Tuesday, 8 January 2019

ਸੁਫ਼ਨੇ ਦੇ ਝੂਟੇ

ਸਫ਼ਰ ਚ ਰਹਿਣਾ ਮੈਂ +2 ਤੋਂ ਬਾਅਦ ਈ ਸ਼ੁਰੂ ਕਰਤਾ ਸੀ , ਓਸ ਤੋਂ ਪਹਿਲਾਂ ਸਿਰਫ ਆਵਦੇ ਪਿੰਡ ਦਾ ਪਤਾ ਸੀ ਜਾ ਆਸ ਪਾਸ ਦੇ ਪਿੰਡਾਂ ਤੱਕ ਸਾਈਕਲ ਤੇ  ਜਾਂ ਟਰੈਕਟਰ ਤੇ ਨਿੱਕੇ ਸਫ਼ਰ ਕਰ.  ਚੁੱਕਿਆ ਸੀ ..
ਉਸ ਟਾਈਮ ਦਾ ਸਭ ਤੋਂ ਵੱਡਾ ਸਫ਼ਰ ਹੁੰਦਾ ਸੀ ਬੱਸ ਤੇ 18 ਕਿਲੋਮੀਟਰ ਸਾਡੇ ਪਿੰਡ ਤੋਂ ਸ਼ਹਿਰ ਰਾਸ਼ਨ ਪਾਣੀ ਲੈਣ ਲਈ ਸ਼ਹਿਰ ਆਉਣਾ ਜਾਂ ਨਾਨਕੇ ਆਉਣ ਦਾ ਸਫਰ ....
+2 ਤੱਕ ਪੜ੍ਹਾਈ  ਹੋਰ(ਅਜੀਬ ) ਜੀ ਲੱਗਣ ਲੱਗ ਗੀ ਸੀ , ਫੇਰ ਬੀ.ਕੋਮ ਦੀ ਪੜ੍ਹਾਈ ਅੱਧ ਚੋਂ ਛੱਡ ਕੇ ,ਮਨ 'ਚ ਠਾਣ ਲਈ ਸੀ ਬੀ ਆਵਦੇ ਦਮ ਤੇ ਕੁੱਛ ਕਰਨਾ , ਇਹ ਨੀ ਪਤਾ ਸੀ ਕੀ ਕਰਨਾ ? 😜

ਬੱਸ ਬੈਗ ਭਰ ਲੈਣਾ ਲੀੜਿਆਂ ਦਾ ਤੇ ਤੁਰ ਪੈਣਾ ਸ਼ਹਿਰ ਚੋਂ ਬਾਹਰ ਨਿਕਲਦੀਆਂ 3 ਸੜਕਾਂ ਚੋਂ ਕਿਸੇ ਇੱਕ ਤੇ , ਹੱਥ ਪੱਲੇ ਮਾਰਨੇ ਜਦੋਂ ਜਾਪਣਾ ਕੀ ਬਾਈ ਗਲਤ ਸੜਕ ਤੇ ਆਗੇ !!! ਤਾਂ ਉਹ ਸਡ਼ਕ ਛੱਡ ਕੇ ਕੋਈ ਹੋਰ ਸੜਕ ਮੱਲ ਲੈਣੀ ਤੇ ਚਲਦੇ ਜਾਣਾ ਅੰਨ੍ਹੇ ਵਾਹ  , ਕਦੇ ਬੱਸ , ਕਦੇ ਮੋਟਰਸੈਕਲ, ਕਦੇ ਰੇਲ , ਕਦੇ ਨਿਰਾਸ਼ ਹੋ ਕੇ ਘਰ ਪਰਤ ਆਉਣਾ ...
ਜਦੋਂ ਦੂਰ-ਨਾਲ  ਦਿਆਂ ਨੇ ਪੁੱਛਣਾ ਬੀ ਕੀ ਬਣਿਆ ?,
ਜਵਾਬ ਤਾਂ ਲਭਿਆ ਨਾ ਹੋਣਾ , ਮੈਂ ਚੱਕ ਕੇ ਝੋਲਾ ਫੇਰ ਨਿੱਕਲ ਜਾਣਾ ਓਹਨਾ ਦਾ ਜਵਾਬ ਲੱਭਣ ਬੀ ਕੀ ਬਣਿਆਂ ? .......
ਕਿਉਂ ਕੇ ਹਜੇ ਤਾਂ ਮੈਨੂੰ ਇਹ ਹੀ ਨੀ ਸਮਝ ਆ ਰਿਹਾ ਸੀ ਬੀ ਕਰਨਾ ਕੀ ਆ  ?..

