ਹਾਂ ਬੱਲੀ
ਹਣੀ ਬਿਨਾ ਚੂਚਾ ਨਹੀਂ
ਮੁੰਨਾ ਬਿਨਾ ਸਰਕਟ ਨਹੀਂ
ਬਸ ਓਵੇਈਂ ਨੇੜੇ ਤੇੜੇ ਜੇ ਬੱਲੀ ਤੇ ਮੈਂ ....
ਬੱਲੀ ਤੇਰਾ ਅੱਜ ਜਨਮ ਦਿਨ ਹੈ .....
ਬੱਲੀ ਨੂੰ ਪਹਿਲੀ ਵਾਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਕੰਟੀਨ ਚ ਮਿਲਿਆ .. ਪ੍ਰਧਾਨ ਨੇ ਪੜਾਈ ਆਲੇ ਮੋਟੇ ਮੋਟੇ ਖੋਪੇ ਲੈ ਰੱਖੇ | ਮੈਂ ਸੋਚਿਆ ਪ੍ਰਧਾਨ ਕੀਤੇ ਪੜਾਈ ਚ ਅਵੱਲ ਦਰਜੇ ਦਾ ਖਿਡਾਰੀ ਹੋਣਾ .. ਪਰ ਨਹੀਂ ਪ੍ਰਧਾਨ ਪੂਰਾ ਚਵੱਲ ਨਿਕਲਿਆ | ਮੇਰੇ ਤੋਂ ਵੀ ਦੁਗਣਾ ਨਲੈਕ .. ਕਿਤਾਬੀ ਪੜਾਈ ਚੋ ਬਸ
ਬਾਕੀ ਜ਼ਿੰਦਗੀ ਤੇ ਸਾਰੇ ਤੱਤ ਕੱਢ ਰੱਖੇ ਸੀ | ਅਸੀਂ ਕਦੀ ਕੋਈ ਇੱਕੋ ਕਲਾਸ ਚ ਨਹੀਂ ਮਿਲੇ ਬਸ ਰਾਹ ਜਾਂਦੇ ਮਿਲ ਪਏ |
ਸਿਆਣੀ ਗੱਲ ਦੀ ਉਮੀਦ ਬੱਲੀ ਤੋਂ ਨਹੀਂ ਕੀਤੀ ਜਾ ਸਕਦੀ | ਪਰ ਕਿਸੇ ਨੂੰ ਬਿਨਾ ਗੈਲਨ ਮਾੜਾ ਵੀ ਨਹੀਂ ਬੋਲਿਆ |
ਕਿਸੇ ਨੂੰ ਕੋਠੇ ਤੋਂ ਥੱਲੇ ਸੁੱਟ ਕੇ ਮਾਰਨ ਦੀ ਧਮਕੀ ਵੀ ਨਹੀਂ ਦਿਤੀ |
ਕਿਸੇ ਦੀ ਸਹੇਲੀ , ਕਿਸੇ ਦੀ ਜਨਾਨੀ ਪਿੱਛੇ ਵੀ ਪ੍ਰਧਾਨ ਕਦੀ ਨਹੀਂ ਲੜਿਆ |
ਮਤਲਬ ਕਦੀ ਐਦਾ ਵੀ ਨਹੀਂ ਹੋਇਆ ਕਿ ਬੱਲੀ ਤੇ ਮੈਂ ਇਕੱਠੇ ਖੜੇ ਹੋਇਏ ਤੇ ਕੋਈ ਪੰਗਾ ਨਾ ਪਿਆ ਹੋਵੇ |
ਅੰਮ੍ਰਿਤਸਰ ਵਿਚ ੨ ਸਾਲ ਪ੍ਰਧਾਨ ਨਾਲ ਨਿਕਲੇ |
ਬੱਲੀ ਨੇ ਕਦੀ ਕੋਈ ਸਿਆਣੀ ਗੱਲ ਨਹੀਂ ਕੀਤੀ ਫੁੱਦੂ ਤੋਂ ਫੁੱਦੂ ਗੱਲ ਦੀ ਪ੍ਰਧਾਨ ਤੋਂ ਕਰ ਸਕਦੇ ਹੋ |
ਮਤਲਬ ਜੇ ਓਹਨੇ ਕਹਿਤਾ ਨਾ " ਪ੍ਰਧਾਨ ਬਾਥਰੂਮ ਚ ਭੂਤ ਹੈਗਾ ਤਾਂ ਹੈਗਾ |
ਦਿਨੇ ਸਾਲੇ ਨੂੰ ਕਹਿ ਦੋ ਬਾਈ ਪੰਗਾ ਪੈ ਗਿਆ - ਇਹਨੇ ਕਹਿਣਾ ਹੁਣੇ ਆਇਆ |
ਪਰ ਸਾਲੇ ਨੇ ਜਦੋ ਪਿਸ਼ਾਬ ਕਰਨ ਜਾਣਾ ਹੁੰਦਾ ਤਾ ਮੇਨੂ ਆ ਕੇ ਠਾਉਂਦਾ ਪ੍ਰਧਾਨ ਨਾਲ ਚੱਲ ...
