Saturday, 17 September 2022

ABOUT SHAHI MAJRA & MOH PUNJABI MOVIE 2022

ਜਿਵੇਂ ਕਿਸੇ ਲਈ ਮੀਂਹ ਲਈ ਦਾ ਵੱਖਰਾ ਮਤਲਬ ਹੈਂ. ਕੋਈ ਮੀਂਹ ਪੈਣ ਤੇ ਕਿਤੇ ਜਾਣ ਤੋਂ ਜਾਣੋ ਰਹਿ ਜਾਵੇ ਤੇ ਕਿਤੇ ਕੋਈ ਖੇਤਾਂ ਵਿੱਚ ਪੈਂਦੇ ਮੀਂਹ ਨੂੰ ਵੇਖ ਕੇ ਗ਼ਸ਼ ਗ਼ਸ਼ ਕਰੇ. ਇੱਕ ਤਸਵੀਰ ਜਾਂ ਪੇਂਟਿੰਗ ਦਾ ਹਰ ਇੱਕ ਲਈ ਵੱਖਰਾ ਵੱਖਰਾ ਮਤਲਬ ਹੈਂ.

"Nothing  Rests, Everything Moves, Everything Vibrates." 

Everything Constantly in motion nothing stays still. 


"Interpretation of Polarity differ between people."
Perceiving Polarity is subjective.

one person might perceive the enjoybility of "Moh" as boring and another person perceives it as exciting.



ਸੰਯੋਗ ਨਾਲ ਦੋ ਪੁਰਾਣੇ ਵਿਆਹੇ ਮਿੱਤਰ ਮਿਲ ਗਏ. ਓਹਨਾ ਦਾ ਇਰਾਦਾ "ਮੋਹ" ਵੇਖਣ ਦਾ ਸੀ. ਮੇਰਾ ਅਸੂਲ ਹੈਂ ਕਿ ਇੱਕ ਵਕਤ ਤੇ ਇੱਕ ਹੀ ਚੀਜ਼ ਵੇਖੀ ਜਾਂਦੀ ਹੈਂ ਜਾਂ ਕਹੋ ਇੱਕ ਹੀ taste ਹਜ਼ਮ ਹੁੰਦਾ. 

ਦੂਜੀ option chaupal webseries 
" ਸ਼ਾਹੀ ਮਾਜ਼ਰਾ "

ਦੋਵੇਂ ਇੱਕ ਦੂਜੇ ਤੋਂ ਵੱਖ ਹੈ. ਸ਼ਾਹੀਮਾਜ਼ਰਾ ਵਰਗੀ ਚੀਜ਼ ਇੱਕ ਦਹਾਕੇ ਤੋਂ ਮਨ ਵਿੱਚ ਵਹਿ ਰਹੀ ਸੀ ਇਸ ਕਰਕੇ ਬਹੁਤ ਲੋਕਾਂ ਨੇ ਮਸ਼ਵਰਾ ਦਿੱਤਾ ਕਿ ਉਹ ਵੀ ਵੇਖ ਲੈਣਾ. ਸ਼ਾਹੀਮਾਜ਼ਰੇ ਨੂੰ ਥੋੜਾ ਟਾਲਿਆ ਗਿਆ ਤੇ ਫਿਲਮ ਮੋਹ ਦੀ option ਨੂੰ ਉੱਤੇ ਰੱਖ ਕੇ ਸਿਲਮੇ ਦੀ ਸੀਟਾਂ ਤੇ ਜਾ ਟਿੱਕੇ.

ਗਿਤਾਜ਼ ਬਿੰਦਰਅੱਖੀਆ ਬਾਈ ਨੂੰ ਬਹੁਤ ਬਹੁਤ ਮੁਬਾਰਕਾਂ. ਕੁਝ ਕਿਰਦਾਰਾਂ ਵਿੱਚ ਕੁਝ ਐਕਟਰ ਬੜੇ ਸੋਖਿਆ ਹੀ ਫਿੱਟ ਹੋ ਜਾਂਦੇ ਐ. ਇਹਨੂੰ ਕੁਦਰਤੀ ਵੀ ਸਮਝਿਆ ਜਾ ਸਕਦਾ ਹੈਂ. ਜਗਦੀਪ ਸਿੱਧੂ ਬਾਈ ਬਿਨਾ ਸ਼ੱਕ ਦੇ ਇਸ Genre ਵਿੱਚ ਨਿਪੁੰਨਤਾ ਹਾਸਲ ਕਰ ਚੁੱਕਿਆ. 

