Friday, 6 October 2023

ANY HOW MITTI PAO

ਹੇਠ ਲਿਖੀਆਂ ਗੱਲਾਂ ਨਵੀਂ ਬਣੀ ਪੰਜਾਬੀ ਫਿਲਮ Any How ਮਿੱਟੀ ਪਾਓ ਦੇ ਬਾਰੇ ਵਿੱਚ : 

ANY HOW ਘੱਟਾ ਪਾਓ ਗੱਲ ਮਕਾਓ ਫਿਲਮ ਟਪਾਓ
Harish Verma
Amyara Dastur 
Karamjit Anmol 
ਤਿੰਨਾ ਲਈ ♥️♥️♥️♥️✅

ਪੰਜਾਬੀ ਸਿਨਮੇ ਦੇ ਸਕ੍ਰਿਪਟ ਰਾਇਟਰਾਂ ਵੀਰਾਂ ਲਈ ✍️

"ਮਾਲੂਮ ਨਹੀਂ ਵੋ ਕਿਸ ਬਾਤ ਸੇ ਸਤਾਏ ਬੈਠੇ ਹੈਂ
ਜੋ ਹਸਤੇ ਹਸਾਤੇ ਥੇ ਕਭੀ 
ਆਜ ਵਿਆਹੇ ਬੈਠੈ ਐਂ"

ਬਾਕੀ ਵਿਅਕਤੀਗਤ ਵਿਚਾਰ ਬਤੌਰ ਇੱਕ ਅਦਬੀ ਸਿਨੇਹੋਲਿਕ ਦੇ ਤੌਰ ਤੇ : - 

" ਕਿਸੇ ਨੇ 2 ਦਸ਼ਕ ਪਹਿਲਾਂ ਗੱਲ ਦੂਰਅੰਦੇਸ਼ੀ ਵਿੱਚ ਮੂੰਹੋ ਕੱਢੀ ਸੀ - ਪੰਜਾਬੀ ਫ਼ਿਲਮਾਂ ਅਗਲੇ 25 ਸਾਲ ਤੱਕ ਵਿਆਹ ਦੇ ਮਸਲੇ ਤੋਂ ਅੱਗੇ ਜਾ ਕੇ ਨਹੀਂ ਸੋਚ ਸਕਣਗੇ. 

ਫ਼ਿਲਮਾਂ ਸਿਰਫ ਕੁਝ 2-4 ਦਿਨ ਚੱਲ ਕੇ ਯਾਦਾਸ਼ਤ ਵਿੱਚ ਅਲੋਪ ਹੋ ਜਾਂਦੀਆਂ.
Classic ਸਿਨੇਮੇ ਦੀ ਨੀਂਹ ਰੱਖਣ ਵਿੱਚ ਹਾਲੇ ਨਵੇਂ ਫਿਲਮ ਮੇਕਰ ਪ੍ਰੋਡਿਊਸਰ ਲੱਭ ਰਹੇ ਹੈਂ.

ਪੰਜਾਬੀ ਫਿਲਮ ਇੰਡਸਟਰੀ ਦਾ ਮੁੜ ਪਰਚੱਲਿਤ ਹੋਣਾ ਆਪਣੇ ਸਿਖ਼ਰ ਤੇ ਹੈ.
ਪ੍ਰੋਡਿਊਸਰ ਵੱਲੋਂ ਖੌਰੇ ਲਿਖਾਰੀਆਂ ਵਲੋਂ ਜਾਂ ਫਿਰ ਰੱਬ ਜਾਣੇ ਡਾਇਰੈਕਟਰਾਂ ਵੱਲੋਂ ਮੁੜ ਰੁੜ੍ਹ ਕੇ ਓਹੀ ਸਕ੍ਰਿਪਟ ਤੇ ਓਹੀ ਅੰਕਲ ਆਂਟੀਆ ਵਾਲੀ ਗੱਲ ਨੂੰ ਮੈ ਹੁਣ ਮੈ 2023 ਦੇ ਮੁੱਕਣ ਤੇ ਵਿੱਚ ਸਵੀਕਾਰ ਕਰ ਲੈਣਾ ਹਾਂ. ਹਿੰਦੀ ਫ਼ਿਲਮਾਂ ਦੇ 90s ਦੇ ਤਜ਼ੁਰਬੇ ਨੂੰ ਮਿੱਟੀ ਪਾ ਕੇ ਘੱਟਾ ਬਣਾ ਕੇ ਫਿਰ ਰੋੜ੍ਹ ਕੇ ਦਰਸ਼ਕਾਂ ਸਾਹਮਣੇ ਰੱਖ ਦਿੱਤਾ. 