ਕੀ ਬਣਿਆ ? ਦਾ ਜਵਾਬ ਲਭਣੈ ਜਾਂ ਕੀ ਕਰਣੈ? ਦਾ ...
ਪਰ ਸਫ਼ਰ ਜਾਰੀ ਰਿਹਾ , ਦੌਰਾਨ ਸਫ਼ਰ ਦੇ ਕਾਫੀ ਨੋਕਰੀਆਂ , ਚਾਕਰੀਆਂ , ਬਿਜ਼ਨਸ , ਦੁਕਾਨਦਾਰੀਆਂ, ਗੇਮਾਂ ਆਈਆਂ ,
ਸਵਾਦ ਕਿਸੇ ਚ ਵੀ ਨੀ ਸੀ , ਇੱਕ ਜਗ੍ਹਾ ਤੇ ਰੋਕ ਕੇ ਮੈਨੂੰ ਰਪੀਟ ਤੇ ਲਾਈ ਰੱਖਦੀਆਂ ਸੀ...
ਹਾਲਾਂ ਕੇ ਆਸੇ ਪਾਸੇ ਸਾਰੇ ਲੋਕ ਆਹੀ ਕਰ ਰਹੇ ਸੀ , ਖਰਚਣ ਨੂੰ ਪੈਸੇ ਵੀ ਮਿਲਦੇ ਸੀ ...
ਪਰ ਓਹੀ ਵਾਰ ਵਾਰ ਕਰਨਾ ਅਕਾ ਦਿੰਦਾ ਸੀ , ਦਿੱਲ ਲਗਣੋ ਹੱਟ ਜਾਂਦਾ ਸੀ , ਸਵਾਦ ਨੀ ਆਓਂਦਾ ਸੀ ਨਜਾਰੇ ਨੀ ਆਓਂਦੇ ਸੀ .....
ਜਾ ਹਜੇ ਜਵਾਬ ਨੀ ਲਭਿਆ ਸੀ ਬੀ "ਕਰਨਾ ਕੀ ਐ ?"

ਫੇਰ ਕੁੱਛ ਚੰਗੇ ਸਲਾਹ  ਸਲਾਹਕਾਰ ਦੋਸਤ ਜ਼ਿੰਦਗੀ 'ਚ ਆਏ , ਬੁਧੀਆਂ ਜਗਾਈਆਂ, ਖਿੱਚ-ਖਿਚਾ ਕੇ , ਸਮਝਾ-ਬੁਝਾ ਕੇ ਮੈਨੂੰ ਖੁੱਦ ਨੂੰ ਫੇਰ ਫੈਸਲਾ ਲੈਣ ਦਾ ਮੌਕਾ ਦਿੱਤਾ .....
ਫੇਰ ਮੈਂ ਵਾਪਿਸ ਮੁੜਿਆ ਤੇ ਸਫ਼ਰ ਸ਼ੁਰੂ ਕੀਤਾ ਪੁਰਾਣੀ ਸੜਕ ਤੋਂ ਜਿਹੜੀ ਪੜਾਈ ਅੱਧ ਚ ਛੱਡੀ ਸੀ , ਦੁਬਾਰਾ ਬਸਤੇ ਫਰੋਲੇ, ਔਖੇ ਸੌਖੇ ਖਾਲਸਾ ਕਾਲਜ ਅੰਮ੍ਰਿਤਸਰ ਤੋਂ ਮਾਸਟਰ ਆਫ ਕਾਮਰਸ ਕੀਤੀ  ਵਾਰ ਵਾਰ ਪੁੱਛਿਆ "ਕਰਨਾ ਕੀ ਐ ,?"
ਜਵਾਬ ਆਇਆ "ਐਸੇ ਸਡ਼ਕ ਤੇ ਸਫ਼ਰ ਚ ਰਹਿਣਾ , ਅਦਾਕਾਰ ਬਣਨਾ , ਰੋਜ ਨਵਾਂ ਕਰਨਾ ਆ..."

