ਆਜ਼ਾਰ ਨੂੰ ਪਹਾੜ ਬਣਾ ਕੇ ਮੋਢਿਆ ਤੇ ਨਹੀਂ ਢੋਇਆ. ਮੁਸਤਕ਼ਬਿਲ ਬਣਾਉਣ ਦੀ ਦੀਵਾਨਗੀ ਸੀ ਕਿ ਸਾਹਮਣੇ ਤੁਰਿਆ ਫਿਰਦਾ ਜਹਾਨ ਮਹਿਦੂਦ ਲੱਗਣ ਲੱਗਿਆ...
ਨਿੱਕੀਆਂ ਉਮਰਾਂ ਤੇ ਆਸੇ ਪਾਸੇ ਦੇ ਚੀਕ ਚਿਹਾੜ ਨੇ ਬਚਪਨ ਨੂੰ ਖਲੋ ਕੇ ਮਨ ਭਰ ਕੇ ਜਿਉਣ ਦਾ ਵਕਤ ਨਾ ਦਿੱਤਾ.
ਡਰ ਤੇ ਸੌੜੇ ਰਾਹਵਾਂ ਵਿੱਚ ਸਹਿਮੀਆਂ ਖ਼ਨਕ ਰਾਤਾਂ ਵਿੱਚ ਲਾਲ ਸੁਰਖ਼ ਕੱਚੇ ਰਾਹਵਾਂ ਤੇ ਕਾਹਲੇ ਕਦਮ.
ਕੁਵੇਲੇ ਦੀ ਦਸ਼ਤ ਵਿੱਚ ਸੁਫ਼ਨਿਆਂ ਦੀ ਗੁੰਮਗਸ਼ਤਾ ਤਿਲਿਸ੍ਮ ਦਾਸਤਾਂ ਨੂੰ ਰੋਜ ਮਿਲਣਾ.
ਓਹਤੋਂ ਪੁੱਛਣਾ ਓਹਦਾ ਨਾਮ ਤਾਂ ਓਹਨੇ ਨਵੇਂ ਚਿਹਰੇ ਤੇ ਨਵੇਂ ਨਾਮ ਨਾਲ
ਨਸ਼ਰ ਨੂੰ ਮੇਰੇ ਕੰਨਾਂ ਵਿੱਚ ਸੁਣਾਉਣਾ.
ਜਿੰਨਾ ਪਿੱਪਲਾਂ ਤੇ ਅੰਬੀਆ ਦੇ ਲਾਗੇ ਸਾਡਾ ਮੇਲ ਹੋਣਾ.
ਓਹਨਾਂ ਰਾਹਵਾਂ ਤੇ ਮੈਂ ਕਿਵੇਂ ਪਹੁੰਚਣਾ ਤੇ ਵਾਪਸ ਆਉਣਾ. ਇਸ ਨੂੰ ਕੁਦਰਤ ਦਾ ਦਾਨਿਸ਼ ਹੀ ਮੰਨਿਆ.
ਓਹਦੇ ਹਰ ਚੇਹਰੇ ਨੂੰ ਮੈਂ ਚੇਤੇ ਵਿੱਚ ਰੱਖਿਆ.
ਜ਼ਰਦ ਹੱਥ ਇੱਕਲੌਤੀ ਪਹਿਚਾਣ.
ਅੱਜ ਮੈਨੂੰ ਹਰ ਚਿਹਰਾ ਜਦੋਂ ਕੋਈ ਆ ਟੱਕਰਦਾ ਐ ਤਾਂ ਮੈਂ ਗਹੁ ਨਾਲ ਦੇਖਦਾ.
ਦੱਸਣ ਤੇ ਪੁੱਛਣ ਦੀ ਖੌਰੇ ਹਿੰਮਤ ਤੇ ਵਿੰਗ ਵੱਲ ਨਹੀਂ ਆਉਂਦੇ ਕਿ ਕਹਿ ਸਕਾਂ ਕਿ ਨਾਆਸ਼ਰਾ ਜੀ ਆਪਾਂ ਦੁਬਾਰਾ ਮਿਲ ਰਹੇ ਆਂ.