ਖ਼ਾਸ comment - ਮੋਹ ਫਿਲਮ ਅਗਰ ਅੱਜ ਤੋ 25 ਸਾਲ ਪਹਿਲਾਂ ਆਈ ਹੁੰਦੀ ਤਾਂ ਮਾਨ ਸਾਬ ਦੀ ਸ਼ਹੀਦ ਏ ਮੁਹੱਬਤ ਬੂਟਾ ਸਿੰਘ ਫਿਲਮ ਫਿੱਕੀ ਪੈ ਜਾਣੀ ਸੀ. 
ਹਿੰਦੀ ਵਿੱਚ ਬਣੀ ਹੁੰਦੀ ਤਾਂ ਦਿਲਵਾਲੇ ਦੁਲਹਨੀਆ ਜਿਵੇਂ ਕੋਸੀ ਲੱਗਣੀ ਸੀ.

ਅੱਜ ਤੱਕ ਮੈਂ ਪੰਜਾਬੀ ਫ਼ਿਲਮਾਂ ਵਿਚ ਸਭ ਤੋਂ ਅਜੀਬੋ ਗਰੀਬ NARRATIVE ਹਸ਼ਰ ਫਿਲਮ ਨੂੰ ਮੰਨਦਾ ਸੀ. ਮੋਹ ਨੂੰ ਵੇਖਣ ਤੋਂ ਬਾਅਦ ਮੈਨੂੰ ਲੱਗਦਾ ਕਿ narrative ਪੱਖੋ ਮੋਹ ਉਸਨੂੰ ਬਹੁਤ ਪਿਸ਼ੇ ਛਡ ਆਉਂਦੀ ਹੈਂ.

ਗੀਤਾਜ਼ ਬਾਈ ਅਤੇ ਸਰਗੁਣ ਦੀਦੀ ਨੂੰ ਬਹੁਤ ਪਿਆਰ ਓਹਨਾ ਦੀ ਅਦਾਕਾਰੀ ਬਹੁਤ ਪਿਆਰੀ ਹੈਂ. ਜਗਦੀਪ ਬਾਈ ਨੂੰ ਰੰਗਾ ਦੀ ਪੂਰੀ ਜਾਣਕਾਰੀ ਹੈ. ਜਿਸ ਕਰਕੇ 2 ਘੰਟੇ ਫਿਲਮ ਦੇ ਗੱਦੇ ਅਤੇ ਏ ਸੀ ਦੀ ਠੰਡੀ ਹਵਾ ਸਹੀ ਜਾ ਸਕਦੀ ਹੈ. ਫਿਲਮ ਨੂੰ ਸਹਿਣਾ ਥੋੜ੍ਹੇ ਵੱਡੇ ਜਿਗਰੇ ਆਲਾ ਕੰਮ ਸੀ.


ਪ੍ਰੇਮ ਸਿੱਧੂ ਬਾਈ ਦੀ ਚੋਪਾਲ ਤੇ ਆਈ ਫਿਲਮ ਨੂੰ ਲੈਂ ਕੇ ਬਹੁਤ ਬਹੁਤ ਬਹੁਤ ਮੁਬਾਰਕਾਂ.

ਪੰਜਾਬੀ ਸਿਨੇਮੇ ਵਿੱਚ ਬੜੇ ਸਾਲਾਂ ਤੋਂ ਇਹ ਫਿਲਮ ਦੀ ਬਹੁਤ ਵੱਡੀ ਕਮੀ ਸੀ. ਪ੍ਰੇਮ ਬਾਈ ਸੱਚੀ ਇਹ ਫਿਲਮ ਤੋ ਬਾਅਦ ਇੱਕ ਦਿਲੋ respect ਆਈ ਹੈਂ.

