੰਮਾ ਪੈਂਡਾ 2015 ਤੋਂ 2017 ਵਿੱਚ ਪੜ੍ਹੇ ਓਹਨਾ ਸਭ ਹੋਸਟਲ ਦੇ ਹਰ ਇੱਕ ਸੀਨੀਅਰਸ ਲਈ ਹੈਂ. ਓਹ ਸਭ ਆਪਣੇ ਆਪਣੇ ਖੇਤਰਾਂ ਵਿੱਚ ਵੱਖਰੇ ਵੱਖਰੇ ਅਧਿਕਾਰੀਆ ਵਜੋਂ ਸੇਵਾਵਾਂ ਤੇ ਹਨ ਓਹਨਾ ਨੂੰ ਦਿਲੋਂ ਸਤਿਕਾਰ ਅਤੇ ਚੜਦੀ ਕਲਾ ਵਿੱਚ ਵੱਧਦੇ ਰਹਿਣ ਲਈ ਦੁਆਵਾਂ.

ਮੈਂ ਬੱਲੀ ਸਮੇਤ ਅੱਜ ਓਹਨਾ ਸਾਰੇ ਦੋਸਤਾਂ ਨੂੰ ਕਦੇ ਕਦਾਈ ਕਿਸੇ ਕਹਾਣੀ ਦੇ ਪਾਤਰ ਵਿੱਚ ਯਾਦ ਕਰਦਾ ਲਿਖਦਾ ਹਾਂ.

ਜਨਮ ਦਿਨ ਮੁਬਾਰਕ ਬੱਲੀ ਉਰਫ ਬਲਜਿੰਦਰ ਸਿੰਘ 
ਲਿਖਣ ਨੂੰ ਮੈਂ ਵੀ ਗੂਗਲ ਤੋਂ ਲਿਖ ਕੇ ਭੇਜ ਸਕਦਾ ਸੀ.

I wanted to take a moment to wish you a very happy birthday! May this special day be filled with joy, laughter, and all your heart's desires. I feel incredibly grateful to have a friend like you in my life.

ਪਰ ਤੂੰ ਜਾਣਦਾ ਹੈਂ ਇਹ ਮੇਰਾ ਤਰੀਕਾ.
ਸਾਹਮਣੇ ਕਵਾਵਾਂ ਜਾਂ ਨਾ ਕਵਾਂਵਾ.

ਕੁਝ ਚੀਜ਼ਾਂ ਲਿਖ ਕੇ ਹੀ ਬਿਆਨ ਕਰਦਾ ਹਾਂ.
ਫੋਨ ਨਹੀਂ ਕਰੂੰਗਾ.  

ਤੇਰੇ ਜੁਆਕਾਂ ਦੀ ਜ਼ਿਬਰਿਸ਼ ਕਦੇ ਸਾਹਮਣੇ ਬਹਿ ਕੇ ਛੇਤੀ ਸੁਣਾ. ਇਸ ਲਈ ਕਿਸੇ ਦਿਨ ਬਟਾਲੇ ਧਾਲੀਵਾਲ ਅਤੇ ਤਰਨਤਾਰਨ ਦੇ ਗੇੜੇ ਦੀ ਉਡੀਕ.

ਬੇਬੇ ਬਾਪੂ ਨੂੰ ਪੈਰੀਂ ਹੱਥ.
ਬਾਕੀ ਤੇਰੇ ਟੱਬਰ ਨੂੰ ਸ਼ੁਭਕਾਮਾਨਾਵਾਂ.

ਜਲਦੀ ਮਿਲਾਂਗੇ ਪ੍ਰਧਾਨ.

ਤਸਵੀਰ : ਆਖਰੀ ਦਿਨ 30/05/2017 ਅਮ੍ਰਿੰਤਸਰ ਯੂਨੀਵਰਸਿਟੀ ਹੋਸਟਲ ਨੰਬਰ 1,  ਕਮਰਾ ਨੰਬਰ 2 , ਬਲਾਕ 3

ਬਲਜਿੰਦਰ ਸਿੰਘ ( ਵਿਰਜਮਾਨ) 
ਪੰਕਜ ਸ਼ਰਮਾ ( ਦਲੀਜ਼ਾਂ ਵਿੱਚ ਖੜ੍ਹੇ )

ਬੱਲੀ

"ਮਾਜ਼ੀ ਕੇ ਉਸ ਗੇਟ ਕੇ ਬਾਹਿਰ  ਹਾਥੋਂ ਕੀਂ ਰੇਖਾਏਂ ਰੱਖ ਕੇ ਪਟਰੀ ਪਰ ਪੰਚਾਗੋਂ ਕਾ ਜੋਤਸ਼ੀ ਕੋਈ ਮੁਸਤਕਬਿਲ ਕੀ ਪੂੜੀਆ ਬਾਂਧ ਕੇ ਬੇਚ ਰਹਾ ਹੈ." ਸਕੂਲ਼ ਵਿੱਚ...