ਬੱਸ ਐਨਾ ਸੋਚਣ ਦੀ ਲੋੜ ਸੀ ਕਿ ਆਪਣਿਆਂ ਦਾ ਸਾਥ ਤੇ ਮੋਹਬਤ ਸੜਕੋ ਸੜਕੀ ਯੂਨੀਵਰਸਿਟੀ ਲੈ ਆਈ , ਫੇਰ ਨਜ਼ਾਰੇ ਆਉਣੇ ਸ਼ੁਰੂ ਹੋਏ ,ਫੇਰ  #ਰੰਗਮੰਚ ਦੀ ਟੀਮ ਬਣੀ , ਸਫ਼ਰ ਹੋਰ ਸੁਹਾਵਣਾ ਹੋ ਗਿਆ , ਫੇਰ ਵਾਪਿਸ ਮੁੜਣ ਨੂੰ ਕਦੇ ਜੀ ਨੀ ਕੀਤਾ , ਸਫ਼ਰ ਜਾਰੀ ਰਖਿਆ ,
ਤੁਸੀਂ ਸਾਰੇ ਵੀ ਤਾਂ ਐਸ ਲੰਬੇ ਸਫ਼ਰ ਚੋਂ ਹੀ ਮਿਲੇ ਮੈਨੂੰ ......

ਦੋਸਤੋ ਇਸ ਲੰਬੇ 8-9  ਸਾਲਾਂ ਦੇ ਸਫਰ ਚ ਬਹੁਤ ਕੁੱਛ ￰ਵਾਪਰਿਆ, ਬਹੁਤ ਦੋਸਤ ਬਣੇ , ਬਹੁਤਿਆਂ ਨਾਲ ਨਜ਼ਦੀਕੀਆਂ ਵਧੀਆਂ , ਕੋਈ ਮੇਰੇ ਲਈ ਰੁਕਿਆ, ਕਈਆਂ ਲਈ ਮੈਂ ਰੁਕਿਆ , ਕੋਈ ਮੇਰੇ ਨਾਲ ਚਲਦਾ ਚਲਦਾ ਮੈਨੂੰ ਭੁੱਲ ਕੇ ਅੱਗੇ ਨਿੱਕਲ ਗਿਆ , ਕੋਈ ਹੱਥ ਫੜ ਕੇ ਨਾਲ ਤੁਰਿਆ , ਕੋਈ ਹੱਥ ਛੱਡ ਕੇ ਅੱਗੇ ਨਿਕਲ ਗਿਆ , ਕੋਈ ਨਾਲ ਚਲਦਾ ਚਲਦਾ ਵਾਪਿਸ ਮੁੜ ਗਿਆ , ਪਰ ਆਪਾਂ ਕਦੇ ਮੱਥੇ ਤਿਉੜੀ ਨੀ ਪਾਈ ....
ਹਾਂ ਬਹੁਤ ਜਣੇ ਨਰਾਜ ਕਰ ਬੈਠਾ , ਕਈਆਂ ਦੀਆਂ ਉਮੀਦਾਂ ਤੇ ਖਰਾ ਵੀ ਨੀ ਉਤਰਿਆ ,ਕਈਆਂ ਨੇ ਮੇਰੀਆਂ ਉਮੀਦਾਂ ਵੀ ਤੋੜੀਆਂ , .....