ਮਸਾਲਾ ਓਹੀ ਭਾਂਡਾ ਨਵਾਂ ਐਂ ਬੱਸ.
ਬਤੌਰ ਇੱਕ ਲੇਖਕ ਤੇ ਐਕਟਰ ਫ਼ਿਲਮਾਂ ਬਣਾਉਣ ਤੋਂ ਪਹਿਲਾਂ ਅਸੀਂ ਜਿਹੜੇ ਸਿਨੇਮੇ ਨੂੰ ਸਭ ਤੋਂ ਪਹਿਲਾਂ ਨਕਾਰ ਕੇ ਇੱਕ ਪਾਸੇ ਟੰਗ ਦੇਣੇ ਹਾਂ. ਮੁੜ ਤੁੜ ਕੇ ਓਹੀ ਫਿਰ ਭਲੇ ਲੋਕਾਂ ਦੀ ਮੇਹਰਬਾਨੀ ਤੇ ਸਭ ਦੇ ਸਾਹਮਣੇ 35 MM ਤੇ ਮਨਮਸਤਕ ਐਂ. Uk Subsidy ਜਿੰਦਾਬਾਦ.

"ਬਨਾ ਕਰ ਵਜੀਰੋਂ ਕਾ ਹਮ ਭੇਸ ਗਾਲਿਬ
ਖਜਾਨਾ ਅਹਲੇ ਵਤਨ ਲੁੱਟੱਤੇ ਹੈ"

ਪਰ ਓਹੀ ਨਿਚਲੇ ਦਰਜੇ ਦੀ ਕਾਮੇਡੀ ਜਦੋਂ ਸਿਨੇਮਾ ਘਰਾਂ ਵਿੱਚ ਪੋਸਟਰਾਂ ਦੇ ਨਾਲ ਓਹ 10 ਕਰੋੜ -15 ਕਰੋੜ ਦੇ ਅੰਕੜੇ ਸੁਣਦੇ ਦੇਖਦਾ ਹਾਂ ਤੇ ਹੈਰਾਨਗੀ ਦੇ ਨਾਲ ਅੱਜ ਨਰਾਜ਼ਗੀ ਹੈਂ. 

ਮੈਂ ਕੋਈ ਫਿਲਮ ਸਮੀਖਿਆ ਕਰਨ ਵਾਲਾ ਨਹੀਂ ਹਾਂ ਤੇ ਨਾ ਹੀ ਵੈਰ ਵਿਰੋਧ ਰੱਖਣ ਵਾਲਾ. ਚੰਗੀ ਫਿਲਮ ਲਈ ਆਸ ਪਾਸ ਵਸੇਂਦਿਆ ਨੂੰ ਜਾ ਕੇ ਦੱਸਣੇ ਆ ਭਾਈ ਨਵੀਂ ਫਿਲਮ ਲੱਗੀ ਐ ਦੇਖ ਆਓ. 
ਚੰਗੇ ਸਿਨੇਮੇ ਦੀ ਲੋੜ ਬਤੌਰ ਇੱਕ ਫਿਲਮ ਮੇਕਰ , content creator ਦੇ ਤੌਰ ਤੇ ਪੌਣੀ ਉਮਰ ਲੰਘਾ ਕੇ ਫਿਲਮ ਬਣਾਉਣੀ ਆਉਦੀ ਐਂ. ਵੇਚਣੀ ਨਹੀਂ ਆਉਂਦੀ.  ਲੋਕਾਂ ਦਾ ਮਨੋਰੰਜਨ ਕਰਨਾ ਸਾਡਾ ਕੰਮ ਐ. 
ਜਿਹਨੂੰ Fame ਚਾਈਦਾ ਓਹਨੂੰ ਫੇਮ ਮਿਲੇ. 