ਫਿਲਮ ਦੇ ਆਰਟ work ਲਈ ਖ਼ਾਸ ਮੁਬਾਰਕਾਂ.  

ਸ਼ਾਇਦ ਅੱਜ ਕੱਲ ਦੀਆਂ ਨਹੀਂ ਪੁਰਾਣੀਆਂ 20 ਸਾਲ ਦੀ ਆਈਆਂ ਲੰਘੀਆਂ ਜਵਾਨੀਆਂ ਇਸਨੂੰ ਫਿਲਮ ਦੇ ਭੁਲੇਖੇ ਨਾਲ ਓਹ ਸਾਰੀਆਂ ਕੁੜੀਆਂ ਆਪਣੀ ਕਿਸੇ ਨਾ ਕਿਸੇ ਅਗਮ ਨੂੰ ਜਰੂਰ ਯਾਦ ਕਰਨਗੀਆ.

ਫਿਲਮ ਦਾ BGM ਹੋਵੇ, ਸਵਾਂਦ ਹੋਵੇ. ਰੂਹ ਨਾਲ ਬਣਾਇਆ ਅਤੇ ਸੱਚਾ ਪ੍ਰਤੀਤ ਲੱਗਦਾ ਹੈ.

ਇੱਕ ਵਾਰ ਚੌਪਾਲ ਤੇ ਪਈ ਇਸ ਸੀਰੀਜ਼ ਨੂੰ ਜਰੂਰ ਸ਼ੁਰੂ ਕਰ ਲੈਣਾ. ਕਹਾਣੀ ਸੱਚੀ ਜਿਹੀ ਲੱਗਦੀ ਹੈ ਇਸ ਕਰਕੇ ਸੀਰੀਜ਼ ਖਤਮ ਹੋਣ ਤੋਂ ਬਾਅਦ ਵੀ ਲੱਗਦਾ ਹੈ ਹਾਲੇ ਵੀ ਤੁਸੀ ਹਾਲੇ ਵੀ ਓਹਦੇ ਵਿੱਚ ਤੈਰ ਰਹੇ ਹੋ.

ਬਾਕੀ ਤੁਸੀ ਆਪ ਸਿਆਣੇ ਹੋ. ਇਹ ਸਿਰਫ ਫਿਲਮ ਅਤੇ ਸੀਰੀਜ਼ ਵੇਖਣ ਦੇ ਬਾਅਦ ਦੇ ਸਿਰਫ ਕੁਝ ਵਿਚਾਰ ਸਾਂਝੇ ਕੀਤੇ ਗਏ ਹੈ. ਇਸਨੂੰ ਕੋਈ criticism ਨਾ ਸਮਝਿਆ ਜਾਏ.

 ਮੋਹ ਫਿਲਮ ਦਾ ਇੱਕ ਡਾਇਲਾਗ ਮੈਨੂੰ ਬਹੁਤ ਪਸੰਦ ਆਇਆ ਜੌ ਸ਼ੁਰੂ ਵਿਚ ਰੱਬੀ ਨੂੰ ਕਿਹਾ ਜਾਂਦਾ ਹੈ ਕਿ ਆਪਣੀ ਕਿਸੇ ਵੀ script ਨੂੰ 10-15 ਲੱਖ ਤੋਂ ਘੱਟ ਵਿੱਚ ਨਾ ਵੇਚੇ 🤭🤭🤭🤭🤭😛😛😛😛😛🥹🥹🥹🥹🥹

being Part of this world 10-15 ਲੱਖ ਤਾਂ ਦੂਰ ਦੀ ਗੱਲ. ਤੁਹਾਡਾ ਸਿਰਫ ਕ੍ਰੈਡਿਟ ਤੁਹਾਨੂੰ ਮਿਲ ਜਾਏ ਓਹੀ ਵਾਹ ਭਲਾ.