ਪਰ ਦੋਸਤੋ ਸਫਰ ਓਵੇਂ ਈ ਜਾਰੀ ਦਾ ਜਾਰੀ ਹੈ ਅੱਜ ਵੀ ਤੇ ਹਮੇਸ਼ਾ ਜਾਰੀ ਰਹੂ ਗਾ .....
"ਕੀ ਕਰਨਾ ਹੈ ?.." ਪਤਾ ਲੱਗ ਗਿਆ ਹੈ ..
ਹੋਣਾ ਕਦੋਂ ਐ ਇਹ ਸਫਰ ਤੇ ਮੇਹਨਤ ਨੇ ਈ ਤਹਿ ਕਰਨਾ ਹੈ ...

ਕੋਸ਼ਿਸ਼ ਆਹੀ ਕੀਤੀ ਐ ਕੇ ਕਿਸੇ ਤੋਂ ਕੋਈ ਓਹਲਾ ਨਾ ਰਖਾਂ ਕਿਸੇ ਨਾਲ ਧੋਖਾ ਨਾ ਕਰਾਂ , ਬੱਸ ਤੁਰਿਆ ਜਾਵਾਂ , ਰਾਹ ਚ ਤੁਸੀਂ ਸਾਰੇ ਕਿਸੇ ਨਾ ਕਿਸੇ ਮੋੜ ਤੇ ਆਪਣੇ ਆਪਣੇ ਸਫ਼ਰਾਂ ਤੇ ਜਾਂਦੇ ਮਿਲੋ , ਇੱਕਠੇ ਚਾਹਾਂ ਪੀਏ , ਨਜਾਰੇ ਲਈਏ , ਜਿਨਾ ਚਿਰ ਸਫ਼ਰ ਇੱਕਠਾ ਹੋਵੇ ਇਕੱਠੇ ਤਹਿ ਕਰੀਏ ਕਰੀਏ ਫੇਰ ਆਪਣੀ ਅਪਣੀ ਮੰਜ਼ਿਲ ਵੱਲ ਮੁੜ ਜਾਈਏ ,

ਸਫ਼ਰ ਦੇ ਦੌਰਾਨ ਜੋ ਜੋ ਵੀ ਦਿਲ ਚ ਵੱਸ ਗਿਆ , ਆਪਣੀ ਗਰੰਟੀ ਐ ਹਮੇਸ਼ਾ ਦਿਲ ਚ ਮਹਿਫ਼ੂਜ਼ ਰਹੂ ਗਾ , ਮਿਲਦੇ ਰਹਾਂ ਗੇ ਵਿਛੜਦੇ ਰਹਾਂ ਗੇ ...
ਪਰ ਦਿਲ ਚ ਰਹਾਂ ਗੇ..
ਸਫ਼ਰ ਚ ਰਹਾਂ ਗੇ..
ਨਜਾਰੇ ਲੈਂਦੇ ਰਹਾਂ ਗੇ ..

ਜੱਦ ਜੋ ਕਰਨਾ ਹੈ ਉਹ ਸੰਪੂਰਨ ਰੂਪ ਚ ਕਰ ਨੀ ਲੈਂਦੇ ....।
                   
                                           

ਚਿਖੋਵ

1892 ਵਿੱਚ, ਚੇਖੋਵ ਨੇ ਮਾਸਕੋ ਤੋਂ ਲਗਭਗ 50 ਮੀਲ ਦੂਰ, ਇੱਕ ਵੱਡੇ ਜੰਗਲੀ ਇਲਾਕੇ ਵਿੱਚ ਮੇਲਿਖੋਵੋ ਏਸਟੇਟ ਖਰੀਦਿਆ। ਜਿਵੇਂ ਹੀ ਉਹ ਉੱਥੇ ਪਹੁੰਚੇ, ਉਹ ਜੰਗਲ ਵਿੱਚ ਰਹਿਣ ਦ...