ਅੱਖਾਂ ਵਿੱਚੋਂ ਗਿੱਡਾ ਨਹੀਂ ਲੈਂਦੀਆਂ ਕਿ ਭਾਜੜਾ.
ਆਸੇ ਪਾਸੇ ਜੰਗਲਾਂ ਦੇ ਪਾਰ ਝਰਨਾ.
ਪਾਣੀ ਵਿੱਚ ਸੂਰਜ ਦੀਆਂ ਕਿਰਨਾਂ
ਸ਼ੇਰਾਂ ਦਾ ਝੁੰਡ
ਸਿਰ ਦਾ ਤੁੰਡ
ਪੁਰਾਣੇ ਖੁੰਡ
ਟੁੱਟਣੇ ਤੇ ਆਈਆਂ
ਸੁੱਟ ਲਿਆ ਕਸਾਈਆਂ
ਸਾਡੇ ਮਿਲਾਪੜੇ
ਮਾੜੇ ਸਿਆਪੜ੍ਹੇ
ਨਾ ਪੜ੍ਹਿਆ
ਨਾ ਲੜ੍ਹਿਆ
ਨਾ ਖੜਿਆ
ਨਾ ਸੜਿਆ
ਯਾਰਾਂ ਦਾ ਕੋਈ ਬੇਲੀ ਨਾ
ਜੇਬਾਂ ਦੇ ਵਿੱਚ ਧੇਲੀ ਨਾ
ਇੱਕ ਮੁਹੱਬਤ
ਇੱਕ ਇਸ਼ਕ
ਅਤੇ
ਇੱਕ ਨਾਲ ਪਿਆਰ
ਰੁੱਤਾਂ ਓਹ ਵੀ ਲੰਘਾਈਆਂ
ਸਾਡੀਆਂ ਚੰਗਿਆਈਆ
ਗੱਲ੍ਹਾਂ ਵਿੱਚ ਡੂੰਘਾਈਆਂ
ਗੁਰੂਆਂ ਨੇ ਸਿਖਾਈਆਂ
ਪੀਰਾਂ ਨੇ ਭੁਲਾਈਆਂ
ਗਲੇ ਦਾ ਕੰਠ
ਵੋਟਾਂ ਦਾ ਪੱਥ
ਰੇਲਾਂ ਦੇ ਜੁਰਮਾਨੇ
ਮੁਸਾਫ਼ਰ ਬਗਾਨੇ
ਮਿੰਨਤਾਂ ਤਰਲੇ ਝਾਸੇ
ਝੀਲਾਂ ਦੇ ਨੇੜੇ ਜੰਗਲਾਂ ਦੇ ਪਾਸੇ
ਲਹੂ ਸੀ ਮੇਰਾ
ਹਾਸਾ ਤੇਰਾ
ਪੱਥਰ ਤੇ ਲੀਕਾਂ
ਥੱਪੜ ਤੇ ਚੀਕਾਂ
ਹੌਸਟਲ ਦਾ ਕਮਰਾ
ਤੇ ਸੋਈਂ ਜਾਵਾਂ
ਭੁੱਖਣ ਭਾਣਾ
ਸਟੇਸ਼ਨ ਤੇ ਰੋਈਂ ਜਾਵਾਂ
ਓਧਾਂ ਤਾਂ ਪਹਿਲਾਂ ਕਦੇ ਸੀ ਨਹੀਂ ਹੋਇਆ
ਏਦਾਂ ਕਦੇ ਤਾਂ ਪਹਿਲਾਂ ਨਹੀਂ ਸੀ ਰੋਇਆ
ਕਾਤਿਬ ਦਾ ਲਿਖਣਾ
ਬਾਰੀ ਵਿਚੋਂ ਦਿਖਣਾ
ਅੱਖਾਂ ਤੋ ਅੰਨ੍ਹੇ
ਇਸ਼ਕ ਦਾ ਸੌਦਾ
ਕੀਤੀ ਐ ਤੌਬਾ
ਜ਼ਹਿਰ ਦਾ ਪੌਦਾ
ਨਿਕਲੀ ਨਹੀਂ
ਤਿਲਕਣ ਤੋ ਜਾਨ ਬਚਾ ਲੈਂ
ਵਹਿਮਾਂ ਦੀ ਮਾਰੀ
ਨਿਕਲਣ ਤੋ ਧਿਆਨ ਰਚਾ ਲੈਂ
ਅੱਖਾਂ ਦਾ ਚਸ਼ਮਾਂ
ਨੀਲੀਆਂ ਤਰੇਲਾਂ
ਪਾਣੀ ਦਾ ਚਸ਼ਮਾਂ
ਪਾਸੇ ਵੇਲਾਂ
ਖੜ੍ਹੀ ਹੈਂ ਓਥੇ
ਜਾਂ ਤੈਰਦੀ ਸੋਹਣੀ
ਚੇਹਰਾ ਐ ਚੇਤੇ
ਜਾਂ ਸੱਚੀ ਚ ਹੋਣੀ.
2012 ਪੰਜਾਬ ਯੂਨੀਵਰਸਿਟੀ ਚੰਡੀਗੜ੍ਹ