 ਬਾਕੀ ਟਾਟਾ ਟਾਟਾ 
 ਬਾਏ ਬਾਏ
"As above, so below, as below, so above"

@hollywoodwaala

Saturday, 10 September 2022

BRAHMASTRA MOVIE FULL HD

VERY IMPORTANT TO EXPLAIN FIRST : this is not a review article of brahmaastra. I don't care how horrible it sounds, but i have volume.

"ਸਹੀ ਵਕਤ ਆਣੇ ਕੋ ਭੀ ਸਹੀ ਵਕਤ ਲੱਗਤਾ ਹੈ."

{ਲੰਬੂ (ਬੱਚਨ ਸਾਬ) ਰਣਬੀਰ ਕਪੂਰ ਉਰਫ (ਗੰਗਲੂ) ਨੂੰ}

ਫਿਲਮ ਵੇਖਣ ਲੱਗਿਆ ਮੇਰੇ ਤੋਂ ਅੱਗੇ ਆਲੀ ਸੀਟ ਤੇ 2-4 ਫੈਮਲੀਡ੍ਰਾਮਾ ਵਾਲਾ ਕੰਟੈਂਟ ਸਮਝ ਕੇ ਆਈਆਂ ਜਨਾਨੀਆਂ ਆਪਣੇ ਸ਼ੋਹਰਾ ਨੂੰ ਝਰੇੜਨ ਤਰੇੜਨ ਲੱਗੀਆਂ ਸੀ ਕਿ ਅਗਰ ਆਹੀ ਲਾਈਟ ਐਂਡ ਸਾਉਂਡ ਆਲਾ ਤਮਾਸ਼ਾ ਵੇਖਣ ਨੂੰ ਕਹਿੰਦੇ ਸੀ ਤਾਂ ਕਿਸੇ ਜਗਰਾਤੇ ਤੇ ਚੱਲ ਪੈਂਦੇ.

ਖਾਲੀ ਪਈਆਂ ਸੀਟਾਂ ਤੇ 4 ਨਿਆਣਿਆਂ ਨੇ ਰੱਜ ਕੇ ਪੂਰੇ ਹਾਲ ਵਿੱਚ 2 ਘੰਟੇ 45 ਮਿੰਟ ਗਿੱਧਾ ਪਾਇਆ.

ਖ਼ੈਰ ਜਿਹੜੀ ਕੌਮ ਦੇ ਸੂਰਮੇ ਸਟਾਰ ਵਾਰਜ਼ ਐਂਡ DC ਦਾ ਰੰਗ ਬਰੰਗੇ ਸਿਨਮੇ ਨੂੰ ਵੇਖ ਕੇ ਬੜੇ ਹੋਏ ਹੋਵਣ.

ਓਹ ਆਂਟੀਆ ਭਰਜਾਈਆਂ ਅੰਕਲ ਸ਼ੰਕਲ ਨੂੰ ਕੀ ਸਮਝਣਗੇ ?  BRAHMASTRA ਦੇ ਰਿਲੀਜ਼ ਹੋਣ ਦੀ ਫੀਲਿੰਗ ਨੂੰ.

ਸਟੋਰੀ ਸਕ੍ਰੀਪਲੇ ਡਾਇਰੈਕਸ਼ਨ VFX ਤੇ ਕਲਾਈਮੈਕਸ ਢੂਆ ਮਰਾਵੇ ਖੜ੍ਹਾ ਹੋ ਕੇ. ਅਗਲਿਆਂ ਨੂੰ 450 ਕਰੋੜ ਲਾਉਣ ਲੱਗਿਆ ਨੂੰ ਮਾਸਾ ਝੋਰਾ ਨਾ ਆਇਆ ਤਾਂ ਲੋਕ 270 ਦੀ ਟੀਟਕ ਲੈਂ ਕੇ ਕਿਉ ਝੋਰਾ ਲਾਉਣ ਲੱਗੇ ਹੋਏ ਆ. ਧਰਮਾ ਜੌਹਰ ਵਾਲੇ ਰੱਜ ਕੇ ਲੋਕਾਂ ਦਾ ਖਿੱਚਦੇ ਆਏ ਐ.

