Monday, 27 January 2020

ਉਮਰਾਂ ਵਾਲੇ

ਹਰ ਕੋਈ ਸਾਡੇ ਵਰਗਾ ਨਹੀਂ ਹੋ ਸਕਦਾ ।

26 ਜਨਵਰੀ ਕਰਕੇ ਰੋਟੀ ਅੱਜ ਰਾਤ ਦੀ ਬਾਹਰੇ ਸੀ , ਬਾਜੇ ਬਾਈ ਨੇ 11 ਲਾਹਤਾ । ਸਾਡੇ ਆਲੇ ਜੱਗੇ ਸਮੇਤ ਕੀਰਤ , ਓਥੈਲੋ ਤੇ ਮੈਂ ਸਮੇਤ 11 ਆਲੇ ਪਰੌਠੇ ਆਲਿਆ ਕੋਲ ਜਾ ਖੜੇ । ਆਪਣੀ ਆਪਣੀ ਪਸੰਦ ਦੇ ਪਰੌਠੇ ਲਵਾ ਕੇ ਠੰਡ ਚ ਕੰਬਣ ਨੂੰ ਖੜ੍ਹ ਗਏ । ਸਾਡੇ ਕੋਲ 3 ਕਤੀੜਖਾਣੇ ਤੋਂ ਛੂਟੇ ਪਰੌਠੇ ਖਾਂਦੇ ਸੀ । ਮੇਰੇ ਲਈ ਦੁਨੀਆ ਹਸੀਨ ਹੈ ਤਕਰੀਬਨ ਲੋਕ ਵੀ ਮੈਨੂੰ ਮੇਰੇ ਵਰਗੇ ਹੀ ਮਿਲਦੇ ਹੈ ਕੀਤੇ ਐਵੀ ਰਾਤ ਬਰਾਤੇ ਬਾਹਰ ਨਿਕਲੀਏ ਦੁਨੀਆ ਚੰਗੀ ਟੱਕਰਦੀ ਰਹੀ ਹੈ । 3 ਕਤੀੜਖਾਣੇ ਦਿੱਲੀ ਨੰਬਰ ਆਲੀ ਗੱਡੀ ਤੇ ਓਹੀ ਸਰਹੱਦੀ ਪਿੰਡਾਂ ਦੇ ਮਾਤੜ ਜਵਾਕ ਨਵੇਂ ਨਵੇਂ ਚੰਡੀਗੜ੍ਹ ਆਏ ਸੀ ਸ਼ਾਇਦ ।
ਮੂਸੇਆਲੇ ਤੇ ਗੈਂਗਸਟਰ ਆਲੀਆ ਫ਼ਿਲਮਾਂ ਵੇਖ ਵੇਖ ਲੜਨ ਨੂੰ ਕਾਹਲੇ ਪਰੌਠੇ ਖਾਂਦੇ ਸੀ । ਬਾਈ ਦੀਵੇ ਦੀ ਫੋਟੋ ਖਿੱਚਦਾ ਸੀ । ਮੈਨੂੰ ਤਸਵੀਰ ਚੰਗੀ ਲੱਗੀ ਜਦੋ ਉਹ ਖਿੱਚ ਰਿਹਾ ਸੀ ਮੈਂ ਅਖਿਆ ਪ੍ਰਧਾਨ ਸਨੈਪਚੈਟ ਤੇ ਫੋਟੋ ਚੰਗੀ ਖਿੱਚੀ ਜਾਂਦੀ ਐ । ਬਾਈ ਮੂੰਹ ਜਿਹਾ ਬਣਾ ਕੇ ਖੜ੍ ਗਿਆ । 
ਮੇਰੇ ਪਰੌਠੇ ਆਏ ਤੇ ਮੈਂ ਖਾਣੇ ਸ਼ੁਰੂ ਕਰ ਦਿੱਤੇ । ਨਾਲ ਦੇ ਵੀ ਪਰੌਠੇ ਖਾਣ ਲੱਗਿਆ । ਜੇ ਬੰਦੇ ਨਾਲ ਮੱਤ ਨਹੀਂ ਮਿਲਦੀ ਤਾਂ ਮੈਂ ਬੋਲਣਾ ਵੀ ਜਰੂਰੀ ਨਹੀਂ ਸਮਝਦਾ ਨਾ ਸੁਣਨਾ ਵੀ । ਮੈਂ ਮਸਤ ਤੇ ਪ੍ਰੋਠਿਆ ਨਾਲ ਚਾਹ ਵੀ ਲਵਾ ਲਈ । ਚਾਹ ਸਵਾਦ ਸੀ ਪਰ ਮੇਰੇ ਕੰਨਾਂ ਨੂੰ ਸੁਣਿਆ ਮੇਰੀ ਸਨੈਪ ਚੈਟ ਆਲੀ ਗੱਲ ਤੇ ਉਹ ਕਦੇ ਦਾ ਪੰਗਾ ਲੈਣ ਲਈ ਸਵਾਲ ਛੱਡ ਰਿਹਾ ਸੀ ਮੈਂ ਕਿਰਤੇ ਵੱਲ ਵੇਖਿਆ ਕਿਰਤ ਨੇ ਸਿਲੰਡਰ ਤੇ ਸਟੋਵ ਓਹਤੇ ਸਿਰ ਤੇ ਫੋੜਨ ਲਈ ਸਕ੍ਰਿਪਟ ਬਣਾ ਲਈ ਸੀ , ਜੱਗੇ ਵੱਲ ਵੇਖਿਆ ਓਹਨੇ ਤਵਾ ਮਲੱਕ ਰੱਖਿਆ ਸੀ । ਅੱਖਾਂ ਲਾਲ ਕਰ ਰੱਖੀਆ ਸੀ । ਓਥੈਲੋ ਓਹਦੇ ਸਿੱਧਾ ਅੱਖਾਂ ਚ ਅੱਖਾਂ ਪਾਉਣ ਦੀ ਉਡੀਕ ਚ ਸੀ ਤੇ ਧਿਆਨ ਓਹਦੀਆਂ ਗੱਲਾਂ ਤੇ ਗੱਲ ਦੀਆਂ ਗੱਲਾਂ ਤੇ ਸੀ । ਮੈਂਨੂੰ ਇਹ ਤਾਂ ਪਤਾ ਲੱਗ ਗਿਆ ਸੀ ਸਾਡੇ ਆਲੇ ਪਰੌਠੇ ਖਾਂਦੇ ਤਗੜੇ ਹੋ ਜਾਣਗੇ ਤੇ ਕੱਲ ਰਿਹਰਸਲ ਵੀ ਹੈ । ਸਰਹੱਦੀ ਪਿੰਡ ਆਲੀ ਵਨ ਵਣ ਦੀ ਲੱਕੜ ਨੂੰ ਸਮਝਾਉਣ ਲੱਗੇ ਤਾਂ ਗੱਲ 11 ਥਾਣੇ ਜਾ ਕੇ ਮੁੱਕੂ , ਕੋਈ ਨਹੀਂ ਪਤਾ ਰਾਜ਼ੀ ਨਾਮੇ ਦੇ ਕਿੰਨੇ ਦੇਣੇ ਪੈਣਗੇ ਜਾਂ ਲੈਣੇ ਪੈਣਗੇ । paytm ਚੈਕ ਕੀਤਾ ਰੁਪਈਏ 315 ਹੀ ਸੀ । ਇਹ 315 ਚ ਰੋਟੀ 4 ਨੇ ਹੁਣ ਦੀ ਵੀ ਖਾਣੀ ਸੀ ਤੇ ਸਵੇਰ ਦੀ ਵੀ । ਮੈਂ ਕਿਰਤੇ ਕੋਲ ਗਿਆ ਤੇ ਸਮਝਾਇਆ ਚਾਹ ਦੇ ਘੁੱਟ ਮਿਲੇ । ਪਰੌਂਠੇ ਮਹਿੰਗੇ ਹੋ ਜਾਣਗੇ । ਓਧਰ ਓਥੈਲੂ ਨੂੰ ਠੰਡੇ ਪਾਣੀ ਦਾ ਜੱਗ ਪਿਆ ਕੇ ਓਹਦੀ ਅੱਗ ਨੂੰ ਬੁਝਾਇਆ । ਜੱਗੇ ਬਾਈ ਜੀ ਸਿਆਣੇ ਸਮਝਦਾਰ ਤੇ ਨਫ਼ੇ ਨੁਕਸਾਨ ਦੇ ਭਾਅ ਨੂੰ ਚੰਗਾ ਕੈਲਕੁਲੇਟ ਕਰ ਲੈਂਦੇ ਐ ਤੇ ਹੱਸ ਕੇ ਆਖਿਆ " ਸਾਡੇ ਆਲਿਆ ਇਹ ਅੱਜ ਆਏ ਆਪਾਂ ਚੰਡੀਗੜ੍ਹ ਅੱਜ ਨਹੀਂ ਆ ਮੱਲਕਿਆ , ਆਪਾਂ ਬਹੁਤ ਲੰਬੇ ਨਿਕਲਣਾ । ਆਹ ਕਤੀੜਖਾਣੇ ਨਾਲ ਇਹਨਾਂ ਇਹਨਾਂ ਉਲਝ ਉਲਝ ਕੇ ਏਥੋਂ ਤੱਕ ਪਹੁੰਚੇ ਆ । ਇਹਨਾਂ ਮੂਸੇਆਲੇ ਤੇ ਗਾਂਧੀ ਗੈਂਗਸਟਰ ਨੂੰ ਭਵਿੱਖ ਦੇ ਹਵਾਲੇ ਕਰੀਏ । ਬਾਈ ਦੀ ਗੱਲ ਸੁਣੀ ਤੇ ਮੈਂ ਕਿਰਤ ਤੇ ਓਥੈਲੋ ਵੱਲ ਵਧਿਆ ਜਿਹੜੇ ਸ਼ਾਇਦ ਰਾਜਨੀਕਾਂਤ ਤੇ KGF ਦੇ ਫੈਨ ਐ । ਓਹਨਾ ਦੀ ਤਵੇ ਤੇ ਡਿਸ਼ੂਮ ਡੀਸ਼ੀਮ ਆਲੇ ਪਲਾਇਨ ਨੂੰ ਖਾਰਜ ਕਰਕੇ ਪਰੌਠੇ ਭੁਗਤਾ ਕੇ ਪਲਾਇਨ ਕਰਨ ਦਾ ਫੈਸਲਾ ਕਰ ਲਿਆ । 