Acting is satisfaction
Direction is heaven
Production is hell 

ਫਿਲਮ ਵੇਖਣ ਤੋ ਬਾਅਦ ਮੂੰਹ ਚ ਮਾਇਕ ਧੁੰਨ ਧੁੰਨ ਪੁੱਛਣ ਵਾਲਿਆਂ ਤੋਂ ਸਾਵਧਾਨ !!!  ਓਹ ਫਿਲਮ ਬਾਰੇ ਕੋਈ ਸਹੀ ਗੱਲ ਨਹੀਂ ਦੱਸਦੇ. 
ਚੰਗਾ ਮਾੜਾ ਘਾਟੇ ਵਾਧੇ ਤੋਂ ਜਿਆਦਾ ਓਹਨਾ ਨੇ ਛਿੱਕੂ ਨਹੀਂ ਲੈਣਾ ਹੁੰਦਾ.

ਪਰ ਨਰਾਜ਼ਗੀ ਓਹਨਾ ਨਿਰਮਾਤਾ ਨਾਲ ਐ ਜੋ ਘਾਟੇ ਖਾ ਕੇ ਕਿੱਦਾ ਇੱਕ idea ਨੂੰ ਸੁਣ ਕੇ ਆਪਣਾ ਪੈਸਾ ਰੋੜ੍ਹ ਦਿੰਦੇ ਹਨ.

ਆਖਣਗੇ ਦਰਸ਼ਕਾਂ ਨੂੰ ਆਹੀ ਪਸੰਦ ਐਂ.  
ਮੇਰੀ ਪੌਣੀ ਜ਼ਿੰਦਗੀ ਇਹਨਾ ਦਰਸ਼ਕਾਂ ਵਿੱਚ ਰਹਿ ਕੇ ਬੀਤੀ ਐਂ.

Wedding Photography ਵਾਲਾ ਅੱਜ DOP ਹੈਂ.
FTII ਦਾ ਕਿੰਨੇ ਪੜ੍ਹੇ ਲਿਖੇ ਵੀਰ ਭਰਾਵਾਂ ਨਾਲ ਮਿਲ ਕੇ ਨਿਚਲੇ ਦਰਜੇ ਦੀ ਕਾਮੇਡੀ ਕਰਨੀ ਹੋਵੇਂ ਤਾਂ YOUTUBE ਭਰੀ ਜਾ ਸਕਦੀ ਐਂ. Editing ਪੱਖੋਂ ਸਾਡੇ ਕੋਲ hollywood ਤਾਂ ਬਹੁਤ ਦੂਰ 80 ਦੇ ਦਸ਼ਕ ਦੀ Renu Saluja ਦਾ ਲੈਵਲ ਨਹੀਂ ਮੈਚ ਕੀਤਾ ਗਿਆ.

ਮਾਫ਼ੀ ਚਾਹੁਣਾ.

ਪਰ 20-25 ਫ਼ਿਲਮਾਂ ਵੇਖਣ ਦੇ ਬਾਅਦ ਮਹਿਸੂਸ ਕੀਤਾ ਐਂ.
ਪਹਿਲਾ ਸੋਚਦਾ ਸੀ ਅਗਰ ਸੱਚ ਬੋਲਣ ਲੱਗਿਆਂ ਤਾਂ ਆਪਣੀ ਕਿਸੇ ਫਿਲਮ ਵਿੱਚ ਕੰਮ ਨਹੀਂ ਦੇਣਗੇ ਪਰ ਓਹ ਤਾਂ ਵੈਸੇ ਵੀ ਨਹੀਂ ਦੇ ਰਹੇ.