ਅੰਗਰੇਜਾਂ ਨੇ ਆਪਣੇ ਇਤਿਹਾਸ ਨੂੰ ਛੰਡ ਕੇ ਪੂਰਾ ਹਾਲੀਵੁੱਡ ਦਾ 30% ਜਨਤਾ ਮੂਹਰੇ VFX ਪਾ ਕੇ ਪਰੋਸਿਆ.

Pure Conviction opens the all closed doors.

ਸਾਡੇ ਮੁਲਕ ਕੋਲ ਸ਼ਾਹਰੁਖ ਖਾਨ ਵਰਗਾ ਹੋਰ ਸਟਾਰ ਨਹੀਂ ਹੈਂ.
ਹਿੰਦੁਸਤਾਨ ਦਾ ਸੱਚਾ ਤੇ TRUE ACTOR ਅਮਿਤਾਬ ਬੱਚਨ ਹੀ ਕਿਉ ਹੈਂ. ਫਿਲਮ ਵਿੱਚ ਕੱਢਣ ਪਾਉਣ ਨੂੰ ਕੁਝ ਨਹੀਂ ਹੈਂ.  ਪਰ ਕਹਾਣੀ ਨੂੰ ਸਹੀ ਓਹਲਾ ਸ਼ਾਹਰੁਖ ਆਪਣੀ ਇੱਕ ਜਾਨਦਾਰ entry ਨਾਲ ਫਿਲਮ ਦੇ ਪਹਿਲੇ 15 ਮਿੰਟ ਵਿੱਚ ਦੇ ਕੇ ਚਲਾ ਜਾਂਦਾ ਹੈ ਜਿਹੜਾ ਤੁਹਾਨੂੰ ਅਖੀਰ ਤੱਕ ਕੁਰਸੀ ਤੋਂ ਹਿੱਲਣ ਨਹੀਂ ਦਿੰਦੇ.

ਫਿਲਮ ਵਿੱਚ PACE ਹੈਂ.

ਪਰ 2 ਘੰਟੇ ਤੇ 45 ਮਿੰਟ ਤੱਕ ਬੱਸ ਧਰਮੇ ਹੋਰਾਂ ਵੱਲੋਂ ਐਸੇ ਗੱਲ ਤੇ ਜੋਰ ਫੜੀ ਰੱਖਿਆ ਕਿ ਕਿਸੇ ਤਰੀਕੇ ਨਾਲ ਇਹ ਫਿਲਮ ਆਲੀਆ ਤੇ ਰਾਣੇ ਨੂੰ ਮੁੱਖ ਰੱਖ ਕੇ ਬਣਾਈ ਗਈ. ਅਗਲੇ ਪਾਰਟ ਵਿੱਚ ਸਾਰੇ ਸੱਪ ਤੇ ਦੇਵ ਪੁਰਸ਼ ਬਾਹਰ ਕੱਢੇ ਜਾਣਗੇ.

ਆਲੀਆ ਮੌਜੂਦਾ ਦੌਰ ਦੀ ਬਿਨਾ ਸ਼ੱਕ ਦੇ ਬਾਲੀਵੁੱਡ ਦੀ ਚੰਗੀ ਅਦਾਕਾਰ ਹੈ.

ਪਹਿਲਾ ਡੂੜ ਘੰਟਾ ਵੇਖ ਕੇ ਲੱਗਿਆ ਕਿ ਫਿਲਮ 6 ਬੰਦਿਆ ਤੇ ਆਲੀਆ ਰਾਣੇ ਦੀ ਆਪਸੀ ਲਿੱਪਾ ਜੋਪੀ ਦੀ ਕਹਾਣੀ ਹੈਂ.