ਗੱਲ ਮੁਕ ਗਈ ਜਾਂ ਟੱਲ ਗਈ ।
ਕਤੀੜ ਨੂੰ ਹੋਇਆ ਕੀ ਹੈ ।
ਇਹ ਕਿਥੋਂ ਜੰਮ ਕੇ ਕਿਥੋਂ ਤੇ ਕਿਧਰ ਪਹੁੰਚਣਗੇ ।
ਇਹਨਾਂ ਦਾ ਇਲਜ਼ਾਮ ਕਿੰਨਾ ਸਿਰ ਪਊਗਾ ।
ਮੇਰੇ ਨਵੇਂ ਭਰਾਵੋ ਮੈਂ 21 ਤੇ 25 ਚੋ ਸ਼ਾਇਦ ਸੌਖਾ ਲੰਘ ਆਇਆ , ਤੁਸੀਂ ਵੀ ਸੋਖੇ ਲੰਘਣਾ ।
ਏਹੀ ਉਮੀਦ ਕਰਦਾ ।
ਵੈਸੇ ਇਹੋ ਜਿਹੀਆਂ ਗੱਲਾਂ ਦਾ ਜ਼ਿਕਰ ਏਥੇ ਨਹੀਂ ਕਰਨਾ ਚਾਹੀਦਾ ।
ਗੁੱਸੇ ਕਰਕੇ ਬਹੁਤ ਘਾਟੇ ਝੱਲੇ ਹੈ 
ਹੋਰ ਨਹੀਂ ਝੱਲ ਹੁੰਦਾ ।
ਥੋੜਾ ਇਸ ਕਰਕੇ ਵੀ ਘਰੋਂ ਤਾਂ ਬਾਹਰ ਨਿਕਲ ਆਏ ਹਾਂ ।
ਸ਼ਾਇਦ ਏਸੇ ਸਬਰ ਸਤੋਂਖ ਕਰਕੇ ਪਿਛਲੇ 8 ਸਾਲਾਂ ਤੋਂ ਬਾਹਰ ਵਿਚਰ ਰਹੇ ਹਾਂ । 

ਜ਼ਿੰਦਾਬਾਦ ।

ਚਿਖੋਵ

1892 ਵਿੱਚ, ਚੇਖੋਵ ਨੇ ਮਾਸਕੋ ਤੋਂ ਲਗਭਗ 50 ਮੀਲ ਦੂਰ, ਇੱਕ ਵੱਡੇ ਜੰਗਲੀ ਇਲਾਕੇ ਵਿੱਚ ਮੇਲਿਖੋਵੋ ਏਸਟੇਟ ਖਰੀਦਿਆ। ਜਿਵੇਂ ਹੀ ਉਹ ਉੱਥੇ ਪਹੁੰਚੇ, ਉਹ ਜੰਗਲ ਵਿੱਚ ਰਹਿਣ ਦ...