ਹੁਣ Hollywood ਹੀ ਜ਼ਿੰਦਾਬਾਦ ਐਂ.

ਪਰ ਅਸੀਂ ਦਰਸ਼ਕਾਂ ਨੂੰ ਥੱਬਾ ਕੂ ਬਾਸੀ ਚੁਟਕਲੇ ਪਰੋਸਣ ਨਾਲੋਂ ਚੰਗਾ 5 ਪ੍ਰੋਡਿਊਸਰ ਇਕੱਠੇ ਕਰ ਕੇ ਕਿਸੇ ਇੱਕ ਚੰਗੇ ਤੇ ਨਵੇਂ ਸਿਨੇਮੇ ਦਾ ਪ੍ਰਸਾਰ ਕਰਨ ਵਿੱਚ ਵਿਸ਼ਵਾਸ ਰੱਖਦੇ ਹਾਂ. ਹੌਲੀ ਹੌਲੀ ਸਹੀ ਸ਼ਾਇਦ ਭਵਿੱਖ ਦੀ ਕਿਸੇ ਤਰੀਕ ਵਿੱਚ ਕੰਮ ਨਾਲ ਹੀ ਆਪਣੀਆਂ ਹੁਣ ਦੀਆਂ ਕੀਤੀਆਂ ਟਿੱਪਣੀਆਂ ਉੱਤੇ ਖਰੇ ਉਤਰ ਸਕੀਏ.

ਪਰ ਪ੍ਰੋਡਿਊਸਰ ਭਾਈਚਾਰਾ ਵਿਆਹ ਦੀਆਂ ਐਲਬਮਾਂ ਵੇਖ ਕੇ ਸ਼ਇਦ ਰਾਜ਼ੀ ਹੈ.
ਓਹਨਾ ਦੀ ਜਾਗ ਖੌਰੇ ਕਦੋਂ ਖੁੱਲ੍ਹੇ.

ਬੈਸਟ ਆਫ ਲੱਕ ਪੰਜਾਬੀ ਇੰਡਸਟਰੀ...... 👍👍👍

ਅੱਜ ਦੀ ਫਿਲਮ ਬਾਰੇ ਇਹੀ ਕਹੂੰਗਾ. ਫਿਲਮ ਵੇਖ ਕੇ ਬਾਹਰ ਨਿਕਲਿਆ ਤਾਂ ਪੁੱਛਣਾ ਚਾਹੁੰਦਾ ਸੀ ਜੇਕਰ ਇਸ ਫਿਲਮ ਦੀ ਕਹਾਣੀ ਜੌ ਕਿ ਹਿੰਦੀ ਫ਼ਿਲਮ ਹਸੀਨਾ ਮਾਨ ਜਾਏਗੀ ਤੋਂ ਬਹੁਤ ਬਹੁਤ ਹੱਦ ਤੱਕ ਪ੍ਰਭਾਵਤ ਸੀ ਜੇਕਰ ਇਹੀ ਕਹਾਣੀ ਅੱਜ ਨਾ ਪੇਸ਼ ਕੀਤੀ ਜਾਂਦੀ ਤਾਂ ਕਿੰਨੇ ਲੋਕਾਂ ਦੀ ਮਿਹਨਤ ਨੂੰ ਕਿਸੇ ਨੇਕ ਕੰਮ ਲਾਇਆ ਜਾ ਸਕਦਾ ਸੀ.