ਲੇਖਕਾਂ ਦੀ ਟੀਮ Indian mythology ਦੀ ਤਹਿ ਵੱਲ ਕੱਚੇ ਹੱਥ ਹੀ ਮੁੜ ਆਏ ਅਤੇ VFX ਵਾਲੇ ਵੱਲ ਵਲਾਵੇਂ ਤੋ ਹੱਟ ਕੇ ਕੰਟੈਂਟ ਤੇ ਏਡੇ ਵੱਡੇ ਮਹਾਨਕੋਸ਼ ਨੂੰ ਵਖਾਉਣ ਤੇ ਥੋੜਾ ਸੰਜੀਦਗੀ ਨਾਲ ਕੰਮ ਕਰਦੇ ਤਾਂ WORLD ਸਿਨਮੇ ਨੂੰ ਇੱਕ ਫਿਲਮ ਨਾਲ ਹੀ ਗੱਜ ਕੇ OSCAR ਦੀ ਦੌੜ ਵਿੱਚ ਲੱਗਿਆ ਜਾ ਸਕਦਾ ਸੀ ਪਰ ਸਾਡੇ ਮੁਲਕ ਆਲੇ ਧਾਰਮਿਕ ਸੈਨਾਪਤੀਆਂ ਤੋ ਡਰਦੇ ਜਿਆਦਾ ਖੁੱਲ ਨਹੀਂ ਲੈਂ ਪਾਉਂਦੇ.

brahmaastra ਨਾਲ ਬਾਲੀਵੁੱਡ ਦੇ ਧਰਮਾ ਪ੍ਰੋਡਕਸ਼ਨ ਨੂੰ ਇੱਕ ਨਵੀ ਰੋਜ਼ਗਾਰ ਸਕੀਮ ਹੱਥ ਲੱਗੀ ਹੈ. ਐਤਕੀ ਸ਼ਾਰੁਖ ਵੀਰ ਜੀ ਆ ਗਏ. ਅਗਲੀ ਵਾਰ ਅਕਸ਼ੇ ਭਾਈ ਆਜੂ. ਗ਼ਹਾਂ ਨੂੰ ਰਣਵੀਰ ਦੀਪਿਕਾ ਆ ਜਾਣਗੇ. ਤੀਜੇ ਤੱਕ ਸ਼ਾਇਦ ਕਰੀਨਾ ਦੀਦੀ ਦਾ ਮੁੰਡਾ ਵੀ ਲਾਂਚ ਹੋਜੇ. ਬੰਬੇ ਆਲੇ ਕੁਸ਼ ਵੀ ਕਰ ਸਕਦੇ ਹੈਂ.

ਪੰਜਾਬੀ ਸਿਨੇਮਾ ਥੋੜੀ ਹੈ ਕਿ ਪ੍ਰੋਡਿਊਸਰ ਇੱਕ ਵਾਰ ਫਿਲਮ ਤੇ ਪੈਸੇ ਲਾ ਕੇ ਲੱਤਾ ਚੁੱਕ ਲਊ.

ਬ੍ਰਹਮਅਸਤਰ ਦੇ ਬਰਾਬਰ " ਯਾਰ ਮੇਰਾ ਤਿੱਤਲੀਆਂ ਵਰਗਾ" ਲੱਗੀ ਸੀ.

ਹਾਸੇ ਠੇਠੇ ਦੀ ਗੱਲ ਵੀ ਜਰੂਰੀ ਹੈਂ ਪਰ ਚੰਗਾ ਮਾੜਾ ਨਜ਼ਰੀਆ ਹੁੰਦਾ.
ਪੰਜਾਬੀ ਬੰਦੇ ਦੀ ਠਰਕ ਨੂੰ ਗਿੱਪੀ ਬਾਈ ਨੇ ਜਿਵੇਂ ਚਾਹੀਦਾ ਸੀ ਓਵੇਂ ਪੇਸ਼ ਕੀਤਾ. ਇਹੋ ਜਿਹਾ ਕਿਰਦਾਰ ਆਮ ਦਿਖਦਾ ਹੈ.