ਮਿਲਣ ਤੇ ਵਿਛੜਣ ਦੀ ਕਮੀਂ ਬੇਸ਼ੀ ਨੂੰ ਕਦੇ ਨਾ ਮਾਪਿਆ ਨਾ ਮੇਚਿਆ.
ਲੋਕਾਂ ਦਾ ਮੇਹਣਾ ਐ ਕਿ ਮੈਨੂੰ ਕਿਸੇ ਸ਼ਫ਼ਾ ਦੀ ਲੋੜ ਐ.
ਤਵੀਤਾਂ ਮੋਤੀਆਂ ਮਾਲਾਂ ਫੇਰਨ ਵਾਲਿਆ ਦੀਆਂ ਨੁਕਤਾਚੀਂ ਨੇ ਕਿਸੇ ਨਫ਼ਸ ਬਾਚੀਜ਼ਾ ਕਹਿ ਕੇ ਆਈ ਚਲਾਈ ਕਰ, ਹਵਾ ਵਿੱਚ ਦੇ ਮਾਰੀ.
ਮੇਰੀਆਂ ਨੀਂਦਰਾਂ ਤੇ ਜਿੰਦਰੇ ਦਾ ਹੱਲ ਫੇਰ ਕੇ ਕੋਈ ਪਾਸਬਾਂ ਸਰਹਾਂਦੀ ਜੜ੍ਹ ਛੱਡਿਆ.
ਮੁਲਾਕਾਤਾਂ ਨੂੰ ਖੌਰੇ ਜ਼ੰਗ ਲੱਗਿਆ.
ਮਜ਼ਾਜ ਪੁੱਛਣੋ ਵੀ ਖੁਣ ਗਏ.
ਫ਼ਸਾਨਾ ਸਮਝ ਕੇ ਏਸ ਫ਼ਿਦਾਈ ਨੂੰ ਤੇ ਸਫਿਆਂ ਤੇ ਖ਼ਾਕ ਰਾਖ਼ ਨੂੰ ਮਲ ਕੇ ਥੋੜਾ ਬਹੁਤਾ ਕਰਾਰ ਮਿਲਦਾ.
ਨਾ ਸਰਾਬ ਨਾ ਸ਼ਰਾਬ ਤੇ ਨਾ ਹੀ ਸ਼ਬਾਬ.
ਸਬਰ ਨੂੰ ਤੇਰੇ ਨਾਲ ਮਿਲਾਇਆ.
ਇੱਕ ਤੱਕਣੀ ਸੀ ਇੱਕ ਝਾਕਾ ਸੀ
ਸੰਗਾ ਸ਼ਰਮਾ ਇੱਕ ਪਾਸੇ ਰਹੀਆਂ.
ਨਾ ਕੋਈ ਪਹਿਚਾਣ
ਨਾ ਕੋਈ ਤੇਰੀ ਛੋਹ ਹੈ।
ਸਿਰਫ਼ ਇਲਿਤਫਾਤ ਹੀ ਇਕਲੌਤੀ ਸਾਂਝ.
ਤੂੰ ਬੋਲਦੀ ਰਹੇ ਤੇ ਮੈਂ ਕਾਤਿਬ ਬਣਿਆ ਬੱਸ ਸੁਣਦਾ ਰਹਾਂ.
ਨਾ ਇਹ ਗੀਤ ਮੁੱਕਣ
ਨਾ ਇਹ ਰਾਤ ਮੁੱਕੇ
ਨਾ ਇਹ ਮੁਲਾਕਾਤ ਮੁੱਕੇ.
ਮੈ ਸਾਰੀ ਗੱਲ ਬਖ਼ਤ ਤੇ ਰੱਖੀ.
ਹੀਲੇ ਤੇ ਵਸੀਲਿਆਂ ਲਈ ਖ਼ਾਰ ਕੱਢਣ ਲਈ ਵਕਫਾਂ.
ਫ਼ਾਨੀ ਸੰਸਾਰ ਤੋਂ ਓਹਲੇ.
ਦਿਲ ਨਿਹਾਦ ਨੂੰ ਅਕੀਦਤ ਬਿਆਨੀ.
੬ ਅਪ੍ਰੈਲ ੨੦੨੩
੩:੩੩
੬/੩/੬੨/੪੦