ਬਦਲਦੇ ਵਕਤ ਦਾ ਨਾਲ ਕਹਾਣੀਆਂ ਵਿੱਚ ਨਵੇਂਪਣ ਦੀ ਬਹੁਤ ਉੱਮੀਦ ਲੈਂ ਕੇ ਅੰਦਰ ਵੜਦੇ ਹਾਂ ਪਰ ਜਦੋਂ ਓਹੀ ਵਿਆਹ ਦੀਆਂ ਦਿੱਕਤਾਂ ਨੂੰ ਹਰ ਵਾਰ ਮੁੰਡੇ ਕੁੜੀ ਦੇ ਵਿਆਹ ਦੇ ਸੰਕਟ ਨੂੰ ਪੰਜਾਬੀ ਸਿਨੇਮਾ ਤਰੋੜ ਮਰੋੜ ਕੇ ਪੇਸ਼ ਕਰਦਾ ਰਹਿੰਦਾ ਹੈ.

ਚਲੋ ਰਹਿੰਦੀ ਕਸਰ ਛੇਤੀ 5-6 ਫ਼ਿਲਮਾਂ ਬਣਾ ਕੇ ਅਸੀਂ ਵੀ ਸੁੱਟ ਸਕਦੇ ਹਾਂ ਪਰ ਕੀ ਕਰੀਏ ਸਾਡੇ ਆਰੀ ਪ੍ਰੋਡਿਊਸਰ ਹੱਥ ਅਸਮਾਨ ਨੂੰ ਲਾ ਕੇ ਆਖਦਾ " ਭਾਅਜੀ ਪਿਛਲੀ ਫਿਲਮ ਤਾਂ ਰਿਸ਼ਤੇਦਾਰਾਂ ਨੇ ਹੀ ਵੇਖੀ ਐਂ. 15 ਕਰੋੜ 20 ਕਰੋੜ ਤਾਂ ਬੱਸ ਟਰਪੱਲ ਹੀ ਸੀ.

ਸਿਰੇ ਨੂੰ ਗੰਢ ਦੇ ਕੇ ਇਹੀ ਆਖਾਂਗੇ ਜੇਕਰ ਕਰਮਜੀਤ ਅਨਮੋਲ ਜੀ ਦੀ ਐਕਟਿੰਗ ਦੇਖਣਾ ਚਹੁਣੇ ਹੋ ਤਾਂ ਭਾਈ ਜਾ ਆਇਓਂ.
Any How mitti Pao.

ਫਿਲਮ ਬਾਰੇ ਕੁਝ ਨਹੀਂ ਦੱਸ ਸਕਦਾ. ਆਪ ਦੇਖੋ ਕਿਸੇ ਦੀਆਂ ਟਿੱਪਣੀਆਂ ਪੜ੍ਹ ਕੇ ਅੰਦਾਜ਼ਾ ਨਾ ਲਾਓ.

ਮੈਂ ਤਾਂ  ਅਮਾਇਰਾ ਦਸਤੂਰ ਕਰਕੇ ਚਲਾ ਗਿਆ. ਜੇ ਤੂੰ ਅਮਾਇਰਾ ਦਸਤੂਰ  ਨੂੰ ਅਗਲੇ ਹਫਤੇ ਮਿਲੇ ਤਾਂ ਮੇਰੇ ਵੱਲੋ ਕਹਿ ਪਿਆਰ ਭਰੀ hello ਕਹਿ ਦੇਈਂ.

Dear Amaira dastoor  best of luck for ਚਿੜੀਆ ਦਾ ਚੰਬਾ.
Love your Part in Bambai meri Jaan.

♥️♥️♥️♥️

Any How Gall mukao.

- ਪੰਕਜ ਸ਼ਰਮਾ

ਚਿਖੋਵ

1892 ਵਿੱਚ, ਚੇਖੋਵ ਨੇ ਮਾਸਕੋ ਤੋਂ ਲਗਭਗ 50 ਮੀਲ ਦੂਰ, ਇੱਕ ਵੱਡੇ ਜੰਗਲੀ ਇਲਾਕੇ ਵਿੱਚ ਮੇਲਿਖੋਵੋ ਏਸਟੇਟ ਖਰੀਦਿਆ। ਜਿਵੇਂ ਹੀ ਉਹ ਉੱਥੇ ਪਹੁੰਚੇ, ਉਹ ਜੰਗਲ ਵਿੱਚ ਰਹਿਣ ਦ...