ਬੱਸ ਗਿੱਪੀ ਬਾਈ ਤੋ ਬੇਨਤੀ ਹੈ. ਮੋਹ ਮਾਇਆ ਦੇ ਲੋਭੀ ਨਾ ਹੋ ਕੇ ਤਿੱਤਲੀਆਂ ਦਾ ਦੂਜਾ ਭਾਗ ਨਾ ਬਣਾਇਓ. ਠਰਕੀਆਂ ਦੇ ਮੱਛਰ ਜਾਣ ਦਾ ਖ਼ਤਰਾ ਹੋ ਸਕਦਾ.

ਜਿਹੜੇ ਅੱਜ ਦੇ ਟਿਕਟੋਕੀਏ ਅਤੇ ਰੀਲਾਂ ਆਲੇ ਤੇ ਫਿਲਮ ਤੰਜ ਕਰਦੀ ਹੈਂ ਅਕਸਰ ਇਹ ਨਿਕਲੇ ਤਾਂ ਫੇਸਬੁੱਕ Orkut ਵਿੱਚੋਂ ਹੈ.

ਬਰਮਾਸਤਰ ਤੋ ਪਹਿਲਾ #BATCH2013 ਦਾ ਮਨ ਸੀ ਪਰ ਉਹ ਕੱਲ ਭਲਕੇ ਤੱਕ ਜਰੂਰ ਵੇਖਾਂਗੇ.

ਮੁਕਦੀ ਗੱਲ ਹੈ ਕਿ ਬ੍ਰਹਮਾਸਤਰ ਫਿਲਮ ਵੀ ਸੋਹਣੀ ਹੈਂ. ਹਦਾਇਤ ਹੈ ਕਿ 3D ਵਿੱਚ ਵੇਖੀ ਜਾਏ.
ਬਾਕੀ ਜਿਹੜੇ ਘੋੜੇ ਕਹਿੰਦੇ ਐ ਬਾਈਕਾਟ. ਓਹਨਾ ਨੂ ਸਿਰਫ ਸੁਣ ਲਓ. ਤੁਸੀ ਵੇਖੋ ਬ੍ਰਹਮਾਸਤਰ.

ਬਾਕੀ ਹੋਰ ਫ਼ਿਲਮਾਂ ਬਾਰੇ ਵੀ detail ਵਿੱਚ ਗੱਲ ਕੀਤੀ ਜਾਂਦੀ ਹੈਂ ਤੁਸੀ ਇਸ ਲਈ ਸਾਨੂੰ ਦੁਨੀਆ ਦੇ ਹਰ platform ਤੇ ਲੱਭੋਗੇ ਤਾਂ ਲੱਭਣ ਤੇ ਮਿਲ ਜਾਉਂਗਾ.

ਬਾਏ ਬਾਏ
ਟਾਟਾ ਸ਼ਾਟਾ

thanku bhabhi ji - @aliaa08
Producer bhaaji- @Dharmamovies @karanjohar

ਰੱਜ ਕੇ ਇਸ਼ਕ ਅਤੇ ਦੁਵਾਵਾਂ - @roymouni
ਵੱਡੇ ਵੀਰ ਤੇ ਯਾਰ ਅਣਮੁੱਲੇ - @iamnagarjuna

ਲੰਮੇ ਪੈ ਕੇ ਪੈਰੀ ਪੈਣਾ - @srbachchan

ਲਿਖਤ - @Hollywoodwaala

#batch2013
#brahmastramovie
#bramhastra
#YaarMeraTitliaanWarga

ਚਿਖੋਵ

1892 ਵਿੱਚ, ਚੇਖੋਵ ਨੇ ਮਾਸਕੋ ਤੋਂ ਲਗਭਗ 50 ਮੀਲ ਦੂਰ, ਇੱਕ ਵੱਡੇ ਜੰਗਲੀ ਇਲਾਕੇ ਵਿੱਚ ਮੇਲਿਖੋਵੋ ਏਸਟੇਟ ਖਰੀਦਿਆ। ਜਿਵੇਂ ਹੀ ਉਹ ਉੱਥੇ ਪਹੁੰਚੇ, ਉਹ ਜੰਗਲ ਵਿੱਚ ਰਹਿਣ ਦ...