ਮੈਂ ਕਹਿਣਾ ਕਿਉਂ - "ਮੈਂ ਫੜ ਕੇ ਥੋੜੀ ਕਰਾਉਣਾ ...
ਇਹਨੇ ਕਹਿਣਾ ਨਹੀਂ ਪ੍ਰਧਾਨ - ਮੈਂ ਸੁਣਿਆ ਬਾਥਰੂਮ ਚ ਭੂਤ ਹੈ |
ਅੰਬਰਸਰ ਕਦੇ ਵੀ ਘੈਂਟ ਨਾ ਹੁੰਦਾ ਜੇ ਬੱਲੀ ਨਾ ਹੁੰਦਾ ..
ਬੱਲੀ ਤੋਂ ਕੁਝ ਨਹੀਂ ਸਿਖਿਆ ਬਿਨਾ ਯਾਰੀ ਦੇ .
ਬਾਕੀ ਤੇਰੇ ਨਾਲ ਹੁੰਦਿਆਂ ਪਏ ਤਾਂ ਘਾਟੇ ਹੀ ਹੈ .. ਪਰ ਪ੍ਰਧਾਨ ਕਦੇ ਮਹਿਸੂਸ ਨਹੀਂ ਹੋਏ |
ਬਾਕੀ ਮੇਰੇ ਵੱਲ ਤੇਰੇ ਬਹੁਤ ਉਧਾਰ ਹੈ ...
ਜਿਹੜੇ ਮੈਂ ਕਦੀ ਨਹੀਂ ਦੇਣੇ |
ਪਰ ਬਾਬੇ ਤੇਰੇ ਪੰਪ ਚ ਆ ਕੇ ਮੈਂ ਬਹੁਤ ਵੱਡਾ ਨੁਕਸਾਨ ਕੀਤਾ ... ਬਸ ਇਸ ਕਰਕੇ ਵੀ ਤੂੰ ਯਾਦ ਰਹੇਗਾ |
ਹਾਸੇ ਵਕ਼ਤ ਦੇ ਵਕ਼ਤ ਤੇ ਹੁੰਦੇ ਐ ,
ਕਰ ਕਰਾ ਕੇ ਮੇਰੇ ਪੱਲੇ ਤਾਂ ਕੋਈ ਡਿਗਰੀ ਵੀ ਨਹੀਂ ਆਈ |
ਬਸ ਹੋਂਸਲੇ ਕਾਇਮ ਹੈ ....
ਲਿਖਣ ਨੂੰ ਬਹੁਤ ਚਾਹੁਣਾ ਬਸ ਆਵਦਾ ਝੱਗਾ ਚੱਕਿਆ ਢਿੱਡ ਆਵਦਾ ਨੰਗਾ ਥਿਆਉਣਾ ....
ਐਬ ਮੇਰੇ ਚ ਵੀ ਹੈ ... ਕੋਈ ਨਾ ਦਿੱਲੀ ਆ ਕੇ ਘੱਟ ਕਰ ਲੈਣੇ ਆ | ਬਾਕੀ ਲੋਕ ਨੂੰ ਤੇਰੇ ਤੇ ਮਾਣ ਹੁੰਦਾ ਹੋਊ .
ਆਪਾ ਨੂੰ ਹੰਕਾਰ ਹੈ ਤੇਰੇ ਤੇ | ਬਾਕੀ ਕੋਈ ਨਾ ਸਭ ਕੈਮ ਰੱਖ |
ਖੈਰ ਤੇਰਾ ਜਨਮ ਦਿਨ ਹੈ ਅੱਜ ਇਹਦੀਆਂ ਬਹੁਤ ਬਹੁਤ ਮੁਬਾਰਕਾਂ |
ਚੇਤੇ ਕਰਾਉਣ ਲਈ ਤੇਰਾ ਸ਼ੁਕਰੀਆ |
ਜਨਮਦਿਨ ਤੇ ਬੁੱਲੇ ਲੁੱਟ ਮੰਸੂਰੀ ਮਸਾਰੀ ਜਾ ,
ਹੋਟਲ ਬੁੱਕ ਕਰਾ |
ਸਾਡੇ ਆਲੀ ਪਾਰਟੀ ਯਾਦ ਰੱਖੀ ਬਸ |